X

Fact Check: ਕੁਨੋ ਨੈਸ਼ਨਲ ਪਾਰਕ ਦੇ ਨਾਂ ‘ਤੇ ਵਾਇਰਲ ਹੋਇਆ ਕੀਨੀਆ ਦਾ ਵੀਡੀਓ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਕੁਨੋ ਨੈਸ਼ਨਲ ਪਾਰਕ ਦੇ ਚੀਤਿਆਂ ਦੇ ਨਾਂ ਤੋਂ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਇਮਪਾਲਾ ਦੇ ਸ਼ਿਕਾਰ ਦਾ ਅਸਲੀ ਵੀਡੀਓ ਕੀਨੀਆ ਦਾ ਹੈ। ਇਸ ਵੀਡੀਓ ਦਾ ਮੱਧ ਪ੍ਰਦੇਸ਼ ਦੇ ਕੁਨੋ ਨਾਲ ਕੋਈ ਸੰਬੰਧ ਨਹੀਂ ਹੈ।

  • By Vishvas News
  • Updated: September 27, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ‘ਚ 17 ਸਤੰਬਰ ਨੂੰ ਅਫਰੀਕੀ ਦੇਸ਼ ਨਾਮੀਬੀਆ ਤੋਂ ਲਾ ਕੇ ਛੱਡੇ ਚੀਤਿਆਂ ਤੋਂ ਬਾਅਦ ਹੀ ਸੋਸ਼ਲ ਮੀਡੀਆ ‘ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਹੁਣ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੰਬੰਧਿਤ ਵੀਡੀਓ ਕੁਨੋ ਪਾਰਕ ਵਿੱਚ ਛੱਡੇ ਗਏ ਚੀਤਿਆਂ ਦਾ ਹੈ। ਇਸ ‘ਚ ਇੱਕ ਚੀਤੇ ਨੂੰ ਇਮਪਾਲਾ ਦਾ ਸ਼ਿਕਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਾ ਹੈ ਕਿ ਵਾਇਰਲ ਵੀਡੀਓ ਕੀਨੀਆ ਦਾ ਹੈ। ਇਸ ਦਾ ਕੁੰਨੋ ਵਿੱਚ ਛੱਡੇ ਚੀਤਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁੰਨੋ ਦੇ ਨਾਂ ‘ਤੇ ਕਈ ਪੋਸਟ ਵਾਇਰਲ ਹੋ ਚੁੱਕੀਆਂ ਹਨ, ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਹੈ। ਇਹ ਜਾਂਚਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ਗੁੰਨੂ ਗੁਰਜਰ ਨੇ 22 ਸਤੰਬਰ ਨੂੰ ਇੱਕ ਵੀਡੀਓ ਅਪਲੋਡ ਕੀਤਾ ਅਤੇ ਲਿਖਿਆ: ‘ਕੁਨੋ ਪਾਰਕ ਵਿੱਚ ਹਿਰਨਾਂ ਨੂੰ ਇਸ ਲਈ ਛੱਡਿਆ ਗਿਆ ਸੀ ਚੀਤਿਆਂ ਨੇ ਪਾਰਕ ਵਿੱਚ ਮਚਾਇਆ ਆਤੰਕ ਅਤੇ ਖਾਣ ਲਈ ਘੁੰਮ ਰਹੇ ਹਨ।’

ਵਾਇਰਲ ਪੋਸਟ ਦਾ ਕਲੇਮ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸ ਨੂੰ ਸੱਚ ਮੰਨ ਕੇ ਦੂਜੇ ਯੂਜ਼ਰਸ ਵੀ ਇਸ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਗੂਗਲ ਓਪਨ ਸਰਚ ਦੀ ਮਦਦ ਲਈ। ਇੱਥੇ ਖੋਜ ਕਰਨ ‘ਤੇ ਸਾਨੂੰ ਕੋਈ ਵੀ ਅਜਿਹੀ ਖਬਰ ਜਾਂ ਵੀਡੀਓ ਨਹੀਂ ਮਿਲੀ, ਜਿਸ ਤੋਂ ਇਹ ਪੁਸ਼ਟੀ ਹੋ ​​ਸਕੇ ਕਿ ਕੁਨੋ ਨੈਸ਼ਨਲ ਪਾਰਕ ਦੇ ਚੀਤਿਆਂ ਨੇ ਅਜਿਹਾ ਕੋਈ ਸ਼ਿਕਾਰ ਕੀਤਾ ਹੈ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੇ ਕੀਫਰੇਮਾਂ ਨੂੰ ਕੱਢਿਆ। ਇਸ ਲਈ ਇਨਵਿਡ ਟੂਲ ਦੀ ਵਰਤੋਂ ਕੀਤੀ ਗਈ ਅਤੇ ਇਹਨਾਂ ਕੀਫ੍ਰੇਮਾਂ ਨੂੰ ਰਿਵਰਸ ਇਮੇਜ ਟੂਲ ‘ਤੇ ਅਪਲੋਡ ਕਰਕੇ ਸਰਚ ਕਰਨੇ ‘ਤੇ ਸਾਨੂੰ ਅਸਲ ਵੀਡੀਓ Lemurt Wildlife Tours ਨਾਮ ਦੇ ਯੂਟਿਊਬ ਚੈਨਲ ‘ਤੇ ਮਿਲਿਆ। ਇਹ 17 ਅਗਸਤ, 2022 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਇਮਪਾਲਾ ਦੇ ਸ਼ਿਕਾਰ ਦਾ ਇਹ ਵੀਡੀਓ ਮਸਾਈ ਮਾਰਾ ਦਾ ਹੈ। ਮਾਸਾਈ ਮਾਰਾ ਕੀਨੀਆ ਵਿੱਚ ਆਉਂਦਾ ਹੈ। ਇਹ ਯੂਟਿਊਬ ਚੈਨਲ ਵੀ ਕੀਨੀਆ ਤੋਂ ਸੰਚਾਲਿਤ ਹੁੰਦਾ ਹੈ।

ਜਾਂਚ ਦੇ ਅਗਲੇ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਲੇਮਰਟ ਵਾਈਲਡਲਾਈਫ ਟੂਰ ਦੇ ਸੋਸ਼ਲ ਮੀਡੀਆ ਹੈਂਡਲਾਂ ਨੂੰ ਖੰਗਾਲਣਾ ਸ਼ੁਰੂ ਕੀਤਾ। ਅਸਲੀ ਵੀਡੀਓ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਵੀ ਮਿਲਿਆ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਾਂਚ ਦੌਰਾਨ ਲੇਮਰਟ ਵਾਈਲਡਲਾਈਫ ਫੋਟੋਗ੍ਰਾਫੀ ਦੇ ਸੰਸਥਾਪਕ ਜੌਨ ਲੇਮਰਟ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੀ ਹੈ। ਇਹ ਵੀਡੀਓ 17 ਅਗਸਤ 2022 ਨੂੰ ਮਸਾਈ ਮਾਰਾ ਕੀਨੀਆ ਵਿੱਚ ਬਣਾਇਆ ਗਿਆ ਸੀ।

ਹੁਣ ਬਾਰੀ ਸੀ ਕੀਨੀਆ ਦੇ ਵੀਡੀਓ ਨੂੰ ਕੁਨੋ ਦਾ ਦੱਸਦਿਆਂ ਵਾਇਰਲ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਜਾਂਚ ਕਰਨ ਦੀ। ਫੇਸਬੁੱਕ ਯੂਜ਼ਰ ਗੁੰਨੂ ਗੁਰਜਰ ਜੈਪੁਰ, ਰਾਜਸਥਾਨ ਦਾ ਰਹਿਣ ਵਾਲਾ ਹੈ। ਇਸ ਪੇਜ ਨੂੰ 10 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੋਇਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਕੁਨੋ ਨੈਸ਼ਨਲ ਪਾਰਕ ਦੇ ਚੀਤਿਆਂ ਦੇ ਨਾਂ ਤੋਂ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਇਮਪਾਲਾ ਦੇ ਸ਼ਿਕਾਰ ਦਾ ਅਸਲੀ ਵੀਡੀਓ ਕੀਨੀਆ ਦਾ ਹੈ। ਇਸ ਵੀਡੀਓ ਦਾ ਮੱਧ ਪ੍ਰਦੇਸ਼ ਦੇ ਕੁਨੋ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਕੁਨੋ ਵਿੱਚ ਹਿਰਨਾਂ ਦਾ ਸ਼ਿਕਾਰ ਕਰਦੇ ਹੋਏ ਚੀਤਾ
  • Claimed By : ਫੇਸਬੁੱਕ ਯੂਜ਼ਰ - ਗੁੰਨੂ ਗੁਰਜਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later