X

Fact Check: ਯੂਪੀ ਅੰਦਰ ਬੀਜੇਪੀ ਅਤੇ ਕਾਂਗਰੇਸ ਉਮੀਦਵਾਰਾਂ ਨੂੰ ਨਹੀਂ ਮਿਲੇ ਇੱਕੋ ਜਿਹੇ ਵੋਟ, ਵਾਇਰਲ ਦਾਅਵਾ ਫਰਜ਼ੀ ਹੈ

  • By Vishvas News
  • Updated: May 28, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਲੋਕਸਭਾ ਚੋਣ 2019 ਦੇ ਨਤੀਜੇ ਆਉਣ ਦੇ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦਾਅਵਾ ਕਿੱਤਾ ਗਿਆ ਕਿ ਵੱਖ-ਵੱਖ ਲੋਕਸਭਾ ਸੀਟਾਂ ਤੇ ਜਿੱਤਣ ਅਤੇ ਹਾਰਨ ਵਾਲੇ ਉਮੀਦਵਾਰਾਂ ਨੂੰ ਮਿਲੇ ਵੋਟਾਂ ਦੀ ਸੰਖਿਆ ਸਮਾਨ ਹੈ। ਜਿਹਨਾਂ ਲੋਕਸਭਾ ਸੀਟਾਂ ਨੂੰ ਲੈ ਕੇ ਇਹੋ ਜਿਹਾ ਦਾਅਵਾ ਕਰਿਆ ਜਾ ਰਿਹਾ ਹੈ, ਉਹ ਸਾਰੀ ਉੱਤਰ ਪ੍ਰਦੇਸ਼ ਦੀਆਂ ਹਨ।

ਵਿਸ਼ਵਾਸ ਨਿਊਜ਼ ਦੀ ਪੜਤਾਲ ‘ਚ ਪੋਸਟ ਵਿਚ ਕਰਿਆ ਜਾ ਰਿਹਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।

ਕੀ ਹੈ ਵਾਇਰਲ ਪੋਸਟ ਵਿਚ?

26 ਮਈ ਨੂੰ ”Delhi Goverment Viral News 2.1” ਫੇਸਬੁੱਕ ਪੇਜ ਤੋਂ ਸ਼ੇਅਰ ਕਰੇ ਗਏ ਪੋਸਟ ਵਿਚ ਕਿਹਾ ਗਿਆ ਹੈ, ‘ਵੱਖ-ਵੱਖ ਲੋਕਸਭਾ ਸਦੱਸਿਆਂ ਦੀ ਇੱਕੋ ਜਿਹੇ ਮਤ ਸੰਖਿਆ ਪਰਿਣਾਮ ਕਿਊਂ?

ਜੇਕਰ ਸਾਡੀ ਚੁਣਾਵੀ ਸਿਸਟਮ ਹੈਕਡ/ਮੇਨੀਪੁਲੇਟਡ ਹੈ ਤਾਂ ਵਿਪਕਸ਼ ਲਈ ਇਸਨੂੰ ਸਹੀ ਕਰਨਾ ਦੇਸ਼ ਅਤੇ ਸਾਰਿਆਂ ਲਈ ਜ਼ਰੂਰੀ, ਸ਼੍ਰੀ ਰਾਧੇ।’

ਪੜਤਾਲ ਕਰੇ ਜਾਣ ਤੱਕ ਇਸ ਪੋਸਟ ਨੂੰ 237 ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ। ਫੇਸਬੁੱਕ ਤੇ ਇਹ ਪੋਸਟ ਲੋਕਸਭਾ ਚੋਣਾਂ ਦੀ ਮੱਤਗਣਨਾ (23 ਮਈ) ਦੇ ਬਾਅਦ ਵਾਇਰਲ ਹੋਇਆ।

ਪੋਸਟ ਵਿਚ ਇੱਕ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ‘ਬਿਨਾਂ EVM ਸੈਟਿੰਗ ਦੇ ਇਹ ਕਿਵੇਂ ਸੰਭਵ ਹੋ ਸਕਦਾ ਹੈ।’ ਦਾਅਵਾ ਕਰਿਆ ਜਾ ਰਿਹਾ ਹੈ ਕਿ ਬੀਜੇਪੀ ਅਤੇ ਕਾਂਗਰੇਸ ਦੇ 7 ਉਮੀਦਵਾਰਾਂ ਦੀ ਜਿੱਤ ਅਤੇ ਹਰ ਦਾ ਅੰਤਰ ਇੱਕੋ ਜਿਹਾ ਰਿਹਾ ਹੈ। ਮੱਤਗਣਨਾ ਦੇ ਬਾਅਦ ਫੇਸਬੁੱਕ ਦੇ ਅਲਾਵਾ ਟਵਿੱਟਰ ਤੇ ਵੀ ਇਹ ਪੋਸਟ ਵਾਇਰਲ ਹੋਇਆ ਹੈ।

ਪਹਿਲਾ ਦਾਅਵਾ ਭੋਲਾ ਸਿੰਘ ਨੂੰ ਲੈ ਕੇ ਕੀਤਾ ਗਿਆ ਹੈ। ਦਾਅਵੇ ਮੁਤਾਬਕ ਭੋਲਾ ਸਿੰਘ ਨੂੰ ਕੁੱਲ 211,820 ਵੋਟ ਮਿਲੇ, ਜਦਕਿ ਕਾਂਗਰੇਸ ਉਮੀਦਵਾਰ ਨੂੰ 140,295 ਵੋਟ ਮਿਲੇ।

ਚੋਣ ਆਯੋਗ ਦੇ ਅੰਕੜਿਆਂ ਮੁਤਾਬਕ ਭੋਲਾ ਸਿੰਘ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਲੋਕਸਭਾ ਸੀਟ ਤੋਂ ਭਾਰਤੀਯ ਜਨਤਾ ਪਾਰਟੀ (ਬੀਜੇਪੀ) ਦੇ ਉਮੀਦਵਾਰ ਸਨ ਅਤੇ ਉਹਨਾਂ ਨੇ ਇਸ ਸੀਟ ਤੇ ਮਹਾ ਗਠਬੰਧਨ ਦੇ ਉਮੀਦਵਾਰ ਯੋਗੇਸ਼ ਵਰਮਾ ਨੂੰ ਹਰਾਇਆ ਸੀ। ਆਯੋਗ ਦੇ ਅੰਕੜਿਆਂ ਮੁਤਾਬਕ ਭੋਲਾ ਸਿੰਘ ਨੂੰ ਕੁੱਲ 681,321 ਵੋਟ ਮਿਲੇ, ਜਦਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਨੂੰ ਕੁੱਲ 391,264 ਵੋਟ ਮਿਲੇ।

ਓਥੇ ਹੀ, ਕਾਂਗ੍ਰੇਸੀ ਉਮੀਦਵਾਰ ਬੰਸ਼ੀ ਸਿੰਘ ਨੂੰ ਕੇਵਲ 29,465 ਵੋਟ ਮਿਲੇ, ਜੋ ਕੁੱਲ ਵੋਟਾਂ ਦਾ ਸਿਰਫ 2.62 ਫੀਸਦੀ ਸੀ।

ਦੂਸਰਾ ਦਾਅਵਾ ਮੇਨਕਾ ਗਾਂਧੀ ਨੂੰ ਲੈ ਕੇ ਹੈ। ਚੋਣ ਆਯੋਗ ਤੇ ਮੌਜੂਦ ਜਾਣਕਾਰੀ ਮੁਤਾਬਕ ਮੇਨਕਾ ਗਾਂਧੀ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਲੋਕਸਭਾ ਸੀਟ ਤੋਂ ਚੋਣਾਂ ਲੜੀ ਸੀ।

ਮੇਨਕਾ ਗਾਂਧੀ ਨੇ ਮਹਾਗਠਬੰਧਨ ਦੇ ਉਮੀਦਵਾਰ ਚੰਦ੍ਰ ਭਦ੍ਰ ਸਿੰਘ ‘ਸੋਨੂ’ ਨੂੰ ਹਰਾਇਆ ਸੀ। ਆਯੋਗ ਦੇ ਆਂਕੜਿਆਂ ਮੁਤਾਬਕ ਮੱਤਗਣਨਾ ਵਿਚ ਮੇਨਕਾ ਗਾਂਧੀ ਨੂੰ ਕੁੱਲ 45.91 ਫੀਸਦੀ, ਮਤਲਬ 458,281 ਵੋਟ ਮਿਲੇ, ਜਦਕਿ ਮਹਾਗਠਬੰਧਨ ਦੇ ਉਮੀਦਵਾਰ ਚੰਦ੍ਰ ਭਦ੍ਰ ਸਿੰਘ ਨੂੰ 44.45 ਫੀਸਦੀ, ਮਤਲਬ 444,422 ਵੋਟ ਮਿਲੇ। ਉਥੇ ਹੀ ਇਸ ਸੀਟ ਤੇ ਕਾਂਗਰੇਸੀ ਉਮੀਦਵਾਰ ਸੰਜੇ ਸਿੰਘ ਨੂੰ ਸਿਰਫ 41,681 ਵੋਟ ਹੀ ਮਿਲੇ।

ਤੀਜਾ ਦਾਅਵਾ ਉਪੇਂਦ੍ਰ ਨਰਸਿੰਘ ਨੂੰ ਲੈ ਕੇ ਆਇਆ ਹੈ। ਪੋਸਟ ਦੇ ਮੁਤਾਬਕ ਨਰਸਿੰਘ ਨੂੰ ਜਿੱਥੇ 211,820 ਵੋਟ ਮਿਲੇ, ਓਥੇ ਹੀ ਕਾਂਗਰਸੀ ਉਮੀਦਵਾਰ ਨੂੰ 140,295 ਵੋਟ ਮਿਲੇ।

ਚੋਣ ਆਯੋਗ ਦੇ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ ਦੀ ਬਾਰਾਬਾਂਕੀ ਲੋਕਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਉਪੇਂਦ੍ਰ ਸਿੰਘ ਰਾਵਤ ਨੇ ਮਹਾਗਠਬੰਧਨ ਉਮੀਦਵਾਰ ਰਾਮ ਸਾਗਰ ਰਾਵਤ ਨੂੰ ਹਰਾ ਕਰ ਜਿੱਤ ਹਾਸਲ ਕਿੱਤੀ ਸੀ।

ਚੋਣ ਆਯੋਗ ਦੇ ਅਧਿਕਾਰਕ ਅੰਕੜਿਆਂ ਮੁਤਾਬਕ ਬੀਜੇਪੀ ਉਮੀਦਵਾਰ ਉਪੇਂਦ੍ਰ ਸਿੰਘ ਰਾਵਤ ਨੂੰ ਇਸ ਸੀਟ ਤੇ ਜਿੱਥੇ ਕੁੱਲ ਵੋਟਾਂ ਦਾ 46.39 ਫੀਸਦੀ, ਮਤਲਬ 535,917 ਵੋਟ ਮਿਲੇ, ਓਥੇ ਹੀ ਮਹਾਗਠਬੰਧਨ (ਸਮਾਜਵਾਦੀ ਪਾਰਟੀ) ਦੇ ਉਮੀਦਵਾਰ ਰਾਮ ਸਾਗਰ ਸਿੰਘ ਨੂੰ ਕੁੱਲ ਵੋਟਾਂ ਦਾ 36.85 ਫੀਸਦੀ, ਮਤਲਬ 425,777 ਵੋਟ ਮਿਲੇ। ਓਥੇ ਹੀ ਕਾਂਗਰੇਸ ਉਮੀਦਵਾਰ ਤਨੁਜ ਪੂਨੀਆ ਨੂੰ ਸਿਰਫ 13.82 ਫੀਸਦੀ ਵੋਟ ਮਤਲਬ 159,611 ਵੋਟ ਮਿਲੇ।

ਚੋਥਾ ਦਾਅਵਾ ਹਰੀਸ਼ ਦ੍ਵਿਵੇਦੀ ਦਾ ਹੈ। ਦਾਅਵੇ ਮੁਤਾਬਕ ਦ੍ਵਿਵੇਦੀ ਨੂੰ ਵੀ 211,820 ਵੋਟ ਮਿਲੇ, ਜਦਕਿ ਕਾਂਗਰੇਸੀ ਉਮੀਦਵਾਰ ਨੂੰ 140,295 ਵੋਟ ਮਿਲੇ।

ਚੋਣ ਆਯੋਗ ਤੇ ਮੌਜੂਦ ਜਾਣਕਾਰੀ ਮੁਤਾਬਕ ਹਰੀਸ਼ ਦ੍ਵਿਵੇਦੀ ਉੱਤਰ ਪ੍ਰਦੇਸ਼ ਦੀ ਬਸਤੀ ਲੋਕਸਭਾ ਸੀਟ ਤੋਂ ਜਿੱਤ ਕੇ ਲੋਕਸਭਾ ਪਹੁੰਚਣ ਵਿਚ ਸਫਲ ਰਹੇ।

ਆਯੋਗ ਮੁਤਾਬਕ ਬੀਜੇਪੀ ਉਮੀਦਵਾਰ ਹਰੀਸ਼ ਚੰਦ੍ਰ ਉਰਫ ਹਰੀਸ਼ ਦ੍ਵਿਵੇਦੀ ਨੂੰ ਕੁੱਲ ਵੋਟਾਂ ਦਾ 44.68 ਫੀਸਦੀ, ਮਤਲਬ 471,162 ਵੋਟ ਮਿਲੇ, ਜਦਕਿ ਮਹਾਗਠਬੰਧਨ ਦੇ ਉਮੀਦਵਾਰ ਰਾਮ ਪ੍ਰਸਾਦ ਚੌਧਰੀ ਨੂੰ ਕੁੱਲ ਵੋਟਾਂ ਦਾ 41.8 ਫੀਸਦੀ, ਮਤਲਬ 440,808 ਵੋਟ ਮਿਲੇ। ਓਥੇ ਹੀ ਕਾਂਗਰੇਸ ਦੇ ਉਮੀਦਵਾਰ ਰਾਜ ਕਿਸ਼ੋਰ ਸਿੰਘ ਨੂੰ ਕੁੱਲ ਵੋਟਾਂ ਦਾ 8.24 ਫੀਸਦੀ, ਮਤਲਬ 86.920 ਵੋਟ ਮਿਲੇ।

ਪੰਜਵਾਂ ਦਾਅਵਾ ਸਤਯਪਾਲ ਸਿੰਘ ਨੂੰ ਲੈ ਕੇ ਕੀਤਾ ਗਿਆ ਹੈ। ਇਹਨਾਂ ਨੂੰ ਵੀ ਸਮਾਨ ਵੋਟ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਚੋਣ ਆਯੋਗ ਦੀ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਮੁਤਾਬਕ ਸਤਯਪਾਲ ਸਿੰਘ ਉੱਤਰ ਪ੍ਰਦੇਸ਼ ਦੀ ਬਾਗਪਤ ਲੋਕਸਭਾ ਸੀਟ ਤੋਂ ਚੋਣ ਲੜੇ ਅਤੇ ਉਹਨਾਂ ਨੇ ਰਾਸ਼ਟ੍ਰੀਯ ਲੋਕ ਦਲ (ਮਹਾਗਠਬੰਧਨ ਦੇ ਉਮੀਦਵਾਰ) ਦੇ ਜਯੰਤ ਚੌਧਰੀ ਨੂੰ ਹਰਾਇਆ।

ਅੰਕੜਿਆਂ ਮੁਤਾਬਕ ਜਯੰਤ ਚੌਧਰੀ ਨੂੰ ਇਸ ਸੀਟ ਤੇ ਜਿੱਥੇ 48.07 ਫੀਸਦੀ, ਮਤਲਬ 502,287 ਵੋਟ ਮਿਲੇ, ਓਥੇ ਹੀ ਸਤਯਪਾਲ ਸਿੰਘ ਨੂੰ 50.32 ਫੀਸਦੀ, ਮਤਲਬ 525,789 ਵੋਟ ਮਿਲੇ। ਇਸ ਸੀਟ ਤੇ ਕਾਂਗਰੇਸ ਨੇ ਉਮੀਦਵਾਰ ਖੜੇ ਨਹੀਂ ਕਰੇ ਸਨ।

ਛੇਵਾਂ ਦਾਅਵਾ ਸਿੰਘ ਮਿਤ੍ਰ ਮੌਰਯ ਨੂੰ ਲੈ ਕੇ ਕੀਤਾ ਗਿਆ ਹੈ। ਚੋਣ ਆਯੋਗ ਦੀ ਵੈੱਬਸਾਈਟ ਤੇ ਮੌਜੂਦ ਜਾਣਕਾਰੀ ਮੁਤਾਬਕ ਮੌਰਯ ਉੱਤਰ ਪ੍ਰਦੇਸ਼ ਦੀ ਬੰਦਾਯੁ ਲੋਕਸਭਾ ਸੀਟ ਤੋਂ ਚੋਣਾਂ ਜਿੱਤ ਕੇ ਸੰਸਦ ਪਹੁੰਚੇ ਹਨ।

ਆਯੋਗ ਦੀ ਵੈੱਬਸਾਈਟ ਤੇ ਮੌਜੂਦ ਡਾਟਾ ਮੁਤਾਬਕ ਮੌਰਯ ਨੂੰ ਕੁੱਲ ਵੋਟਾਂ ਦਾ 47.3 ਫੀਸਦੀ, ਮਤਲਬ 511,352 ਸੀਟਾਂ ਮਿਲੀਆਂ, ਜਦਕਿ ਮਹਾਗਠਬੰਧਨ ਦੇ ਉਮੀਦਵਾਰ ਧਰਮੇਂਦਰ ਯਾਦਵ ਨੂੰ 492,898 ਵੋਟ ਮਿਲੇ। ਓਥੇ ਹੀ ਕਾਂਗਰੇਸੀ ਉਮੀਦਵਾਰ ਸਲੀਮ ਇਕਬਾਲ ਸ਼ੇਰਵਾਨੀ ਨੂੰ 4.8 ਫੀਸਦੀ, ਮਤਲਬ 51947 ਵੋਟ ਮਿਲੇ।

ਸੱਤਵਾਂ ਦਾਅਵਾ ਕੁੰਵਰ ਭਾਰਤੇਂਦਰ ਸਿੰਘ ਨੂੰ ਲੈ ਕੇ ਕੀਤਾ ਗਿਆ ਹੈ। ਦਾਅਵੇ ਮੁਤਾਬਕ ਸਿੰਘ ਨੂੰ ਵੀ 211,820 ਵੋਟ ਮਿਲੇ, ਜਦਕਿ ਕਾਂਗਰੇਸੀ ਉਮੀਦਵਾਰ ਨੂੰ 140,295 ਵੋਟ ਮਿਲੇ।

ਚੋਣ ਆਯੋਗ ਮੁਤਾਬਕ ਭਾਰਤੇਂਦਰ ਸਿੰਘ ਉੱਤਰ ਪ੍ਰਦੇਸ਼ ਦੀ ਬਿਜਨੌਰ ਲੋਕਸਭਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਸਨ, ਜੋ ਮਹਾਗਠਬੰਧਨ ਦੇ ਉਮੀਦਵਾਰ ਹੱਥੋਂ ਚੋਣ ਹਰ ਗਏ।

ਆਯੋਗ ਦੀ ਸਾਈਟ ਦੇ ਮੁਤਾਬਕ ਬੀਜੇਪੀ ਉਮੀਦਵਾਰ ਰਾਜਾ ਭਾਰਤੇਂਦਰ ਸਿੰਘ ਨੂੰ ਕੁੱਲ ਵੋਟਾਂ ਦਾ 44.61 ਫੀਸਦੀ, ਮਤਲਬ 491,104 ਵੋਟ ਮਿਲੇ, ਜਦਕਿ ਮਹਾਗਠਬੰਧਨ ਦੇ ਉਮੀਦਵਾਰ ਮਲੂਕ ਨਗਰ ਨੂੰ ਕੁੱਲ ਵੋਟਾਂ ਦਾ 50.97 ਫੀਸਦੀ, ਮਤਲਬ 561,045 ਵੋਟ ਮਿਲੇ। ਓਥੇ ਹੀ, ਕਾਂਗਰੇਸ ਦੇ ਉਮੀਦਵਾਰ ਨਸੀਮੂਦੀਨ ਸਿਦਿੱਕੀ ਨੂੰ ਸਿਰਫ 2.35 ਫੀਸਦੀ, ਮਤਲਬ 25833 ਵੋਟ ਮਿਲੇ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਉੱਤਰ ਪ੍ਰਦੇਸ਼ ਦੀ 7 ਲੋਕਸਭਾ ਸੀਟਾਂ ਤੇ ਬੀਜੇਪੀ ਅਤੇ ਕਾਂਗਰੇਸ ਉਮੀਦਵਾਰਾਂ ਨੂੰ ਮਿਲੇ ਸਮਾਨ ਵੋਟ ਦਾ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਯੂਪੀ ਅੰਦਰ ਬੀਜੇਪੀ ਅਤੇ ਕਾਂਗਰੇਸ ਉਮੀਦਵਾਰਾਂ ਨੂੰ ਮਿਲੇ ਇੱਕੋ ਜਿਹੇ ਵੋਟ
  • Claimed By : FB User-Delhi Government Viral News 2.1
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

RELATED ARTICLES

Post saved! You can read it later