Fact Check : ਸੀਐਮ ਯੋਗੀ ਦੀ ਪੁਰਾਣੀ ਤਸਵੀਰ ਹੁਣ ਮੁਖਤਾਰ ਅੱਬਾਸ ਨਕਵੀ ਦੇ ਘਰ ਈਦ ਦੀ ਮੁਬਾਰਕਬਾਦ ਦੇਣ ਦੇ ਨਾਮ ‘ਤੇ ਵਾਇਰਲ
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਪੋਸਟ ਨੂੰ ਫਰਜੀ ਪਾਇਆ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 10 ਨਵੰਬਰ 2021 ਨੂੰ ਮਥੁਰਾ ਵਿੱਚ ਬ੍ਰਜ ਉਤਸਵ ਅਤੇ ਹੁਨਰ ਹਾਟ ਦੇ ਉਦਘਾਟਨ ਲਈ ਪਹੁੰਚੇ ਸੀ। ਉਸ ਸਮੇਂ ਮੁਖਤਾਰ ਅੱਬਾਸ ਨਕਵੀ ਅਤੇ ਹੇਮਾ ਮਲਿਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪੁਰਾਣੀ ਤਸਵੀਰ ਨੂੰ ਮੁਖਤਾਰ ਅੱਬਾਸ ਨਕਵੀ ਦੇ ਘਰ ਈਦ ਮੁਬਾਰਕਬਾਦ ਦੇਣ ਦੇ ਨਾਮ ਤੇ ਵਾਇਰਲ ਕੀਤਾ ਗਿਆ ਹੈ।
- By: Ashish Maharishi
- Published: Apr 15, 2025 at 06:04 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਦੀ ਇੱਕ ਤਸਵੀਰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਭਾਜਪਾ ਦੇ ਵਰਿਸ਼ਠ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਘਰ ਜਾ ਕੇ ਈਦ ਦੀ ਮੁਬਾਰਕ ਦਿੱਤੀ। ਇਸ ਤਸਵੀਰ ਨੂੰ ਈਦ ਦੀ ਸਮਝ ਕੇ ਕਈ ਸੋਸ਼ਲ ਮੀਡਿਆ ਯੂਜ਼ਰਸ ਸਾਂਝਾ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਸਾਬਤ ਹੋਇਆ। ਪੜਤਾਲ ਵਿੱਚ ਪਤਾ ਲੱਗਿਆ ਕਿ ਮੁਖ ਮੰਤਰੀ ਯੋਗੀ ਆਦਿੱਤਿਆਨਾਥ 10 ਨਵੰਬਰ 2021 ਨੂੰ ਮਥੁਰਾ ਵਿੱਚ ਬ੍ਰਜ ਉਤਸਵ ਵਿੱਚ ਪਹੁੰਚੇ ਸੀ। ਉਸ ਸਮੇਂ ਉਨ੍ਹਾਂ ਦੇ ਨਾਮ ਮੁਖਤਾਰ ਅੱਬਾਸ ਨਕਵੀ ਅਤੇ ਹੇਮਾ ਮਾਲਿਨੀ ਵਿੱਚ ਮੌਜੂਦ ਸਨ। ਉਸ ਦੌਰਾਨ ਦੀ ਤਸਵੀਰ ਨੂੰ ਹੁਣ ਈਦ ਨਾਲ ਜੋੜਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਗਿਆ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਐਸਐਨ ਮਿਸ਼ਰਾ ਨੇ 3 ਅਪ੍ਰੈਲ ਨੂੰ ਇੱਕ ਤਸਵੀਰ ਪੋਸਟ ਕਰਦੇ ਹੋਏ ਦਾਅਵਾ ਕੀਤਾ,”योगी आदित्यनाथ ने पूर्व केंद्रीय मंत्री मुख्तार अब्बास नकवी के घर जाकर ईद की मुबारकबाद देने और बेगम नकवी के हाथ की सिवैयां खा कर तोड़ा मुस्लिम विरोधी होने का मिथक।”
ਕਈ ਯੂਜ਼ਰਸ ਇਸਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ ਨੇ ਸੀਐਮ ਯੋਗੀ ਦੀ ਤਸਵੀਰ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਗੂਗਲ ਲੈਂਸ ਟੂਲ ਦੀ ਵਰਤੋਂ ਕੀਤੀ। ਇਸ ਤਸਵੀਰ ਨੂੰ ਸਰਚ ਕਰਨ ‘ਤੇ ਸਾਨੂੰ ਇਸਦੀ ਮਿਲਦੀ-ਜੁਲਦੀ ਤਸਵੀਰ ਇੰਡੀਅਨ ਐਕਸਪ੍ਰੈਸ ਦੀ ਵੈਬਸਾਈਟ ‘ਤੇ ਮੌਜੂਦ ਇਕ ਖ਼ਬਰ ਵਿਚ ਮਿਲੀ। 11 ਨਵੰਬਰ 2021 ਦੀ ਇਸ ਖ਼ਬਰ ਨਾਲ ਦੱਸਿਆ ਗਿਆ,”ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ, ਕੇਂਦਰੀ ਅਲਪਸੰਖਿਅਕ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀਅਤੇ ਸਾਂਸਦ ਹੇਮਾ ਮਾਲਿਨੀ ਬੁੱਧਵਾਰ ਨੂੰ ਵ੍ਰਿੰਦਾਵਨ ਵਿਚ ‘ਹੁਨਰ ਹਾਟ’ ਵਿਚ।”
ਸਰਚ ਦੇ ਦੌਰਾਨ ਸਾਨੂੰ ਪ੍ਰੋਗਰਾਮ ਦੀਆਂ ਤਸਵੀਰਾਂ ਮੁਖਤਾਰ ਅੱਬਾਸ ਨਕਵੀ ਦੇ ਫੇਸਬੁੱਕ ਹੈਂਡਲ ‘ਤੇ ਵੀ ਮਿਲੀ। 10 ਨਵੰਬਰ 2021 ਨੂੰ ਇਹਨਾਂ ਤਸਵੀਰਾਂ ਨੂੰ ਅਪਲੋਡ ਕੀਤਾ ਗਿਆ ਸੀ।

ਜਾਂਚ ਵਿੱਚ ਅੱਗੇ ਅਸੀਂ ਗੂਗਲ ਕੀਵਰਡ ਸਰਚ ਟੂਲ ਦੀ ਵਰਤੋਂ ਕੀਤੀ। ਟਾਇਮਸ ਆਫ ਇੰਡੀਆ ਦੀ ਵੈਬਸਾਈਟ ਤੇ 11 ਨਵੰਬਰ 2021 ਇਸ ਖਬਰ ਵਿੱਚ ਦੱਸਿਆ ਗਿਆ ਕਿ ਯੋਗੀ ਆਦਿੱਤਿਆਨਾਥ 20 ਨਵੰਬਰ 2021 ਨੂੰ ਮਥੁਰਾ ਵਿਚ ਬ੍ਰਜ ਉਤਸਵ ਅਤੇ ਹੁਨਰ ਹਾਟ ਦੇ ਉਦਘਾਟਨ ਲਈ ਪਹੁੰਚੇ ਸੀ।ਉਸ ਸਮੇਂ ਮੁਖਤਾਰ ਅੱਬਾਸ ਨਕਵੀ ਅਤੇ ਹੇਮਾ ਮਲਿਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਵਿਸ਼ਵਾਸ ਨਿਊਜ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ, ਮਥੁਰਾ ਦੇ ਜਿਲ੍ਹਾ ਪ੍ਰਭਾਰੀ ਵਿਨੀਤ ਮਿਸ਼ਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ 10 ਨਵੰਬਰ 2021 ਨੂੰ ਇੱਕ ਪ੍ਰੋਗਰਾਮ ਵਿੱਚ ਮਥੁਰਾ ਆਯਰ ਸੀ। ਵਾਇਰਲ ਤਸਵੀਰ ਉਸੇ ਸਮੇਂ ਦੀ ਹੈ।
ਜਾਂਚ ਦੇ ਅੰਤ ਵਿਚ ਅਸੀਂ ਫਰਜੀ ਦਾਅਵਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ।ਪਤਾ ਲੱਗਿਆ ਕਿ ਸੱਤ ਸੌ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਪੋਸਟ ਨੂੰ ਫਰਜੀ ਪਾਇਆ।ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 10 ਨਵੰਬਰ 2021 ਨੂੰ ਮਥੁਰਾ ਵਿੱਚ ਬ੍ਰਜ ਉਤਸਵ ਅਤੇ ਹੁਨਰ ਹਾਟ ਦੇ ਉਦਘਾਟਨ ਲਈ ਪਹੁੰਚੇ ਸੀ। ਉਸ ਸਮੇਂ ਮੁਖਤਾਰ ਅੱਬਾਸ ਨਕਵੀ ਅਤੇ ਹੇਮਾ ਮਲਿਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਪੁਰਾਣੀ ਤਸਵੀਰ ਨੂੰ ਮੁਖਤਾਰ ਅੱਬਾਸ ਨਕਵੀ ਦੇ ਘਰ ਈਦ ਮੁਬਾਰਕਬਾਦ ਦੇਣ ਦੇ ਨਾਮ ਤੇ ਵਾਇਰਲ ਕੀਤਾ ਗਿਆ ਹੈ।
- Claim Review : ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਦੇ ਘਰ ਜਾ ਕੇ ਈਦ ਦੀ ਮੁਬਾਰਕਬਾਦ ਦੇਣ ਅਤੇ ਬੇਗਮ ਨਕਵੀ ਦੇ ਹੱਥ ਦੀ ਸੇਵੀਆ ਖਾ ਕੇ ਤੋੜਿਆ ਮੁਸਲਿਮ ਵਿਰੋਧੀ ਹੋਣ ਦਾ ਮਿੱਥ।
- Claimed By : FB User S.N. Mishra
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











