X
X

Fact Check : ਥਾਰ ਨਾਲ ਬੁਜੁਰਗ ਨੂੰ ਟੱਕਰ ਮਾਰਦੇ ਵਿਅਕਤੀ ਦਾ ਇਹ ਵੀਡੀਓ ਜੰਮੂ ਦਾ ਹੈ, ਪਟਿਆਲਾ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਬੁਜੁਰਗ ਨੂੰ ਟੱਕਰ ਮਾਰਦੇ ਥਾਰ ਚਾਲਕ ਦਾ ਇਹ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਹੈ। ਅਸਲ ਵਿੱਚ ਇਹ ਘਟਨਾ ਜੰਮੂ ਦੀ ਹੈ, ਜਿਸਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Aug 1, 2025 at 06:07 PM
  • Updated: Aug 1, 2025 at 06:16 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਵਾਇਰਲ ਇਕ ਵੀਡੀਓ ਵਿੱਚ ਇੱਕ ਥਾਰ ਚਾਲਕ ਨੂੰ ਸਕੁਟੀ ਸਵਾਰ ਇੱਕ ਬੁਜੁਰਗ ਨੂੰ ਟੱਕਰ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਬੁਜੁਰਗ ਹੇਂਠਾਂ ਡਿਗ ਜਾਂਦਾ ਹੈ। ਉਸੇ ਸਮੇਂ ਥਾਰ ਚਾਲਕ ਫਿਰ ਵਾਪਸ ਆਉਂਦਾ ਹੈ ਅਤੇ ਬੁਜੁਰਗ ਨੂੰ ਟੱਕਰ ਮਾਰ ਕੇ ਕੁਚਲਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਕੁਝ ਲੋਕ ਇਸ ਘਟਨਾ ਨੂੰ ਪੰਜਾਬ ਦੇ ਪਟਿਆਲਾ ਦੀ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਇਹ ਘਟਨਾ ਜੰਮੂ ਦੇ ਗਾਂਧੀ ਨਗਰ ਦੀ ਹੈ, ਜਿੱਥੇ ਇੱਕ ਥਾਰ ਚਾਲਕ ਨੇ 65 ਸਾਲਾ ਦੇ ਬੁਜੁਰਗ ਨੂੰ ਟੱਕਰ ਮਾਰੀ ਸੀ। ਉਸੇ ਘਟਨਾ ਨੂੰ ਹੁਣ ਪਟਿਆਲਾ ਦੀ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ Sardar Television ਨੇ 29 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਪਟਿਆਲਾ ਦੀ ਘਟਨਾ ਇਨਸਾਨੀਅਤ ਖਤਮ ਹੋ ਗਈ”

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਪਟਿਆਲਾ ਦਾ ਦੱਸ ਕੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਜਾਗਰਣ ਡਾਟ ਕੋਮ ‘ਤੇ ਮਿਲੀ। 31 ਜੁਲਾਈ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”27 ਜੁਲਾਈ 2025 ਨੂੰ ਜੰਮੂ ਦੇ ਗਾਂਧੀ ਨਗਰ ਇਲਾਕੇ ਵਿੱਚ ਇੱਕ ਥਾਰ ਸਵਾਰ ਨੇ ਸਕੂਟਰ ਸਵਾਰ ਬੁਜੁਰਗ ਨੂੰ ਟੱਕਰ ਮਾਰੀ ਸੀ ਅਤੇ ਆਰੋਪੀ ਫਰਾਰ ਹੋ ਗਿਆ ਸੀ। ਇਸ ਘਟਨਾ ਤੋਂ ਤਿੰਨ ਦਿਨ ਬਾਅਦ ਪੁਲਿਸ ਨੇ ਬੁੱਧਵਾਰ ਨੂੰ ਥਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਆਰੋਪੀ ਦਾ ਨਾਮ ਮਨਨ ਆਨੰਦ ਹੈ ਅਤੇ ਉਸਨੂੰ ਛੇ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।ਅਦਾਲਤ ਨੇ ਆਰੋਪੀ ਦੀ ਡਾਕਟਰੀ ਜਾਂਚ ਕਰਾਉਣ ਅਤੇ 5 ਅਗਸਤ ਨੂੰ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।”

ਵੀਡੀਓ ਨਾਲ ਜੁੜੀ ਰਿਪੋਰਟ The Lallantop ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲੀ। 30 ਜੁਲਾਈ 2025 ਨੂੰ ਅਪਲੋਡ ਵੀਡੀਓ ਵਿੱਚ ਇਸ ਘਟਨਾ ਨੂੰ ਜੰਮੂ ਦੀ ਦੱਸਿਆ ਗਿਆ ਹੈ।

ਅਮਰ ਉਜਾਲਾ ਦੀ ਵੈਬਸਾਈਟ ‘ਤੇ 1 ਅਗਸਤ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਜੰਮੂ ਦੇ ਗਾਂਧੀਨਗਰ ਵਿੱਚ ਇੱਕ ਬਜ਼ੁਰਗ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਆਰੋਪੀ ਥਾਰ ਕਰ ਚਾਲਕ ਨੂੰ ਛੇ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਮਨਨ ‘ਤੇ ਚਾਰ ਦਿਨ ਪਹਿਲਾਂ ਬਜ਼ੁਰਗ ਆਦਮੀ ਨੂੰ ਟੱਕਰ ਮਾਰਨ ਦਾ ਆਰੋਪ ਹੈ। ਉਸਦੇ ਖਿਲਾਫ ਗਾਂਧੀਨਗਰ ਥਾਣੇ ਵਿਚ ਬੀਐਨਐਸ ਦੀ ਧਾਰਾ 281,125 (ਏ) ਅਤੇ 109 ਦੇ ਤਹਿਤ ਮਾਮਲਾ ਦਰਜ ਕੀਤਾ।”

ਵਾਇਰਲ ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਵੇਖੋ।

ਅਸੀਂ ਵੀਡੀਓ ਨੂੰ ਜੰਮੂ ਦੈਨਿਕ ਜਾਗਰਣ, ਜੰਮੂ ਦੇ ਵਰਿਸ਼ਠ ਪੱਤਰਕਾਰ ਰਾਹੁਲ ਸ਼ਰਮਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ,”ਇਹ ਹਾਦਸਾ ਹਾਲ ਹੀ ਵਿੱਚ ਵਾਪਰਿਆ ਹੈ। ਜੰਮੂ ਦੇ ਗ੍ਰੀਨ ਬੈਲਟ ਪਾਰਕ ਖੇਤਰ ਵਿੱਚ, ਇੱਕ ਬੁਜੁਰਗ ਨੂੰ ਥਾਰ ਚਾਲਕ ਨੇ ਟੱਕਰ ਮਾਰ ਸੀ ਦੋ ਵਾਰ। ਬੁਜੁਰਗ ਦੀ ਹਾਲਤ ਗੰਭੀਰ ਹੈ। ਜਦਕਿ ਆਰੋਪੀ ਹਾਦਸੇ ਦੇ ਬਾਅਦ ਹੀ ਫਰਾਰ ਹੋ ਗਿਆ ਸੀ, ਉਸਨੂੰ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਵੀਰਵਾਰ ਨੂੰ ਉਸਨੂੰ ਛੇ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਯੂਜ਼ਰ ਨੂੰ 38 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਬੁਜੁਰਗ ਨੂੰ ਟੱਕਰ ਮਾਰਦੇ ਥਾਰ ਚਾਲਕ ਦਾ ਇਹ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਹੈ। ਅਸਲ ਵਿੱਚ ਇਹ ਘਟਨਾ ਜੰਮੂ ਦੀ ਹੈ, ਜਿਸਨੂੰ ਪੰਜਾਬ ਦਾ ਦੱਸ ਕੇ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਪਟਿਆਲਾ ਦੀ ਘਟਨਾ
  • Claimed By : ਫੇਸਬੁੱਕ ਯੂਜ਼ਰ -Sardar Television
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later