Fact Check : ਈ-ਰਿਕਸ਼ਾ ਤੋੜਦੇ ਕਾਂਵੜੀਆਂ ਦਾ ਪੁਰਾਣਾ ਵੀਡੀਓ ਗੁਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਈ-ਰਿਕਸ਼ਾ ਤੋੜਦੇ ਕਾਂਵੜੀਆਂ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2024 ਦੀ ਇਕ ਘਟਨਾ ਦਾ ਹੈ। ਇੱਕ ਈ-ਰਿਕਸ਼ਾ ਚਾਲਕ ਨੇ ਗਲਤੀ ਨਾਲ ਇੱਕ ਕਾਂਵੜ ਯਾਤਰੀ ਨੂੰ ਟੱਕਰ ਮਾਰ ਦਿਤੀ ਸੀ। ਜਿਸਦੇ ਬਾਅਦ ਗੁੱਸੇ ਵਿੱਚ ਕਾਂਵੜੀਆਂ ਨੇ ਈ-ਰਿਕਸ਼ਾ ਚਾਲਕ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਰਿਕਸ਼ੇ ਨੂੰ ਵੀ ਤੋੜ ਦਿੱਤਾ ਸੀ।
- By: Jyoti Kumari
- Published: Jul 11, 2025 at 05:18 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸਾਵਣ ਮਹੀਨਾ ਸ਼ੁਰੂ ਹੋਣੇ ਦੇ ਨਾਲ ਹੀ ਕਾਂਵੜ ਯਾਤਰਾ ਦੀ ਸ਼ੁਰੂਆਤ ਵੀ ਹੋ ਚੁਕੀ ਹੈ। ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਕਾਂਵੜੀਆਂ ਨੂੰ ਇੱਕ ਈ-ਰਿਕਸ਼ਾ ਨੂੰ ਤੋੜਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਹਾਲੀਆ ਘਟਨਾ ਦਾ ਦੱਸ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਵੀਡੀਓ ਹਾਲੀਆ ਘਟਨਾ ਦਾ ਨਹੀਂ ਹੈ, ਬਲਕਿ ਸਾਲ 2023 ਦਾ ਹੈ। ਜਦੋਂ ਇੱਕ ਈ-ਰਿਕਸ਼ਾ ਨੇ ਕਾਂਵੜ ਯਾਤਰਾ ਦੌਰਾਨ ਸੜਕ ਤੇ ਚਲ ਰਹੇ ਕਾਂਵੜੀਆਂ ਨੂੰ ਗਲਤੀ ਨਾਲ ਟੱਕਰ ਮਾਰ ਦਿਤੀ ਸੀ। ਜਿਸਦੇ ਬਾਅਦ ਕਾਂਵੜੀਆਂ ਨੇ ਪਹਿਲਾਂ ਈ-ਰਿਕਸ਼ਾ ਚਾਲਕ ਨੂੰ ਕੁੱਟਿਆ ਅਤੇ ਬਾਅਦ ਵਿੱਚ ਉਸਦਾ ਈ-ਰਿਕਸ਼ਾ ਤੋੜ ਦਿੱਤਾ ਸੀ। ਉਸੇ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਪੇਜ Royal Media News ਨੇ 7 ਜੁਲਾਈ 2025 ਨੂੰ ਵੀਡੀਓ ਸਾਂਝੀ ਕੀਤੀ (ਆਰਕਾਈਵ ਲਿੰਕ) ਅਤੇ ਲਿਖਿਆ, “ਆਉਣ ਵਾਲੇ ਓਲੰਪਿਕ ਦੀ ਪ੍ਰੈਕਟਿਸ ਕਰ ਰਹੇ ਹਨ ਇਸ ਵਾਰੀ ਇੰਡੀਆ ਦੇ ਗੋਲਡ ਮੈਡਲ ਜਰੂਰ ਆਉਣਗੇ ਕੀ ਕਹੋਗੇ ਤੁਸੀਂ ਇਹਨਾਂ ਨੂੰ ?#up #lionorder #LatestNews #staysafe #sawanspecial”

ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਵੀਡੀਓ ਨੂੰ ਸੰਬੰਧਤ ਕੀਵਰਡ ਨਾਲ ਖੋਜਿਆ। ਸਾਨੂੰ ਵਾਇਰਲ ਵੀਡੀਓ ਨਿਊਜ18 ਇੰਡੀਆ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। 23 ਜੁਲਾਈ 2024 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ,”ਰਿਪੋਰਟ ਮੁਤਾਬਕ, ਕਾਂਵੜ ਖੰਡਿਤ ਹੋਣ ਦੇ ਆਰੋਪ ਵਿੱਚ ਕਾਂਵੜੀਆਂ ਨੇ ਈ-ਰਿਕਸ਼ਾ ਦੀ ਤੋੜ-ਫੋੜ ਕੀਤੀ।”
ਸਾਨੂੰ deccanherald.com ਦੀ ਵੈੱਬਸਾਈਟ ‘ਤੇ ਵੀ ਵੀਡੀਓ ਨਾਲ ਜੁੜੀ ਖਬਰ ਮਿਲੀ। 24 ਜੁਲਾਈ 2024 ਦੀ ਰਿਪੋਰਟ ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਕ,”ਇੱਕ ਈ-ਰਿਕਸ਼ਾ ਨੇ ਕਾਂਵੜ ਯਾਤਰਾ ਦੌਰਾਨ ਸੜਕ ਤੇ ਚਲ ਰਹੇ ਕਾਂਵੜੀਆਂ ਨੂੰ ਗਲਤੀ ਨਾਲ ਟੱਕਰ ਮਾਰ ਦਿਤੀ ਸੀ। ਜਿਸਦੇ ਬਾਅਦ ਕਾਂਵੜੀਆਂ ਨੇ ਪਹਿਲਾਂ ਈ-ਰਿਕਸ਼ਾ ਚਾਲਕ ਨੂੰ ਕੁੱਟਿਆ ਅਤੇ ਉਸਦੇ ਈ ਰਿਕਸ਼ਾ ਨੂੰ ਵੀ ਤੋੜ ਦਿੱਤਾ ਸੀ।”
ਵੀਡੀਓ ਨਾਲ ਜੁੜੀ ਖਬਰ ਨਿਊਜ24 ਆਨਲਾਈਨ ਦੀ ਵੈਬਸਾਈਟ ‘ਤੇ ਵੀ ਮਿਲੀ। ਰਿਪੋਰਟ ਨੂੰ 24 ਜੁਲਾਈ 2024 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ।
ਵੀਡੀਓ ਨਾਲ ਸਬੰਧਤ ਹੋਰ ਨਿਊਜ ਰਿਪੋਰਟਸ ਇੱਥੇ ਪੜ੍ਹੋ।
ਅਸੀਂ ਵੀਡੀਓ ਨੂੰ ਦੈਨਿਕ ਜਾਗਰਣ ਰੁੜਕੀ ਦੇ ਰਿਪੋਰਟਰ ਰਮਨ ਤਿਆਗੀ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ,”ਇਹ ਵੀਡੀਓ ਇੱਕ ਸਾਲ ਪੁਰਾਣਾ ਘਟਨਾ ਦਾ ਹੈ।”
ਜਾਂਚ ਵਿੱਚ ਅੱਗੇ ਅਸੀਂ ਕਾਂਵੜ ਯਾਤਰਾ 2025 ਬਾਰੇ ਸਰਚ ਕੀਤਾ। ਸਾਨੂੰ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ 11 ਜੁਲਾਈ 2025 ਨੂੰ ਇੱਕ ਖਬਰ ਮਿਲੀ। ਜਿਸ ਵਿੱਚ ਦੱਸਿਆ ਗਿਆ ਕਿ,”ਹਰਿਦੁਆਰ ਸਟੇਟ ਹਾਈਵੇ ਦੇ ਇੱਕ ਪਿੰਡ ਨੇੜੇ ਇਕ ਗੱਡੀ ਕਾਂਵੜ ਯਾਤਰੀ ਨੂੰ ਛੁ ਕੇ ਨਿਕਲ ਗਈ। ਇਸ ਗੱਲ ਨਾਲ ਆਕ੍ਰੋਸ਼ਿਤ ਕਾਂਵੜ ਯਾਤਰੀਆਂ ਨੇ ਕਾਰ ਚਾਲਕ ਨੂੰ ਬਹੁਤ ਕੁੱਟਿਆ, ਜਦੋਂ ਕਿ ਕਾਰ ਚਾਲਕ ਮੌਕੇ ‘ਤੇ ਕਿਸੇ ਤਰ੍ਹਾਂ ਬਚ ਕੇ ਭੱਜਿਆ। ਪੁਲਿਸ ਨੇ ਮੌਕੇ ਤੇ ਜਾ ਕੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਾਇਆ।”
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਕਰੀਬਨ 3 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਈ-ਰਿਕਸ਼ਾ ਤੋੜਦੇ ਕਾਂਵੜੀਆਂ ਦਾ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਸੰਗੋ ਸਾਲ 2024 ਦੀ ਇਕ ਘਟਨਾ ਦਾ ਹੈ। ਇੱਕ ਈ-ਰਿਕਸ਼ਾ ਚਾਲਕ ਨੇ ਗਲਤੀ ਨਾਲ ਇੱਕ ਕਾਂਵੜ ਯਾਤਰੀ ਨੂੰ ਟੱਕਰ ਮਾਰ ਦਿਤੀ ਸੀ। ਜਿਸਦੇ ਬਾਅਦ ਗੁੱਸੇ ਵਿੱਚ ਕਾਂਵੜੀਆਂ ਨੇ ਈ-ਰਿਕਸ਼ਾ ਚਾਲਕ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਰਿਕਸ਼ੇ ਨੂੰ ਵੀ ਤੋੜ ਦਿੱਤਾ ਸੀ।
- Claim Review : ਈ-ਰਿਕਸ਼ਾ ਤੋੜਦੇ ਕਾਂਵੜੀਆਂ ਦਾ ਇਹ ਵੀਡੀਓ ਹਾਲੀਆ ਹੈ।
- Claimed By : FB User-Royal Media News
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











