Fact Check: ਬੰਗਲਾਦੇਸ਼ ਵਿੱਚ ਮਹਿਲਾ ਨਾਲ ਬਦਸਲੋਕੀ ਕਰਦੇ ਨੇਤਾ ਦਾ ਪੁਰਾਣਾ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਮਹਿਲਾ ਨਾਲ ਬਦਸਲੋਕੀ ਕਰਦੇ ਵਿਅਕਤੀ ਦਾ ਇਹ ਵੀਡੀਓ ਸਾਲ 2023 ਦਾ ਹੈ। ਹੁਣ ਕੁਝ ਲੋਕ ਬੰਗਲਾਦੇਸ਼ ਦੀ ਪੁਰਾਣੀ ਘਟਨਾ ਦੇ ਵੀਡੀਓ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Apr 1, 2025 at 05:17 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਇਕ ਔਰਤ ਨੂੰ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਆਦਮੀ ਕੁਝ ਔਰਤਾਂ ਨੂੰ ਸੂਟ ਵੰਡ ਰਿਹਾ ਹੈ ਅਤੇ ਉਸੀ ਸਮੇਂ ਇੱਕ ਮਹਿਲਾ ਸੂਟ ਲੈਣ ਲਈ ਹੱਥ ਅੱਗੇ ਕਰਦੀ ਹੈ, ਤਾਂ ਆਦਮੀ ਔਰਤ ਨਾਲ ਬਦਸਲੋਕੀ ਕਰਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਵਾਇਰਲ ਵੀਡੀਓ ਸਾਲ 2023 ਦੀ ਇੱਕ ਘਟਨਾ ਦਾ ਹੈ। ਕੁਝ ਲੋਕ ਬੰਗਲਾਦੇਸ਼ ਦੇ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਦਾ ਹਾਲ -ਫਿਲਹਾਲ ਨਾਲ ਕੋਈ ਸੰਬੰਧ ਨਹੀਂ ਹੈ।
ਕੀ ਹੋ ਰਿਹਾ ਹੈ ਵਾਇਰਲ?
ਇੰਸਟਾਗ੍ਰਾਮ ਯੂਜ਼ਰ official_rajbirchida0002 ਨੇ 30 ਮਾਰਚ 2025 ਨੂੰ ਵੀਡੀਓ ਪੋਸਟ (ਆਰਕਾਈਵ ਲਿੰਕ) ਕਰਦੇ ਹੋਏ ਲਿਖਿਆ ਹੈ, “ਔਰਤਾਂ ਨੂੰ ਸੂਟ ਵੰਡਣ ਵਾਲੇ ਇਸ ਲੀਡਰ ਦੀ ਕਰ/ਤੂਤ ਦੇਖੋ, ਪੂਰੀ ਵੀਡੀਉ ਤੇ ਆਪਣੇ ਵਿਚਾਰ ਦਿਉ ਜੀ ਤੇ ਵੀਡਿਓ ਨੂੰ ਸ਼ੇਅਰ ਜ਼ਰੂਰ ਕਰੋ ਜੀ”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ।

ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕਈ ਕੀ ਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ ddhakatimes24.com ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 30 ਮਾਰਚ 2023 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਇਹ ਵੀਡਿਓ ਬੰਗਲਾਦੇਸ਼ ਦਾ ਹੈ ਅਤੇ ਵੀਡੀਓ ਵਿਚ ਮਹਿਲਾ ਨਾਲ ਬਦਸਲੋਕੀ ਕਰਦਾ ਨਜਰ ਆ ਰਿਹਾ ਵਿਅਕਤੀ ਸਤਖਿਰਾ ਮਿਊਂਸਪਲ ਆਵਾਮੀ ਲੀਗ ਦੇ ਵਾਰਡ ਨੰਬਰ 2 ਦੇ ਅਧਿਅਕਸ਼ ਮੀਰ ਹਬੀਬੁਰ ਰਹਿਮਾਨ ਬਿੱਟੂ ਹਨ।”

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਨਿਊਜ ਰਿਪੋਰਟ jugantor.com ਦੀ ਵੈੱਬਸਾਈਟ ‘ਤੇ ਮਿਲੀ। 2 ਅਪ੍ਰੈਲ 2021 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ,”ਵਾਇਰਲ ਵੀਡਿਓ ਬੰਗਲਾਦੇਸ਼ ਦਾ ਹੈ, ਜਦੋਂ ਈਦ ਦੇ ਮੌਕੇ ‘ਤੇ ਸਤਖਿਰਾ ਨਗਰ ਪਾਲਿਕਾ ਆਵਾਮੀ ਲੀਗ ਦੇ ਵਾਰਡ ਨੰਬਰ 2 ਦੇ ਅਧਿਅਕਸ਼ ਮੀਰ ਹਬੀਬੁਰ ਰਹਿਮਾਨ ਬਿੱਟੂ ਸਾੜੀਆਂ ਵੰਡ ਰਹੇ ਸਨ ਅਤੇ ਇੱਕ ਮਹਿਲਾ ਨੇ ਸਾੜੀ ਲੈਣ ਲਈ ਹੱਥ ਅੱਗੇ ਕੀਤਾ ਤਾਂ ਮੀਰ ਹਬੀਬੁਰ ਰਹਿਮਾਨ ਬਿੱਟੂ ਨੇ ਬਦਸਲੋਕੀ ਕੀਤੀ।”
ਸਾਨੂੰ ਵਾਇਰਲ ਵੀਡੀਓ SATKHIRA TRIBUNE ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। ਵੀਡੀਓ ਨੂੰ 31 ਮਾਰਚ 2023 ਨੂੰ ਅਪਲੋਡ ਕੀਤਾ ਗਿਆ ਹੈ।
ਸਾਨੂੰ Satkhira Bulletin ਦੇ ਫੇਸਬੁੱਕ ਪੇਜ ‘ਤੇ ਵੀ ਵਾਇਰਲ ਵੀਡੀਓ ਅਪਲੋਡ ਮਿਲਾ। ਵੀਡੀਓ ਨੂੰ 20 ਮਾਰਚ 2023 ਨੂੰ ਅਪਲੋਡ ਕਰ ਬੰਗਲਾਦੇਸ਼ ਦਾ ਦੱਸਿਆ ਗਿਆ ਹੈ।
ਇਸ ਸੰਬੰਧ ਵਿਚ ਅਸੀਂ ਬੰਗਲਾਦੇਸ਼ ਦੇ ਪੱਤਰਕਾਰ ਸਦਿਕੁਰ ਰਹਿਮਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਪੁਰਾਣੀ ਹੈ ਅਤੇ ਬੰਗਲਾਦੇਸ਼ ਦੀ ਹੈ।
ਅਸੀਂ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ ਇੰਸਟਾਗ੍ਰਾਮ ‘ਤੇ 1,322 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਮਹਿਲਾ ਨਾਲ ਬਦਸਲੋਕੀ ਕਰਦੇ ਵਿਅਕਤੀ ਦਾ ਇਹ ਵੀਡੀਓ ਸਾਲ 2023 ਦਾ ਹੈ। ਹੁਣ ਕੁਝ ਲੋਕ ਬੰਗਲਾਦੇਸ਼ ਦੀ ਪੁਰਾਣੀ ਘਟਨਾ ਦੇ ਵੀਡੀਓ ਨੂੰ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
- Claim Review : ਮਹਿਲਾ ਨਾਲ ਬਦਸਲੋਕੀ ਕਰਦੇ ਵਿਅਕਤੀ ਦਾ ਵਾਇਰਲ ਵੀਡੀਓ ਹਾਲੀਆ ਹੈ।
- Claimed By : Insta User- official_rajbirchida0002
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











