X
X

Fact Check : ਰੋਹਿਤ ਸ਼ਰਮਾ ਦੀ ਧੀ ਦੀ ਤਸਵੀਰ ਗੁੰਮਰਾਹਕੁੰਨ ਦਾਅਵੇ ਨਾਲ ਕੀਤੀ ਜਾ ਰਹੀ ਹੈ ਸ਼ੇਅਰ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ ਇਹ ਤਸਵੀਰ ਜੁਲਾਈ 2019 ਦੀ ਹੈ ਅਤੇ ਫੋਟੋ ਵਿੱਚ, ਰਿਤਿਕਾ ਸਜਦੇਹ ਦੀ ਗੋਦ ਵਿੱਚ ਉਨ੍ਹਾਂ ਦੀ ਧੀ ਸਮਾਇਰਾ ਹੈ। ਜਿਸਨੂੰ ਹੁਣ ਰੋਹਿਤ ਸ਼ਰਮਾ ਦੇ ਪੁੱਤਰ ਅਹਾਨ ਦੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਫੋਟੋ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ ਟੀਮ ਨੂੰ 4 ਵਿਕਟਾਂ ਨਾਲ ਹਰਾਇਆ। ਇਸ ਦੌਰਾਨ, ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦੀ ਗੋਦ ਵਿੱਚ ਇੱਕ ਬੱਚਾ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਰੋਹਿਤ ਸ਼ਰਮਾ ਦੇ ਪੁੱਤਰ ਅਹਾਨ ਦੀ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਫੋਟੋ ਜੁਲਾਈ 2019 ਦੀ ਹੈ। ਇਹ ਤਸਵੀਰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਹੈਡਿੰਗਲੇ ਕ੍ਰਿਕਟ ਮੈਦਾਨ ਵਿੱਚ ਹੋਏ ਮੈਚ ਦੀ ਹੈ। ਤਸਵੀਰ ਵਿੱਚ ਰਿਤਿਕਾ ਦੀ ਗੋਦ ਵਿਚ ਉਨ੍ਹਾਂ ਦੀ ਧੀ ਸਮਾਇਰਾ ਹੈ, ਜਿਸਨੂੰ ਹੁਣ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ chhotu_2410 ਨੇ ਵਾਇਰਲ ਫੋਟੋ ਸਾਂਝੀ ਕੀਤੀ ਅਤੇ ਲਿਖਿਆ ਹੈ, “ਜੂਨੀਅਰ ਹਿਟਮੈਨ ਅਹਾਨ ਦਾ ਪਹਿਲਾ ਲੁੱਕ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਰਿਤਿਕਾ ਸਹਿਦੇਵ ਦੇ ਪੁੱਤਰ ਨੂੰ ਪਹਿਲੀ ਵਾਰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੁੱਲ੍ਹ ਕੇ ਦੇਖਣਾ ਬਹੁਤ ਹੀ ਸੁਹਾਵਣਾ ਅਹਿਸਾਸ ਸੀ। ਜੂਨੀਅਰ ਹਿਟਮੈਨ ਅਹਾਨ ਲਈ ਇੱਕ ਪਿਆਰਾ ਦੁਲਾਰ ਬਣਦਾ ਹੈ।”

ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ।

ਪੜਤਾਲ

ਅਸੀਂ ਵਾਇਰਲ ਫੋਟੋ ਦੀ ਜਾਂਚ ਕਰਨ ਲਈ ਗੂਗਲ ਲੈਂਸ ਦੀ ਵਰਤੋਂ ਕੀਤੀ। ਸਾਨੂੰ ਵਾਇਰਲ ਫੋਟੋ ਨਾਲ ਸਬੰਧਤ ਖ਼ਬਰ ਏਐਨਆਈ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ 7 ਜੁਲਾਈ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਆਈਸੀਸੀ ਵਿਸ਼ਵ ਕੱਪ 2019 ਵਿੱਚ ਹੈਡਿੰਗਲੇ ਕ੍ਰਿਕਟ ਮੈਦਾਨ ਵਿੱਚ ਸ਼੍ਰੀਲੰਕਾ ਖਿਲਾਫ ਮੈਚ ਦੌਰਾਨ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਅਤੇ ਧੀ ਸਮਾਇਰਾ ਨਾਲ ਰੋਹਿਤ ਸ਼ਰਮਾ ਦਾ ਸਮਰਥਨ ਕਰਨ ਲਈ ਆਈ ਸੀ।

ਵਾਇਰਲ ਫੋਟੋ ਨਾਲ ਸਬੰਧਤ ਖ਼ਬਰ India.com ਦੀ ਵੈੱਬਸਾਈਟ ‘ਤੇ ਮਿਲੀ। 6 ਜੁਲਾਈ 2019 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਦੱਸਿਆ ਗਿਆ, ਇਹ ਫੋਟੋ ਆਈਸੀਸੀ ਵਿਸ਼ਵ ਕੱਪ 2019 ਦੀ ਹੈ। ਜਦੋਂ ਰਿਤਿਕਾ ਸਜਦੇਹ ਆਪਣੀ ਧੀ ਨਾਲ ਰੋਹਿਤ ਸ਼ਰਮਾ ਦਾ ਸਮਰਥਨ ਕਰਨ ਪਹੁੰਚੀ ਸਨ।”

ਵਾਇਰਲ ਫੋਟੋ ਰੋਹਿਤ ਸ਼ਰਮਾ ਨੇ ਆਪਣੇ ਵੇਰੀਫਾਈਡ ਐਕਸ ਹੈਂਡਲ ‘ਤੇ ਵੀ ਸਾਂਝੀ ਕੀਤੀ ਸੀ। ਇਹ ਫੋਟੋ 7 ਜੁਲਾਈ 2019 ਨੂੰ ਸਾਂਝੀ ਕੀਤੀ ਗਈ ਹੈ।

https://twitter.com/ImRo45/status/1147804873787924480

ਵਾਇਰਲ ਫੋਟੋ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਨੇ ਆਪਣੇ ਪੁੱਤਰ ਦੀ ਕੋਈ ਤਸਵੀਰ ਸਾਂਝੀ ਨਹੀਂ ਕੀਤੀ ਹੈ। ਅਸੀਂ ਦੋਵਾਂ ਦੇ ਸੋਸ਼ਲ ਮੀਡੀਆ ਹੈਂਡਲ ਚੈੱਕ ਕੀਤੇ ਪਰ ਸਾਨੂੰ ਉਨ੍ਹਾਂ ਦੇ ਪੁੱਤਰ ਦੀ ਕੋਈ ਤਸਵੀਰ ਨਹੀਂ ਮਿਲੀ।

ਹੋਰ ਜਾਣਕਾਰੀ ਲਈ, ਅਸੀਂ ਖੇਡ ਪੱਤਰਕਾਰ ਸਈਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਨੇ ਅਜੇ ਤੱਕ ਆਪਣੇ ਪੁੱਤਰ ਦੀ ਕੋਈ ਤਸਵੀਰ ਸ਼ੇਅਰ ਨਹੀਂ ਕੀਤੀ ਅਤੇ ਇਹ ਤਸਵੀਰ ਉਨ੍ਹਾਂ ਦੀ ਧੀ ਸਮਾਇਰਾ ਦੀ ਹੈ।

ਇਸ ਤੋਂ ਪਹਿਲਾਂ ਵੀ ਰੋਹਿਤ ਸ਼ਰਮਾ ਦੇ ਪੁੱਤਰ ਬਾਰੇ ਕਈ ਦਾਅਵੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕੇ ਹਨ। ਜਿਸਦੀ ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।

ਅੰਤ ਵਿੱਚ ਅਸੀਂ ਪੋਸਟ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਯੂਜ਼ਰ ਨੂੰ 28 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਦਰਅਸਲ ਇਹ ਤਸਵੀਰ ਜੁਲਾਈ 2019 ਦੀ ਹੈ ਅਤੇ ਫੋਟੋ ਵਿੱਚ, ਰਿਤਿਕਾ ਸਜਦੇਹ ਦੀ ਗੋਦ ਵਿੱਚ ਉਨ੍ਹਾਂ ਦੀ ਧੀ ਸਮਾਇਰਾ ਹੈ। ਜਿਸਨੂੰ ਹੁਣ ਰੋਹਿਤ ਸ਼ਰਮਾ ਦੇ ਪੁੱਤਰ ਅਹਾਨ ਦੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਫੋਟੋ ਦਾ ਹਾਲ-ਫਿਲਹਾਲ ਨਾਲ ਕੋਈ ਸਬੰਧ ਨਹੀਂ ਹੈ।

  • Claim Review : ਇਹ ਤਸਵੀਰ ਰੋਹਿਤ ਸ਼ਰਮਾ ਦੇ ਪੁੱਤਰ ਅਹਾਨ ਦੀ ਹੈ।
  • Claimed By : chhotu_2410
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later