Fact Check: ਅਭਿਸ਼ੇਕ ਸ਼ਰਮਾ ਦੀ ਐਡਿਟ ਤਸਵੀਰ ਨੂੰ ਦੁਰਪ੍ਰਚਾਰ ਦੇ ਇਰਾਦੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਲੇਬਾਜ ਅਭਿਸ਼ੇਕ ਸ਼ਰਮਾ ਦੀ ਵਾਇਰਲ ਕੀਤੀ ਜਾ ਰਹੀ ਫੋਟੋ ਐਡੀਟੇਡ ਹੈ। ਅਸਲੀ ਫੋਟੋ ਵਿੱਚ ਅਭਿਸ਼ੇਕ ਸ਼ਰਮਾ ਦੀ ਪਰਚੀ ਵਿੱਚ “This one is for Orange Army” ਲਿਖਿਆ ਹੋਇਆ ਹੈ,ਮਤਲਬ ਉਹ ਆਪਣੀ ਟੀਮ ਬਾਰੇ ਗੱਲ ਕਰ ਰਹੇ ਹਨ। ਇਸੀ ਫੋਟੋ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Apr 25, 2025 at 04:01 PM
- Updated: Apr 25, 2025 at 06:15 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ ਅਭਿਸ਼ੇਕ ਸ਼ਰਮਾ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਨ੍ਹਾਂ ਨੂੰ ਹੱਥ ਵਿੱਚ ਇੱਕ ਪਰਚੀ ਫੜੇ ਹੋਏ ਦੇਖਿਆ ਜਾ ਸਕਦਾ ਹੈ। ਪਰਚੀ ਵਿੱਚ ਲਿਖਿਆ ਹੋਇਆ ਹੈ “ਝਾੜੂ ਵਾਲੇ ਤਾ ਨਹੀਂ ਆਉਂਦੇ ਹੁਣ” ਯੂਜ਼ਰਸ ਇਸ ਤਸਵੀਰ ਨੂੰ ਸੱਚ ਮੰਨਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਐਡੀਟੇਡ ਹੈ। ਅਭਿਸ਼ੇਕ ਸ਼ਰਮਾ ਦੀ ਅਸਲੀ ਫੋਟੋ ਵਿੱਚ ਲਿਖਿਆ ਹੋਇਆ ਹੈ “This One Is For Orange Army”, ਜਿਸਦਾ ਮਤਲਬ ਹੈ ਕਿ ਉਹ ਆਪਣੀ ਟੀਮ ਬਾਰੇ ਗੱਲ ਕਰ ਰਹੇ ਹਨ। ਲੋਕ ਐਡੀਟੇਡ ਫੋਟੋ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Bittu Amarjit’ ਨੇ 23 ਅਪ੍ਰੈਲ 2025 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਕਹਿੰਦੇ ਰਾਤ ਜਿਹੜੀ ਅਭਿਸ਼ੇਕ ਸ਼ਰਮਾ ਨੇ ਪਰਚੀ ਕੱਢੀ ਸੀ,ਉਹਦੇ ਸਲੋਗਨ ਲਿਖਿਆ ਸੀ,#justiceforsidhumossewala #ipl #ipl2025news #viralvideochallenge #followme #viralreelschallenge”
ਪਰਚੀ ਉੱਤੇ ਲਿਖਿਆ ਹੋਇਆ ਹੈ : ਝਾੜੂ ਵਾਲੇ ਤਾ ਨਹੀਂ ਆਉਂਦੇ ਹੁਣ।
ਫੇਸਬੁੱਕ ਤੇ ਕਈ ਯੂਜ਼ਰਸ ਨੇ ਇਸ ਪੋਸਟ ਨੂੰ ਸੱਚ ਮੰਨ ਕੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਨਣ ਲਈ ਅਸੀਂ ਗੂਗਲ ਲੈਂਸ ਦਾ ਇਸਤੇਮਾਲ ਕੀਤਾ। ਸਾਨੂੰ ਅਸਲੀ ਤਸਵੀਰ ਕਈ ਨਿਊਜ ਵੈਬਸਾਈਟ ‘ਤੇ ਮਿਲੀ। ਸਾਨੂੰ ਤਸਵੀਰ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। 13 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਕਿੰਗ ਇਲੈਵਨ ਪੰਜਾਬ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਮੈਚ ਦੌਰਾਨ ਅਭਿਸ਼ੇਕ ਸ਼ਰਮਾ ਨੇ 55 ਗੇਂਦਾਂ ਵਿੱਚ 141 ਰਨ ਦੀ ਪਾਰੀ ਖੇਲੀ। ਜਿਵੇਂ ਹੀ ਅਭਿਸ਼ੇਕ ਸ਼ਰਮਾ ਦਾ ਸ਼ਤਕ ਪੂਰਾ ਹੋਇਆ, ਉਨਾਂ ਨੇ ਆਪਣੀ ਜੇਬ ਵਿੱਚੋਂ ਇੱਕ ਪਰਚੀ ਕੱਢੀ ਜਿਸ ਵਿੱਚ ਲਿਖਿਆ ਹੋਇਆ ਸੀ, “ਇਹ ਓਰੇਂਜ ਆਰਮੀ ਦੇ ਲਈ” (This one is for Orange Army)”
ਸਾਨੂੰ ਅਸਲੀ ਤਸਵੀਰ ਅਭਿਸ਼ੇਕ ਸ਼ਰਮਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲੀ। ਪੋਸਟ ਨੂੰ 13 ਅਪ੍ਰੈਲ 2025 ਨੂੰ ਕੀਤਾ ਗਿਆ ਹੈ। ਇਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਭਿਸ਼ੇਕ ਸ਼ਰਮਾ ਨੇ ਜੋ ਪਰਚੀ ਫੜੀ ਹੈ, ਉਸ ‘ਚ “This one is for Orange Army” ਲਿਖਿਆ ਹੋਇਆ ਹੈ।

ਵਾਇਰਲ ਤਸਵੀਰ ਨਾਲ ਜੁੜੀ ਹੋਰ ਖਬਰਾਂ ਇੱਥੇ ਪੜੀ ਜਾ ਸਕਦੀ ਹੈ। ਹੇਠਾਂ ਦਿੱਤੇ ਕੋਲਾਜ ਵਿੱਚ ਅਸਲੀ ਅਤੇ ਐਡੀਟੇਡ ਫੋਟੋ ਵਿੱਚ ਅੰਤਰ ਸਾਫ ਦੇਖਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਸਪੋਰਟਸ ਪੱਤਰਕਾਰ ਅਤੇ ਕਮੇੰਟੇਟਰ ਸੈਯਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਵਾਇਰਲ ਫੋਟੋ ਨੂੰ ਐਡੀਟੇਡ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲੀ ਪਰਚੀ ਵਿਚ “This one is for Orange Army” ਲਿਖਿਆ ਹੋਇਆ ਸੀ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 8 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਮੋਗਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਬੱਲੇਬਾਜ ਅਭਿਸ਼ੇਕ ਸ਼ਰਮਾ ਦੀ ਵਾਇਰਲ ਕੀਤੀ ਜਾ ਰਹੀ ਫੋਟੋ ਐਡੀਟੇਡ ਹੈ। ਅਸਲੀ ਫੋਟੋ ਵਿੱਚ ਅਭਿਸ਼ੇਕ ਸ਼ਰਮਾ ਦੀ ਪਰਚੀ ਵਿੱਚ “This one is for Orange Army” ਲਿਖਿਆ ਹੋਇਆ ਹੈ,ਮਤਲਬ ਉਹ ਆਪਣੀ ਟੀਮ ਬਾਰੇ ਗੱਲ ਕਰ ਰਹੇ ਹਨ। ਇਸੀ ਫੋਟੋ ਨੂੰ ਐਡਿਟ ਕਰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਅਭਿਸ਼ੇਕ ਸ਼ਰਮਾ ਦੀ ਇਹ ਤਸਵੀਰ ਅਸਲੀ ਹੈ
- Claimed By : FB User-Bittu Amarjit
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











