X
X

Fact Check : ਵਿਰਾਟ ਕੋਹਲੀ ਦੇ ਨਾਮ ‘ਤੇ ਜੁੰਮੇ ਨੂੰ ਲੈ ਵਾਇਰਲ ਬਿਆਨ ਫਰਜੀ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੁੰਮੇ ਨੂੰ ਲੈ ਕੇ ਵਿਰਾਟ ਕੋਹਲੀ ਦੇ ਨਾਮ ‘ਤੇ ਵਾਇਰਲ ਬਿਆਨ ਫਰਜੀ ਹੈ। ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਫਰਜੀ ਅਤੇ ਮਨਘੜਤ ਬਿਆਨ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਜੁੰਮਾ ਅਤੇ ਹੋਲੀ ਨੂੰ ਲੈ ਕੇ ਚਲ ਰਹੇ ਵਿਵਾਦ ਬਾਰੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦਾ ਇੱਕ ਕਥਿਤ ਬਿਆਨ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਜੁਮਾ ਬਾਰੇ ਕਿਹਾ ਹੈ ਕਿ ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਆਜ਼ਾਦੀ ਨਾਲ ਇਬਾਦਤ ਕਰਨ ਦਾ ਹੱਕ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਫਰਜੀ ਅਤੇ ਮਨਘੜਤ ਬਿਆਨ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਵਾਇਰਲ ਹੋ ਰਿਹਾ ਹੈ?

ਫੇਸਬੁੱਕ ਯੂਜ਼ਰ अजरूद्दीन छिरकलोत ਨੇ 12 ਮਾਰਚ 2025 ਨੂੰ ਵਾਇਰਲ ਪੋਸਟ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ, “ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹਨ ਉਨ੍ਹਾਂ ਨੂੰ ਵੀ ਆਜ਼ਾਦੀ ਹੈ ਆਪਣੀ ਇਬਾਦਤ ਕਰਨ ਦੀ?ਇਸਲਾਮ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸੰਵਿਧਾਨ ਦੇ ਖਿਲਾਫ ਹੈ ਭਾਰਤ ਦੇ ਮੁਸਲਮਾਨ ਨੇ ਪਾਕਿਸਤਾਨ ਨੂੰ ਛੱਡ ਕੇ ਭਾਰਤ ਨੂੰ ਚੁਣਿਆ ਦੇਸ਼ਭਕਤੀ ਸਾਬਤ ਕਰਨ ਲਈ ਆਹੀ ਕਾਫ਼ੀ ਹੈ!!!!! –ਵਿਰਾਟ ਕੋਹਲੀ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਦਾਅਵੇ ਨਾਲ ਸਬੰਧਤ ਕੋਈ ਭਰੋਸੇਯੋਗ ਰਿਪੋਰਟ ਨਹੀਂ ਮਿਲੀ।

ਜਾਂਚ ਦੌਰਾਨ ਅਸੀਂ ਪਾਇਆ ਕਿ ਵਾਇਰਲ ਬਿਆਨ ਨੂੰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਨਾਮ ‘ਤੇ ਵੀ ਸਾਂਝਾ ਕੀਤਾ ਗਿਆ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਿਰਾਟ ਕੋਹਲੀ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਨੂੰ ਚੈੱਕ ਕੀਤਾ। ਸਾਨੂੰ ਦਾਅਵੇ ਨਾਲ ਜੁੜਦੀ ਕੋਈ ਪੋਸਟ ਇੱਥੇ ਨਹੀਂ ਮਿਲੀ।

ਵਧੇਰੇ ਜਾਣਕਾਰੀ ਲਈ ਅਸੀਂ ਇਸ ਵਿਸ਼ੇ ‘ਤੇ ਖੇਡ ਪੱਤਰਕਾਰ ਅਤੇ ਕਮੇੰਟੇਟਰ ਸਈਦ ਹੁਸੈਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗਲਤ ਹੈ। ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਦਾਅਵੇ ਗਲਤ ਦੱਸਿਆ ਹੈ।

ਅਸੀਂ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਨਾਲ ਵੀ ਸੰਪਰਕ ਕੀਤਾ ਹੈ। ਜਵਾਬ ਆਉਂਦੇ ਹੀ ਸਟੋਰੀ ਨੂੰ ਅਪਡੇਟ ਕੀਤਾ ਜਾਵੇਗਾ।

ਅੰਤ ਵਿੱਚ, ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਸਾਨੂੰ ਪਤਾ ਲੱਗਾ ਕਿ ਯੂਜ਼ਰ ਕ੍ਰਿਕਟ ਨਾਲ ਸਬੰਧਤ ਪੋਸਟਾਂ ਸ਼ੇਅਰ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੁੰਮੇ ਨੂੰ ਲੈ ਕੇ ਵਿਰਾਟ ਕੋਹਲੀ ਦੇ ਨਾਮ ‘ਤੇ ਵਾਇਰਲ ਬਿਆਨ ਫਰਜੀ ਹੈ। ਵਿਰਾਟ ਕੋਹਲੀ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਫਰਜੀ ਅਤੇ ਮਨਘੜਤ ਬਿਆਨ ਨੂੰ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਵਿਰਾਟ ਕੋਹਲੀ ਨੇ ਕਿਹਾ ਕਿ ਮੁਸਲਮਾਨ ਵੀ ਭਾਰਤ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਆਜ਼ਾਦੀ ਨਾਲ ਇਬਾਦਤ ਕਰਨ ਦਾ ਹੱਕ ਹੈ।
  • Claimed By : FB User अजरूद्दीन छिरकलोत
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later