Fact Check: ਔਰਤ ਦੀ ਕੁਟਾਈ ਦੇ ਸਕ੍ਰਿਪਟਡ ਵੀਡੀਓ ਨੂੰ ਅਸਲੀ ਸਮਝ ਕੇ ਫਿਰਕੂ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ ਲੋਕ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਫਿਰਕੂ ਦਾਅਵਿਆਂ ਦੇ ਨਾਲ ਔਰਤ ਦੀ ਕੁਟਾਈ ਦਾ ਇਹ ਵੀਡੀਓ ਸਕ੍ਰਿਪਟਡ ਹੈ, ਜਿਸਨੂੰ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਹੈ।
- By: Pallavi Mishra
- Published: Aug 6, 2025 at 01:19 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਨੂੰ ਇੱਕ ਔਰਤ ਦੀ ਕੁਟਾਈ ਕਰਦੇ ਵੇਖਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਵੀਡੀਓ ਨੂੰ ਅਸਲ ਸਮਝ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਇਕ ਮੁਸਲਿਮ ਬੁਆਏਫ੍ਰੈਂਡ ਨੇ ਆਪਣੀ ਹਿੰਦੂ ਗਰਲਫਰੈਂਡ ਦੀ ਕੁਟਾਈ ਕੀਤੀ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗ਼ਲਤ ਹੈ। ਅਸਲ ਵਿੱਚ ਇਹ ਇੱਕ ਸਕ੍ਰਿਪਟਡ ਵੀਡੀਓ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Rahul Rd ਨੇ 1 ਅਗਸਤ 2025 ਨੂੰ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ (ਆਰਕਾਈਵ ਲਿੰਕ) ਲਿਖਿਆ ਹੈ,”कुया की तरह पिट रही है… जिहादी बॉयफ्रेंड से…घर के लोग डाँटे… तो धमकी दे देगी…प्रेमानंद महाराज जी ने सच बोल दिया तो अंदर चूल मच गई..महाराज जी को बार्ड तक बोल दी एक छि***ल ने…जय श्री राम.”
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਲਈ ਅਸੀਂ ਇਸ ਵੀਡੀਓ ਦੇ ਸਕਰੀਨਸ਼ਾਟ ਨੂੰ ਗੂਗਲ ਲੈਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ 1 ਜੂਨ 2025 ਨੂੰ Sujeet Pandey ਨਾਮ ਦੇ ਇਕ ਯੂਟਿਊਬ ਚੈਨਲ ‘ਤੇ ਇਕ ਵੀਡੀਓ ਅਪਲੋਡ ਮਿਲਿਆ, ਜਿਸ ਵਿੱਚ ਵਾਇਰਲ ਕਲਿੱਪ ਦੇ ਹਿੱਸੇ ਨੂੰ 3 ਮਿੰਟ 22 ਸਕਿੰਟ ‘ਤੇ ਦੇਖਿਆ ਜਾ ਸਕਦਾ ਹੈ। ਇਸੇ ਵੀਡੀਓ ਵਿੱਚ 15 ਸਕਿੰਟ ‘ਤੇ ਇੱਕ ਡਿਸਕਲੇਮਰ ਆਉਂਦਾ ਹੈ, ਜਿਸ ਵਿੱਚ ਲਿਖਿਆ ਹੈ, ਇਹ ਵੀਡੀਓ ਸਿਰਫ ਮਨੋਰੰਜਨ ਦੇ ਉੱਦੇਸ਼ ਨਾਲ ਬਣਾਇਆ ਗਿਆ ਹੈ। ਇਸ ਵੀਡੀਓ ਦਾ ਉਦੇਸ਼ ਨਸਲ,ਰੰਗ,ਰਾਸ਼ਟਰੀ ਮੂਲ,ਜਾਤੀ ਸਮੂਹ ਪਹਿਚਾਣ, ਉਮਰ, ਧਰਮ, ਸਰੀਰਕ ਜਾਂ ਮਾਨਸਿਕ ਤੌਰ ਤੇ ਵਿਕਲਾਂਗਤਾ, ਲਿੰਗ, ਕਿਸੇ ਦਾ ਅਪਮਾਨ ਕਰਨਾ ਨਹੀਂ ਹੈ।”
ਸਾਨੂੰ ਇਸ ਚੈਨਲ ‘ਤੇ ਹੋਰ ਵੀ ਇਸੇ ਤਰਾਂ ਦੀਆਂ ਵੀਡੀਓ ਮਿਲੀਆਂ ਹਨ।
ਅਸੀਂ ਚੈਨਲ ਦੇ ਐਡਮਿਨ ਸੂਦੀਪ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਕ੍ਰਿਪਟਡ ਵੀਡੀਓ ਹੈ, ਜੋ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਹੈ।
ਅਕਸਰ ਸੋਸ਼ਲ ਮੀਡੀਆ ਯੂਜ਼ਰਸ ਸਕ੍ਰਿਪਟਡ ਵੀਡੀਓ ਨੂੰ ਗਲਤ ਦਾਅਵਿਆਂ ਦੇ ਨਾਲ ਸਾਂਝਾ ਰਹਿੰਦੇ ਹਨ। ਵਿਸ਼ਵਾਸ ਨਿਊਜ ਨੇ ਬਹੁਤ ਸਾਰੀਆਂ ਪੋਸਟਾਂ ਦੀ ਜਾਂਚ ਕੀਤੀ ਜੋ ਇੱਥੇ ਪੜ੍ਹੀ ਜਾ ਸਕਦੀ ਹੈ।
ਕੀ ਹੈ ਪ੍ਰੇਮਾਨੰਦ ਮਹਾਰਾਜ ਦਾ ਵਿਵਾਦਿਤ ਬਿਆਨ?
ਇਕ ਨਿਜੀ ਗੱਲਬਾਤ ਦੌਰਾਨ, ਸੰਤ ਪ੍ਰੇਮਾਨੰਦ ਮਹਾਰਾਜ ਨੇ ਕਿਹਾ ਸੀ, “ਅੱਜ ਦੇ ਸਮੇਂ ਵਿਚ 100 ਵਿੱਚੋਂ ਮੁਸ਼ਕਲ ਤੋਂ ਦੋ-ਚਾਰ ਲੜਕੀਆਂ ਹੀ ਪਵਿੱਤਰ ਹਨ, ਬਾਕੀ ਬੁਆਏਫ੍ਰੈਂਡ- ਗਰਲਫਰੈਂਡ ਦੇ ਚੱਕਰ ਵਿਚ ਲੱਗੀ ਹੋਈ ਹਨ।” ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਬਹੁਤ ਸਾਰੇ ਲੋਕ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ।
ਵਿਰਲਾ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ Rahul Rd ਨੂੰ ਫੇਸਬੁੱਕ ਤੇ 14000 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਫਿਰਕੂ ਦਾਅਵਿਆਂ ਦੇ ਨਾਲ ਔਰਤ ਦੀ ਕੁਟਾਈ ਦਾ ਇਹ ਵੀਡੀਓ ਸਕ੍ਰਿਪਟਡ ਹੈ, ਜਿਸਨੂੰ ਮਨੋਰੰਜਨ ਦੇ ਉਦੇਸ਼ ਲਈ ਬਣਾਇਆ ਗਿਆ ਹੈ।
- Claim Review : ਮੁਸਲਿਮ ਬੁਆਏਫ੍ਰੈਂਡ ਨੇ ਆਪਣੀ ਹਿੰਦੂ ਗਰਲਫਰੈਂਡ ਦੀ ਕੁਟਾਈ ਕੀਤੀ।
- Claimed By : FB user Rahul Rd
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











