Fact Check: ਰਿਕਸ਼ਾ ਚਾਲਕ ਦੀ ਕੁੱਟਮਾਰ ਦਾ ਪੁਰਾਣਾ ਵੀਡੀਓ ਗਲਤ ਸੰਦਰਭ ‘ਚ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਦਾਅਵਾ ਭ੍ਰਮਕ ਹੈ। ਵਾਇਰਲ ਵੀਡੀਓ ਹਾਲ- ਫਿਲਹਾਲ ਦਾ ਨਹੀਂ ,ਬਲਕਿ 2 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਜਿਸਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- By Vishvas News
- Updated: March 22, 2022

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਰਿਕਸ਼ਾ ਚਾਲਕ ਦੀ ਕੁੱਟਮਾਰ ਦਾ 44 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲੰਧਰ ਰੇਲਵੇ ਸਟੇਸ਼ਨ ਤੇ ਇੱਕ ਰਿਕਸ਼ਾ ਚਾਲਕ ਕਿਸੇ ਅਪਾਹਜ ਵਿਅਕਤੀ ਨੂੰ ਚੜ੍ਹਾਉਣ ਲਈ ਪਲੇਟਫਾਰਮ ਤੇ ਰਿਕਸ਼ਾ ਲੈ ਗਿਆ, ਜਿੱਥੇ ਪੁਲਿਸ ਨੇ ਉਸ ਤੋਂ ਜੁਰਮਾਨਾ ਮੰਗਿਆ ਅਤੇ ਨਹੀਂ ਦੇਣ ਤੇ ਪੁਲਿਸ ਨੇ ਉਸ ਬਜ਼ੁਰਗ ਦੇ ਨਾਲ ਬੁਰਾ ਵਰਤਾਵ ਕੀਤਾ। ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਸਮਝ ਕੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਹਾਲ- ਫਿਲਹਾਲ ਦਾ ਨਹੀਂ ,ਬਲਕਿ 2 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਜਿਸਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “Gym to club “ ਨੇ 19 ਮਾਰਚ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,’ਇਹ video ਜਲੰਧਰ ਰੇਲਵੇ ਸਟੇਸ਼ਨ ਦੀ ਹੈ । ਇਕ ਬਜੁਰਗ ਰਿਕਸ਼ੇ ਵਾਲਾ ਕਿਸੇ handicap ਨੂੰ ਰੇਲ ਗੱਡੀ ਵਿਚ ਚੜਾਉਣ ਆਿੲਆ ਜਿਥੇ ਦੋ ਪੁਲਿਸ ਅਧਿਕਾਰੀਆਂ ਨੇ ਰਿਕਸ਼ਾ platform ਤੇ ਲਿਆਉਣ ਕਾਰਨ 700-800 ਰੁਪਏ ਜੁਰਮਾਨੇ ਵਜੋਂ ਮੰਗੇ । ਪਰ ਗਰੀਬ ਰਿਕਸ਼ੇ ਵਾਲੇ ਨੇ ਕਿਹਾ ਕਿ ਇਨੀ ਤਾ ਉਸਦੀ ਦਿਹਾੜੀ ਵੀ ਨਈ ਪੈਂਦੀ । ਪਰ ਬਜੁਰਗ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ ਗਿਆ । ਪਹਿਲਾ ਸਾਲੇ ਨੋਕਰੀਆਂ ਲਈ ਰੋਈ ਜਾਦੇ ਨੇ ਫੇਰ ਜਦ ਏਦਾ ਦਿਆ ਨੂੰ ਨੋਕਰੀ ਮਿਲ ਜਾਦੀ ਆ। ਫੇਰ ਸਾਲੇ ਆਹ ਕੁਝ ਕਰਦੇ ਨੇ”
ਪੋਸਟ ਵਿੱਚ ਲਿਖੀ ਗਈ ਗੱਲਾਂ ਨੂੰ ਇੱਥੇ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਇਨਵਿਡ ਟੂਲ ਦੀ ਵਰਤੋਂ ਕੀਤੀ। ਇਸ ਟੂਲ ਦੀ ਮਦਦ ਨਾਲ ਅਸੀਂ ਵੀਡੀਓ ਦੇ ਕਈ ਗ੍ਰੈਬਸ ਕੱਢੇ ਅਤੇ ਫਿਰ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲ ਵੀਡੀਓ IANS TV ਦੇ ਯੂਟਿਊਬ ਚੈਨਲ ਤੇ 1 ਅਗਸਤ, 2019 ਨੂੰ ਅੱਪਲੋਡ ਮਿਲਿਆ। ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਵਾਇਰਲ ਵੀਡੀਓ ਪੰਜਾਬ ਦਾ ਹੈ। ਇੱਥੇ ਪੂਰੀ ਵੀਡੀਓ ਦੇਖੋ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕੁਝ ਕੀਵਰਡਸ ਰਾਹੀਂ ਗੂਗਲ ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਨਿਊਜ਼ ਰਿਪੋਰਟ indiatvnews.com ਦੀ ਵੈੱਬਸਾਈਟ ‘ਤੇ 1 ਅਗਸਤ 2019 ਨੂੰ ਪ੍ਰਕਾਸ਼ਿਤ ਮਿਲੀ। ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, “रिक्शा चालक एक विकलांग को रिक्शे में बिठाकर पंजाब के जालंधर रेलवे स्टेशन पर छोड़ने गया था। इस दौरान पुलिसकर्मियों ने उसके साथ बदसलूकी की। ਇੱਥੇ ਪੂਰੀ ਖ਼ਬਰ ਪੜ੍ਹੋ।
ਇਸ ਘਟਨਾ ਨਾਲ ਸੰਬੰਧਿਤ ਖ਼ਬਰ ਨੂੰ The Quint ਅਤੇ Gulf Today ਨੇ ਵੀ ਪ੍ਰਕਾਸ਼ਿਤ ਕੀਤਾ ਸੀ। ਸਾਡੀ ਪੜਤਾਲ ਵਿੱਚ ਇਹ ਗੱਲ ਤਾਂ ਸਾਫ ਹੋਈ ਕਿ ਵਾਇਰਲ ਵੀਡੀਓ ਹਾਲੀਆ ਨਹੀਂ, ਸਗੋ ਪੁਰਾਣਾ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਜਲੰਧਰ ਇੰਚਾਰਜ ਜਤਿੰਦਰ ਪੰਮੀ ਨਾਲ ਸੰਪਰਕ ਕੀਤਾ। ਵਾਇਰਲ ਵੀਡੀਓ ਨੂੰ ਅਸੀਂ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ਹਾਲ – ਫਿਲਹਾਲ ਦੀ ਨਹੀਂ ,ਬਲਕਿ ਕਰੀਬ 2-3 ਸਾਲ ਪੁਰਾਣੀ ਹੈ। ਪੰਜਾਬ ਵਿੱਚ ਹਾਲ – ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਪੁਰਾਣੀ ਵੀਡੀਓ ਨੂੰ ਗਲਤ ਸੰਦਰਭ ਵਿੱਚ ਸਾਂਝਾ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਜਾਂਚ ਦੇ ਆਖਰੀ ਪੜਾਅ ਵਿੱਚ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਪ੍ਰੋਫਾਈਲ ਦੀ ਪਿਛੋਕੜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਯੂਜ਼ਰ ਨੂੰ 73 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਜ਼ਿਆਦਾਤਰ ਪੰਜਾਬੀ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਸ਼ੇਅਰ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੜਤਾਲ ਵਿੱਚ ਪਾਇਆ ਕਿ ਵਾਇਰਲ ਦਾਅਵਾ ਭ੍ਰਮਕ ਹੈ। ਵਾਇਰਲ ਵੀਡੀਓ ਹਾਲ- ਫਿਲਹਾਲ ਦਾ ਨਹੀਂ ,ਬਲਕਿ 2 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਜਿਸਨੂੰ ਹਾਲੀਆ ਦੱਸਦੇ ਹੋਏ ਸੋਸ਼ਲ ਮੀਡਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਜਲੰਧਰ ਰੇਲਵੇ ਸਟੇਸ਼ਨ ਤੇ ਇੱਕ ਰਿਕਸ਼ਾ ਚਾਲਕ ਕਿਸੇ ਅਪਾਹਜ ਵਿਅਕਤੀ ਨੂੰ ਚੜ੍ਹਾਉਣ ਲਈ ਪਲੇਟਫਾਰਮ ਤੇ ਰਿਕਸ਼ਾ ਲੈ ਗਿਆ, ਜਿੱਥੇ ਪੁਲਿਸ ਨੇ ਉਸ ਤੋਂ ਜੁਰਮਾਨਾ ਮੰਗਿਆ ਅਤੇ ਨਹੀਂ ਦੇਣ ਤੇ ਪੁਲਿਸ ਨੇ ਉਸ ਬਜ਼ੁਰਗ ਦੇ ਨਾਲ ਬੁਰਾ ਵਰਤਾਵ ਕੀਤਾ।
- Claimed By : ਫੇਸਬੁੱਕ ਪੇਜ
- Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-
ਟੈਲੀਗ੍ਰਾਮ ਨੰਬਰ 9205270923
-