Fact Check: ਵਿਜੇਵਾੜਾ ਵਿੱਚ ਬਣੀ ਬੀਆਰ ਅੰਬੇਡਕਰ ਦੀ ਮੂਰਤੀ ਨੂੰ ਚੀਨ ਦਾ ਦੱਸ ਕੇ ਫੈਲਾਇਆ ਜਾ ਰਿਹਾ ਹੈ ਝੂਠ
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਡਾ.ਬੀਆਰ ਅੰਬੇਦਕਰ ਦੀ ਇਹ ਮੂਰਤੀ ਚੀਨ ਵਿਚ ਨਹੀਂ, ਆਂਧਰਾ ਪ੍ਰਦੇਸ਼ ਵਿਚ ਵਿਜੇਵਾੜਾ ਵਿਚ ਹੈ।
- By: Pallavi Mishra
- Published: Apr 22, 2025 at 03:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਵਾਇਰਲ ਇਕ ਤਸਵੀਰ ਵਿਚ ਬੀਆਰ ਅੰਬੇਡਕਰ ਦੀ ਬਣ ਰਹੀ ਮੂਰਤੀ ਨੂੰ ਦੇਖਿਆ ਜਾ ਸਕਦਾ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੂਰਤੀ ਚੀਨ ਵਿੱਚ ਬਣ ਰਹੀ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਇਹ ਬੁੱਤ ਚੀਨ ਵਿਚ ਨਹੀਂ, ਬਲਕਿ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘Mukesh Kumar Meena’ ਨੇ ਵਾਇਰਲ ਤਸਵੀਰ (ਆਰਕਾਈਵ ਲਿੰਕ) ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ “ਚੀਨ ਵਿੱਚ ਬਣ ਰਹੀ ਬਾਬਾ ਸਾਹਿਬ ਦੀ ਦੁਨੀਆਂ ਦੀ ਸਭ ਤੋਂ ਵੱਡੀ 450 ਫੁੱਟ ਊਂਚੀ ਮੂਰਤੀ”

ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ, ਸਭ ਤੋਂ ਪਹਿਲਾ ਕੀਵਰਡ ਦੀ ਮਦਦ ਨਾਲ ਸਰਚ ਕੀਤਾ ਕਿ ਕੀ ਚੀਨ ਵਿਚ ਬੀਆਰ ਅੰਬੇਦਕਰ ਦੀ ਅਜਿਹੀ ਕੋਈ ਮੂਰਤੀ ਬਣਨ ਦੀ ਕੋਈ ਖਬਰ ਆਈ ਹੈ? ਸਾਨੂੰ ਕਿਤੇ ਵੀ ਅਜਿਹੀ ਕੋਈ ਪ੍ਰਮਾਣਿਕ ਰਿਪੋਰਟ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਵਿੱਚ ਇਸਤੇਮਾਲ ਕੀਤੀ ਬੀਆਰ ਅੰਬੇਡਕਰ ਦੀ ਨਿਰਮਾਣ ਅਧੀਨ ਮੂਰਤੀ ਦੀ ਤਸਵੀਰ ਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਤਸਵੀਰ ਦ ਹਿੰਦੂ ਦੀ ਅਧਿਕਾਰਤ ਸਟਾਕ ਫੋਟੋ ਵੈਬਸਾਈਟ ‘ਤੇ ਦ ਹਿੰਦੂ ਇਮੇਜੇਸ ‘ਤੇ ਮਿਲੀ। ਨਾਲ ਕੈਪਸ਼ਨ ਲਿਖਿਆ ਸੀ,”विजयवाड़ा, आंध्र प्रदेश : 16/08/2023 : विजयवाड़ा के पीडब्ल्यूडी मैदान में अंबेडकर स्मृति वनम में काम करने वाले मजदूर। शहर के स्वराज मैदान में बनाया जा रहा डॉ बी.आर. अंबेडकर स्मृति वनम (डॉ बी.आर. अंबेडकर मेमोरियल पार्क), जिसमें विशेष आकर्षण के रूप में नेता जी की 125 फुट ऊंची प्रतिमा है, जो 2023 में बनने वाली प्रमुख परियोजनाओं में से एक है। योजना के अनुसार, 38.02 मीटर ऊंची प्रतिमा को दो मंजिलों वाले 24.7 मीटर ऊंचे (81 फुट) मुख्य पेडस्टल भवन पर रखा जाएगा। पेडस्टल भवन 4.5 मीटर चौड़ी एक स्तंभिका से घिरा होगा। यह भवन 8,352 वर्ग मीटर क्षेत्र में फैला होगा और 18.81 एकड़ के स्वराज मैदान के केंद्र में होगा। फोटो: जी एन राव / द हिंदू”

ਸਾਨੂੰ ਇਹ ਤਸਵੀਰ ਦ ਹਿੰਦੂ ਦੀ 17 ਅਗਸਤ 2023 ਦੀ ਇੱਕ ਖ਼ਬਰ ਵਿੱਚ ਵੀ ਮਿਲੀ, ਜਿੱਥੇ ਇਸ ਨੂੰ ਵਿਜੇਵਾੜਾ ਦਾ ਦੱਸਿਆ ਗਿਆ।

ਸਾਨੂੰ ਇਹ ਤਸਵੀਰ ਉਰਦੂ ਅਖਬਾਰ etemaaddaily ਦੀ 17 ਅਗਸਤ 2023 ਦੀ ਇੱਕ ਖ਼ਬਰ ਵਿੱਚ ਮਿਲੀ। ਇੱਥੇ ਵੀ ਇਸ ਨੂੰ ਵਿਜੇਵਾੜਾ ਦਾ ਦੱਸਿਆ ਗਿਆ।
ਕੀਵਰਡਸ ਨਾਲ ਲੱਭਣ ‘ਤੇ ਸਾਨੂੰ ਇਸ ਮੂਰਤੀ ਦੇ ਨਿਰਮਾਣ ਪੂਰਾ ਹੋਣ ਦੇ ਬਾਅਦ ਦੀ ਵੀ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ।
ਪੁਸ਼ਟੀ ਲਈ ਅਸੀਂ ਹੈਦਰਾਬਾਦ ਸਥਿਤ ਸਥਾਨਕ ਪੱਤਰਕਾਰ ਸ੍ਰੀ ਹਰਸ਼ਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਤਸਵੀਰ ਵਿਜੇਵਾੜਾ ਦੇ ਸਵਰਾਜ ਮੈਦਾਨ ਸਥਿਤ ਸਮ੍ਰਿਤੀ ਵਨਮ ਪਰਿਸਰ ਵਿੱਚ ਬਣੀ ਡਾ. ਬੀਆਰ ਅੰਬੇਡਕਰ ਦੀ 125 ਫੁੱਟ ਊਂਚੀ ਮੂਰਤੀ ਦੀ ਹੈ।
ਵਾਇਰਲ ਤਸਵੀਰ ਨੂੰ ਫੇਕ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ Mukesh Kumar Meena’s Post ਨੂੰ ਫੇਸਬੁੱਕ ‘ਤੇ 5000 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਡਾ.ਬੀਆਰ ਅੰਬੇਦਕਰ ਦੀ ਇਹ ਮੂਰਤੀ ਚੀਨ ਵਿਚ ਨਹੀਂ, ਆਂਧਰਾ ਪ੍ਰਦੇਸ਼ ਵਿਚ ਵਿਜੇਵਾੜਾ ਵਿਚ ਹੈ।
- Claim Review : ਬੀਆਰ ਅੰਬੇਡਕਰ ਦੀ ਇਹ ਮੂਰਤੀ ਚੀਨ ਵਿਚ ਬਣ ਰਹੀ ਹੈ।
- Claimed By : Facebook user -Mukesh Kumar Meena
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











