X

Fact Check : ਤਸਵੀਰ ਵਿਚ ਮਨਮੋਹਨ ਸਿੰਘ ਨਹੀਂ, ਯੁਵਾ ਕਾਂਗਰਸ ਦਾ ਨੇਤਾ ਪੈਰ ਛੂੰਹਦਾ ਦਿਸ ਰਿਹਾ ਹੈ ਸੋਨੀਆ ਗਾਂਧੀ ਦਾ

  • By Vishvas News
  • Updated: April 24, 2019

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਵਿਚ ਇਕ ਅਜਿਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਸਿੱਖ ਨੂੰ ਸੋਨੀਆ ਗਾਂਧੀ ਦੇ ਪੈਰ ਛੂੰਹਦੇ ਹੋਇਆ ਦਿਖਾਇਆ ਗਿਆ ਹੈ। ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੈਰ ਛੂਹਣ ਵਾਲਾ ਸ਼ਖ਼ਸ ‘ਦੇਸ਼ ਦਾ ਸਭ ਤੋਂ ਪੜਿਆ-ਲਿਖਿਆ ਪ੍ਰਧਾਨ ਮੰਤਰੀ ਹੈ। ਇਸ਼ਾਰਾ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲ ਹੈ। ਵਿਸਵਾਸ਼ ਟੀਮ ਨੇ ਜਦ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਸੋਨੀਆ ਗਾਂਧੀ ਦੇ ਪੈਰ ਛੂੰਹਣ ਵਾਲਾ ਸ਼ਖਸ ਮਨਮੋਹਨ ਸਿੰਘ ਨਹੀਂ ਹੈ। ਭਾਰਤੀ ਰਾਸ਼ਟਰੀ ਯੁਵਾ ਕਾਂਗਰਸ ਦੇ ਸੰਮੇਲਨ ਵਿਚ ਪਹੁੰਚਿਆ ਕੋਈ ਪ੍ਰਤੀਨਿਧੀ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ ਯੂਜ਼ਰ ਬਸੰਤ ਕੁਮਾਰ ਨੇ 4 ਅਪ੍ਰੈਲ 2019 ਨੂੰ ਸੋਨੀਆ ਗਾਂਧੀ ਦੇ ਪੈਰ ਛੂੰਹਦੇ ਇਕ ਸ਼ਖ਼ਸ ਦੀ ਤਸਵੀਰ ਅਪਲੋਡ ਕਰਦੇ ਹੋਏ ਲਿਖਿਆ: ਇਹ ਹੈ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਪ੍ਰਧਾਨ ਮੰਤਰੀ।
ਕੁਮੈਂਟ ਬਾਕਸ ਵਿਚ ਕੁਝ ਯੂਜ਼ਰ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕੁਮੈਂਟ ਕੀਤਾ।

ਪੜਤਾਲ

ਵਿਸ਼ਵਾਸ ਟੀਮ ਨੇ ਸਭ ਤੋਂ ਪਹਿਲਾਂ ਵਾਇਰਲ ਫੋਟੋ ਨੂੰ ਧਿਆਨ ਨਾਲ ਦੇਖਿਆ। ਦੋ ਗੱਲਾਂ ਸਾਫ਼ ਦਿਸੀਆਂ। ਪਹਿਲੀ ਤਾਂ, ਸੋਨੀਆ ਗਾਂਧੀ ਦੇ ਪੈਰ ਛੂਹਣ ਵਾਲੇ ਸ਼ਖ਼ਸ ਨੇ ਨਾਰੰਗੀ ਰੰਗ ਦੀ ਪੱਗ ਪਾਈ ਹੋਈ ਹੈ। ਦੁੱਜੀ ਗੱਲ,
ਤਸਵੀਰ ਦੇ ਉਪਰ gettyimages ਲਿਖਿਆ ਹੋਇਆ ਸੀ। ਭਾਵ ਇਹ ਤਸਵੀਰ ਫੋਟੋ ਏਜੰਸੀ ਗੈਟੀ ਇਮੇਜ (gettyimages) ਦੀ ਹੈ।
ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਿਸ ਤਰ੍ਹਾਂ ਦੀ ਪੱਗ ਪਹਿਨਦੇ ਹਨ। ਗੂਗਲ (Google) ਵਿਚ ਅਸੀਂ ਮਨਮੋਹਨ ਸਿੰਘ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਸਾਰੀਆਂ ਤਸਵੀਰਾਂ ਵਿਚ ਮਨਮੋਹਨ ਸਿੰਘ ਨੀਲੀ ਪੱਗ ਪਾਏ ਹੋਏ ਦਿਸੇ।

ਮਨਮੋਹਨ ਸਿੰਘ ਨੂੰ ਜਾਨਣ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹ ਹਮੇਸ਼ਾ ਨੀਲੀ ਪੱਗ ਹੀ ਪਹਿਨਦੇ ਹਨ। Webdunia.com ‘ਤੇ 14 ਦਸੰਬਰ, 2009 ਨੂੰ ਪ੍ਰਕਾਸ਼ਤ ਇਕ ਖਬਰ ਦੇ ਮੁਤਾਬਿਕ, ਬਾਲ ਦਿਵਸ ਦੇ ਮੌਕੇ ‘ਤੇ ਤੱਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਘਰ ‘ਤੇ ਇਕ ਨਿਊਜ਼ ਚੈਨਲ ਨੇ ਬੱਚਿਆਂ ਦੇ ਇਕ ਸਮੂਹ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ ਸੀ। ਉਸੇ ਦੌਰਾਨ ਜਦ ਮਨਮੋਹਨ ਸਿੰਘ ਤੋਂ ਨੀਲੀ ਪੱਗ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬਚਪਨ ਤੋਂ ਨੀਲਾ ਰੰਗ ਪਸੰਦ ਹੈ। ਇਸ ਲਈ ਉਹ ਹਮੇਸ਼ਾ ਨੀਲੀ ਪੱਗ ਪਹਿਨਦੇ ਹਨ।

ਇਸ ਦੇ ਬਾਅਦ ਵਾਇਰਲ ਹੋ ਰਹੀ ਪੋਸਟ ਦੀ ਅਸਲੀ ਤਸਵੀਰ ਨੂੰ ਸਰਚ ਕਰਨਾ ਸ਼ੁਰੂ ਕੀਤਾ। ਗੈਟੀ ਇਮੇਜ (gettyimages) ਦੀ ਵੈੱਬਸਾਈਟ ‘ਤੇ ਸਾਨੂੰ ਅਸਲੀ ਤਸਵੀਰ ਮਿਲ ਗਈ। ਇਹ ਤਸਵੀਰ 29 ਨਵੰਬਰ 2011 ਨੂੰ ਕਲਿੱਕ ਕੀਤੀ ਗਈ ਸੀ। ਕਲਿੱਕ ਕਰਨ ਵਾਲੇ ਫੋਟੋਗ੍ਰਾਫਰ ਦਾ ਨਾਮ ਹੈ ਸ਼ੇਖਰ ਯਾਦਵ। ਮਤਲਬ ਤਸਵੀਰ ਕਰੀਬ ਅੱਠ ਸਾਲ ਪੁਰਾਣੀ ਹੈ, ਜੋ ਹੁਣ ਗਲਤ ਤਰੀਕੇ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਦੇ ਕੈਪਸ਼ਨ ਵਿਚ ਸਾਫ਼ ਸ਼ਬਦਾਂ ਵਿਚ ਲਿਖਿਆ ਹੈ : A representative touches the feet of Sonia Gandhi as Congress General Secretary Rahul Gandhi looks on during the Indian Youth Congress’s national level convention of Elected Office Bearers in New Delhi on Tuesday

ਭਾਵ ਇਹ ਸਾਫ਼ ਸੀ ਕਿ ਸੋਨੀਆ ਗਾਂਧੀ ਦਾ ਪੈਰ ਛੂੰਹਣ ਵਾਲਾ ਨੇਤਾ ਮਨਮੋਹਨ ਸਿੰਘ ਨਹੀਂ, ਬਲਕਿ ਭਾਰਤੀ ਯੁਵਾ ਕਾਂਗਰਸ ਦੇ ਰਾਸ਼ਟਰੀ ਸੰਮੇਲਨ ਵਿਚ ਪਹੁੰਚਿਆ ਯੁਵਾ ਕਾਂਗਰਸ ਦਾ ਕੋਈ ਪ੍ਰਤੀਨਿੱਧ ਸੀ।
ਇਸ ਦੇ ਬਾਅਦ ਅਸੀਂ ਫੇਕ ਤਸਵੀਰ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਬਸੰਤ ਕੁਮਾਰ ਦੇ ਫੇਸਬੁੱਕ ਅਕਾਊਂਟ ਦਾ ਸੋਸ਼ਲ ਸਕੈਨ ਕੀਤਾ। ਇਸ ਦੇ ਲਈ ਅਸੀਂ stalkscan ਟੂਲ ਦੀ ਮਦਦ ਲਈ। ਫੇਸਬੁਕ ਅਕਾਊਂਟ ਦੀ ਸੂਚਨਾ ਦੇ ਅਨੁਸਾਰ, ਬਸੰਤ ਫਿਲਹਾਲ ਮੇਰਠ ਵਿਚ ਰਹਿੰਦੇ ਹਨ।

ਨਤੀਜਾ : ਵਿਸਵਾਸ਼ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਵਾਇਰਲ ਪੋਸਟ ਵਿਚ ਸੋਨੀਆ ਗਾਂਧੀ ਦਾ ਪੈਰ ਛੂੰਹਣ ਵਾਲਾ ਸ਼ਖ਼ਸ ਦੇਸ਼ ਦਾ ਸਭ ਤੋਂ ਵੱਧ ਪੜਿਆ-ਲਿਖਿਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਹੈ। ਇਹ ਯੁਵਾ ਕਾਂਗਰਸ ਦਾ ਕੋਈ ਪ੍ਰਤੀਨਿਧੀ ਹੈ, ਜੋ 2011 ਵਿਚ ਯੁਵਾ ਕਾਂਗਰਸ ਦੇ ਰਾਸ਼ਟਰੀ ਅਧਿਵੇਸ਼ਨ ਵਿਚ ਪਹੁੰਚਿਆ ਸੀ।

ਪੂਰਾ ਸੱਚ ਜਾਣੋ.. . . ਸਭ ਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

  • Claim Review : सोनिया गांधी का पैर छू रहे हैं मनमोहन सिंह
  • Claimed By : FB User-बसंत कुमार
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later