X

Fact Check: ਹੌਲੀਵੁੱਡ ਫਿਲਮ ਦੇ ਪੋਸਟਰ ਨੂੰ ਗ਼ਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਫੋਟੋ ਮੂਵੀ The Darjeeling LIMITED ਫਿਲਮ ਦਾ ਪੋਸਟਰ ਹੈ।

  • By Vishvas News
  • Updated: April 12, 2022

ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਸੋਸ਼ਲ ਮੀਡਿਆ ਤੇ ਵਾਇਰਲ ਇੱਕ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ,’ ਪੰਜਾਬ ਰੋਡਵੇਜ਼ ਦੀਆਂ ਬੱਸਾ ਚ ਚੰਦਾ ਮੰਗ ਰਹੇ ਅੰਗਰੇਜ਼ਾਂ ਦੀ ਡਰਾਈਵਰ ਤੇ ਕੰਡਕਟਰ ਵੱਲੋਂ ਬੁਰੀ ਤਰਾ ਕੁੱਟਮਾਰ ਕੀਤੀ ਗਈ। ਸੋਸ਼ਲ ਮੀਡਿਆ ਤੇ ਯੂਜ਼ਰਸ ਇਸ ਨੂੰ ਸੱਚ ਮੰਨ ਮੰਨਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਵਾਇਰਲ ਹੋ ਰਹੀ ਇਹ ਫੋਟੋ The Darjeeling Limited ਮੂਵੀ ਦਾ ਪੋਸਟਰ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ‘Aaap party pap party ‘ ਨੇ 11 ਅਪ੍ਰੈਲ ਨੂੰ ਇਹ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ,’ਪੰਜਾਬ ਰੋਡਵੇਜ਼ ਦੀਆਂ ਬੱਸਾ ਚ ਚੰਦਾ ਮੰਗ ਰਹੇ ਅੰਗਰੇਜ਼ਾਂ ਦੀ ਡਰਾਈਵਰ ਤੇ ਕੰਡਕਟਰ ਵਲੋ ਬੁਰੀ ਤਰਾ ਕੁੱਟਮਾਰ ਕੀਤੀ ਗਈ’

ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਫੋਟੋ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਵਾਇਰਲ ਫੋਟੋ ਨੂੰ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਫੋਟੋ alamy.com ਤੇ ਮਿਲੀ। ਸਾਨੂੰ ਪਤਾ ਲੱਗਿਆ ਕਿ ਇਹ ਫੋਟੋ 2007 ਵਿੱਚ ਰਿਲੀਜ਼ ਹੋਈ ‘THE DARJEELING LIMITED ‘ ਫਿਲਮ ਦਾ ਪੋਸਟਰ ਹੈ।

IMDb ਤੇ ਵੀ ਇਸ ਮੂਵੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਇੱਥੇ ਮੂਵੀ ਦੇ ਪੋਸਟਰ ਨਾਲ ਟ੍ਰੇਲਰ ਵੀ ਮਿਲਿਆ। ਡਾਇਰੈਕਟਰ ਵੇਸ ਐਂਡਰਸਨ ਦੀ ਇਹ ਮੂਵੀ ਤਿੰਨ ਭਰਾਵਾਂ ਨਾਲ ਜੁੜੀ ਹੈ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਾਅਦ ਇੱਕ ਦੂਜੇ ਨਾਲ ਭਾਈਚਾਰਾ ਬਣਾਉਣ ਦੀ ਕੋਸ਼ਿਸ਼ ਵਿੱਚ ਰੇਲ ਰਾਹੀਂ ਪੂਰੇ ਭਾਰਤ ਵਿੱਚ ਯਾਤਰਾ ਕਰਦੇ ਹਨ।

ਹੋਰ ਕਈ ਵੈੱਬਸਾਈਟਾਂ ਤੇ ਤੁਸੀਂ ਇਸ ਫਿਲਮ ਬਾਰੇ ਪੜ੍ਹ ਸਕਦੇ ਹੋ। ਅਸੀਂ ਅੱਗੇ ਵਧਦੇ ਹੋਏ ਗੂਗਲ ਤੇ ਪੰਜਾਬ ਰੋਡਵੇਜ ਨੂੰ ਲੈ ਕੇ ਵਾਇਰਲ ਹੋ ਰਹੇ ਦਾਅਵੇ ਬਾਰੇ ਸਰਚ ਕੀਤਾ। ਸਾਨੂੰ ਇਸ ਨਾਲ ਜੁੜੀ ਕੋਈ ਖਬਰ ਨਹੀਂ ਮਿਲੀ।

ਕਿਉਂਕਿ ਮਾਮਲਾ ਪੰਜਾਬ ਰੋਡਵੇਜ ਨਾਲ ਜੁੜਿਆ ਹੋਇਆ ਹੈ ਇਸ ਲਈ ਅਸੀਂ ਇਸ ਬਾਰੇ ਵੱਧ ਜਾਣਕਾਰੀ ਲਈ ਦੈਨਿਕ ਜਾਗਰਣ ਦੇ ਪਟਿਆਲਾ ਦੇ ਡਿਸਟ੍ਰਿਕਟ ਹੈਡ ਦੀਪਕ ਮੋਦਗਿਲ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਦਾਅਵੇ ਦੇ ਲਿੰਕ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫਰਜੀ ਹੈ ਅਤੇ ਅਜਿਹੀ ਕੋਈ ਘਟਨਾ ਪੰਜਾਬ ਰੋਡਵੇਜ ਵਿੱਚ ਕਿਤੇ ਵੀ ਨਹੀਂ ਵਾਪਰੀ ਹੈ। ਫੋਟੋ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੜਤਾਲ ਦੇ ਅੰਤਿਮ ਚਰਣ ਵਿੱਚ ਅਸੀਂ ਮੂਵੀ ਦੇ ਇਸ ਪੋਸਟਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 52,340 ਲੋਕ ਫੋਲੋ ਕਰਦੇ ਹਨ ਅਤੇ ਇਸ ਪੇਜ ਨੂੰ 3 ਜੁਲਾਈ 2015 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਫੋਟੋ ਮੂਵੀ The Darjeeling LIMITED ਫਿਲਮ ਦਾ ਪੋਸਟਰ ਹੈ।

  • Claim Review : ਪੰਜਾਬ ਰੋਡਵੇਜ਼ ਦੀਆਂ ਬੱਸਾ ਚ ਚੰਦਾ ਮੰਗ ਰਹੇ ਅੰਗਰੇਜ਼ਾਂ ਦੀ ਡਰਾਈਵਰ ਤੇ ਕੰਡਕਟਰ ਵਲੋ ਬੁਰੀ ਤਰਾ ਕੁੱਟਮਾਰ ਕੀਤੀ ਗਈ
  • Claimed By : Aaap party pap party
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later