Fact Check: ਔਰਤ ਨੂੰ ਖਿੱਚ ਕੇ ਲੈ ਜਾਣ ਵਾਲੇ ਬਾਘ ਦਾ ਪੁਰਾਣਾ ਵੀਡੀਓ ਫਿਰ ਹੋਇਆ ਵਾਇਰਲ
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਤ ਹੋਈ। 2016 ਵਿੱਚ ਚੀਨ ਦੇ ਇੱਕ ਪਾਰਕ ‘ਚ ਵੀਡੀਓ ਵਾਲੀ ਘਟਨਾ ਹੋਈ ਸੀ। ਉਸੀ ਨਾਲ ਜੋੜਦੇ ਹੋਏ ਵੀਡੀਓ ਨੂੰ ਹੁਣ ਵਾਇਰਲ ਕਰ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ।
- By: Ashish Maharishi
- Published: Mar 28, 2025 at 03:02 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਾਰ ਤੋਂ ਉਤਰਦੀ ਮਹਿਲਾ ਨੂੰ ਇੱਕ ਬਾਘ ਆਪਣੇ ਨਾਲ ਖਿੱਚ ਕੇ ਲੈ ਜਾਂਦਾ ਹੈ। ਵੀਡੀਓ ਨੂੰ ਕੁਝ ਯੂਜ਼ਰਸ ਭਾਰਤ ਦਾ ਦੱਸ ਕੇ ਸਾਂਝਾ ਕਰ ਰਹੇ ਹਨ। ਕਈ ਯੂਜ਼ਰਸ ਮੁੰਬਈ ਹੈਸ਼ ਟੈਗ ਦੇ ਨਾਲ ਇਸਨੂੰ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਚੀਨ ਦੇ ਪੁਰਾਣੇ ਵੀਡੀਓ ਨੂੰ ਹੁਣ ਵਾਇਰਲ ਕਰ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ। ਸਾਲ 2016 ਵਿਚ ਇਹ ਘਟਨਾ ਚੀਨ ਵਿਚ ਵਾਪਰੀ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਹੈਂਡਲ Pratahkal Live ਨੇ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, “ਪਤੀ ਨਾਲ ਝਗੜਾ ਕਰ ਕਾਰ ਤੋਂ ਬਾਹਰ ਨਿਕਲੀ ਮਹਿਲਾ, ਜੰਗਲ ਵਿੱਚ ਖਿੱਚ ਲੈ ਗਿਆ ਬਾਘ …”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।
ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਗੂਗਲ ਲੈਂਸ ਟੂਲ ਦੀ ਵਰਤੋਂ ਕੀਤੀ। ਇਸਦੇ ਲਈ, ਅਸੀਂ ਵਾਇਰਸ ਵੀਡੀਓ ਦੇ ਬਹੁਤ ਸਾਰੇ ਕੀ ਫਰੇਮ ਕੱਢੇ। ਫਿਰ ਇਹਨਾਂ ਨੂੰ ਗੂਗਲ ਲੈਂਸ ਟੂਲ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ China Global Television Network (ਸੀਜੀਟੀਐਨ) ਦੇ ਯੂਟਿਊਬ ਚੈਨਲ ‘ਤੇ ਮਿਲਿਆ। ਅੱਠ ਸਾਲ ਪਹਿਲਾਂ ਜੁਲਾਈ 2016 ਵਿੱਚ ਅਪਲੋਡ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਬੀਜਿੰਗ ਦੇ ਵਾਈਲਡ ਲਾਈਫ ਪਾਰਕ ਵਿੱਚ ਇੱਕ ਮਹਿਲਾ ‘ਤੇ ਹਮਲਾ ਕਰ ਦਿੱਤਾ ਸੀ। ਪੂਰੀ ਫੁਟੇਜ ਨੂੰ ਹੇਠ ਦਿੱਤੇ ਵੀਡੀਓ ਵਿੱਚ ਵਿਸਥਾਰ ਵਿੱਚ ਵੇਖਿਆ ਜਾ ਸਕਦਾ ਹੈ।
ਸਰਚ ਦੌਰਾਨ ਸਾਨੂੰ ਏਬੀਸੀ ਨਿਊਜ ਦੇ ਯੂਟਿਊਬ ਚੈਨਲ ‘ਤੇ ਵੀ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਮਿਲੀ। ਅੱਠ ਸਾਲ ਪਹਿਲਾਂ ਇਸ ਨੂੰ ਅਪਲੋਡ ਕੀਤਾ ਗਿਆ ਸੀ।
ਜਾਂਚ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹ ਵੀਡੀਓ ਪਹਿਲਾਂ ਵੀ ਕਈ ਬਾਰ ਵਾਇਰਲ ਹੋਇਆ ਹੈ। ਉਸ ਸਮੇਂ ਕਈ ਨਿਊਜ ਵੈਬਸਾਈਟਾਂ ਨੇ ਇਸਨੂੰ ਲੈ ਕੇ ਖਬਰਾਂ ਪ੍ਰਕਾਸ਼ਤ ਕੀਤੀਆਂ ਸੀ।
ਬੀਬੀਸੀ ਨੇ 23 ਨਵੰਬਰ 2016 ਨੂੰ ਇਸ ਘਟਨਾ ਨੂੰ ਲੈ ਕੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਸੀ। ਇਸ ਵਿੱਚ ਦੱਸਿਆ ਗਿਆ ਕਿ ਚੀਨ ਦੇ ਵਾਈਲਡ ਲਾਈਫ ਪਾਰਕ ਵਿੱਚ ਬਾਘਾਂ ਨੇ ਇੱਕ ਔਰਤ ਨੂੰ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸਦੀ ਧੀ ਨੇ ਪਾਰਕ ਮੈਨੇਜਮੈਂਟ ਦੇ ਖਿਲਾਫ ਮੁਕਦਮਾ ਦਰਜ ਕੀਤਾ। ਖਬਰ ਅਨੁਸਾਰ, ਝਾਓ ਨਾਮ ਦੀ ਇਹ ਮਹਿਲਾ ਜੁਲਾਈ 2016 ਵਿੱਚ ਆਪਣੇ ਪਰਿਵਾਰ ਨਾਲ ਵਾਈਲਡ ਲਾਈਫ ਪਾਰਕ ਗਈ ਸੀ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਅੱਗੇ ਵਾਈਲਡਲਾਈਫ ਏਕਸਪਰਟ ਅਜੈ ਦੂਬੇ ਨਾਲ ਸੰਪਰਕ ਕੀਤਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ, ਵਾਇਰਲ ਵੀਡੀਓ ਬਹੁਤ ਸਾਲ ਪੁਰਾਣੀ ਹੈ। ਇਹ ਘਟਨਾ ਚੀਨ ਵਿਚ ਵਾਪਰੀ ਸੀ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਤ ਹੋਈ। 2016 ਵਿੱਚ ਚੀਨ ਦੇ ਇੱਕ ਪਾਰਕ ‘ਚ ਵੀਡੀਓ ਵਾਲੀ ਘਟਨਾ ਹੋਈ ਸੀ। ਉਸੀ ਨਾਲ ਜੋੜਦੇ ਹੋਏ ਵੀਡੀਓ ਨੂੰ ਹੁਣ ਵਾਇਰਲ ਕਰ ਕੇ ਭ੍ਰਮ ਫੈਲਾਇਆ ਜਾ ਰਿਹਾ ਹੈ।
- Claim Review : ਪਾਰਕ ਵਿਚ ਇਕ ਮਹਿਲਾ ਨੂੰ ਬਾਘ ਖਿੱਚ ਕੇ ਲੈ ਗਿਆ
- Claimed By : IG user Pratahkal Live
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











