X
X

Fact Check : ਟੋਲ ਪਲਾਜਾ ਨੂੰ ਤਹਿਸ-ਨਹਿਸ ਕਰਦੇ ਟਰੱਕ ਦਾ ਇਹ ਵੀਡੀਓ ਪੰਜਾਬ ਨਹੀਂ, ਹੈਦਰਾਬਾਦ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਦਾਅਵੇ ਨੂੰ ਗਲਤ ਪਾਇਆ। ਟੋਲ ਪਲਾਜਾ ਹਾਦਸੇ ਦਾ ਵਾਇਰਲ ਵੀਡੀਓ ਪੰਜਾਬ ਦੇ ਬਠਿੰਡੇ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਹੈਦਰਾਬਾਦ-ਵਰੰਗਲ ਹਾਈਵੇਅ ‘ਤੇ ਸਥਿਤ ਟੋਲ ਪਲਾਜ਼ਾ ਦਾ ਹੈ, ਜਿੱਥੇ ਇੱਕ ਬੇਕਾਬੂ ਟਰੱਕ ਨੇ ਟੋਲ ਗੇਟ ਦੇ ਕੈਬਿਨ ਨੂੰ ਟੱਕਰ ਮਾਰ ਦਿੱਤੀ। ਵੀਡੀਓ ਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਟਰੱਕ ਨੂੰ ਟੋਲ ਪਲਾਜਾ ਦੇ ਇੱਕ ਕੈਬਿਨ ਨੂੰ ਟੱਕਰ ਮਾਰਦੇ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਬਠਿੰਡਾ ਦਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਇਹ ਘਟਨਾ ਪੰਜਾਬ ਦੀ ਨਹੀਂ ਹੈ,ਬਲਕਿ ਹੈਦਰਾਬਾਦ-ਵਰੰਗਲ ਹਾਈਵੇਅ ਦੇ ਟੋਲ ਪਲਾਜਾ ਦੀ ਹੈ, ਜਿੱਥੇ ਇੱਕ ਬੇਕਾਬੂ ਟਰੱਕ ਨੇ ਟੋਲ ਗੇਟ ਦੇ ਕੈਬਿਨ ਨੂੰ ਟੱਕਰ ਮਾਰ ਦਿੱਤੀ। ਕੁਝ ਲੋਕ ਉਸੇ ਹਾਦਸੇ ਦੇ ਵੀਡੀਓ ਨੂੰ ਹੁਣ ਬਠਿੰਡਾ ਦਾ ਦੱਸ ਕੇ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ pb19_black_d ਨੇ (ਆਰਕਾਈਵ ਲਿੰਕ) 20 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਬਠਿੰਡੇ ਟੋਲ ਪਲਾਜ਼ਾ ਉਡਾ ਦਿੱਤਾ ਦੇਖੋ ਲਾਈਵ”

ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਇਸ ਕੋਲਾਜ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ABP Sanjha ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 20 ਅਪ੍ਰੈਲ 2025 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਹਾਦਸਾ ਤੇਲੰਗਾਨਾ ਦੇ ਜਨਗਾਂਵ ਦਾ ਹੈ, ਜਿੱਥੇ ਇੱਕ ਬੇਕਾਬੂ ਟਰੱਕ ਟੋਲ ਟੈਕਸ ਦੇ ਇਕ ਬੂਥ ‘ਤੇ ਟੱਕਰਾ ਗਿਆ।

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਏਬੀਪੀ ਲਾਈਵ ਦੀ ਵੈੱਬਸਾਈਟ ‘ਤੇ ਮਿਲੀ। 21 ਅਪ੍ਰੈਲ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਤੇਲੰਗਾਨਾ ਦੇ ਜਨਗਾਂਵ ਵਿੱਚ ਇੱਕ ਖ਼ੌਫ਼ਨਾਕ ਵੀਡੀਓ ਸਾਹਮਣੇ ਆਇਆ ਹੈ, ਜਿਥੇ ਇੱਕ ਟਰੱਕ ਬੇਕਾਬੂ ਹੋ ਗਿਆ ਅਤੇ ਟੋਲ ਦੇ ਇਕ ਕੈਬਿਨ ‘ਚ ਘੁਸ ਗਿਆ ਅਤੇ ਪੂਰੇ ਕੈਬਿਨ ਨੂੰ ਤਹਿਸ-ਨਹਿਸ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ।”

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ BIG TV Live ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। 19 ਅਪ੍ਰੈਲ 2025 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਵਰੰਗਲ ਨੈਸ਼ਨਲ ਹਾਈਵੇ ਦੀ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਵੀਡੀਓ ਨੂੰ ਅਸੀਂ ਪੰਜਾਬੀ ਜਾਗਰਣ, ਬਠਿੰਡਾ ਦੇ ਡਿਸਟ੍ਰਿਕਟ ਇੰਚਾਰਜ ਗੁਰਤੇਜ ਸਿੱਧੂ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਬਠਿੰਡਾ ਦਾ ਨਹੀਂ ਹੈ, ਇੱਥੇ ਅਜਿਹਾ ਕੋਈ ਹਾਦਸਾ ਨਹੀਂ ਹੋਇਆ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਯੂਜ਼ਰ ਨੂੰ ਕਰੀਬਨ 25 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਦਾਅਵੇ ਨੂੰ ਗਲਤ ਪਾਇਆ। ਟੋਲ ਪਲਾਜਾ ਹਾਦਸੇ ਦਾ ਵਾਇਰਲ ਵੀਡੀਓ ਪੰਜਾਬ ਦੇ ਬਠਿੰਡੇ ਦਾ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਹੈਦਰਾਬਾਦ-ਵਰੰਗਲ ਹਾਈਵੇਅ ‘ਤੇ ਸਥਿਤ ਟੋਲ ਪਲਾਜ਼ਾ ਦਾ ਹੈ, ਜਿੱਥੇ ਇੱਕ ਬੇਕਾਬੂ ਟਰੱਕ ਨੇ ਟੋਲ ਗੇਟ ਦੇ ਕੈਬਿਨ ਨੂੰ ਟੱਕਰ ਮਾਰ ਦਿੱਤੀ। ਵੀਡੀਓ ਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਬਠਿੰਡੇ ਟੋਲ ਪਲਾਜ਼ਾ ਉਡਾ ਦਿੱਤਾ ਦੇਖੋ ਲਾਈਵ
  • Claimed By : Insta User- pb19_black_d
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later