X

Quick Fact Check : 5G Network ਦੀ ਟੈਸਟਿੰਗ ਕਰਕੇ ਫੈਲ ਰਿਹਾ ਹੈ ਕੋਰੋਨਾ ਵਾਇਰਸ, ਫਰਜੀ ਦਾਅਵਾ ਮੁੜ ਤੋਂ ਹੋ ਰਿਹਾ ਵਾਇਰਲ।

  • By Vishvas News
  • Updated: April 30, 2021

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ )। ਸ਼ੋਸ਼ਲ ਮੀਡੀਆ ਤੇ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਪੋਸਟਾਂ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਦੀ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 5G Network ਦੀ ਟੈਸਟਿੰਗ ਕਰਕੇ ਕੋਰੋਨਾ ਵਾਇਰਸ ਫੈਲ ਰਿਹਾ ਹੈ। ਸ਼ੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ ਹੈ। ਦੱਸ ਦੇਈਏ ਕਿ ਵਿਸ਼ਵਾਸ ਨਿਊਜ਼ ਪਹਿਲਾਂ ਵੀ ਇਸ ਨਾਲ ਜੁੜੇ ਦਾਅਵੇ ਦੀ ਪੜਤਾਲ ਕਰ ਚੁੱਕਿਆ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ਼ “ਸੱਚ ਤੇ ਕੱਚ ਹਮੇਸ਼ਾ ਚੁੱਭਦਾ” ਨੇ ਇਸ ਪੋਸਟ ਨੂੰ 30 ਅਪ੍ਰੈਲ 2021 ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕੀ :5 G ਦੀ ਜਾਂਚ ਰੋਕੋ, ਮਨੁੱਖਾਂ ਨੂੰ ਬਚਾਓ ਇਹ ਮਹਾਂਮਾਰੀ ਦੂਜੀ ਵਾਰ ਆਈ ਹੈ, ਜੋ ਕਿ ਉਪ ਕੋਰੋਨਾ ਦਾ ਨਾਮ ਦੇ ਰਹੀ ਹੈ।ਇਹ ਬਿਮਾਰੀ ਕੋਰੋਨਾ ਨਹੀਂ, 5 ਜੀ ਟਾਵਰ ਦੇ ਟੈਸਟਿੰਗ ਕਾਰਨ ਹੈ ।ਇਸੇ ਕਰਕੇ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਅਤੇ ਲੋਕ ਮਰ ਰਹੇ ਹਨ. ਇਹੀ ਕਾਰਨ ਹੈ। ਕੲੀ ਵਾਰ ਆਪਸ ਵਿੱਚ ਵੀ ਕਰੰਟ ਲੱਗਦਾ । 5 ਜੀ ਟਾਵਰ ਦੀ ਜਾਂਚ ਨੂੰ ਰੋਕਣ ਦੀ ਮੰਗ ਕਰੋ, ਫਿਰ ਵੇਖੋ ਸਭ ਕੁਝ ਸਹੀ ਹੋਏਗਾ. 5 ਜੀ ਨੈੱਟਵਰਕ ਰੇਡੀਏਸ਼ਨ ਦੇ ਲੱਛਣ 1.5 ਜੀ ਨੈੱਟਵਰਕ ਰੇਡੀਏਸ਼ਨ ਦੇ ਕਾਰਨ, ਬਿਜਲੀ ਘਰ ਦੇ ਹਰ ਪਾਸੇ ਮਹਿਸੂਸ ਹੁੰਦੀ ਹੈ. 2. ਗਲਾ ਬਹੁਤ ਜ਼ਿਆਦਾ ਸੁੱਕਦਾ ਹੈ, ਪਿਆਸ ਮਹਿਸੂਸ ਹੁੰਦੀ ਹੈ. 3. ਨੱਕ ਵਿਚ ਕੁਝ ਛਾਲੇ ਜਿਵੇਂ ਕਿ ਛਾਲੇ ਵਿਚ ਖੂਨ ਪ੍ਰਗਟ ਹੁੰਦਾ ਹੈ. ਜੇ ਇਹ ਸੱਚਮੁੱਚ ਤੁਹਾਡੇ ਨਾਲ ਹੋ ਰਿਹਾ ਹੈ, ਤਾਂ ਸਮਝੋ ਕਿ ਇਹ ਨੁਕਸਾਨਦੇਹ 5 ਜੀ ਨੈਟਵਰਕ ਰੇਡੀਏਸ਼ਨ ਸਾਡੇ ‘ਤੇ ਬੁਰਾ ਪ੍ਰਭਾਵ ਪਾਉਣ ਲੱਗੀ ਹੈ. ਨੋਟਿਸ: – ਜਿਵੇਂ 4 ਜੀ ਰੇਡੀਏਸ਼ਨ ਨੇ ਪੰਛੀਆਂ ਨੂੰ ਖਤਮ ਕਰ ਦਿੱਤਾ ਸੀ, ਉਸੇ ਤਰ੍ਹਾਂ 5 ਜੀ ਰੇਡੀਏਸ਼ਨ ਜਾਨਵਰਾਂ ਅਤੇ ਮਨੁੱਖ ਜਾਤੀ ਲਈ ਵਧੇਰੇ ਨੁਕਸਾਨਦੇਹ ਹੈ. ਅਤੇ ਜੇ ਤੁਹਾਡੇ ਕੋਲ ਸਮਾਂ ਹੈ, ਇਸ ਪੋਸਟ ਨੂੰ ਵੱਧ ਤੋਂ ਵੱਧ ਸੋਸ਼ਲ ਨੈਟਵਰਕਿੰਗ ਸਾਈਟਾਂ ਤੇ ਸਾਂਝਾ ਕਰੋ.
ਜੀ. ਏਸ. ਖਾਲਸਾ
ਆਪਸ ਵਿੱਚ ਕਰੰਟ ਲੱਗਣ ਵਾਲੀ ਘਟਣਾ ਮੇਰੇ ਤੇ ਮੇਰੇ ਮਿਤੱਰ ਵੀ ਵਾਪਰੀ ਹੈ🙏🏻 See ਲੈੱਸ

ਪੋਸਟ ਦਾ ਆਰਕਾਇਵਡ ਲਿੰਕ ਇੱਥੇ ਦੇਖੋ।

ਪੜਤਾਲ
ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਇੰਟਰਨੈੱਟ ਤੇ ਸਰਚ ਕਰਨਾ ਸ਼ੁਰੂ ਕੀਤਾ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ WHO ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਸਾਨੂੰ WHO ਦੇ ਦੁਆਰਾ ਵਾਇਰਲ ਹੋ ਰਹੇ ਦਾਅਵੇ ਨੂੰ ਲੈ ਕੇ ਦਿੱਤਾ ਗਿਆ ਸਪੱਸ਼ਟੀਕਰਨ ਮਿਲਿਆ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਸਪੱਸ਼ਟ ਕੀਤਾ ਕਿ ਕੋਰੋਨਾ ਵਾਇਰਸ ਰੇਡੀਓ ਵੇਵ ਜਾਂ ਮੋਬਾਇਲ ਨੈੱਟਵਰਕ ਦੁਆਰਾ ਨਹੀਂ ਫੈਲਦਾ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਿਕ ਕੋਰੋਨਾ ਵਾਇਰਸ ਉਨ੍ਹਾਂ ਦੇਸ਼ਾਂ ਦੇ ਵਿੱਚ ਵੀ ਮੌਜੂਦ ਹੈ ਜਿੱਥੇ ਮੋਬਾਈਲ ਨੈੱਟਵਰਕ ਨਹੀਂ ਹਨ।


Centre for disease control and prevention ਦੇ ਮੁਤਾਬਿਕ ਕੋਰੋਨਾ ਵਾਇਰਸ ਉਦੋਂ ਫੈਲਦਾ ਹੈ। ਜਦੋਂ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਵਿਅਕਤੀ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਆ ਜਾਵੇ। ਇਥੇ ਪੂਰਾ ਪੜ੍ਹ ਸਕਦੇ ਹੋ।

ਇਸ ਦਾਅਵੇ ਦੀ ਵਿਸਤਾਰ ਨਾਲ ਕੀਤੀ ਪਿਛਲੀ ਪੂਰੀ ਪੜਤਾਲ ਹੇਠਾਂ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Fact Check: Experts Dismiss Claims That COVID-19 Is Fake And Just A Coverup Of 5G Technology


ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ “ਸੱਚ ਤੇ ਕੱਚ ਹਮੇਸ਼ਾ ਚੁੱਭਦਾ” ਦੀ ਸੋਸ਼ਲ ਸਕੈਨਿੰਗ ਕਰਨ ਦੀ। ਇਸ ਫੇਸਬੁੱਕ ਪੇਜ ਨੂੰ 15,548 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਵਾਇਰਲ ਪੋਸਟ ਫਰਜ਼ੀ ਪਾਇਆ। ਵਾਇਰਲ ਪੋਸਟ ਨੂੰ ਫਰਜ਼ੀ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : 5G ਦੀ ਜਾਂਚ ਰੋਕੋ, ਮਨੁੱਖਾਂ ਨੂੰ ਬਚਾਓ ਇਹ ਮਹਾਂਮਾਰੀ ਦੂਜੀ ਵਾਰ ਆਈ ਹੈ, ਜੋ ਕਿ ਉਪ-ਕੋਰੋਨਾ ਦਾ ਨਾਮ ਦੇ ਰਹੀ ਹੈ।ਇਹ ਬਿਮਾਰੀ ਕੋਰੋਨਾ ਨਹੀਂ, 5G ਟਾਵਰ ਦੇ ਟੈਸਟਿੰਗ ਕਾਰਨ ਹੈ ।
  • Claimed By : ਸੱਚ ਤੇ ਕੱਚ ਹਮੇਸ਼ਾ ਚੁੱਭਦਾ
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later