Fact Check: ਸ਼ਾਹਰੁਖ ਖਾਨ ਦੀ ਪੁਰਾਣੀ ਤਸਵੀਰ ਨੂੰ ਐਡਿਟ ਕਰਕੇ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਤਸਵੀਰ 2017 ਦੀ ਹੈ। ਇਸ ਤਸਵੀਰ ਵਿੱਚ ਸ਼ਾਹਰੁਖ ਦੀਆਂ ਅੱਖਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਲਾਲ ਕੀਤੀਆ ਗਈਆ ਹਨ।
- By Vishvas News
- Updated: October 26, 2021

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )- ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਨੂੰ ਦੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਸ਼ਾਹਰੁਖ ਦੀਆਂ ਅੱਖਾਂ ਲਾਲ ਨਜ਼ਰ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਦਾੜ੍ਹੀ ਵੀ ਵਧੀ ਹੋਈ ਹੈ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਲ ਹੀ ਦੀ ਤਸਵੀਰ ਹੈ ਅਤੇ ਆਰੀਅਨ ਖਾਨ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਸ਼ਾਹਰੁਖ ਖਾਨ ਦਾ ਇਹ ਹਾਲ ਹੋ ਗਿਆ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ ਤਾਂ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਤਸਵੀਰ 2017 ਦੀ ਹੈ। ਇਸ ਤਸਵੀਰ ਵਿੱਚ ਐਡੀਟਿੰਗ ਟੂਲਸ ਦੀ ਮਦਦ ਨਾਲ ਸ਼ਾਹਰੁਖ ਦੀਆਂ ਅੱਖਾਂ ਲਾਲ ਕੀਤੀ ਗਈ ਹੈ ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Idiotic Minds ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ , ਜਿਸਦੇ ਉਪਰ ਲਿਖਿਆ ਸੀ। “ ਬੱਚੇ ਦੀ ਟੇਂਸ਼ਨ”
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।
ਪੜਤਾਲ
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ ਇੰਡੀਆ ਟੂਡੇ ਦੀ ਵੈੱਬਸਾਈਟ ਤੇ 2017 ਦੀ ਇੱਕ ਖਬਰ ਵਿੱਚ ਮਿਲੀ। ਖਬਰ ਵਿੱਚ ਮੌਜੂਦ ਤਸਵੀਰ ਵਿੱਚ ਸ਼ਾਹਰੁਖ ਖਾਨ ਦੀਆਂ ਅੱਖਾਂ ਲਾਲ ਵੀ ਨਹੀਂ ਸੀ। ਖਬਰ ਮੁਤਾਬਿਕ ਤਸਵੀਰ ਆਲੀਆ ਭੱਟ ਦੇ 24ਵੇਂ ਜਨਮਦਿਨ ਦੀ ਹੈ।

ਸਾਨੂੰ ਇਹ ਤਸਵੀਰ ਕੁਇੰਟ ਦੀ 2017 ਦੀ ਇੱਕ ਖਬਰ ਵਿੱਚ ਵੀ ਇਸੇ ਡਿਸਕ੍ਰਿਪਸ਼ਨ ਨਾਲ ਮਿਲੀ ਕਿ ਇਹ ਤਸਵੀਰ ਆਲੀਆ ਭੱਟ ਦੇ 24ਵੇਂ ਜਨਮ ਦਿਨ ਦੀ ਹੈ। ਇਸ ਤਸਵੀਰ ‘ਚ ਵੀ ਸ਼ਾਹਰੁਖ ਖਾਨ ਦੀਆਂ ਅੱਖਾਂ ਲਾਲ ਨਹੀਂ ਸੀ ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ, ਵਿਸ਼ਵਾਸ ਨਿਊਜ਼ ਨੇ ਮੁੰਬਈ ਵਿੱਚ ਦੈਨਿਕ ਜਾਗਰਣ ਦੇ ਇੰਟਰਟੇਨਮੈਂਟ ਬੀਟ ਕਵਰ ਕਰਨ ਵਾਲੀ ਸਮਿਤਾ ਸ਼੍ਰੀਵਾਸਤਵ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਹੁਣੇ ਦੀ ਨਹੀਂ ਸਗੋਂ 2017 ਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਮੁੰਬਈ ਤੱਟ ਦੇ ਨੇੜੇ ਇੱਕ ਕਰੂਜ਼ ਸ਼ਿਪ ਤੇ ਰੇਵ ਪਾਰਟੀ (Cruise ship Drugs Case) ਦੇ ਦੌਰਾਨ ਕਥਿਤ ਤੌਰ ਤੇ ਨਸ਼ੀਲੇ ਪਦਾਰਥ ਜਬਤ ਹੋਣ ਦੇ ਸੰਬੰਧਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਬਾਰੇ ਪੂਰੀ ਖ਼ਬਰ ਇੱਥੇ ਪੜ੍ਹੀ ਜਾ ਸਕਦੀ ਹੈ।
ਹੁਣ ਵਾਰੀ ਸੀ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ Idiotic Minds ਦੀ ਸੋਸ਼ਲ ਸਕੈਨਿੰਗ ਕਰਨ ਦੀ। ਅਸੀਂ ਪਾਇਆ ਕਿ ਉਸਦੇ 2,338,163 ਫੇਸਬੁੱਕ ਦੋਸਤ ਹਨ।
ਨਤੀਜਾ: ਜਦੋਂ ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ, ਤਾਂ ਅਸੀਂ ਪਾਇਆ ਕਿ ਇਹ ਦਾਅਵਾ ਫਰਜ਼ੀ ਹੈ। ਅਸਲ ਤਸਵੀਰ 2017 ਦੀ ਹੈ। ਇਸ ਤਸਵੀਰ ਵਿੱਚ ਸ਼ਾਹਰੁਖ ਦੀਆਂ ਅੱਖਾਂ ਐਡੀਟਿੰਗ ਟੂਲਸ ਦੀ ਮਦਦ ਨਾਲ ਲਾਲ ਕੀਤੀਆ ਗਈਆ ਹਨ।
- Claim Review : ਬੱਚੇ ਦੀ ਟੇਂਸ਼ਨ
- Claimed By : ਫੇਸਬੁੱਕ ਯੂਜ਼ਰ Idiotic Minds
- Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-