X
X

Fact Check: ਇਸ ਵੀਡੀਓ ਵਿੱਚ ਖੁਸ਼ੀ ਨਾਲ ਨੱਚਦੀ ਮਹਿਲਾ ਕ੍ਰਿਕਟਰ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹਨ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਵਿਚ ਖੁਸ਼ੀ ਨਾਲ ਨੱਚ ਰਹੀ ਮਹਿਲਾ ਕ੍ਰਿਕਟਰ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਮੁੰਬਈ ਇੰਡੀਅਨਜ਼ (MI) ਦੇ ਸਪਿਨਰ ਵਿਗਨੇਸ਼ ਪੁਥੁਰ ਨੇ ਆਪਣੇ ਆਈਪੀਐਲ ਡੈਬਿਊ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 23 ਮਾਰਚ 2025 ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਹੋਏ ਮੈਚ ਦੇ ਦੌਰਾਨ ਉਨ੍ਹਾਂ ਨੇ ਰੁਤੂਰਾਜ ਗਾਇਕਵਾੜ ਅਤੇ ਸ਼ਿਵਮ ਦੁਬੇ ਦੀ ਵਿਕਟ ਲਏ। ਹੁਣ ਇਸ ਮੈਚ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਇੱਕ ਔਰਤ ਨੂੰ ਖ਼ੁਸ਼ੀ ਵਿਚ ਨੱਚਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਔਰਤ ਵਿਗਨੇਸ਼ ਪੁਥੁਰ ਦੀ ਮਾਂ ਹੈ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਟੀਵੀ ‘ਤੇ ਦੇਖ ਕੇ ਖੁਸ਼ੀ ਨਾਲ ਨੱਚ ਰਹੀ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਵੀਡੀਓ ਵਿੱਚ ਨਜਰ ਆ ਰਹੀ ਮਹਿਲਾ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਇੰਸਟਾਗ੍ਰਾਮ ਯੂਜ਼ਰ ‘bigbreaking.in’ ਨੇ 29 ਮਾਰਚ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ,”Vignesh Puthur’s Mother Dances with Joy as She Sees Her Son’s Performance.”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਸਬੰਧਤ ਕੀਵਰਡ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ Marunadan TV ਦੇ ਯੂਟਿਊਬ ਚੈਨਲ ‘ਤੇ ਵਿਗਨੇਸ਼ ਪੁਥੁਰ ਨੂੰ ਲੈ ਕੇ 25 ਮਾਰਚ 2025 ਨੂੰ ਇੱਕ ਰਿਪੋਰਟ ਮਿਲੀ, ਜਿਸ ਵਿੱਚ ਪੁਥੁਰ ਦੇ ਮਾਤਾ ਪਿਤਾ ਦੀ ਫੋਟੋ ਹੈ। ਰਿਪੋਰਟ ਮੁਤਾਬਕ, ਉਨ੍ਹਾਂ ਦੇ ਪਿਤਾ ਇੱਕ ਆਟੋ ਡਰਾਈਵਰ ਹਨ। ਇੱਥੇ ਦਿੱਖ ਰਹੀ ਵਿਗਨੇਸ਼ ਪੁਥੁਰ ਦੀ ਮਾਤਾ ਦੀ ਤਸਵੀਰ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਮਹਿਲਾ ਤੋਂ ਵੱਖ ਹੈ।

ਸਾਨੂੰ 2 ਮਾਰਚ 2025 ਨੂੰ ਵਨਇੰਡੀਆ ਦੇ ਮਲਿਆਲਮ ਯੂਟਿਊਬ ਚੈਨਲ ‘ਤੇ ਪੁਥੁਰ ਦੇ ਮਾਪਿਆਂ ਦਾ ਇੱਕ ਇੰਟਰਵਿਊ ਵੀਡੀਓ ਅਪਲੋਡ ਮਿਲਿਆ। ਇੱਥੇ ਇਹ ਸਪਸ਼ਟ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਪੁਤੁਰ ਦੀ ਮਾਂ ਦੇ ਨੱਕ-ਨਕਸ਼ੇ ਅਤੇ ਸ਼ਰੀਰਕ ਰਚਨਾ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਮਹਿਲਾ ਤੋਂ ਵੱਖ ਹੈ।

ਸਾਨੂੰ ਪੁਥੁਰ ਦੇ ਮਾਤਾ-ਪਿਤਾ ਦੇ ਇੰਟਰਵਿਊ ਦਾ ਇੱਕ ਵੀਡੀਓ REPORTER LIVE ਦੇ ਯੂਟਿਊਬ ਚੈਨਲ ‘ਤੇ 24 ਮਾਰਚ 2025 ਨੂੰ ਅਪਲੋਡ ਮਿਲਿਆ। ਇੱਥੇ ਵੀ ਵੇਖਿਆ ਜਾ ਸਕਦਾ ਹੈ ਕਿ ਪੁਥੁਰ ਦੀ ਮਾਂ ਦੇ ਨੱਕ-ਨਕਸ਼ ਅਤੇ ਸ਼ਰੀਰਕ ਰਚਨਾ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਮਹਿਲਾ ਤੋਂ ਬਿਲਕੁਲ ਵੱਖ ਹੈ।

ਅਸੀਂ ਇਸ ਵਿਸ਼ੇ ਵਿੱਚ ਪੁਥੁਰ ਦੇ ਮਾਤਾ-ਪਿਤਾ ਦਾ ਇੰਟਰਵਿਊ ਲੈਣ ਵਾਲੇ ਰਿਪੋਰਟਰ ਲਾਈਵ ਦੇ ਸੀਨੀਅਰ ਰਿਪੋਰਟਰ ਅਸ਼ਕਰ ਅਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵੀਡੀਓ ਵਿੱਚ ਦਿੱਖ ਰਹੀ ਮਹਿਲਾ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹੈ।

ਵਾਇਰਲ ਵੀਡੀਓ ਵਿਚ ਦਿੱਖ ਰਹੀ ਮਹਿਲਾ ਅਤੇ ਵਿਗਨੇਸ਼ ਪੁਥੁਰ ਦੀ ਮਾਂ ਵਿੱਚ ਅੰਤਰ ਹੇਂਠਾ ਦਿੱਤੇ ਕੋਲਾਜ ਵਿਚ ਵੇਖਿਆ ਜਾ ਸਕਦਾ ਹੈ।

ਹਾਲਾਂਕਿ, ਵਿਸ਼ਵਾਸ ਨਿਊਜ ਵਾਇਰਲ ਵੀਡੀਓ ਵਿੱਚ ਦਿੱਖ ਰਹੀ ਮਹਿਲਾ ਕੌਣ ਹੈ, ਇਸਦੀ ਪੁਸ਼ਟੀ ਨਹੀਂ ਕਰਦਾ, ਪਰ ਇਹ ਸਪੱਸ਼ਟ ਹੈ ਕਿ ਇਹ ਔਰਤ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹੈ।

ਅੰਤ ਵਿੱਚ, ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਵਾਇਰਲ ਵੀਡਿਓ ਨੂੰ ਸਾਂਝਾ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ bigbreaking.in ਨੂੰ 5000 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਵਿਚ ਖੁਸ਼ੀ ਨਾਲ ਨੱਚ ਰਹੀ ਮਹਿਲਾ ਕ੍ਰਿਕਟਰ ਵਿਗਨੇਸ਼ ਪੁਥੁਰ ਦੀ ਮਾਂ ਨਹੀਂ ਹੈ।

  • Claim Review : ਵਿਗਨੇਸ਼ ਪੁਥੁਰ ਦੀ ਮਾਂ ਆਪਣੇ ਬੇਟੇ ਦਾ ਪ੍ਰਦਰਸ਼ਨ ਦੇਖ ਕੇ ਖੁਸ਼ੀ ਵਿੱਚ ਨੱਚ ਉਠੀ।
  • Claimed By : Instagram User ‘bigbreaking.in’
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later