X

Fact Check : ਬਿਹਾਰ ਦੇ ਕਿਸਾਨ ਨੇ ਨਹੀਂ ਉਗਾਈ ਹੈ ਇਹ ਬੇਹੱਦ ਮਹਿੰਗੀ ਸਬਜ਼ੀ ਹਾਪ ਸ਼ੂਟਸ, ਵਾਇਰਲ ਦਾਅਵਾ ਫਰਜ਼ੀ ਹੈ।

  • By Vishvas News
  • Updated: April 8, 2021

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਨਾਲ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਕਿਸਾਨ ਅਮਰੇਸ਼ ਸਿੰਘ ਨੇ ਹਾਪ ਸ਼ੂਟਸ ਨਾਮ ਦੀ ਸਬਜ਼ੀ ਦੀ ਖੇਤੀ ਕੀਤੀ ਹੈ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਕੀਤੀ ਅਤੇ ਇਸ ਦਾਅਵੇ ਨੂੰ ਗਲਤ ਪਾਇਆ। ਪੜਤਾਲ ਦੇ ਦੌਰਾਨ ਦੈਨਿਕ ਜਾਗਰਣ ਦੀ ਗਰਾਊਂਡ ਜ਼ੀਰੋ ਰਿਪੋਰਟ ਵਿੱਚ ਬਿਹਾਰ ਵਿੱਚ ਕਿਤੇ ਵੀ ਹਾਪ ਸ਼ੂਟਸ ਦੀ ਖੇਤੀ ਨਹੀਂ ਮਿਲੀ।

ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ਼ ਇੱਕ ਬਿਹਾਰੀ ਸਭ ਤੇ ਭਾਰੀ ਤੇ ਇਹ ਤਸਵੀਰਾਂ ਸ਼ੇਅਰ ਕਰਦੇ ਹੋਏ ਅੰਗਰੇਜ਼ੀ ਵਿੱਚ ਕੈਪਸ਼ਨ ਲਿਖਿਆ ਹੋਇਆ ਹੈ,ਜਿਸਦਾ ਪੰਜਾਬੀ ਅਨੁਵਾਦ ਹੈ : ਇਸ ਸਬਜ਼ੀ ਦੀ ਇੱਕ ਕਿਲੋ ਦੀ ਕੀਮਤ ਇੱਕ ਲੱਖ ਰੁਪਏ ਹੈ ! ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਹਾਪ ਸ਼ੂਟਸ ਨੂੰ ਬਿਹਾਰ ਦੇ ਇੱਕ ਕਿਸਾਨ ਅਮਰੇਸ਼ ਸਿੰਘ ਨੇ ਉਗਾਇਆ ਹੈ। ਅਜਿਹਾ ਕਰਨ ਵਾਲੇ ਉਹ ਭਾਰਤ ਵਿੱਚ ਪਹਿਲੇ ਹਨ। ਕੀ ਇਸ ਨਾਲ ਭਾਰਤੀ ਕਿਸਾਨਾਂ ਦਾ ਗੇਮ ਬਦਲ ਜਾਵੇਗਾ। https://t.co/7pKEYLn2Wa @PMOIndia #hopshoots

ਪੋਸਟ ਦਾ ਅਰਕਾਈਵਡ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾ ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਲੱਭਿਆ, ਜਿਸ ਵਿੱਚ ਬਹੁਤ ਸਾਰੇ ਹਾਪ ਸ਼ੂਟਸ ਦਿੱਖ ਰਹੇ ਹਨ। ਸਾਨੂੰ ਇਹ ਤਸਵੀਰ ਸ਼ਟਰ ਸਟੋਕ . ਕੋਮ ਨਾਮ ਦੀ ਵੈੱਬਸਾਈਟ ਤੇ ਸਟਾਕ ਇਮੈਜ਼ਿਸ ਤੇ ਮਿਲ ਗਈ। ਇੱਥੇ ਇਸ ਤਸਵੀਰ ਤੇ itor ਨਾਮ ਦੇ ਫੋਟੋਗ੍ਰਾਫਰ ਨੂੰ ਕਰੈਡਿਟ ਦਿੱਤਾ ਗਿਆ ਸੀ । itor ਯੂਕਰੇਨ ਦਾ ਰਹਿਣ ਵਾਲਾ ਹੈ। ਸਾਨੂੰ ਇਹ ਤਸਵੀਰ 3 ਅਪ੍ਰੈਲ 2018 ਨੂੰ ਪ੍ਰਕਾਸ਼ਿਤ ਹੋਏ ਇੱਕ ਆਰਟੀਕਲ ਤੇ ਵੀ ਮਿਲੀ। ਮਤਲਬ ਇਹ ਸਾਫ ਹੈ ਕਿ ਇਹ ਤਸਵੀਰ ਪਹਿਲੇ ਤੋਂ ਵੀ ਇੰਟਰਨੈੱਟ ਤੇ ਮੌਜੂਦ ਹੈ ਅਤੇ ਇਹ ਤਾਜ਼ਾ ਖੇਤੀ ਦੀ ਤਸਵੀਰ ਨਹੀਂ ਹੈ ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਦੂਜੀ ਤਸਵੀਰ ਜਿਸ ਵਿੱਚ ਇੱਕ ਵਿਅਕਤੀ ਖੇਤ ਵਿੱਚ ਬੈਠਾ ਹੋਇਆ ਹੈ, ਉਸਨੂੰ ਵੀ ਗੂਗਲ ਰਿਵਰਸ ਸਰਚ ਦੀ ਮਦਦ ਨਾਲ ਲੱਭਿਆ । ਸਾਨੂੰ ਪਤਾ ਲੱਗਿਆ ਕਿ ਵਾਇਰਲ ਤਸਵੀਰ ਵਿੱਚ ਮੌਜੂਦ ਵਿਅਕਤੀ ਦਾ ਨਾਮ ਅਮਰੇਸ਼ ਸਿੰਘ ਹੀ ਹੈ ਅਤੇ ਉਹ ਬਿਹਾਰ ਦੇ ਔਰੰਗਾਬਾਦ ਜਿਲੇ ਦੇ ਕਰਮਡੀਹ ਪਿੰਡ ਦਾ ਰਹਿਣ ਵਾਲਾ ਹੈ । ਵਾਇਰਲ ਪੋਸਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ , ਕਿ ਇਸ ਹੀ ਵਿਅਕਤੀ ਨੇ ਹਾਪ ਸ਼ੂਟਸ ਦੀ ਖੇਤੀ ਕੀਤੀ ਹੈ । ਹਾਲਾਂਕਿ ਦੈਨਿਕ ਜਾਗਰਣ ਦੀ ਗਰਾਊਂਡ ਜ਼ੀਰੋ ਰਿਪੋਰਟ ਵਿੱਚ ਇਹ ਦਾਅਵਾ ਝੂਠਾ ਸਾਬਿਤ ਹੋਇਆ ਹੈ ।

ਦੈਨਿਕ ਜਾਗਰਣ ਦੀ ਟੀਮ ਨੇ ਅਮਰੇਸ਼ ਦੇ ਪਿੰਡ ਜਾ ਕੇ ਪੜਤਾਲ ਕੀਤੀ, ਪਰੰਤੂ ਉੱਥੇ ਅਜਿਹੀ ਕੋਈ ਖੇਤੀ ਨਹੀਂ ਮਿਲੀ । ਅਮਰੇਸ਼ ਨਾਲ ਜਦੋਂ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਖੁਦ ਨੂੰ ਬਿਮਾਰ ਦੱਸਿਆ ਅਤੇ ਕਿਹਾ ਕਿ ਉਸ ਦਾ ਇਲਾਜ਼ ਦਿੱਲੀ ਵਿੱਚ ਚੱਲ ਰਿਹਾ ਹੈ । ਦਰਅਸਲ ਅਮਰੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਉਸਨੇ ਟ੍ਰਾਇਲ ਦੇ ਤੌਰ ਤੇ ਖੇਤੀ ਸ਼ੁਰੂ ਕੀਤੀ ਸੀ , ਪਰੰਤੂ ਬਿਮਾਰ ਹੋ ਜਾਣ ਕਰਕੇ ਉਸਦੇ ਸਹਿਯੋਗੀ ਨੇ ਫ਼ਸਲ ਦੀ ਦੇਖਭਾਲ ਨਹੀਂ ਕੀਤੀ , ਜਿਸਦੇ ਕਾਰਣ ਫ਼ਸਲ ਸੁੱਖ ਗਈ ।

ਅਮਰੇਸ਼ ਦੇ ਅਨੁਸਾਰ , ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ 20 ਏਕੜ ਜ਼ਮੀਨ ਠੇਕੇ ਤੇ ਲਈ ਹੈ ਅਤੇ ਇਨ੍ਹਾਂ ਵਿਚੋਂ ਪੰਜ ਕੱਟੇ ਹਾਪ ਸ਼ੂਟਸ ਦੀ ਖੇਤੀ ਕਰ ਰਹੇ ਹਨ । ਜਿਸ ਲਈ ਉਨ੍ਹਾਂਨੂੰ ਵਾਰਾਨਸੀ ਵਿੱਚ ਡਾਕਟਰ ਲਾਲ ਤੋਂ ਪ੍ਰਸ਼ਿਕ੍ਸ਼ਨ ਲਿਆ ਹੈ ਹਾਲਾਂਕਿ ਵਾਰਾਨਸੀ ਸਥਿਤ ਭਾਰਤੀ ਸਬਜ਼ੀ ਅਨੁਸੰਧਾਨ ਕੇਂਦਰ ਦੇ ਨਿਰਦੇਸ਼ਕ ਡਾਕਟਰ ਜਗਦੀਸ਼ ਸਿੰਘ ਨੇ ਇਹ ਗੱਲ ਸਿਰੇ ਤੋਂ ਨਾਕਾਰੀ ਅਤੇ ਦੱਸਿਆ ਨਾ ਤਾਂ ਉੱਥੇ ਡਾਕਟਰ ਲਾਲ ਹੈ ਨਾ ਹੀ ਹਾਪ ਸ਼ੂਟਸ ਦਾ ਬੀਜ ਤਿਆਰ ਕੀਤਾ ਗਿਆ ਹੈ।

ਵਿਸ਼ਵਾਸ ਨਿਊਜ਼ ਨੇ ਬਿਹਾਰ ਡਾਇਰੈਕਟ੍ਰੇਟ ਆਫ਼ ਹੋਟਰੀਕਲਚਰ ਵਿੱਚ ਅੱਸੀਸਟੈਂਟ ਡਾਇਰੈਕਟਰ ਹੋਟਰੀਕਲਚਰ ( ਔਰੰਗਾਬਾਦ ) ਜਿਤੇਂਦਰ ਕੁਮਾਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਮਰੇਸ਼ ਸਿੰਘ ਦੇ ਦਾਅਵੇ ਦੀ ਪੜਤਾਲ ਦੇ ਲਈ ਐਗਰੀਕਲਚਰ ਡਿਪਾਰਟਮੈਂਟ ਦੇ ਅਧਿਕਾਰੀ ਹਾਪ ਸ਼ੂਟਸ ਦਾ ਖੇਤ ਲੱਭਣ ਗਏ ਸੀ, ਪਰੰਤੂ ਉਨ੍ਹਾਂ ਨੂੰ ਨਾ ਤਾਂ ਕੋਈ ਖੇਤ ਮਿਲਿਆ ਅਤੇ ਨਾ ਹੀ ਕੋਈ ਖੇਤੀ । ਇਲਾਕੇ ਦੇ ਪਿੰਡ ਵਾਲਿਆਂ ਨੇ ਵੀ ਅਜਿਹੀ ਕੋਈ ਵੀ ਖੇਤੀ ਹੋਣ ਤੋਂ ਸਾਫ ਇਨਕਾਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਰੇ ਔਰੰਗਾਬਾਦ ਵਿੱਚ ਅਜਿਹੀ ਕੋਈ ਖੇਤੀ ਨਹੀਂ ਮਿਲੀ ।

ਵਿਸ਼ਵਾਸ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਹੈੱਡ ਸਾਇੰਸਟਿਸਟ ਡਾਕਟਰ ਨਿਤਿਆਨੰਦ ਨਾਲ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਹਾਪ ਸ਼ੂਟਸ ਦੀ ਖੇਤੀ ਠੰਡੇ ਇਲਾਕੇ ਵਿੱਚ ਹੀ ਕੀਤੀ ਜਾਂਦੀ ਹੈ ਅਤੇ ਬਿਹਾਰ ਵਿੱਚ ਤਾਪਮਾਨ ਗਰਮ ਹੈ ਲਿਹਾਜ਼ਾ ਇਸਦੀ ਖੇਤੀ ਇੱਥੇ ਸੰਭਵ ਨਹੀਂ ਹੈ । ਡਾਕਟਰ ਨਿਤਿਆਨੰਦ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਅਮਰੇਸ਼ ਦੇ ਪਿੱਛੇ ਨਜ਼ਰ ਆ ਰਹਿ ਫ਼ਸਲ ਮੈਂਥਾ ਮਤਲਬ ਕਿ ਜਾਪਾਨੀ ਪੁਦੀਨਾ ਹੈ। ਇਸਦੀ ਫ਼ਸਲ ਅਤੇ ਹਾਪ ਸ਼ੂਟਸ ਦੀ ਫ਼ਸਲ ਵਿੱਚ ਬਹੁਤ ਅੰਤਰ ਹੁੰਦਾ ਹੈ । ਖਾਸ ਤੌਰ ਤੇ ਹਾਪ ਸ਼ੂਟਸ ਦੇ ਪੱਤੇ ਮੈਂਥਾ ਦੇ ਪੱਤੇ ਦੇ ਮੁਕਾਬਲੇ ਚੌੜੇ ਹੁੰਦੇ ਹਨ । ਲਿਹਾਜ਼ਾ ਵਾਇਰਲ ਤਸਵੀਰ ਵਿੱਚ ਦਿੱਖ ਰਹੀ ਖੇਤੀ ਮੈਂਥਾ ਦੀ ਹੈ ਹਾਪ ਸ਼ੂਟਸ ਦੀ ਨਹੀਂ ।

ਦੈਨਿਕ ਜਾਗਰਣ ਨੇ ਆਪਣੀ ਖ਼ਬਰ ਵਿੱਚ ਦੱਸਿਆ ਕਿ ਹਾਪ ਸ਼ੂਟਸ ਦੇ ਫ਼ੁੱਲਾਂ ਦਾ ਉਪਯੋਗ ਬੀਅਰ ਬਣਾਉਣ ਲਈ ਕੀਤਾ ਜਾਂਦਾ ਹੈ । ਇਸ ਨਾਲ ਕੈਂਸਰ ਅਤੇ ਕਈ ਗੰਭੀਰ ਬਿਮਾਰੀਆਂ ਦੇ ਇਲਾਜ਼ ਵਿੱਚ ਪ੍ਰਯੁਕਤ ਕਈ ਦਵਾਈ ਵੀ ਬਣਾਈ ਜਾਂਦੀ ਹੈ । ਇਸਦੀ ਟਾਹਣੀਆਂ ਨੂੰ ਖਾਇਆ ਜਾਂਦਾ ਹੈ ਅਤੇ ਇਸਦਾ ਅਚਾਰ ਵੀ ਬਣਦਾ ਹੈ। ਹਾਪ ਸ਼ੂਟਸ ਦੀ ਖੇਤੀ ਜਰਮਨੀ ਵਿੱਚ ਸ਼ੁਰੂ ਹੋਈ ਸੀ । ਯੂਰੋਪੀਯ ਦੇਸ਼ਾਂ ਵਿੱਚ ਇਹ ਸਭ ਤੋਂ ਜਿਆਦਾ ਪੈਦਾ ਹੁੰਦੀ ਹੈ। ਬ੍ਰਿਟੇਨ ਅਤੇ ਜਰਮਨੀ ਵਿੱਚ ਲੋਕ ਇਸ ਦੇ ਮੁਰੀਦ ਹਨ । ਇਸਦਾ ਸਭ ਤੋਂ ਵੱਡਾ ਖ਼ਰੀਦਦਾਰ ਅਮਰੀਕਾ ਹੈ ।

ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਪੇਜ਼ Ek Bihari Sab Par Bhari ਦੀ ਪ੍ਰੋਫਾਈਲ ਨੂੰ ਸਕੈਨ ਕਰਨ ਦੀ । ਪ੍ਰੋਫਾਈਲ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਖ਼ਬਰ ਲਿਖੇ ਜਾਣ ਤੱਕ ਇਸ ਹੈਂਡਲ ਦੇ 13 ਲੱਖ 8 ਹਜ਼ਾਰ ਤੋਂ ਵੱਧ ਫੋਲੋਵਰਸ ਸੀ ।

ਨਤੀਜਾ: ਬਿਹਾਰ ਦੇ ਕਿਸਾਨ ਅਮਰੇਸ਼ ਸਿੰਘ ਦਾ ਇਹ ਦਾਅਵਾ ਕਿ ਉਨ੍ਹਾਂ ਨੇ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਹਾਪ ਸ਼ੂਟਸ ਦੀ ਖੇਤੀ ਕੀਤੀ ਹੈ, ਸਾਡੀ ਪੜਤਾਲ ਵਿੱਚ ਇਹ ਗ਼ਲਤ ਸਾਬਿਤ ਹੋਇਆ । ਗਰਾਊਂਡ ਜ਼ੀਰੋ ਰਿਪੋਰਟ ਤੇ ਨਾ ਤਾਂ ਹਾਪ ਸ਼ੂਟਸ ਦਾ ਕੋਈ ਖੇਤ ਮਿਲਿਆ ਅਤੇ ਨਾ ਹੀ ਇਸਦੀ ਖੇਤੀ ।

  • Claim Review : ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਹਾਪ ਸ਼ੂਟਸ ਨੂੰ ਬਿਹਾਰ ਦੇ ਕਿਸਾਨ ਅਮਰੇਸ਼ ਸਿੰਘ ਨੇ ਉਗਾਇਆ ਹੈ, ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਕਿਸਾਨ ਹਨ।
  • Claimed By : fb page: Ek Bihari Sab Par Bhari
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later