X

Fact Check: ਭਗਵੰਤ ਮਾਨ ਨੇ ਨਹੀਂ ਕੀਤੀ ਆਪ ਵਲੋਂ ਮੀਡੀਆ ਨੂੰ ਖਰੀਦੇ ਜਾਣ ਦੀ ਗੱਲ , ਸਪੀਚ ਦਾ ਇੱਕ ਹਿੱਸਾ ਗ਼ਲਤ ਦਾਅਵੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕਲਿਪ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ ਸੀਐਮ ਮਾਨ ਨੇ ਆਪਣੀ ਪਾਰਟੀ ਬਾਰੇ ਨਹੀਂ ਬਲਕਿ ਬੀਜੇਪੀ ਬਾਰੇ ਇਹ ਗੱਲ ਕਿਹਾ ਸੀ , ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • By Vishvas News
  • Updated: October 13, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਪੀਚ ਦਾ ਇੱਕ ਵੀਡੀਓ ਕਲਿਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਕਲਿਪ ਵਿੱਚ ਉਨ੍ਹਾਂ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਸਭ ਕੁਝ ਸਰਕਾਰ ਨੇ ਵੇਚ ਦਿੱਤਾ ਬੱਸ ਮੀਡੀਆ ਖਰੀਦ ਲਿਆ।’ ਹੁਣ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚ ਭਗਵੰਤ ਮਾਨ ਆਪਣੀ ਸਰਕਾਰ ਬਾਰੇ ਇਹ ਗੱਲ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਿਸਥਾਰ ਨਾਲ ਵੀਡੀਓ ਦੀ ਜਾਂਚ ਕੀਤੀ ਅਤੇ ਆਪਣੀ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਅਸੀਂ ਪਾਇਆ ਕਿ ਵਾਇਰਲ ਕਲਿਪ ਅਸਲ ਵੀਡੀਓ ਦਾ ਇੱਕ ਹਿੱਸਾ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Aaap party pap party ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਚੰਡੀਗੜ੍ਹ ਵੀ ਵੇਚਤਾ, ਪੰਜਾਬ ਦੇ ਪਾਣੀ ਵੀ ਵੇਚਤੇ, ਬੇਰੁਜ਼ਗਾਰਾਂ ਦੇ ਹਿੱਸੇ ਦੀਆਂ ਨੌਕਰੀਆਂ ਵੀ ਵੇਚ ਦਿੱਤੀਆਂ, ਰੇਤੇ ਦੀਆਂ ਖੱਡਾ ਵੇਚਤੀਆਂ, ਆਬਕਾਰੀ ਵਿਭਾਗ ਦਿੱਲੀ ਵਾਲਿਆਂ ਨੂੰ ਵੇਚਤਾ ਅਤੇ ਖਰੀਦੀ ਸਿਰਫ਼ ਇੱਕੋ ਚੀਜ਼ ਹੈ ਉਹ ਭਗਵੰਤ ਮਾਨ ਕੋਲੋ ਹੀ ਸੁਣ ਲਓ ਕੀ”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਸਚਾਈ ਜਾਣਨ ਲਈ ਅਸੀਂ ਗੂਗਲ ‘ਤੇ ਸਬੰਧਤ ਕੀਵਰਡਸ ਨਾਲ ਸਰਚ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਭਗਵੰਤ ਮਾਨ ਦੇ ਅਧਿਕਾਰਿਕ ਫੇਸਬੁੱਕ ਅਕਾਊਂਟਸ ‘ਤੇ ਅਸਲ ਵੀਡੀਓ ਅਪਲੋਡ ਮਿਲਿਆ। 9 ਅਕਤੂਬਰ 2022 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਕਿ , “27 ਸਾਲਾਂ ਤੋਂ BJP ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਗੁਜਰਾਤੀ ਪਰਿਵਰਤਨ ਲਈ ਤਿਆਰ ਨੇ…ਗੁਜਰਾਤ ਦੀ ਰਾਜਨੀਤਕ ਗੰਦਗੀ ‘ਚ ਉੱਘੇ ਹੋਏ ਕਮਲ ਦੇ ਫੁੱਲ ਦੀ ਸਫ਼ਾਈ ‘ਝਾੜੂ’ ਹੀ ਕਰੇਗਾ…BJP ਨੂੰ ਦਸੰਬਰ ਦੀਆਂ ਚੋਣਾਂ ‘ਚ ਕਰਾਰਾ ਜੁਆਬ ਦੇਵੇਗੀ ਗੁਜਰਾਤ ਦੀ ਜਨਤਾ….” ਵੀਡੀਓ ਵਿੱਚ ਸੀਐਮ ਮਾਨ ਨੂੰ ਬੀਜੇਪੀ ਬਾਰੇ ਗੱਲ ਕਰਦੇ ਹੋਏ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ।

KHABREE ADDA ਨਾਮ ਦੇ ਯੂਟਿਊਬ ਚੈਨਲ ਤੇ ਵੀ ਵਾਇਰਲ ਵੀਡੀਓ ਦਾ ਪੂਰਾ ਵਰਜਨ ਮਿਲਿਆ। 10 ਅਕਤੂਬਰ 2022 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਵੀਡੀਓ ਕਲਿਪ ਦੇ ਹਿੱਸੇ ਨੂੰ 3 ਮਿੰਟ 14 ਸੈਕਿੰਡ ਤੋਂ ਲੈ ਕੇ 3 ਮਿੰਟ 28 ਸੈਕਿੰਡ ਵਿੱਚਕਾਰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਭਗਵੰਤ ਮਾਨ ਨੂੰ ਦੂਜੀ ਪਾਰਟੀ ਬਾਰੇ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਦੇ ਲਈ ਅਸੀਂ ਆਮ ਆਦਮੀ ਪਾਰਟੀ ਦੇ ਗੁਜਰਾਤ ਕੋਆਰਡੀਨੇਟਰ ਵਿਜੈ ਅਚਾਰੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਗੱਲ ਭਗਵੰਤ ਮਾਨ ਨੇ ਆਪਣੀ ਪਾਰਟੀ ਬਾਰੇ ਨਹੀਂ ਕਿਹਾ ਸੀ, ਵੀਡੀਓ ਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਪਤਾ ਲੱਗਿਆ ਕਿ ਇਸ ਪੇਜ ਨੂੰ 56K ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਇਸ ਪੇਜ ਨੂੰ 3,ਜੁਲਾਈ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਕਲਿਪ ਨਾਲ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ ਸੀਐਮ ਮਾਨ ਨੇ ਆਪਣੀ ਪਾਰਟੀ ਬਾਰੇ ਨਹੀਂ ਬਲਕਿ ਬੀਜੇਪੀ ਬਾਰੇ ਇਹ ਗੱਲ ਕਿਹਾ ਸੀ , ਵੀਡੀਓ ਨੂੰ ਹੁਣ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਸਭ ਕੁਝ ਸਰਕਾਰ ਨੇ ਵੇਚ ਦਿੱਤਾ ਬੱਸ ਮੀਡੀਆ ਖਰੀਦ ਲਿਆ।
  • Claimed By : Aaap party pap party
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later