X

Fact Check: ਕੋਰੋਨਾ ਮਹਾਂਮਾਰੀ ਨੂੰ ਲੈ ਕੇ WHO ਦੇ ਮੁਖੀ ਨੇ ਨਹੀਂ ਦਿੱਤਾ ਇਹ ਬਿਆਨ, ਵਾਇਰਲ ਦਾਅਵਾ ਫ਼ਰਜ਼ੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। WHO ਦੇ ਮੁਖੀ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ , ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ।

  • By Vishvas News
  • Updated: July 20, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਦੇ ਨਾਮ ‘ਤੇ ਇੱਕ ਕਥਿਤ ਬਿਆਨ ਸ਼ੇਅਰ ਕੀਤਾ ਜਾ ਰਿਹਾ ਹੈ। ਇਸਦੇ ਅਨੁਸਾਰ ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਹੁਣ ਨੇੜੇ-ਤੇੜੇ ਵੀ ਨਹੀਂ ਹੈ। ਯੂਜ਼ਰਸ ਇਸਨੂੰ ਸੱਚ ਸਮਝ ਕੇ ਸ਼ੇਅਰ ਕੇ ਰਹੇ ਹਨ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। WHO ਦੇ ਮੁਖੀ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ , ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ।

ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ “Apna Pind Bholath ” ਨੇ 12 ਜੁਲਾਈ ਨੂੰ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਸ਼ੁਕਰ ਆ ਅੰਕਲ ਜੀ ਤੁਸੀਂ ਵੀ ਕੋਈ ਚੱਜ ਦੀ ਗੱਲ ਕੀਤੀ…ਸਾਨੂੰ ਤਾਂ ਪਤਾ ਹੀ ਕਰੋਨਾ ਕਾਲ ਚ ਲੱਗਾ ਸੀ ਕਿ WHO ਮੁਖੀ ਤੁਸੀ ਹੋ… ਹੁਣ ਰੱਬ ਦਾ ਵਾਸਤਾ! ਲੋਕਾਂ ਚ ਦੁਬਾਰਾ ਕਿਸੇ ਤਰਾਂ ਦਾ ਕੋਈ ਭਰਮ ਨਾ ਫੈਲਾਇਉ… ਕਾਰੋਬਾਰ ਠੱਪ ਕਰਵਾ ਦਿੱਤੇ ਅੱਧੀ ਦੁਨੀਆ ਦੇ…”

ਪੋਸਟ ਵਿੱਚ WHO ਦੇ ਡਾਇਰੈਕਟਰ-ਜਨਰਲ ਦੀ ਤਸਵੀਰ ਨਾਲ ਲਿਖਿਆ ਹੋਇਆ ਹੈ : ਕੋਵਿਡ-19 ਦੀ ਮਹਾਂਮਾਰੀ ਨੇੜੇ – ਤੇੜੇ ਨਹੀਂ ਹੈ : WHO ਮੁਖੀ

ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਕਈ ਕੀਵਰਡਸ ਦੁਆਰਾ ਗੂਗਲ ਤੇ ਖੋਜ ਕੀਤੀ ,ਪਰ ਦਾਅਵੇ ਨਾਲ ਸਬੰਧਿਤ ਕੋਈ ਵੀ ਭਰੋਸੇਯੋਗ ਮੀਡਿਆ ਰਿਪੋਰਟ ਨਹੀਂ ਮਿਲੀ। ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ WHO ਦੇ ਮੁਖੀ ਨੇ ਕੋਰੋਨਾ ਨਾਲ ਜੁੜਿਆ ਅਜਿਹਾ ਕੋਈ ਵੀ ਬਿਆਨ ਦਿੱਤਾ ਹੁੰਦਾ ਤਾਂ ਹੁਣ ਤੱਕ ਇਹ ਹਰ ਮੀਡਿਆ ਅਦਾਰੇ ਦੀ ਸੁਰਖੀ ਵਿੱਚ ਹੋਣਾ ਸੀ ,ਪਰ ਸਾਨੂੰ ਅਜਿਹੇ ਬਿਆਨ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਅਜਿਹੀਆਂ ਕਈ ਰਿਪੋਰਟਾਂ ਮਿਲੀਆਂ, ਜਿਨ੍ਹਾਂ ਦੇ ਮੁਤਾਬਿਕ WHO ਦੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਕੋਵਿਡ -19 ਮਾਮਲਿਆਂ ਦੀਆਂ ਤਾਜ਼ਾ ਲਹਿਰਾਂ ਦਰਸਾਉਂਦੀਆਂ ਹਨ ਕਿ ਮਹਾਂਮਾਰੀ “ਕਿਤੇ ਵੀ ਖਤਮ ਨਹੀਂ ਹੋਈ ਹੈ”।”

7 ਜੁਲਾਈ 2022 ਨੂੰ ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਵਿੱਚ ਕਿਹਾ ਗਿਆ ਹੈ, “ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਗੈਬਰੇਅਸਸ ਨੇ ਕਿਹਾ ਕਿ ਭਾਰਤ ਸਹਿਤ ਵੱਖ-ਵੱਖ ਦੇਸ਼ਾਂ ਵਿੱਚ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦਾ ਇੱਕ ਨਵਾਂ ਸਬ-ਵੇਰੀਐਂਟ BA.2.75 (sub-variant BA.2.75) ਪਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਇਸ ਦਾ ਅਧਿਐਨ ਕਰ ਰਿਹਾ ਹੈ। ਗੈਬਰੇਅਸਸ ਨੇ ਬੁੱਧਵਾਰ ਨੂੰ ਕੋਵਿਡ -19 ‘ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ।

dailypost.in ਦੀ ਵੈੱਬਸਾਈਟ ਤੇ 12 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ “ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਟੇਡਰੋਸ ਅਡਾਨੋਮ ਗੈਬਰੇਅਸਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪਹਿਲੀ ਵਾਰ ਘੋਸ਼ਿਤ ਕੀਤੇ ਜਾਣ ਤੋਂ ਲਗਭਗ ਦੋ ਸਾਲ ਬਾਅਦ ਵੀ, ਕੋਵਿਡ -19 ਇੱਕ ਵਿਸ਼ਵਵਿਆਪੀ ਐਮਰਜੈਂਸੀ ਬਣੀ ਹੋਈ ਹੈ। ਸੁਤੰਤਰ ਮਾਹਰਾਂ ਦੀ ਬਣੀ ਐਮਰਜੈਂਸੀ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਅਤੇ ਸਿਹਤ ਸੇਵਾਵਾਂ ਉੱਤੇ ਦਬਾਅ ਦਾ ਮਤਲਬ ਹੈ ਕਿ ਅਜੇ ਵੀ ਐਮਰਜੈਂਸੀ ਬਣੀ ਹੋਈ ਹੈ।”

ਜਾਂਚ ਨੂੰ ਅੱਗੇ ਵਧਾਉਂਦੇ ਅਸੀਂ WHO ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਸਾਨੂੰ 12 ਜੁਲਾਈ 2022 ਨੂੰ WHO ਦੇ ਡਾਇਰੈਕਟਰ ਜਨਰਲ ਵੱਲੋਂ ਕੀਤੀ ਗਈ ਮੀਡੀਆ ਬ੍ਰੀਫਿੰਗ ਮਿਲੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਦੀਆਂ ਨਵੀਆਂ ਲਹਿਰਾਂ ਤੋਂ ਪ੍ਰਮਾਣਿਤ ਹੁੰਦਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਖ਼ਤਮ ਹੋਣ ਦੀ ਕਗਾਰ ਤੇ ਨਹੀਂ ਹੈ।”

ਇਕਨਾਮਿਕ ਟਾਈਮਜ਼ ਦੀ ਵੈੱਬਸਾਈਟ ‘ਤੇ 20 ਜੁਲਾਈ 2022 ਨੂੰ ਪ੍ਰਕਾਸ਼ਿਤ ਖਬਰ ਅਨੁਸਾਰ, ” ਕੇਂਦਰੀ ਸਵਾਸਥ ਮੰਤਰਾਲੇ ਦੇ ਬੁੱਧਵਾਰ ਨੂੰ ਅਪਡੇਟ ਕੀਤੇ ਗਏ ਆਂਕੜਿਆਂ ਦੇ ਅਨੁਸਾਰ ,ਭਾਰਤ ਵਿੱਚ 20,557 ਨਵੇਂ ਕੋਰੋਨਾਵਾਇਰਸ ਸੰਕਰਮਣ ਜੋੜੇ , ਜਿਨ੍ਹਾਂ ਵਿੱਚ COVID-19 ਕੇਸਾਂ ਦੀ ਕੁੱਲ ਸੰਖਿਆ 4,38,03,619 ਹੋ ਗਈ, ਜਦੋਂ ਕਿ ਸਕ੍ਰਿਯ ਮਾਮਲੇ ਵੱਧ ਕੇ 1,45,654 ਹੋ ਗਏ।”

ਵੱਧ ਜਾਣਕਾਰੀ ਲਈ ਅਸੀਂ WHO ਦੀ ਮੀਡਿਆ ਕੋਰਡੀਨੇਟਰ ਸ਼ਮਿਲਾ ਸ਼ਰਮਾ ਨਾਲ ਮੇਲ ਰਾਹੀਂ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ ਅਤੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਪੜਤਾਲ ਦੇ ਅੰਤ ਵਿੱਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਪੇਜ Apna Pind Bholath ਦੀ ਸੋਸ਼ਲ ਸਕੈਨਿੰਗ ਕੀਤੀ। ਫੇਸਬੁੱਕ ਤੇ ਪੇਜ ਨੂੰ 11 ਹਜ਼ਾਰ ਲੋਕ ਫੋਲੋ ਕਰਦੇ ਹਨ। ਫੇਸਬੁੱਕ ਤੇ ਇਸ ਪੇਜ ਨੂੰ 12 ਫਰਵਰੀ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। WHO ਦੇ ਮੁਖੀ ਨੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ , ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਜਾ ਰਿਹਾ।

  • Claim Review : ਕੋਵਿਡ-19 ਦੀ ਮਹਾਂਮਾਰੀ ਨੇੜੇ - ਤੇੜੇ ਨਹੀਂ ਹੈ : WHO ਮੁਖੀ
  • Claimed By : Apna Pind Bholath
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later