Fact Check: 2022 ਵਿੱਚ ਮਸਕਟ ਏਅਰਪੋਰਟ ‘ਤੇ AI ਵਿਮਾਨ ਵਿੱਚ ਲੱਗੀ ਸੀ ਅੱਗ, ਫੋਟੋ ਨੂੰ ਹਾਲੀਆ ਦੱਸ ਕੇ ਕੀਤਾ ਜਾ ਰਿਹਾ ਵਾਇਰਲ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਜਹਾਜ ਦੀ ਵਾਇਰਲ ਕੀਤੀ ਜਾ ਰਹੀ ਤਸਵੀਰ ਹਾਲੀਆ ਨਹੀਂ, ਸੰਗੋ ਪੁਰਾਣੀ ਹੈ। ਜਦੋਂ ਮਸਕਟ ਹਵਾਈ ਅੱਡੇ ‘ਤੇ ਕੋਚੀ ਜਾਣ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਇੱਕ ਵਿਮਾਨ ਦੇ ਇੰਜਿਨ ਵਿੱਚ ਅੱਗ ਲੱਗ ਗਈ ਸੀ। ਲੋਕ ਪੁਰਾਣੀ ਤਸਵੀਰ ਨੂੰ ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਵਿਮਾਨ ਵਿੱਚ ਲੱਗੀ ਅੱਗ ਦੀ ਦੱਸ ਕੇ ਸ਼ੇਅਰ ਕਰ ਰਹੇ ਹਨ।
- By: Jyoti Kumari
- Published: Jul 25, 2025 at 05:29 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਇੱਕ ਵਿਮਾਨ ਦੀ ਸਹਾਇਕ ਪਾਵਰ ਯੂਨਿਟ ਵਿੱਚ ਅੱਗ ਲੱਗ ਗਈ। ਵਿਮਾਨ ਉਤਰਦੇ ਸਮੇਂ ਇਹ ਹਾਦਸਾ ਹੋਇਆ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਜਹਾਜ ਦੇ ਅੱਗੇ ਵਾਲੇ ਹਿੱਸੇ ਤੋਂ ਧੁਆਂ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਜਹਾਜ ਦੇ ਆਸ-ਪਾਸ ਕੁਝ ਲੋਕ ਵੀ ਨਜਰ ਆ ਰਹੇ ਹਨ। ਯੂਜ਼ਰਸ ਇਸ ਫੋਟੋ ਨੂੰ ਹਾਲੀਆ ਦੱਸ ਕੇ ਦਾਅਵਾ ਕਰ ਰਹੇ ਹਨ ਕਿ ਇਹ ਦਿੱਲੀ ਵਿੱਚ AI-315 ਜਹਾਜ ‘ਤੇ ਲੱਗੀ ਅੱਗ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਵਾਇਰਲ ਤਸਵੀਰ ਸਾਲ 2022 ਦੀ ਹੈ, ਜਦੋਂ ਮਸਕਟ ਹਵਾਈ ਅੱਡੇ ‘ਤੇ ਕੋਚੀ ਜਾਣ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਇੱਕ ਵਿਮਾਨ ਦੇ ਇੰਜਿਨ ਵਿੱਚ ਅੱਗ ਲੱਗ ਗਈ ਸੀ, ਉਸੇ ਪੁਰਾਣੀ ਤਸਵੀਰ ਨੂੰ ਹੁਣ ਦਿੱਲੀ ਹਵਾਈ ਅੱਡੇ ਦੀ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਯੂਜ਼ਰ Sahib Sandhu Bhadaur ਨੇ 22 ਜੁਲਾਈ 2025 ਨੂੰ ਵਾਇਰਲ ਪੋਸਟ ਕਰਦੇ ਹੋਏ ਲਿਖਿਆ ਹੈ,”ਦਿੱਲੀ ਉਤਰਦੇ ਹੀ ਏਅਰ ਇੰਡੀਆ ਜਹਾਜ਼ AI 315 ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ”
ਸੋਸ਼ਲ ਮੀਡਿਆ ‘ਤੇ ਕਈ ਯੂਜ਼ਰਸ ਨੇ ਇਸ ਫੋਟੋ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਲੈਂਸ ਟੂਲ ਦਾ ਇਸਤੇਮਾਲ ਕੀਤਾ। ਸਾਨੂੰ ਤਸਵੀਰ ਨਾਲ ਜੁੜੀ ਖਬਰ freepressjournal.in ਦੀ ਵੈਬਸਾਈਟ ‘ਤੇ ਮਿਲੀ। 15 ਸਤੰਬਰ 2022 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਮਸਕਟ ਤੋਂ ਕੋਚੀ ਜਾ ਰਹੇ ਵਿਮਾਨ IX 442, 141 ਯਾਤਰੀਆਂ ਅਤੇ ਛੇ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣ ਭਰਨ ਲਈ ਤਿਆਰ ਸੀ, ਉਦੋਂ ਹੀ ਟੈਕਸੀਵੇ ‘ਤੇ ਇਕ ਹੋਰ ਪਾਇਲਟ ਨੇ ਧੁਆਂ ਨਿਕਲਣ ਦੀ ਸੂਚਨਾ ਦਿੱਤੀ। ਬੋਇੰਗ 737 ਤੋਂ ਬਾਹਰ ਕਢਦੇ ਸਮੇਂ ਘੱਟੋ ਘੱਟ 14 ਯਾਤਰੀਆਂ ਨੂੰ ‘ਮਾਮੂਲੀ ਸੱਟਾਂ’ ਆਈਆਂ।”
ਸਾਨੂੰ OTV News English ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਤਸਵੀਰ ਨਾਲ ਜੁੜੀ ਖਬਰ ਮਿਲੀ। 14 ਸਤੰਬਰ 2022 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ,”ਮਸਕਟ ਏਅਰਪੋਰਟ ‘ਤੇ ਇੰਜਿਨ ਵਿੱਚ ਅੱਗ ਲਗਣ ਤੋਂ ਬਾਅਦ ਏਅਰ ਇੰਡੀਆ ਦੇ ਵਿਮਾਨ ਦੇ ਯਾਤਰੀਆਂ ਨੂੰ ਸੁਰੱਖਿਅਤ ਕਢਿਆ ਗਿਆ।”
ਤਸਵੀਰ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਇੱਕ ਖਬਰ ਵਿੱਚ ਮਿਲੀ। 14 ਸਤੰਬਰ 2022 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ,”ਮਸਕਟ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਬਚਾ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਦੇ ਇੰਜਿਨ ਨੂੰ ਅੱਗ ਲੱਗ ਗਈ ਸੀ। ਅੱਗ ਲੱਗਣ ਦੇ ਬਾਅਦ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਫਲਾਈਟ ਕੋਚੀ ਆ ਰਹੀ ਸੀ।”
ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਕਈ ਖਬਰਾਂ ਮਿਲਿਆ।
ਵਾਇਰਲ ਤਸਵੀਰ ਨੂੰ ਅਸੀਂ ਦੈਨਿਕ ਜਾਗਰਣ ਵਿੱਚ ਦਿੱਲੀ ਏਅਰਪੋਰਟ ਨੂੰ ਕਵਰ ਕਰਨ ਵਾਲੇ ਸੀਨੀਅਰ ਸੰਵਾਦਦਾਤਾ ਮਨੀਸ਼ ਮਿਸ਼ਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਦਿੱਲੀ ‘ਚ ਹਾਲ ਹੀ ਵਿੱਚ ਏਅਰ ਇੰਡੀਆ ਦੇ ਵਿਮਾਨ ਨੂੰ ਲੱਗੀ ਅੱਗ ਦੀ ਨਹੀਂ ਹੈ। ਵਿਮਾਨ ਅੱਗ ਟੇਲ ਵਿੰਗ ਦੇ ਨੇੜੇ ਵਿਧੁਤ ਇਕਾਈ (APU) ਵਿੱਚ ਅੱਗ ਲੱਗੀ ਸੀ। ਇਹ ਇੱਥੇ ਦੀ ਫੋਟੋ ਨਹੀਂ ਹੈ।
ਜਾਂਚ ਵਿੱਚ ਅੱਗੇ ਅਸੀਂ ਦਿੱਲੀ ਏਅਰਪੋਰਟ ‘ਤੇ ਹਾਲੀਆ ਹਾਦਸੇ ਬਾਰੇ ਸਰਚ ਕੀਤਾ। ਸਾਨੂੰ 22 ਜੁਲਾਈ 2025 ਨੂੰ ਪ੍ਰਕਾਸ਼ਤ ਖਬਰ ਮਿਲੀ। ਦੱਸਿਆ ਗਿਆ,” 22 ਜੁਲਾਈ 2025 ਨੂੰ ਹਾਂਗ ਕਾਂਗ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI 315 ਦੇ Auxiliary Power Unit (APU) ਵਿੱਚ ਲੈਂਡਿੰਗ ਤੋਂ ਬਾਅਦ ਅੱਗ ਲੱਗ ਗਈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਯਾਤਰੀ ਉਤਰ ਰਹੇ ਸੀ। ਇਸ ਹਾਦਸੇ ਵਿੱਚ ਜਹਾਜ਼ ਨੂੰ ਥੋੜ੍ਹਾ ਨੁਕਸਾਨ ਪਹੁੰਚਿਆ ਹੈ,ਪਰ ਸਾਰੇ ਯਾਤਰੀ ਅਤੇ ਕਰੂ ਸੁਰੱਖਿਅਤ ਹਨ।”
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਯੂਜ਼ਰ ਨੂੰ ਫੇਸਬੁੱਕ ‘ਤੇ 21ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਜਹਾਜ ਦੀ ਵਾਇਰਲ ਕੀਤੀ ਜਾ ਰਹੀ ਤਸਵੀਰ ਹਾਲੀਆ ਨਹੀਂ, ਸੰਗੋ ਪੁਰਾਣੀ ਹੈ। ਜਦੋਂ ਮਸਕਟ ਹਵਾਈ ਅੱਡੇ ‘ਤੇ ਕੋਚੀ ਜਾਣ ਵਾਲੇ ਏਅਰ ਇੰਡੀਆ ਐਕਸਪ੍ਰੈੱਸ ਦੇ ਇੱਕ ਵਿਮਾਨ ਦੇ ਇੰਜਿਨ ਵਿੱਚ ਅੱਗ ਲੱਗ ਗਈ ਸੀ। ਲੋਕ ਪੁਰਾਣੀ ਤਸਵੀਰ ਨੂੰ ਦਿੱਲੀ ਹਵਾਈ ਅੱਡੇ ‘ਤੇ ਏਅਰ ਇੰਡੀਆ ਵਿਮਾਨ ਵਿੱਚ ਲੱਗੀ ਅੱਗ ਦੀ ਦੱਸ ਕੇ ਸ਼ੇਅਰ ਕਰ ਰਹੇ ਹਨ।
- Claim Review : ਦਿੱਲੀ ਉਤਰਦੇ ਹੀ ਏਅਰ ਇੰਡੀਆ ਜਹਾਜ਼ AI 315 ਨੂੰ ਲੱਗੀ ਅੱਗ, ਯਾਤਰੀ ਸੁਰੱਖਿਅਤ
- Claimed By : FB User-Sahib Sandhu Bhadaur
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











