X
X

Fact Check: 2588 ਸਾਲਾਂ ਬਾਅਦ ਹੋਲੀ ਵਾਲੀ ਖਬਰ ਮਜ਼ਾਕ ਦੇ ਤੌਰ ਤੇ ਲਿਖੀ ਗਈ ਸੀ, ਅਸਲ ਸਮਝ ਰਹੇ ਯੂਜ਼ਰਸ

ਵਿਸ਼ਵਾਸ ਨਿਊਜ ਦੀ ਜਾਂਚ ਵਿਚ ਹੋਲੀ ਦੇ ਨਾਮ ‘ਤੇ ਵਾਇਰਲ ਪੋਸਟ ਫਰਜੀ ਸਾਬਤ ਹੋਈ। ਕੁਝ ਸਾਲ ਪਹਿਲਾਂ, ਮਜ਼ਾਕੀਆ ਲਹਿਜ ਵਿਚ ਹੋਲੀ ‘ਤੇ ਲਿਖੀ ਗਈ ਖ਼ਬਰ ਨੂੰ ਹੁਣ ਸੱਚ ਸਮਝ ਕੇ ਲੋਕ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (Vishvas News) । ਹੋਲੀ ਤੋਂ ਠੀਕ ਪਹਿਲਾਂ ਸੋਸ਼ਲ ਮੀਡਿਆ ‘ਤੇ ਅਖਬਾਰ ਦੀ ਇੱਕ ਕਟਿੰਗ ਵਾਇਰਲ ਹੋ ਰਹੀ ਹੈ। ਖਬਰ ਦੀ ਹੇਡਿੰਗ ਵਿਚ ਲਿਖਿਆ ਗਿਆ ਹੈ ਕਿ 2588 ਸਾਲਾਂ ਬਾਅਦ ਬਣ ਰਿਹਾ ਹੋਲੀ ‘ਤੇ ਅਜਿਹਾ ਯੋਗ, ਕਈ ਬਿਮਾਰੀਆਂ ਹੋਵੇਂਗੀ ਦੂਰ। ਇਸ ਖਬਰ ਨੂੰ ਸੱਚ ਮੰਨ ਕੇ ਬਹੁਤ ਸਾਰੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਦਾਅਵਾ ਫਰਜੀ ਸਾਬਤ ਹੋਇਆ। ਦਰਅਸਲ, ਦੇਸ਼ ਦੇ ਕੁਝ ਅਖਬਾਰਾਂ ਵਿਚ ਹੋਲੀ ਤੋਂ ਪਹਿਲਾਂ ਹੋਲੀ ਵਿਸ਼ੇਸ਼ਾਂਕ ਸੰਸਕਰਣ ਕੱਢਿਆ ਜਾਂਦਾ ਹੈ। ਜਿਸ ਵਿਚ ਮਜ਼ਾਕੀਆ ਲਹਿਜ਼ੇ ਵਿਚ ਖਬਰਾਂ ਲਿਖੀ ਜਾਂਦੀ ਹੈ, ਜੋ ਪੂਰੀ ਤਰ੍ਹਾਂ ਕਾਲਪਨਿਕ ਹੁੰਦੀ ਹੈ। ਸਾਡੀ ਜਾਂਚ ਤੋਂ ਪਤਾ ਲੱਗਿਆ ਹੈ ਕਿ 19 ਮਾਰਚ 2019 ਨੂੰ ਪ੍ਰਭਾਤ ਖਬਰ ਵਿੱਚ ਹੋਲੀ ‘ਤੇ ਇਹ ਖਬਰ ਪ੍ਰਕਾਸ਼ਤ ਹੋਈ ਸੀ। ਜਿਸਨੂੰ ਸੱਚ ਮੰਨ ਕੇ ਵਾਇਰਲ ਕੀਤਾ ਗਿਆ।

ਕੀ ਹੋ ਰਿਹਾ ਹੈ ਵਾਇਰਲ ?

ਫੇਸਬੁੱਕ ਯੂਜ਼ਰ Ankit Pandit Niwada ਨੇ 6 ਮਾਰਚ ਨੂੰ ਇੱਕ ਖਬਰ ਦੀ ਕਟਿੰਗ ਪੋਸਟ ਕਰਦੇ ਹੋਏ ਲਿਖਿਆ, “अरे पत्रकार बंधु, मोरेभाई…माना कि महाकुंभ 144 साल बाद आया था, और उसके साक्ष्य भी मिले..लेकिन अब होली का ऐसा योग बना दिए हो कि अब झेलना मुश्किल पड़ रहा है, 2588 साल अरे वाह इसे राउंड फिगर में 250 साल कर देते यार। तुमने फिर विवाद कि स्थिति बना दी।”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਸੱਚਾਈ ਨੂੰ ਜਾਣਨ ਲਈ ਸਭ ਤੋਂ ਪਹਿਲਾਂ ਇਸ ਵਿੱਚ ਲਿਖੇ ਗਏ ਕੰਟੇਂਟ ਨੂੰ ਗੂਗਲ ਓਪਨ ਸਰਚ ਟੂਲ ਰਾਹੀਂ ਸਰਚ ਕੀਤਾ। ਸਾਨੂੰ ਪ੍ਰਭਾਤ ਖਬਰ ਦੀ ਵੈੱਬਸਾਈਟ ‘ਤੇ ਇਹ ਆਰਟੀਕਲ ਮਿਲਾ। ਇਸਨੂੰ 19 ਮਾਰਚ 2019 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਦੇ ਅਖੀਰ ਵਿਚ, ‘ਬਾਕੀ ਤਾਂ ਸਾਰੀਆਂ ਨੂੰ Happy Holi ਲਿਖਿਆ ਗਿਆ ਸੀ। ਮਤਲਬ ਸਾਫ ਸੀ ਕਿ ਇਹ ਹੋਲੀ ‘ਤੇ ਲਿਖਿਆ ਗਿਆ ਇੱਕ ਮਜ਼ਾਕੀਆ ਲੇਖ ਹੈ।

ਇਹ ਆਰਟੀਕਲ ਕੁਝ ਬਦਲਾਵ ਦੇ ਨਾਲ 29 ਮਾਰਚ 2021 ਨੂੰ ਇੱਕ ਵਾਰ ਫਿਰ ਤੋਂ ਪ੍ਰਭਾਤ ਖਬਰ ਨੇ ਆਪਣੀ ਵੈਬਸਾਈਟ ‘ਤੇ ਪ੍ਰਕਾਸ਼ਤ ਕੀਤਾ ਸੀ।

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਅੱਗੇ ਪ੍ਰਭਾਤ ਖਬਰ ਦੇ ਡਿਜੀਟਲ ਹੈਡ ਜਨਾਰਦਨ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਖ਼ਬਰ ਹੋਲੀ ਦੇ ਮੌਕੇ ‘ਤੇ ਮਜਾਕੀਆ ਢੰਗ ਨਾਲ ਲਿਖੀ ਗਈ ਪੁਰਾਣੀ ਖਬਰ ਹੈ।

ਜਾਂਚ ਦੇ ਅੰਤ ‘ਤੇ ਫਰਜੀ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਯੂਜ਼ਰ ਦੇ ਪੰਜ ਹਜ਼ਾਰ ਫੇਸਬੁੱਕ ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਹੋਲੀ ਦੇ ਨਾਮ ‘ਤੇ ਵਾਇਰਲ ਪੋਸਟ ਫਰਜੀ ਸਾਬਤ ਹੋਈ। ਕੁਝ ਸਾਲ ਪਹਿਲਾਂ, ਮਜ਼ਾਕੀਆ ਲਹਿਜ ਵਿਚ ਹੋਲੀ ‘ਤੇ ਲਿਖੀ ਗਈ ਖ਼ਬਰ ਨੂੰ ਹੁਣ ਸੱਚ ਸਮਝ ਕੇ ਲੋਕ ਵਾਇਰਲ ਕਰ ਰਹੇ ਹਨ।

  • Claim Review : 2588 ਸਾਲਾਂ ਬਾਅਦ ਬਣ ਰਿਹਾ ਹੋਲੀ 'ਤੇ ਅਜਿਹਾ ਯੋਗਾ, ਬਹੁਤ ਸਾਰੀਆਂ ਬਿਮਾਰੀਆਂ ਹੋਵੇਂਗੀ ਦੂਰ।
  • Claimed By : FB User Ankit Pandit Niwada
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later