X

Fact Check: ਵਾਇਰਲ ਤਸਵੀਰ ਵਿਚ ਜੈ ਸ਼ਾਹ ਪਾਕ ਆਰਮੀ ਚੀਫ ਦੇ ਬੇਟੇ ਨਹੀਂ ਸਗੋਂ ਅਦਾਕਾਰਾ ਉਰਵਸ਼ੀ ਅਤੇ ਉਨ੍ਹਾਂ ਦੇ ਭਰਾ ਨਾਲ ਹਨ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਨਾਲ ਕੀਤਾ ਗਿਆ ਦਾਅਵਾ ਝੂਠਾ ਨਿਕਲਿਆ। ਜੈ ਸ਼ਾਹ ਨਾਲ ਤਸਵੀਰ ‘ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਉਨ੍ਹਾਂ ਦਾ ਭਰਾ ਯਸ਼ਰਾਜ ਹਨ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ ਯਸ਼ਰਾਜ ਨੂੰ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਦਾ ਬੇਟਾ ਦੱਸ ਕੇ ਝੂਠ ਫੈਲਾ ਰਹੇ ਹਨ।

  • By Vishvas News
  • Updated: September 5, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੇ ਪ੍ਰਧਾਨ ਅਤੇ ਬੀਸੀਸੀਆਈ ਦੇ ਸਚਿਵ ਜੈ ਸ਼ਾਹ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਸ ਤਸਵੀਰ ਨੂੰ ਵਾਇਰਲ ਕਰਦੇ ਹੋਏ ਜੈ ਸ਼ਾਹ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸ ਤਸਵੀਰ ਵਿੱਚ ਜੈ ਸ਼ਾਹ ਨੂੰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਇੱਕ ਵਿਅਕਤੀ ਨਾਲ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵਿਅਕਤੀ ਨੂੰ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਦਾ ਬੇਟਾ ਦੱਸ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ ਅਤੇ ਇਸ ਦਾਅਵੇ ਨੂੰ ਬੇਬੁਨਿਆਦ ਪਾਇਆ। ਤਸਵੀਰ ਵਿੱਚ ਜੈ ਸ਼ਾਹ ਨਾਲ ਨਜ਼ਰ ਆ ਰਿਹਾ ਵਿਅਕਤੀ ਉਰਵਸ਼ੀ ਰੌਤੇਲਾ ਦਾ ਭਰਾ ਯਸ਼ਰਾਜ ਹੈ। ਤਸਵੀਰ ਵਿੱਚ ਜਨਰਲ ਬਾਜਵਾ ਦਾ ਬੇਟਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ਪ੍ਰਦੀਪ ਸਹਿਗਲ ਨੇ 2 ਸਤੰਬਰ ਨੂੰ ਇੱਕ ਤਸਵੀਰ ਅਪਲੋਡ ਕਰਦੇ ਹੋਏ ਦਾਅਵਾ ਕੀਤਾ : ‘ਪਾਕਿਸਤਾਨ ਆਰਮੀ ਚੀਫ਼ ਜਨਰਲ ਬਾਜਵਾ ਦੇ ਬੇਟੇ ਨਾਲ ਸਾਡੇ ਜੈ ਸ਼ਾਹ ਅਮਦਾਵਾਦੀ ਦੁਬਈ ‘ਚ ਫੋਟੋਸ਼ੂਟ ਕਰਦੇ ਹੋਏ ।’

ਇਸ ਤਸਵੀਰ ਦੇ ਨਾਲ ਇੱਕ ਗੀਤ ਵੀ ਅਪਲੋਡ ਕੀਤਾ ਗਿਆ। ਤੱਥਾਂ ਦੀ ਜਾਂਚ ਦੇ ਉਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਹੋਰ ਯੂਜ਼ਰਸ ਵੀ ਇਸ ਨੂੰ ਹੁਣ ਦਾ ਮੰਨਦੇ ਹੋਏ ਵਾਇਰਲ ਕਰ ਰਹੇ ਹਨ।

ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਜੈ ਸ਼ਾਹ ਦੀ ਤਸਵੀਰ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕਰਦਿਆਂ ਵਾਇਰਲ ਤਸਵੀਰ ਦੀ ਖੋਜ ਸ਼ੁਰੂ ਕਰ ਦਿੱਤੀ। ਸਾਨੂੰ ਇਹ ਤਸਵੀਰ ਕਈ ਨਿਊਜ਼ ਵੈੱਬਸਾਈਟਾਂ ‘ਤੇ ਮਿਲੀ। 1 ਸਤੰਬਰ ਨੂੰ ਸਿਨੇ ਬਸਟਰ ਨਾਂ ਦੀ ਵੈੱਬਸਾਈਟ ਨੇ ਇਸ ਤਸਵੀਰ ਨੂੰ ਅਪਲੋਡ ਕੀਤਾ ਅਤੇ ਆਪਣੀ ਖਬਰ ‘ਚ ਦੱਸਿਆ ਕਿ ਇਹ ਤਸਵੀਰ ਏਸ਼ੀਆ ਕੱਪ ਦੇ ਮੈਚ ਦੌਰਾਨ ਕਲਿੱਕ ਕੀਤੀ ਗਈ ਸੀ। ਇਸ ‘ਚ ਉਰਵਸ਼ੀ ਰੌਤੇਲਾ ਨੂੰ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਅਤੇ ਉਨ੍ਹਾਂ ਦੇ ਭਰਾ ਯਸ਼ਰਾਜ ਨਾਲ ਦੇਖਿਆ ਜਾ ਸਕਦਾ ਹੈ। ਇੱਥੇ ਪੂਰੀ ਖ਼ਬਰ ਪੜ੍ਹੋ।

ਵਿਸ਼ਵਾਸ ਨਿਊਜ਼ ਨੇ ਪੜਤਾਲ ਦੇ ਅਗਲੇ ਪੜਾਅ ਵਿੱਚ ਉਰਵਸ਼ੀ ਰੌਤੇਲਾ ਦੀ ਪਬਲਿਕ ਰਿਲੇਸ਼ਨ ਮੈਨੇਜਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਾਇਰਲ ਤਸਵੀਰ ਵਿੱਚ ਜਨਰਲ ਬਾਜਵਾ ਦਾ ਬੇਟਾ ਨਹੀਂ, ਸਗੋਂ ਉਰਵਸ਼ੀ ਦਾ ਭਰਾ ਯਸ਼ਰਾਜ ਰੌਤੇਲਾ ਹੈ।

ਇਸ ਤੋਂ ਬਾਅਦ ਵਿਸ਼ਵਾਸ ਨਿਊਜ਼ ਨੇ ਯਸ਼ਰਾਜ ਦੇ ਇੰਸਟਾਗ੍ਰਾਮ ਨੂੰ ਖੰਗਲਣਾ ਸ਼ੁਰੂ ਕੀਤਾ। ਇੱਥੇ ਸਾਨੂੰ ਯਸ਼ਰਾਜ ਦੇ ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਉਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਵੀ ਮਿਲੀਆਂ। ਪਹਿਲੀ ਪੋਸਟ ‘ਚ ਉਰਵਸ਼ੀ ਅਤੇ ਯਸ਼ ਨੂੰ ਬਰਥਡੇ ਕੇਕ ਨਾਲ ਦੇਖਿਆ ਜਾ ਸਕਦਾ ਹੈ। ਇਹ ਪੋਸਟ 2 ਸਤੰਬਰ ਨੂੰ ਕੀਤੀ ਗਈ ਸੀ। ਉਰਵਸ਼ੀ ਦੇ ਇੰਸਟਾਗ੍ਰਾਮ ਹੈਂਡਲ ਤੋਂ ਇਸ ਪੋਸਟ ਵਿੱਚ ਯਸ਼ਰਾਜ ਨੂੰ ਟੈਗ ਕੀਤਾ ਗਿਆ ਸੀ। ਇਸ ‘ਤੇ ਸਾਫ ਤੌਰ ‘ਤੇ ਪੜ੍ਹਿਆ ਜਾ ਸਕਦਾ ਹੈ ਕਿ ਉਰਵਸ਼ੀ ਆਪਣੇ ਭਰਾ ਨੂੰ ਜਨਮਦਿਨ ਦੀ ਵਧਾਈ ਦੇ ਰਹੀ ਹੈ।

ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪ੍ਰਦੀਪ ਸਹਿਗਲ ਨਾਮ ਦਾ ਇਹ ਅਕਾਊਂਟ ਫਰਜ਼ੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਨਾਲ ਕੀਤਾ ਗਿਆ ਦਾਅਵਾ ਝੂਠਾ ਨਿਕਲਿਆ। ਜੈ ਸ਼ਾਹ ਨਾਲ ਤਸਵੀਰ ‘ਚ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਉਨ੍ਹਾਂ ਦਾ ਭਰਾ ਯਸ਼ਰਾਜ ਹਨ। ਹੁਣ ਕੁਝ ਸੋਸ਼ਲ ਮੀਡੀਆ ਯੂਜ਼ਰਸ ਯਸ਼ਰਾਜ ਨੂੰ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਦਾ ਬੇਟਾ ਦੱਸ ਕੇ ਝੂਠ ਫੈਲਾ ਰਹੇ ਹਨ।

  • Claim Review : ਪਾਕਿਸਤਾਨ ਆਰਮੀ ਚੀਫ਼ ਜਨਰਲ ਬਾਜਵਾ ਦੇ ਬੇਟੇ ਨਾਲ ਸਾਡੇ ਜੈ ਸ਼ਾਹ ਅਮਦਾਵਾਦੀ ਦੁਬਈ 'ਚ ਫੋਟੋਸ਼ੂਟ ਕਰਦੇ ਹੋਏ ।
  • Claimed By : ਫੇਸਬੁੱਕ ਯੂਜ਼ਰ - ਪ੍ਰਦੀਪ ਸਹਿਗਲ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later