X
X

Fact Check: ਬਲੋਚਿਸਤਾਨ ਦੇ ਪੁਰਾਣੇ ਵੀਡੀਓ ਨੂੰ ਜੈਸਲਮੇਰ ਦਾ ਦੱਸ ਕੇ ਕੀਤਾ ਜਾ ਰਿਹਾ ਵਾਇਰਲ

ਨਤੀਜਾ :ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਜੈਸਲਮੇਰ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2024 ਦਾ ਬਲੋਚਿਸਤਾਨ ਦਾ ਹੈ, ਜਦੋਂ ਬਲੋਚਿਸਤਾਨ ਦੇ ਲੋਕ ਗਵਾਦਰ ਬੰਦਰਗਾਹ ਵਿੱਚ ਇੱਕ ਰਾਸ਼ਟਰ ਸੰਮੇਲਨ ਵਿੱਚ ਭਾਗ ਲੈਣ ਲਈ ਜਾ ਰਹੇ ਸਨ ਅਤੇ ਪਾਕਿਸਤਾਨ ਦੀ ਸੈਨਾ ਨੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By: Jyoti Kumari
  • Published: May 13, 2025 at 04:42 PM
  • Updated: May 13, 2025 at 04:47 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਭਾਰਤ-ਪਾਕਿਸਤਾਨ ਤਨਾਵ ਵਿਚਕਾਰ ਸੋਸ਼ਲ ਮੀਡਿਆ ਯੂਜ਼ਰਸ ਇੱਕ ਵੀਡੀਓ ਕਲਿਪ ਨੂੰ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਾਜਸਥਾਨ ਦੇ ਜੈਸਲੇਮੇਰ ਦਾ ਹੈ, ਜਿੱਥੇ ਭਾਰਤੀ ਸੈਨਾ ਨੇ ਦੇਸ਼ ਦੀ ਸੀਮਾ ‘ਤੇ ਘੁਸਪੈਠ ਕਰ ਰਹੇ ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਨੂੰ ਭਜਾਇਆ ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਅਸਲ ਵਿੱਚ ਇਹ ਵੀਡੀਓ ਸਾਲ 2024 ਦਾ ਹੈ, ਜਦੋਂ ਬਲੋਚਿਸਤਾਨ ਦੇ ਲੋਕ ਗਵਾਦਰ ਪੋਰਟ ਵਿੱਚ ਇੱਕ ਰਾਸ਼ਟਰ ਸੰਮੇਲਨ ਵਿੱਚ ਭਾਗ ਲੈਣ ਲਈ ਜਾ ਰਹੇ ਸਨ। ਇਸ ਦੌਰਾਨ ਪਾਕਿਸਤਾਨੀ ਸੈਨਾ ਨੇ ਲੋਕਾਂ ‘ਤੇ ਹਮਲਾ ਕਰ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਜੈਸਲਮੇਰ ਦੇ ਨਾਮ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ਯੂਜ਼ਰ ragu.gill.92 ਨੇ 9 ਮਈ 2025 ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਹੈ, ਜਿਸ ਉੱਤੇ ਲਿਖਿਆ ਹੋਇਆ ਹੈ,”ਏਹ ਜੈਸਲਮੈਰ ਬੋਰਡਰ ਤੇ ਭਾਰਤੀ ਫੌਜ ਨੇ ਪਾਕ ਸੇਨਾ ਦੇ ਨਾਲ ਦਹਿਸ਼ਤ ਗਰਦਾ ਨੂੰ ਭਜਾਇਆ। ਹੁਣ ਦੱਸੋ ਏਹ ਦਹਿ+ਸਤ ਗਰਦ ਨੀਂ ਫੋਜ ਨਾਲ ਚਿੱਟੇ ਕੱਪੜਿਆਂ ਵਿੱਚ
ਜੰਗ ਕੋਈ ਹੱਲ ਨਹੀਂ ਪਰ ਦੇਸ਼ ਤੇ ਚੜਕੇ ਆਉਣਾ ਮਾਫ ਨੀ”

ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵਾਇਰਲ ਵੀਡੀਓ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਜੈਸਲੇਰ ਵਿੱਚ ਅਜਿਹੀ ਕਿਸੇ ਮੂਵਮੇਂਟ ਬਾਰੇ ਕੋਈ ਵੀ ਮੀਡਿਆ ਰਿਪੋਰਟ ਨਹੀਂ ਮਿਲੀ।

ਜਾਂਚ ਵਿੱਚ ਅੱਗੇ ਅਸੀਂ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ balochcampaign ਦੇ ਵੇਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲਾ। ਵੀਡੀਓ ਨੂੰ 28 ਜੁਲਾਈ 2024 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਅਨੁਸਾਰ,ਗਵਾਦਰ ਬੰਦਰਗਾਹ ‘ਚ ਇੱਕ ਰਾਸ਼ਟਰ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਲੋਕਾਂ ‘ਤੇ ਪਾਕਿਸਤਾਨੀ ਸੈਨਾ ਨੇ ਹਮਲਾ ਕਰ ਦਿੱਤਾ ਸੀ ਅਤੇ ਗੋਲੀਬਾਰੀ ਵੀ ਕੀਤੀ। ਵੀਡੀਓ ਉਸੇ ਦੌਰਾਨ ਦਾ ਹੈ।

ਸਰਚ ਦੌਰਾਨ zrumbesh.com ਦੀ ਵੈੱਬਸਾਈਟ ‘ਤੇ ਵੀਡੀਓ ਨਾਲ ਜੁੜੀ ਰਿਪੋਰਟ ਮਿਲੀ। 10 ਮਹੀਨੇ ਪਹਿਲਾਂ ਪ੍ਰਕਾਸ਼ਤ ਇਸ ਰਿਪੋਰਟ ਵਿੱਚ ਦੱਸਿਆ ਗਿਆ,”ਪਾਕਿਸਤਾਨ ਸੈਨਾ ਨੇ ਇੱਕ ਸੰਮੇਲਨ ਵਿੱਚ ਭਾਗ ਲੈਣ ਜਾ ਰਹੇ ਕਾਫ਼ਿਲੇ ਨੂੰ ਬਲੋਚਿਸਤਾਨ ਦੇ ਵੱਖ ਵੱਖ ਇਲਾਕਿਆਂ ਵਿਚ ਰੋਕ ਦਿੱਤਾ। ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ ਅਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੌਰਾਨ 11 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ।”

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਪੋਸਟ thedailymilap ਦੇ ਇਸੰਤਾਗ੍ਰਾਮ ਅਕਾਊਂਟ ‘ਤੇ ਵੀ ਮਿਲੀ। 28 ਜੁਲਾਈ 2024 ਨੂੰ ਕੀਤੀ ਪੋਸਟ ਵਿੱਚ ਇਸ ਵੀਡੀਓ ਨੂੰ ਬਲੋਚਿਸਤਾਨ ਦਾ ਦੱਸਿਆ ਗਿਆ ਹੈ।

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਵੀਡੀਓ ਨੂੰ ਜੋਧਪੁਰ ਦੇ ਸਵਤੰਤਰ ਪੱਤਰਕਾਰ ਰੰਜਨ ਦਵੇ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਜੈਸਲਮੇਰ ਦਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਜੈਸਲਮੇਰ ਵਿੱਚ ਪਾਕਿਸਤਾਨ ਸੈਨਾ ਦੇ ਮੁਵਮੇਂਟ ਦਾ ਦਾਅਵਾ ਗਲਤ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਯੂਜ਼ਰ ਨੂੰ 15 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਨਤੀਜਾ :ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਜੈਸਲਮੇਰ ਦੇ ਨਾਮ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਸਾਲ 2024 ਦਾ ਬਲੋਚਿਸਤਾਨ ਦਾ ਹੈ, ਜਦੋਂ ਬਲੋਚਿਸਤਾਨ ਦੇ ਲੋਕ ਗਵਾਦਰ ਬੰਦਰਗਾਹ ਵਿੱਚ ਇੱਕ ਰਾਸ਼ਟਰ ਸੰਮੇਲਨ ਵਿੱਚ ਭਾਗ ਲੈਣ ਲਈ ਜਾ ਰਹੇ ਸਨ ਅਤੇ ਪਾਕਿਸਤਾਨ ਦੀ ਸੈਨਾ ਨੇ ਲੋਕਾਂ ਨੂੰ ਜਾਣ ਤੋਂ ਰੋਕਣ ਲਈ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ। ਉਸੇ ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਇਹ ਵੀਡੀਓ ਜੈਸਲਮੇਰ ਦਾ ਹੈ।
  • Claimed By : Insta User-ragu.gill.92
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later