X

Fact Check: ਭੇੜੀਏ ਵਰਗੀ ਦਿੱਖਣ ਵਾਲੀ ਇਹ ਪਹਾੜੀ ਨਹੀਂ ਹੈ ਅਸਲੀ, ਵਾਇਰਲ ਪੋਸਟ ਹੈ ਫਰਜ਼ੀ

  • By Vishvas News
  • Updated: March 27, 2021

ਨਵੀਂ ਦਿੱਲੀ (Vishvas News) ਸ਼ੋਸ਼ਲ ਮੀਡਿਆ ਵਿੱਚ ਬਰਫ ਨਾਲ ਢੱਕੇ ਪਹਾੜਾਂ ਵਿਖੇ ਭੇੜੀਏ ਦੇ ਮੂੰਹ ਦੀ ਸ਼ੇਪ ਵਰਗੀ ਪਹਾੜੀ ਦੀ ਤਸਵੀਰ ਵਾਇਰਲ ਹੋ ਰਹੀ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਾਰਵੇ ਦਾ ਵੂਲਫ ਮਾਊਂਟੇਨ ਹੈ ।

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਤੇ ਇਸ ਨੂੰ ਗ਼ਲਤ ਪਾਇਆ ।  ਅਸਲ ਵਿੱਚ ਤਸਵੀਰ ਐਡੀਟਿੰਗ ਸੋਫਟਵੇਅਰ ਦੀ ਮਦਦ ਤੋਂ ਤਿਆਰ ਕੀਤੀ ਹੈ ।

ਕਿ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ  Ronnie Bottomley ਨੇ ਇਹ ਫੋਟੋ ਪੋਸਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ : ਵੂਲਫ ਮਾਊਂਟੇਨ, ਨਾਰਵੇ

ਪੋਸਟ ਦਾ ਅਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਤੋਂ  ਲੱਭਿਆ ।  ਫੋਟੋ  ਵਿੱਚ ਸਾਨੂੰ ਇੱਕ ਟਵੀਟ  ਮਿਲੀ । ਟਵਿੱਟਰ ਯੂਜ਼ਰ dominic dyer  ਨੇ ਇਸ ਫੋਟੋ  ਨੂੰ ਪੋਸਟ ਕਰਦੇ ਹੋਏ ਫੋਟੋ ਕ੍ਰੈਡਿਟ Michelle von Kalben  ਨੂੰ ਦਿੱਤਾ । ਬਾਅਦ ਵਿੱਚ ਅਸੀ ਇੰਟਰਨੇਟ ਵਿਚ Michelle von Kalben ਦੇ ਬਾਰੇ ਸਰਚ ਕੀਤਾ ਤਾਂ ਸਾਨੂੰ ਮਿਸ਼ੈਲ ਦਾ ਇੰਸਟਾਗ੍ਰਾਮ ਅਕਾਊਂਟ ਮਿਲਿਆ । ਮਿਸ਼ੈਲ ਦੀ ਇੰਸਟਾਗ੍ਰਾਮ ਪ੍ਰੋਫਾਈਲ ਦੇ ਅਨੁਸਾਰ ਉਹ ਡਿਜਿਟਲ ਆਰਟਿਸਟ ਹੈ ।  ਉਨ੍ਹਾਂ ਦੇ ਹੈਂਡਲ ਵਿਚ ਸਾਨੂੰ ਵਾਇਰਲ ਫੋਟੋ ਵੀ ਮਿਲੀ , ਜਿਸਨੂੰ ਉਨ੍ਹਾਂ ਨੇ 13 ਮਾਰਚ 2021 ਨੂੰ ਪੋਸਟ ਕਰਦੇ  ਹੋਏ ਕੈਪਸ਼ਨ ਵਿਚ ਲਿਖਿਆ ਕਿ ਜਦੋਂ ਉਨ੍ਹਾਂ ਨੇ ਨਾਰਵੇ ਵਿਚ ਪਹਿਲੀ ਵਾਰ ਇਸ ਪਹਾੜੀ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਲੱਗਿਆ ਮੈਨੂੰ ਇਸਦੇ  ਨਾਲ ਕੁਝ ਕ੍ਰਿਏਟਿਵ ਕਰਨਾ ਚਾਹੀਦਾ ਹੈ ।  ਇਸ ਲਈ ਉਨ੍ਹਾਂ ਨੇ ਪਹਾੜੀ ਦੀ ਸ਼ੈਪ ਨੂੰ ਬਦਲ ਦਿੱਤਾ ।

ਵਿਸ਼ਵਾਸ ਨਿਊਜ਼ ਨੇ ਮਿਸ਼ੈਲ ਨਾਲ ਇੰਸਟਾਗ੍ਰਾਮ ਦੇ ਜ਼ਰੀਏ ਸੰਪਰਕ ਕੀਤਾ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਅਸਲੀ ਪਹਾੜੀ ਦਾ ਨਾਮ Segla mountain  ਹੈ ਔਰ ਇਹ ਨਾਰਵੇ ਵਿਚ ਹੈ । ਉਨ੍ਹਾਂ ਨੇ ਦੱਸਿਆ ਕਿ ਫੋਟੋਸ਼ੋਪ ਦੀ  ਮਦਦ ਨਾਲ ਅਸਲੀ ਪਹਾੜੀ ਦੀ ਸ਼ੈਪ ਨੂੰ ਭੇੜੀਏ ਦੀ ਸ਼ੈਪ ਵਿਚ ਬਦਲ ਦਿੱਤਾ ਹੈ। ਉਨ੍ਹਾਂ ਨੇ ਸਾਡੇ ਨਾਲ  Segla mountain ਦੀ ਓਹ ਫੋਟੋ ਵੀ ਸਾਂਝਾ ਕੀਤੀ , ਜਿਸਨੂੰ ਬਦਲ ਕੇ ਉਨ੍ਹਾਂ ਨੇ ਵਾਇਰਲ ਫੋਟੋ ਬਣਾਈ ਸੀ ।

Segla mountain  ਦੀ ਤਸਵੀਰਾਂ ਨੂੰ ਗੂਗਲ ਇਮੇਜ ਵਿੱਚ ਦੇਖਿਆ ਜਾ ਸਕਦਾ ਹੈ ।

ਹੁਣ ਵਾਰੀ ਸੀ ਫੇਸਬੁੱਕ ਤੇ ਇਸ ਪੋਸਟ ਨੂੰ  ਸਾਂਝਾ ਕਰਨ ਵਾਲੇ ਯੂਜ਼ਰ Ronnie Bottomley ਦੀ  ਪ੍ਰੋਫਾਈਲ ਨੂੰ ਸਕੈਨ ਕਰਨ ਦੀ ।ਯੂਜ਼ਰ ਦੀ ਪ੍ਰੋਫਾਈਲ ਨੂੰ  ਸਕੈਨ ਕਰਨ ਤੇ ਅਸੀ ਪਾਇਆ ਕਿ ਯੂਜ਼ਰ ਯੂਨਾਇਟੇਡ ਕਿੰਗਡਮ ਦਾ ਰਹਿਣ ਵਾਲਾ ਹੈ ।

ਨਤੀਜਾ: ਵਾਇਰਲ ਫੋਟੋ ਐਡੀਟਿੰਗ ਸੋਫਟਵੇਅਰ ਦੀ ਮਦਦ ਤੋਂ ਬਣਾਈ ਗਈ ਹੈ , ਅਸਲ ਵਿਚ ਇਸ ਪਹਾੜੀ ਦੀ ਸ਼ੈਪ ਭੇੜੀਏ ਦੇ ਮੂੰਹ ਵਰਗੀ ਨਹੀਂ ਹੈ । ਵਾਇਰਲ ਪੋਸਟ ਵਿਚ ਕੀਤਾ ਗਿਆ ਦਾਅਵਾ ਗ਼ਲਤ ਹੈ ।

  • Claim Review : ਨਾਰਵੇ ਦੇ ਵੂਲਫ ਮਾਊਂਟੇਨ ਦੀ ਤਸਵੀਰ
  • Claimed By : Ronnie Bottomley
  • Fact Check : ਫਰਜ਼ੀ
ਫਰਜ਼ੀ
    ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

RELATED ARTICLES

Post saved! You can read it later