Fact Check: ਨੌਜਵਾਨ ਦੇ ਗੋਲੀਆਂ ਮਾਰਨ ਦੀ ਇਹ ਘਟਨਾ ਪੰਜਾਬ ਨਹੀਂ, ਗਵਾਲੀਅਰ ਦੀ ਹੈ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਇਹ ਘਟਨਾ ਪੰਜਾਬ ਦੀ ਨਹੀਂ ਹੈ। ਇਹ ਵੀਡੀਓ ਨਵੰਬਰ 2024 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਡਬਰਾ ਇਲਾਕੇ ਵਿਚ ਹੋਈ ਘਟਨਾ ਦਾ ਹੈ। ਜਿਸਨੂੰ ਹੁਣ ਪੰਜਾਬ ਦੇ ਨਾਮ ‘ਤੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Jul 28, 2025 at 01:25 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਚਾਰ ਆਦਮੀਆਂ ਨੂੰ ਸੜਕ ‘ਤੇ ਗੱਲਾਂ ਕਰਦੇ ਦੇਖਿਆ ਆ ਸਕਦਾ ਹੈ। ਉਸੇ ਸਮੇਂ ਬਾਈਕ ‘ਤੇ ਦੋ ਆਦਮੀ ਆਉਂਦੇ ਹੈ ਅਤੇ ਇੱਕ ਆਦਮੀ ਨੂੰ ਗੋਲੀ ਮਾਰਦੇ ਹਨ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕਰ ਰਹੇ ਹਨ ਕਿ, ਇਹ ਘਟਨਾ ਪੰਜਾਬ ਦੀ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਇਹ ਘਟਨਾ ਸਾਲ 2024 ਦੀ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਡਬਰਾ ਇਲਾਕੇ ਦੀ ਹੈ। ਵੀਡੀਓ ਨੂੰ ਹੁਣ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਇੰਸਟਾਗ੍ਰਾਮ ਯੂਜ਼ਰ bomb_khatri ਨੇ 20 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਕੀ ਹੋ ਗਿਆ ਸਾਡੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਵਾਹਿਗੁਰੂ ਮਿਹਰ ਕਰੇ”
ਵੀਡੀਓ ਉੱਤੇ ਲਿਖਿਆ ਹੋਇਆ ਹੈ: ਯੂਪੀ ਬਿਹਾਰ ਨਾਲੋਂ ਵੀ ਮਾੜੇ ਹਾਲਾਤ ਪੰਜਾਬ ਦੇ,ਕਿਸੇ ਮਾਂ ਦਾ ਸ਼ੇਰ ਵਰਗਾ ਪੁੱਤ ਮਾਰਤਾ”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਗੂਗਲ ਲੈਂਸ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਨਈ ਦੁਨੀਆਂ ਦੀ ਵੈੱਬਸਾਈਟ ‘ਤੇ ਮਿਲੀ। ਖਬਰ ਨੂੰ 10 ਨਵੰਬਰ 2024 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਇਹ ਘਟਨਾ ਗਵਾਲੀਅਰ ਦੇ ਡਬਰਾ ਇਲਾਕੇ ਦੀ ਹੈ, ਜਿਥੇ ਕਤਲ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਜਸਵੰਤ ਸਿੰਘ ਗਿੱਲ ਦੀ ਦੋ ਸ਼ੂਟਰਾਂ ਨੇ 7 ਨਵੰਬਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਸਵੰਤ ਸਿੰਘ ਜੇਲ੍ਹ ਤੋਂ ਪੈਰੋਲ ‘ਤੇ ਆਇਆ ਹੋਇਆ ਸੀ।” ਖਬਰ ਵਿੱਚ ਇਹ ਵੀ ਦੱਸਿਆ ਗਿਆ ਕਿ ,ਪੰਜਾਬ ਦੀ ਫਰੀਦਕੋਟ ਪੁਲਿਸ ਨੇ ਸਰਦਾਰ ਜਸਵੰਤ ਸਿੰਘ ਗਿਲ ਨੂੰ ਗੋਲੀ ਮਾਰਨੇ ਵਾਲੇ ਸ਼ੂਟਰਾਂ ਨੂੰ ਖਰੜ ਵਿੱਚ ਫੜ ਲਿਆ ਸੀ।
ਵੀਡੀਓ ਨਾਲ ਜੁੜੀ ਰਿਪੋਰਟ ਦੈਨਿਕ ਜਾਗਰਣ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲੀ। 10 ਨਵੰਬਰ 2024 ਨੂੰ ਅਪਲੋਡ ਵੀਡੀਓ ਰਿਪੋਰਟ ਵਿਚ ਦੱਸਿਆ ਗਿਆ,”ਫਰੀਦਕੋਟ ਪੁਲਿਸ ਨੇ 7 ਨਵੰਬਰ ਨੂੰ ਡਬਰਾ ਵਿੱਚ ਸਰਦਾਰ ਜਸਵੰਤ ਸਿੰਘ ਗਿੱਲ ਨੂੰ ਗੋਲੀ ਮਾਰਨ ਵਾਲੇ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਫਰੀਦਕੌਰਟ ਦੇ ਗੁਰੁਪ੍ਰੀਤ ਸਿੰਘ ਹਰਿਨਾਉ ਦੀ ਵੀ ਹਤਿਆ ਕੀਤੀ ਸੀ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਗੱਲ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ‘ਤੇ ਕਹਿ ਹੈ।”
ਵੀਡੀਓ ਨਾਲ ਜੁੜੀ ਖਬਰ punjab.news18.com ਦੀ ਵੈੱਬਸਾਈਟ ‘ਤੇ ਵੀ ਮਿਲੀ। 12 ਨਵੰਬਰ 2024 ਨੂੰ ਪ੍ਰਕਾਸ਼ਤ ਖਬਰ ਵਿੱਚ ਇਸ ਘਟਨਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਡਬਰਾ ਇਲਾਕੇ ਦੀ ਦੱਸਿਆ ਗਿਆ ਹੈ।
ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਦੇਖੀ ਜਾ ਸਕਦੀ ਹੈ।
ਵੀਡੀਓ ਨੂੰ ਅਸੀਂ ਨਈ ਦੁਨੀਆਂ, ਗਵਾਲੀਅਰ ਦੇ ਕ੍ਰਾਈਮ ਰਿਪੋਰਟਰ ਅਮਿਤ ਮਿਸ਼ਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਘਟਨਾ ਗਵਾਲੀਅਰ ਦੀ ਹੈ ਅਤੇ ਪੁਰਾਣੀ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਯੂਜ਼ਰ ਨੂੰ 1,059 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਇਹ ਘਟਨਾ ਪੰਜਾਬ ਦੀ ਨਹੀਂ ਹੈ। ਇਹ ਵੀਡੀਓ ਨਵੰਬਰ 2024 ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਡਬਰਾ ਇਲਾਕੇ ਵਿਚ ਹੋਈ ਘਟਨਾ ਦਾ ਹੈ। ਜਿਸਨੂੰ ਹੁਣ ਪੰਜਾਬ ਦੇ ਨਾਮ ‘ਤੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਇਹ ਘਟਨਾ ਪੰਜਾਬ ਦੀ ਹੈ।
- Claimed By : Insta: bomb_khatri
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











