X
X

Fact Check: ਲੁਧਿਆਣਾ ਹਮਲੇ ਦੇ ਨਾਮ ‘ਤੇ ਵਾਇਰਲ ਵੀਡੀਓ ਮਾਰਚ 2025 ਦਾ ਸਰਾਭਾ ਨਗਰ ਵਿੱਚ ਲੱਗੀ ਅੱਗ ਦਾ ਹੈ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਲੁਧਿਆਣਾ ਹਮਲੇ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਮਾਰਚ 2025 ਵਿੱਚ ਲੁਧਿਆਣਾ ਦੇ ਸਰਾਭਾ ਨਗਰ ਦੇ ਸਰਕਾਰੀ ਗੋਦਾਮ ਵਿੱਚ ਲੱਗੀ ਅੱਗ ਦਾ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: May 9, 2025 at 06:58 PM
  • Updated: May 9, 2025 at 07:58 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤ-ਪਾਕਿਸਤਾਨ ਤਨਾਵ ਵਿਚਕਾਰ ਸੋਸ਼ਲ ਮੀਡਿਆ ‘ਤੇ ਕਈ ਗੁਮਰਾਹਕੁੰਨ ਅਤੇ ਫਰਜੀ ਦਾਅਵੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਭਿਆਨਕ ਅੱਗ ਲੱਗੀ ਦੇਖੀ ਜਾ ਸਕਦੀ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਲੁਧਿਆਣਾ ਵਿੱਚ ਹੋਏ ਹਮਲੇ ਦਾ ਹੈ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਇਹ ਵੀਡੀਓ ਮਾਰਚ 2025 ਦਾ ਹੈ, ਜਦੋਂ ਲੁਧਿਆਣਾ ਦੇ ਸਰਾਭਾ ਨਗਰ ਵਿਚ ਇੱਕ ਗੋਦਾਮ ਵਿੱਚ ਅੱਗ ਲੱਗ ਗਈ ਸੀ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ wahegurustatuss ਨੇ 9 ਮਈ 2025 ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਤੇ ਲਿਖਿਆ ਹੋਇਆ ਹੈ,” ਅੰਮ੍ਰਿਤਸਰ ਤੋਂ ਬਾਅਦ ਲੁਧਿਆਣਾ ਚ ਅਟੈਕ”

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਸਾਨੂੰ ਇਸ ‘ਤੇ LUDHIANAUNCUT ਦਾ ਵਾਟਰਮਾਰਕ ਨਜਰ ਆਇਆ। ਇਸ ਲਈ ਅਸੀਂ ਵੀਡੀਓ ਨੂੰ ਲੁਧਿਆਣਾ ਅਨਕਟ ਦੇ ਇੰਸਟਾਗ੍ਰਾਮ ਪੇਜ ‘ਤੇ ਸਰਚ ਕੀਤਾ। ਸਾਨੂੰ ਇਹ ਵੀਡੀਓ 23 ਮਾਰਚ 2025 ਨੂੰ ਅਪਲੋਡ ਮਿਲਾ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਲੁਧਿਆਣਾ ਦੇ ਸਰਾਭਾ ਨਗਰ ਵਿੱਚ ਲੱਗੀ ਅੱਗ ਦਾ ਵੀਡੀਓ ਹੈ।

ਇੰਸਟਾਗ੍ਰਾਮ ਯੂਜ਼ਰ guri_net_cafe ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 24 ਮਾਰਚ 2025 ਨੂੰ ਸ਼ੇਅਰ ਕੀਤੇ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ,Smart City project Ludhiana pipes nu lagii ਅੱਗ crore da loss”

ਸਰਚ ਦੌਰਾਨ ਵਾਇਰਲ ਵੀਡੀਓ ਨਾਲ ਜੁੜੀ ਖਬਰ punjab.news18.com ਦੀ ਵੈਬਸਾਈਟ ‘ਤੇ ਮਿਲੀ। 24 ਮਾਰਚ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,” ਲੁਧਿਆਣਾ ਦੇ ਸਰਾਭਾ ਨਗਰ ਵਿੱਚ ਸਰਕਾਰੀ ਗੋਦਾਮ ‘ਚ ਭਿਆਨਕ ਅੱਗ ਲਗੀ ਗਈ ਸੀ। ਗੋਦਾਮ ਵਿੱਚੋਂ ਅੱਗ ਦੀਆਂ ਲਪਟਾਂ ਉਠਦਿਆਂ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਗਿਆ। ਮੁਸ਼ਕਲਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਵੀਡੀਓ ਨੂੰ ਲੈ ਕੇ ਲੁਧਿਆਣਾ ਅਨਕਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਸਰਾਭਾ ਨਗਰ ਗੋਦਾਮ ਵਿੱਚ ਲੱਗੀ ਅੱਗ ਦੀ ਹੈ। ਉਨ੍ਹਾਂ ਨੇ ਵੀ ਇਹ ਵੀਡੀਓ ਦੇਖੀ ਹੈ ਅਤੇ ਇਸ ਬਾਰੇ ਉਨ੍ਹਾਂ ਨੇ ਆਪਣੀ ਸਟੋਰੀ ‘ਤੇ ਖੰਡਨ ਕੀਤਾ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਯੂਜ਼ਰ ਨੂੰ 63.3 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਲੁਧਿਆਣਾ ਹਮਲੇ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਮਾਰਚ 2025 ਵਿੱਚ ਲੁਧਿਆਣਾ ਦੇ ਸਰਾਭਾ ਨਗਰ ਦੇ ਸਰਕਾਰੀ ਗੋਦਾਮ ਵਿੱਚ ਲੱਗੀ ਅੱਗ ਦਾ ਹੈ। ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਅੰਮ੍ਰਿਤਸਰ ਤੋਂ ਬਾਅਦ ਲੁਧਿਆਣਾ ਚ ਅਟੈਕ
  • Claimed By : ਇੰਸਟਾਗ੍ਰਾਮ ਯੂਜ਼ਰ -wahegurustatuss
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later