Fact Check: ਆਸਟ੍ਰੇਲੀਆ ਦੀ ਤਸਵੀਰ ਨੂੰ ਕੀਤਾ ਜਾ ਰਿਹਾ ਉਦੈਪੁਰ ਵਿਚ ਵਿਦੇਸ਼ੀ ਸੈਲਾਨੀ ਦੇ ਹਵਾਲੇ ਤੋਂ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਮਹਿਲਾ ਦੇ ਕਥਿਤ ਸ਼ੌਚ ਦੀ ਇਸ ਤਸਵੀਰ ਦਾ ਭਾਰਤ ਜਾਂ ਉਦੈਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀਡੀਓ ਆਸਟ੍ਰੇਲੀਆ ਦਾ ਹੈ ਅਤੇ ਮਹਿਲਾ ਵੀ ਆਸਟ੍ਰੇਲੀਆਈ ਹੈ।
- By: Umam Noor
- Published: Dec 3, 2025 at 05:08 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਦਾ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਵਿਦੇਸ਼ੀ ਕੁੜੀ ਨੂੰ ਝੀਲ ਦੇ ਉੱਪਰ ਆਪੱਤੀਜਨਕ ਸਥਿਤੀ ਵਿੱਚ ਦੇਖਿਆ ਜਾ ਸਕਦਾ ਹੈ।ਸੋਸ਼ਲ ਮੀਡੀਆ ‘ਤੇ ਇਸਨੂੰ ਸ਼ੇਅਰ ਕਰਦੇ ਹੋਏ ਉਦੈਪੁਰ ਦਾ ਦੱਸਿਆ ਜਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਦੈਪੁਰ ਦੀ ਝੀਲ ‘ਤੇ ਇੱਕ ਵਿਦੇਸ਼ੀ ਮਹਿਲਾ ਨੇ ਸ਼ੌਚ ਕਰਕੇ ਉਸਨੂੰ ਗੰਦਾ ਕਰ ਦਿੱਤਾ। ਕਈ ਯੂਜ਼ਰ ਇਸਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਮਹਿਲਾ ਦੇ ਕਥਿਤ ਸ਼ੌਚ ਦੀ ਇਹ ਤਸਵੀਰ ਦਾ ਭਾਰਤ ਜਾਂ ਉਦੈਪੁਰ ਨਾਲ ਕੋਈ ਸੰਬੰਧ ਨਹੀਂ। ਇਹ ਤਸਵੀਰ ਆਸਟ੍ਰੇਲੀਆ ਦੀ ਹੈ।
ਵਾਇਰਲ ਪੋਸਟ ਵਿੱਚ ਕੀ ਹੈ?
ਫੇਸਬੁੱਕ ਯੂਜ਼ਰ ਨੇ 2 ਦਸੰਬਰ ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “राजस्थान उदयपुर से एक बेहद शर्मनाक वीडियो सामने आया है जिससे पूरा प्रदेश गुस्से और सदमे में है वायरल विडिओ में एक अमेरिकन महिला झील में नाव पर बैठकर उदयपुर की एक पवित्र झील में शौच कर रही है इस घिनौने काम से प्रदेश के गुर्जर और मीणा समाज के लोग बहुत नाराज़ और आहत है, क्योंकि यह भारतीय भावनाओं और संस्कृति का अपमान है इस घटना पर दोनों समाज के लोगो का भारी गुस्सा फूट पड़ा है कि कैसे कई विदेशी पर्यटक भारत को “गंदा देश” कहते हैं लेकिन खुद यहां आकर गंदगी फैलाते है इस पर्यटक पर कानूनी कार्रवाई होनी चाहिए???”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ
ਜਾਂਚ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾ ਕੀਵਰਡ ਦੀ ਮਦਦ ਨਾਲ ਨਿਊਜ਼ ਸਰਚ ਕੀਤੀ। ਸਰਚ ਦੌਰਾਨ ਸਾਨੂੰ ਇਸ ਨਾਲ ਜੁੜੀ ਜਾਣਕਾਰੀ ਟਾਈਮਜ਼ ਆਫ ਇੰਡੀਆ ਦੀ ਵੈਬਸਾਈਟ ‘ਤੇ 12 ਅਕਤੂਬਰ 2025 ਨੂੰ ਪ੍ਰਕਾਸ਼ਿਤ ਮਿਲੀ। ਦਿੱਤੀ ਗਈ ਜਾਣਕਾਰੀ ਅਨੁਸਾਰ,“ਵਾਇਰਲ ਵੀਡੀਓ ਵਿੱਚ ਨਜ਼ਰ ਆ ਰਹੀ ਮਹਿਲਾ ਐਲੀ ਜੀਨ ਕਾਫੀ ਨੇ ਦੱਸਿਆ ਹੈ ਕਿ ਉਹ ਇੱਕ ਆਸਟ੍ਰੇਲੀਆ ਦੀ ਨਾਗਰਿਕ ਹੈ ਅਤੇ ਇਹ ਮਾਮਲਾ ਆਸਟ੍ਰੇਲੀਆ ਦੇ ਆਉਟਬੈਕ ਦਾ ਹੈ।”
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਐਲੀ ਜੀਨ ਕਾਫੀ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਰਚ ਕੀਤਾ। ਇਸੇ ਨਾਮ ਦੇ ਵੈਰੀਫਾਈਡ ਇੰਸਟਾਗ੍ਰਾਮ ਹੈਂਡਲ ’ਤੇ ਸਾਨੂੰ 29 ਅਗਸਤ 2025 ਨੂੰ ਅਪਲੋਡ ਕੀਤਾ ਹੋਇਆ ਵੀਡੀਓ ਮਿਲਿਆ। ਇੱਥੇ ਵੀਡੀਓ ਨੂੰ 29 ਅਗਸਤ 2025 ਨੂੰ ਪੋਸਟ ਕੀਤਾ ਗਿਆ ਹੈ। ਇਸੇ ਪੋਸਟ ‘ਤੇ ਇੱਕ ਯੂਜ਼ਰ ਦੇ ਕਮੈਂਟ ਦਾ ਜਵਾਬ ਦਿੰਦਿਆਂ ਉਸਨੇ ਪੁਸ਼ਟੀ ਵੀ ਕੀਤੀ ਕਿ ਇਹ ਵੀਡੀਓ ਉਦੈਪੁਰ ਦਾ ਨਹੀਂ ਹੈ।

ਇਹੀ ਵੀਡੀਓ 12 ਅਕਤੂਬਰ 2025 ਨੂੰ ਦੁਬਾਰਾ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਨਾਲ ਦਿੱਤੀ ਜਾਣਕਾਰੀ ਅਨੁਸਾਰ, ਉਹ ਆਸਟ੍ਰੇਲੀਆ ਵਿੱਚ ਰਹਿੰਦੀ ਹੈ ਅਤੇ ਵਾਇਰਲ ਵੀਡੀਓ ਭਾਰਤ ਦਾ ਨਹੀਂ, ਬਲਕਿ ਆਸਟ੍ਰੇਲੀਆ ਦੇ ਆਉਟਬੈਕ ਦਾ ਹੈ।
ਵਾਇਰਲ ਵੀਡੀਓ ਬਾਰੇ ਪੁਸ਼ਟੀ ਲਈ ਅਸੀਂ ਦੈਨਿਕ ਜਾਗਰਣ ਦੇ ਉਦੈਪੁਰ ਰਿਪੋਰਟਰ ਸੁਭਾਸ਼ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਦੱਸਿਆ ਕਿ ਇਹ ਵੀਡੀਓ ਉਦੈਪੁਰ ਦਾ ਨਹੀਂ ਹੈ।
ਅੰਤ ਵਿੱਚ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਾ ਕਿ ਯੂਜ਼ਰ ਨੂੰ ਕਰੀਬ 5000 ਲੋਕ ਫੋਲੋ ਕਰਦੇ ਹਨ ਅਤੇ ਬਾਇਓ ਅਨੁਸਾਰ ਉਹ ਜੈਪੁਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਹੈ। ਮਹਿਲਾ ਦੇ ਕਥਿਤ ਸ਼ੌਚ ਦੀ ਇਸ ਤਸਵੀਰ ਦਾ ਭਾਰਤ ਜਾਂ ਉਦੈਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਵੀਡੀਓ ਆਸਟ੍ਰੇਲੀਆ ਦਾ ਹੈ ਅਤੇ ਮਹਿਲਾ ਵੀ ਆਸਟ੍ਰੇਲੀਆਈ ਹੈ।
- Claim Review : ਇਹ ਉਦੈਪੁਰ ਦਾ ਮਾਮਲਾ ਹੈ, ਜਿੱਥੇ ਅਮਰੀਕਾ ਤੋਂ ਆਈ ਸੈਲਾਨੀ ਨੇ ਉਦੈਪੁਰ ਦੀ ਝੀਲ ਨੂੰ 'ਗੰਦਾ' ਕਰ ਦਿੱਤਾ ਹੈ।
- Claimed By : ਫੇਸਬੁੱਕ ਯੂਜ਼ਰ: ਅਭਿਸ਼ ਕੁਮਾਰ ਮੀਨਾ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











