Fact Check : ਅੱਤਵਾਦੀ ਹਮਲੇ ਵਿੱਚ ਜਖਮੀਆਂ ਨਾਲ ਮਿਲਣ ਅਸਪਤਾਲ ਗਏ ਸੀ ਰਾਹੁਲ ਗਾਂਧੀ, ਫਰਜੀ ਪੋਸਟ ਵਾਇਰਲ
ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਰਾਹੁਲ ਗਾਂਧੀ ਸ੍ਰੀਨਗਰ ਦੌਰੇ ਦੇ ਸਮੇਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜ਼ਖਮੀਆਂ ਨੂੰ ਮਿਲਣ ਪਹੁੰਚੇ ਸੀ।
- By: Ashish Maharishi
- Published: May 2, 2025 at 06:05 PM
- Updated: May 2, 2025 at 06:25 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਪਹਿਲਗਾਮ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਸਭਾ ਵਿੱਚ ਵਿਰੋਧੀ ਧਿਰ ਅਤੇ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੂੰ ਲੈ ਕੇ ਇੱਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਕਿ ਰਾਹੁਲ ਗਾਂਧੀ 26 ਹਿੰਦੂਆਂ ਨੂੰ ਛੱਡ ਕੇ 1 ਮੁਸਲਿਮ ਖੱਚਰ ਵਾਲੇ ਦੇ ਘਰ ਮਿਲਣ ਲਈ ਕਸ਼ਮੀਰ ਗਏ।
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਇਹ ਫਰਜੀ ਸਾਬਤ ਹੋਈ। ਸਾਡੀ ਜਾਂਚ ਤੋਂ ਪਤਾ ਲੱਗਿਆ ਕਿ ਰਾਹੁਲ ਗਾਂਧੀ 25 ਅਪ੍ਰੈਲ ਨੂੰ ਕਸ਼ਮੀਰ ਦੇ ਦੌਰੇ ‘ਤੇ ਸੀ। ਉਥੇ ਉਨ੍ਹਾਂ ਨੇ ਸੈਨਾ ਦੇ ਹਸਪਤਾਲ ਵਿਚ ਅੱਤਵਾਦੀ ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਸਾਡੀ ਜਾਂਚ ਵਿੱਚ ਵਾਇਰਲ ਪੋਸਟ ਫਰਜੀ ਸਾਬਤ ਹੋਈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Rahul Pandit ਨੇ 30 ਅਪ੍ਰੈਲ ਨੂੰ ਇੱਕ ਵੀਡੀਓ ਨੂੰ ਪੋਸਟ ਕਰਦੇ ਹੋਏ ਦਾਅਵਾ ਕੀਆ,”ਰਾਹੁਲ ਗਾਂਧੀ 26 ਹਿੰਦੂਆਂ ਨੂੰ ਛੱਡ ਕੇ 1 ਮੁਸਲਿਮ ਖੱਚਰ ਵਾਲੇ ਦੇ ਘਰ ਮਿਲਣ ਕਸ਼ਮੀਰ ਜਾ ਰਹੇ ਹੈ। ਆਹੀ ਤਾਂ ਹੈ ਭਾਈਚਾਰਾ ਮੋਦੀ ਤੁਸੀਂ ਕਦੇ ਰਾਹੁਲ ਗਾਂਧੀ ਬਣ ਪਾਓਗੇ।”
ਬਹੁਤ ਸਾਰੇ ਯੂਜ਼ਰਸ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ।ਪੋਸਟ ਦਾ ਆਰਕਾਈਵ ਲਿੰਕ ਵੇਖੋ।

ਪੜਤਾਲ
ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕਰਨ ਲਈ ਕੀਵਰਡਸ ਸਰਚ ਕੀਤਾ। ਗੂਗਲ ਓਪਨ ਸਰਚ ਟੂਲ ਰਾਹੀਂ ਸਰਚ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਬਾਅਦ ਰਾਹੁਲ ਗਾਂਧੀ ਨੇ 25 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦਾ ਦੌਰਾ ਕੀਤਾ।
25 ਅਪ੍ਰੈਲ ਨੂੰ ਹਿੰਦੁਸਤਾਨ ਟਾਈਮਜ਼ ਦੇ ਯੂਟਿਊਬ ਚੈਨਲ ‘ਤੇ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਕਿ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੌਰੇ ‘ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ।
ਅਸੀਂ ਜਾਂਚ ਨੂੰ ਅੱਗੇ ਵੱਧਦਿਆਂ, ਸਾਨੂੰ ਦੈਨਿਕ ਜਾਗਰਣ, ਜੰਮੂ ਦੇ ਈਪੇਪਰ ਨੂੰ ਸਕੈਨ ਕੀਤਾ। ਸਾਨੂੰ 26 ਅਪ੍ਰੈਲ ਦੇ ਅਖਬਾਰ ਵਿੱਚ ਰਾਹੁਲ ਗਾਂਧੀ ਦੇ ਦੌਰੇ ਨਾਲ ਜੁੜੀ ਖ਼ਬਰ ਮਿਲੀ। ਇਸ ਵਿੱਚ ਦੱਸਿਆ ਗਿਆ ਕਿ ਰਾਹੁਲ ਗਾਂਧੀ ਨੇ ਅੱਤਵਾਦੀ ਹਮਲੇ ਵਿੱਚ ਜ਼ਖਮੀਆਂ ਦਾ ਹਾਲ ਜਾਨਣ ਦੇ ਲਈ ਬਾਦਾਮੀਬਾਗ ਛਾਵਨੀ ਵਿੱਚ ਸੈਨਾ ਦੇ 92 ਬੇਸ ਹਸਪਤਾਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਉਨ੍ਹਾਂ ਦੇ ਨਿਵਾਸ ‘ਤੇ ਮੁਲਾਕਾਤ ਕੀਤੀ ਅਤੇ ਅੱਤਵਾਦੀ ਘਟਨਾ ਬਾਰੇ ਜਾਣਕਾਰੀ ਲੈਣ ਦੇ ਨਾਲ ਸੁਰੱਖਿਆ ਹਾਲਾਤ ‘ਤੇ ਚਰਚਾ ਕੀਤੀ। ਫਿਰ ਉਹ ਰਾਜਭਵਨ ਵਿੱਚ ਉਪਰਾਜਪਾਲ ਮਨੋਜ ਸਿਨਹਾ ਨੂੰ ਮਿਲੇ ਅਤੇ ਅੱਤਵਾਦੀ ਹਮਲੇ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ।

ਜਾਂਚ ਵਿੱਚ ਅੱਗੇ ਅਸੀਂ ਵਾਇਰਲ ਵੀਡੀਓ ਦੀ ਜਾਂਚ ਕੀਤੀ। ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਲੈਂਸ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਗੁਲਿਸਤਾਨ ਨਿਊਜ ਟੀਵੀ ਦੇ ਐਕਸ ਹੈਂਡਲ ‘ਤੇ ਮਿਲਿਆ। 25 ਅਪ੍ਰੈਲ ਨੂੰ ਪੋਸਟ ਕਰਦੇ ਹੋਏ ਦੱਸਿਆ ਗਿਆ ਕਿ ਇਹ ਵੀਡੀਓ ਰਾਹੁਲ ਗਾਂਧੀ ਦੇ ਦਿੱਲੀ ਏਅਰਪੋਰਟ ਪਹੁੰਚਣ ਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀਨਗਰ ਲਈ ਫਲਾਈਟ ਲਈ।
ਵਿਸ਼ਵਾਸ ਨਿਊਜ ਨੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੇ ਰਾਸ਼ਟਰੀ ਕੋਆਰਡੀਨੇਟਰ ਨਿਤਿਨ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਬਾਰੇ ਜਾਣਕਾਰੀ ਪੂਰੀ ਤਰ੍ਹਾਂ ਬੇਬੁਨਿਆਦ ਹੈ। 25 ਅਪ੍ਰੈਲ ਦੇ ਆਪਣੇ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਉਨ੍ਹਾਂ ਨੇ ਸ੍ਰੀਨਗਰ ਦੇ ਸੈਨਾ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲਚਾਲ ਪੁੱਛਿਆ ਸੀ।
ਪੜਤਾਲ ਦੇ ਅੰਤ ਵਿੱਚ ਫੇਸਬੁੱਕ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਿਆ ਕਿ ਰਾਹੁਲ ਪੰਡਿਤ ਨਾਮ ਦੇ ਦੋ ਹਜ਼ਾਰ ਤੋਂ ਵੱਧ ਦੋਸਤ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਰਾਹੁਲ ਗਾਂਧੀ ਸ੍ਰੀਨਗਰ ਦੌਰੇ ਦੇ ਸਮੇਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜ਼ਖਮੀਆਂ ਨੂੰ ਮਿਲਣ ਪਹੁੰਚੇ ਸੀ।
- Claim Review : ਰਾਹੁਲ ਗਾਂਧੀ 26 ਹਿੰਦੂਆਂ ਨੂੰ ਛੱਡ ਕੇ 1 ਮੁਸਲਿਮ ਖੱਚਰ ਵਾਲੇ ਦੇ ਘਰ ਮਿਲਣ ਲਈ ਜਾ ਰਹੇ ਹਨ।
- Claimed By : FB User Rahul Pandit
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











