X
X

Fact Check: ਬੱਚੀ ਨੂੰ ਕਿਡਨੈਪਰਸ ਤੋਂ ਬਚਾਉਂਦੀ ਮਾਂ ਦਾ ਪੁਰਾਣਾ ਵੀਡੀਓ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ

ਬੱਚੀ ਨੂੰ ਅਗਵਾ ਹੋਣ ਤੋਂ ਬਚਾਉਂਦੀ ਮਾਂ ਦੀ ਇਹ ਵੀਡੀਓ ਹਾਲੀਆ ਨਹੀਂ ਹੈ। ਅਸਲ ਵਿੱਚ ਇਹ ਘਟਨਾ ਸਾਲ 2020 ਦੀ ਹੈ, ਜਦੋਂ ਦੋ ਬਾਈਕ ਸਵਾਰ ਇੱਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ ਕਰ ਰਹੇ ਸਨ। ਉਸੇ ਸਮੇਂ ਬੱਚੀ ਦੀ ਮਾਂ ਨੇ ਉਸਨੂੰ ਬਦਮਾਸ਼ਾਂ ਤੋਂ ਬੱਚਾ ਲਿਆ ਸੀ। ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਆਦਮੀਆਂ ਨੂੰ ਇਕ ਬੱਚੀ ਨੂੰ ਜਬਰਦਸਤੀ ਫੜ ਕੇ ਲੈ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਉਸੇ ਸਮੇਂ ਬੱਚੀ ਦੀ ਮਾਂ ਭੱਜ ਕੇ ਆਉਂਦੀ ਹੈ ਅਤੇ ਉਨ੍ਹਾਂ ਤੋਂ ਆਪਣੀ ਬੱਚੀ ਨੂੰ ਬਚਾ ਲੈਂਦੀ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਘਟਨਾ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਅਸਲ ਵਿੱਚ ਇਹ ਘਟਨਾ ਸਾਲ 2020 ਦੀ ਪੂਰਬੀ ਦਿੱਲੀ ਦੇ ਸ਼ਕਰਪੁਰ ਖੇਤਰ ਦੀ ਹੈ। ਜਦੋਂ ਬਾਈਕ ਸਵਾਰ ਦੋ ਆਦਮੀ ਚਾਰ ਸਾਲ ਦੀ ਬੱਚੀ ਨੂੰ ਅਗਵਾ ਕਰ ਰਹੇ ਸਨ ਅਤੇ ਉਸੇ ਸਮੇਂ ਕੁੜੀ ਦੀ ਮਾਂ ਨੇ ਉਸਨੂੰ ਬਚਾ ਲਿਆ ਸੀ। ਉਸੇ ਪੁਰਾਣੇ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ SandhU SaaB ਨੇ 17 ਮਈ 2025 ਨੂੰ ਵਾਇਰਲ ਵੀਡੀਓ ਸ਼ੇਅਰ ਕੀਤੀ ਹੈ। ਜਿਸ ‘ਤੇ ਲਿਖਿਆ ਹੈ,”ਸਲੂਟ ਇਸ ਮਾਂ ਨੂੰ ਪੂਰੀ ਬਹਾਦਰੀ ਨਾਲ ਆਪਣੀ ਬੱਚੀ ਨੂੰ ਬਚਾਅ ਲਿਆ”

ਪੋਸਟ ਦਾ ਆਰਕਾਈਵਡ ਵਰਜ਼ਨ ਇੱਥੇ ਦੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਇੰਗਲਿਸ਼ ਜਾਗਰਣ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 23 ਜੁਲਾਈ 2020 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਸਾਲ 2020 ਦੀ ਪੂਰਬੀ ਦਿੱਲੀ ਦੇ ਸ਼ਕਰਪੁਰ ਖੇਤਰ ਦੀ ਹੈ। ਖਬਰ ਵਿੱਚ ਦੱਸਿਆ ਗਿਆ ਕਿ, ਬੱਚੀ ਨੂੰ ਅਗਵਾ ਕਰਨ ਵਾਲਾ ਉਸਦਾ ਚਾਚਾ ਹੀ ਸੀ, ਜਿਸਨੇ ਆਪਣਾ ਕਰਜਾ ਉਤਾਰਨ ਲਈ ਇਹ ਸਾਜਿਸ਼ ਰਚੀ ਸੀ।

ਵੀਡੀਓ ਨਾਲ ਜੁੜੀ ਰਿਪੋਰਟ ‘ਹਿੰਦੁਸਤਾਨ ਟਾਇਮਸ’ ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 22 ਜੁਲਾਈ 2020 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ,ਇਹ ਘਟਨਾ ਦਿੱਲੀ ਦੇ ਸ਼ਕਰਪੁਰ ਖੇਤਰ ਦੀ ਹੈ, ਜਿੱਥੇ ਬਾਈਕ ਸਵਾਰ ਦੋ ਬਦਮਾਸ਼ਾਂ ਨੇ 4 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮਾਂ ਨੇ ਤੁਰੰਤ ਹਰਕਤ ਵਿੱਚ ਆ ਕੇ ਆਪਣੇ ਬੱਚੇ ਨੂੰ ਬਚਾ ਲਿਆ। ਮਹਿਲਾ ਨੇ ਬਦਮਾਸ਼ਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਪਾਈ। ਖੇਤਰ ਦੇ ਹੋਰ ਲੋਕਾਂ ਨੇ ਵੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ ਮੌਕੇ ਤੋਂ ਭੱਜਣ ਵਿੱਚ ਸਫਲ ਰਹੇ। ਬਾਅਦ ਵਿਚ ਪੁਲਿਸ ਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ।”

ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।

ਅਸੀਂ ਇਸ ਘਟਨਾ ਨੂੰ ਕਵਰ ਕਰਨ ਵਾਲੇ ਦਿੱਲੀ ਸ਼ਕਰਪੁਰ ਦੇ ਕ੍ਰਾਈਮ ਰਿਪੋਰਟਰ ਸ਼ੁਜਾਉਦੀਨ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਘਟਨਾ ਪੁਰਾਣੀ ਹੈ। ਬੱਚੀ ਦੇ ਚਾਚਾ ਨੇ ਇਹ ਸਾਜਿਸ਼ ਰਚੀ ਸੀ, ਜਿਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਹਾਲ ਦਾ ਮਾਮਲਾ ਨਹੀਂ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 10 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਬੱਚੀ ਨੂੰ ਅਗਵਾ ਹੋਣ ਤੋਂ ਬਚਾਉਂਦੀ ਮਾਂ ਦੀ ਇਹ ਵੀਡੀਓ ਹਾਲੀਆ ਨਹੀਂ ਹੈ। ਅਸਲ ਵਿੱਚ ਇਹ ਘਟਨਾ ਸਾਲ 2020 ਦੀ ਹੈ, ਜਦੋਂ ਦੋ ਬਾਈਕ ਸਵਾਰ ਇੱਕ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ ਕਰ ਰਹੇ ਸਨ। ਉਸੇ ਸਮੇਂ ਬੱਚੀ ਦੀ ਮਾਂ ਨੇ ਉਸਨੂੰ ਬਦਮਾਸ਼ਾਂ ਤੋਂ ਬੱਚਾ ਲਿਆ ਸੀ। ਲੋਕ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ।

  • Claim Review : ਬੱਚੀ ਨੂੰ ਕਿਡਨੈਪਰਸ ਤੋਂ ਬਚਾਉਂਦੀ ਮਾਂ ਦਾ ਇਹ ਵੀਡੀਓ ਹਾਲੀਆ ਹੈ।
  • Claimed By : ਫੇਸਬੁੱਕ ਯੂਜ਼ਰ -SandhU SaaB
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later