X

Fact Check : ਲਾੜੇ ਦੀ ਕੁੱਟਮਾਰ ਦੀ ਵਜ੍ਹਾ ਰਾਜਨੀਤੀ ਨਹੀਂ, ਦਹੇਜ ਸੀ

  • By Vishvas News
  • Updated: April 28, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਵਿਚ ਇਕ ਲਾੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾੜੇ ਦੇ ਹੱਥ ‘ਤੇ ਚੌਕੀਦਾਰ ਲਿਖਿਆ ਦੇਖ ਕੇ ਲੜਕੀ ਦੇ ਪਿਤਾ ਨੇ ਚੱਪਲਾਂ ਨਾਲ ਕੁੱਟਮਾਰ ਕਰਕੇ ਜੁੱਤਿਆਂ ਦੀ ਮਾਲਾ ਪਹਿਨਾ ਕੇ ਲਾੜੇ ਨੂੰ ਮੰਡਪ ਤੋਂ ਭਜਾ ਦਿੱਤਾ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਲੱਗਾ ਕਿ ਪੁਰਾਣੀ ਤਸਵੀਰ ਨੂੰ ਗਲਤ ਸੰਦਰਭ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਦੋ ਸਾਲ ਪੁਰਾਣੀ ਹੈ। ਰਾਂਚੀ ਦੇ ਇਕ ਪਿੰਡ ਵਿਚ ਜਦ ਲਾੜੇ ਨੇ ਦਹੇਜ ਵਿਚ ਬਾਈਕ ਮੰਗੀ ਸੀ ਤਾਂ ਲੜਕੀ ਨੇ ਇਸ ਨਾਲੋਂ ਰਿਸ਼ਤਾ ਤੋੜਦੇ ਹੋਏ ਉਥੋਂ ਭਜਾ ਦਿੱਤਾ ਸੀ।

ਕੀ ਹੈ ਵਾਇਰਲ ਪੋਸਟ ਵਿਚ?

ਅਸ਼ਵਨੀ ਸੋਨੀ (@Mr.AshwinSoni) ਨਾਮ ਦੇ ਫੇਸਬੁੱਕ ਯੂਜ਼ਰ ਨੇ 12 ਅਪ੍ਰੈਲ 2019 ਦੀ ਸਵੇਰ ਇਕ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ ਕਿ ਹੱਥ ‘ਤੇ ਚੌਕੀਦਾਰ ਲਿਖਿਆ ਦੇਖ ਕੇ ਲੜਕੀ ਦੇ ਪਿਤਾ ਨੇ ਲਾੜੇ ਨੂੰ ਜੁੱਤੀਆਂ ਨਾਲ ਕੁੱਟਿਆ ਅਤੇ ਜੁੱਤਿਆਂ ਦੀ ਮਾਲਾ ਪਹਿਨਾ ਕੇ ਮੰਡਪ ਤੋਂ ਭਜਾਇਆ। ਇਸ ਪੋਸਟ ਨੂੰ ਹੁਣ ਤੱਕ 200 ਤੋਂ ਜ਼ਿਅਦਾ ਲੋਕ ਸ਼ੇਅਰ ਕਰ ਚੁੱਕੇ ਹਨ।

ਪੜਤਾਲ

ਵਿਸ਼ਵਾਸ ਟੀਮ ਨੇ ਵਾਇਰਲ ਪੋਸਟ ਦੀ ਸੱਚਾਈ ਜਾਨਣ ਦੇ ਲਈ ਸਭ ਤੋਂ ਪਹਿਲਾਂ ਇਮੇਜ ਨੂੰ ਗੂਗਲ (Google) ਰੀਵਰਸ ਵਿਚ ਸਰਚ ਕੀਤਾ। ਇਥੋਂ ਸਾਨੂੰ ਕਈ ਖਬਰਾਂ ਦਾ ਲਿੰਕ ਮਿਲਿਆ। ਇਕ ਅਜਿਹਾ ਹੀ ਲਿੰਕ ਸਾਨੂੰ wahgajab.com ਦਾ ਮਿਲਿਆ। ਖਬਰ ਦੀ ਹੈਡਿੰਗ ਸੀ: ਨਿਕਾਹ ਦੇ ਬਾਅਦ ਲਾੜੇ ਨੇ ਮੰਗਿਆ ਦਹੇਜ ਤਾਂ ਦੁਲਹਨ ਨੇ ਦਿੱਤਾ ਤਲਾਕ, ਜੁੱਤਿਆਂ ਦੀ ਮਾਲਾ ਪਹਿਨਾ ਕੇ ਪਰਤਾਇਆ ਵਾਪਸ।
ਵੈੱਬਸਾਈਟ ‘ਤੇ ਇਸ ਖ਼ਬਰ ਨੂੰ 28 ਅਪ੍ਰੈਲ 2017 ਵਿਚ ਅਪਲੋਡ ਕੀਤਾ ਗਿਆ ਸੀ। ਇਸ ਖ਼ਬਰ ਵਿਚ ਕਈ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ। ਖ਼ਬਰ ਦੇ ਮੁਤਾਬਿਕ ਪੂਰਾ ਮਾਮਲਾ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਚੰਦਵੇ ਪਿੰਡ ਦਾ ਹੈ। ਨਿਕਾਹ ਦੇ ਬਾਅਦ ਜਦੋਂ ਲਾੜੇ ਨੇ ਪਲਸਰ ਬਾਈਕ ਦੀ ਮੰਗ ਕੀਤੀ ਤਾਂ ਮਾਮਲਾ ਵਿਗੜ ਗਿਆ। ਦੁਲਹਨ ਨੇ ਕਾਜ਼ੀ ਨੂੰ ਬੁਲਾ ਕੇ ਤਲਾਕ ਲੈ ਲਿਆ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

ਇਸ ਖਬਰ ਦੀ ਪੜਤਾਲ ਦੇ ਲਈ ਅਸੀਂ ਵੀਡੀਓ ਸਰਚ ਕਰਨ ਦਾ ਫੈਸਲਾ ਕੀਤਾ। Youtube ‘ਤੇ ਸਾਨੂੰ Amazing Hindi News  ਚੈਨਲ ‘ਤੇ ਇਸ ਘਟਨਾ ਦਾ ਵੀਡੀਓ ਮਿਲਿਆ। ਕਰੀਬ ਇਕ ਮਿੰਟ ਦੀ ਵੀਡੀਓ ਨੇ ਪੂਰੀ ਸੱਚਾਈ ਬਿਆਨ ਕਰ ਦਿੱਤੀ। 26 ਅਪ੍ਰੈਲ 2017 ਨੂੰ ਅਪਲੋਡ ਇਸ ਵੀਡੀਓ ਵਿਚ ਵੀ ਕਿਹਾ ਗਿਆ ਹੈ ਲਾੜਾ ਦਹੇਜ ਵਿਚ ਮਹਿੰਗੀ ਬਾਈਕ ਮੰਗ ਰਿਹਾ ਸੀ। ਜਿਸ ਦੇ ਕਾਰਨ ਪੂਰੀ ਘਟਨਾ ਹੋਈ। ਚੌਕੀਦਾਰ ਵਾਲਾ ਐਂਗਲ ਨਾ ਤਾਂ ਖਬਰ ਵਿਚ ਅਤੇ ਨਾ ਹੀ ਵੀਡੀਓ ਵਿਚ ਕਿਤੇ ਸੀ।

ਅਖੀਰ ਵਿਚ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਅਸਵਨੀ ਸੋਨੀ ਦੇ ਫੇਸਬੁੱਕ ਪੇਜ਼ ਦੀ ਸੋਸ਼ਲ ਸਕੈਨਿੰਗ ਦੀ। Stalkscan ਦੀ ਮਦਦ ਨਾਲ ਸਾਨੂੰ ਪਤਾ ਲੱਗਿਆ ਕਿ @Mr.AshwinSoni ਨਾਮ ਦਾ ਇਹ ਪੇਜ਼ 29 ਮਈ 2018 ਨੂੰ ਬਣਾਇਆ ਗਿਆ ਸੀ। ਇਸ ਪੇਜ ਨੂੰ 8600 ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।


ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਗਈ ਤਸਵੀਰ ਕਰੀਬ ਦੋ ਸਾਲ ਪੁਰਾਣੀ ਹੈ। ਲਾੜੇ ਦੇ ਹੱਥਾਂ ਵਿਚ ਚੌਕੀਦਾਰ ਲਿਖਿਆ ਹੋਇਆ ਦੇਖ ਕੇ ਦੁਲਹਨ ਦੇ ਪਿਤਾ ਦੇ ਭੜਕਾਉਣ ਦਾ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। ਅਸਲ ਵਿਚ ਦਹੇਜ ਵਿਚ ਮਹਿੰਗੀ ਬਾਈਕ ਮੰਗਣ ਦੇ ਕਾਰਨ ਲਾੜੇ ਦੀ ਕੁੱਟਮਾਰ ਹੋਈ ਸੀ।

ਪੂਰਾ ਸੱਚ ਜਾਣੋ. . .


ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : ਹੱਥ ਤੇ ਚੌਂਕੀਦਾਰ ਲਿਖਿਆ ਵੇਖ ਕੁੜੀ ਦੇ ਪਿਤਾ ਨੇ ਲਾੜੇ ਨੂੰ ਜੁੱਤੀਆਂ ਨਾਲ ਕੁੱਟ ਜੁੱਤੀਆਂ ਦੀ ਮਾਲਾ ਪਹਿਨਾ ਮੰਡਪ ਤੋਂ ਭਜਾਇਆ
  • Claimed By : FB User- Mr.Ashwin Soni
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later