X

Fact Check: ਕਮੈਂਟਰੀ ਦੌਰਾਨ ਗੌਤਮ ਗੰਭੀਰ ਦੇ ਗੱਲ ਵਿਚ ਨਹੀਂ ਸੀ ਬੀਜੇਪੀ ਦਾ ਦੁੱਪਟਾ ਅਤੇ ਨਾ ਹੀ ਸੀ ਸਰ ਉੱਤੇ ਭਗਵਾ ਰੰਗੀ ਪਗੜੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਸਾਂਸਦ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੂੰ ਇਰਫਾਨ ਪਠਾਨ ਅਤੇ ਜਤਿਨ ਸਪਰੂ ਨਾਲ ਵੇਖਿਆ ਜਾ ਸਕਦਾ ਹੈ।

ਵਾਇਰਲ ਫੋਟੋ ਵਿਚ ਗੌਤਮ ਗੰਭੀਰ ਨੇ ਗੱਲ ਵਿਚ ਬੀਜੇਪੀ ਦਾ ਦੁੱਪਟਾ ਪਾਇਆ ਹੋਇਆ ਹੈ ਅਤੇ ਸਰ ਉੱਤੇ ਭਗਵਾ ਰੰਗੀ ਪਗੜੀ ਪਾਈ ਹੋਈ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਅਸਲੀ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਵਿਚ ਇਹ ਤਸਵੀਰ ਇੱਕ ਕ੍ਰਿਕੇਟ ਟੀਵੀ ਸ਼ੋ ਦੇ ਦੌਰਾਨ ਦੀ ਹੈ ਅਤੇ ਅਸਲੀ ਤਸਵੀਰ ਵਿਚ ਗੌਤਮ ਗੰਭੀਰ ਨੇ ਨਾ ਤਾਂ ਕੋਈ ਪੱਗ ਪਾਈ ਹੈ ਅਤੇ ਨਾ ਹੀ ਦੁੱਪਟਾ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਸਾਂਸਦ ਅਤੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੂੰ ਇਰਫਾਨ ਪਠਾਨ ਅਤੇ ਜਤਿਨ ਸਪਰੂ ਨਾਲ ਵੇਖਿਆ ਜਾ ਸਕਦਾ ਹੈ। ਫੋਟੋ ਵਿਚ ਗੌਤਮ ਗੰਭੀਰ ਨੇ ਗੱਲ ਵਿਚ ਬੀਜੇਪੀ ਦਾ ਦੁੱਪਟਾ ਪਾਇਆ ਹੋਇਆ ਹੈ ਅਤੇ ਸਰ ਉੱਤੇ ਭਗਵਾ ਰੰਗੀ ਪਗੜੀ ਪਾਈ ਹੋਈ ਹੈ। ਫੋਟੋ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਬੀਜੇਪੀ ਦਾ ਸੱਚਾ ਸਪੂਤ, ਕ੍ਰਿਕੇਟ ਵਿਚ ਖੇਡ ਤੋਂ ਜ਼ਿਆਦਾ ਖਿਡਾਰੀਆਂ ਨਾਲ ਲੜਾਈ ਲਈ ਮਸ਼ਹੂਰ ਗੌਤਮ ਗੰਭੀਰ ਬੀਜੇਪੀ ਦੇ ਪ੍ਰੇਮ ਵਿਚ ਇੰਨੇ ਗੰਭੀਰ ਹੋ ਗਏ ਹਨ ਕਿ ਵਿਸ਼ਵ ਕੱਪ ਕਮੈਂਟਰੀ ਘੱਟ ਅਤੇ ਆਪਣੀ ਪਾਰਟੀ ਦਾ ਪ੍ਰਚਾਰ ਵਾਧੂ ਕਰ ਰਹੇ ਹਨ।”

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਫੋਟੋ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਜਾਂਚ ਵਿਚ ਸਾਡੇ ਹੱਥ ਇੱਕ ਤਸਵੀਰ ਲੱਗੀ ਜਿਸਨੂੰ ਕ੍ਰਿਕੇਟਰ ਇਰਫਾਨ ਪਠਾਨ ਨੇ ਟਵੀਟ ਕੀਤਾ ਸੀ। ਪਠਾਨ ਨੇ ਇਸ ਤਸਵੀਰ ਨੂੰ 25 ਜੂਨ ਨੂੰ ਟਵੀਟ ਕੀਤਾ ਸੀ।

ਅਸੀਂ ਪੜਤਾਲ ਕੀਤੀ ਤਾਂ ਪਾਇਆ ਕਿ ਇਸ ਤਸਵੀਰ ਨੂੰ ਸਬਤੋਂ ਪਹਿਲਾਂ ਸਟੈਂਡ ਅਪ ਕੋਮੇਡੀਅਨ ਕੁਣਾਲ ਕਾਮਰਾ ਦੁਆਰਾ ਇੱਕ ਵਿਅੰਗ ਦੇ ਰੂਪ ਵਿਚ ਸ਼ੇਅਰ ਕੀਤਾ ਗਿਆ ਸੀ ਜਿਸਦੇ ਬਾਅਦ ਲੋਕਾਂ ਨੇ ਇਸਨੂੰ ਗੰਭੀਰ ਹੋ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਸੀ। ਕੁਣਾਲ ਨੇ ਇਹ ਟਵੀਟ 6 ਜੁਲਾਈ ਨੂੰ ਸ਼ੇਅਰ ਕੀਤਾ ਸੀ ਅਤੇ ਨਾਲ ਡਿਸਕ੍ਰਿਪਸ਼ਨ ਲਿਖਿਆ ਸੀ “ਬੀਜੇਪੀ MP ਆਪਣੇ ਹਲਕੇ ਅੰਦਰ ਗੰਭੀਰਤਾ ਨਾਲ ਕੰਮ ਕਰਦੇ ਹੋਏ”।

ਕੁਣਾਲ ਨੇ ਆਪਣੀ ਸਫਾਈ ਵਿਚ ਕਿਹਾ ਕਿ ਉਨ੍ਹਾਂ ਨੇ ਇਹ ਫੋਟੋ ਇੱਕ ਵਿਅੰਗ ਦੇ ਰੂਪ ਵਿਚ ਸ਼ੇਅਰ ਕੀਤੀ ਸੀ। ਲੋਕ ਇਸਨੂੰ ਗਲਤ ਤਰੀਕੇ ਨਾਲ ਸ਼ੇਅਰ ਕਰ ਰਹੇ ਹਨ। ਉਨ੍ਹਾਂ ਦਾ ਉਦੇਸ਼ ਫਰਜ਼ੀ ਖਬਰ ਫੈਲਾਉਣਾ ਨਹੀਂ ਸੀ।

ਵੱਧ ਪੁਸ਼ਟੀ ਲਈ ਅਸੀਂ ਗੌਤਮ ਗੰਭੀਰ ਦੇ PR ਮੈਨੇਜਰ ਨੇਹਾ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵਾਇਰਲ ਫੋਟੋ ਫਰਜ਼ੀ ਹੈ।

ਇਸ ਪੋਸਟ ਨੂੰ Paigham TV’‎ ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 13,420 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਸ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਅਸਲ ਵਿਚ ਇਹ ਤਸਵੀਰ ਕ੍ਰਿਕੇਟ ਵਿਸ਼ਵ ਕੱਪ ਦੇ ਸ਼ੋ ਦੌਰਾਨ ਦੀ ਹੈ ਅਤੇ ਅਸਲੀ ਤਸਵੀਰ ਵਿਚ ਗੌਤਮ ਗੰਭੀਰ ਨੇ ਨਾ ਤਾਂ ਕੋਈ ਪੱਗ ਪਾਈ ਹੈ ਅਤੇ ਨਾ ਹੀ ਦੁੱਪਟਾ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਗੌਤਮ ਗੰਭੀਰ ਨੇ ਪਾਇਆ ਕਮੈਂਟਰੀ ਦੌਰਾਨ ਬੀਜੇਪੀ ਦਾ ਦੁਪੱਟਾ ਅਤੇ ਪੱਗ
  • Claimed By : FB User-Paigham TV
  • Fact Check : False
False
    Symbols that define nature of fake news
  • True
  • Misleading
  • False
ਜਾਣੋ ਸੱਚੀਆਂ ਅਤੇ ਫਰਜ਼ੀ ਖਬਰਾਂ ਦਾ ਸੱਚ ਕਵਿਜ਼ ਖੇਡੋ ਅਤੇ ਖ਼ਬਰਾਂ ਦਾ ਤੱਥ ਚੈਕ ਕਿਵੇਂ ਕਰਨਾ ਹੈ ਬਾਰੇ ਸਿੱਖੋ ਕੁਇਜ਼ ਖੇਡੋ

Tags

RELATED ARTICLES

Post saved! You can read it later