X
X

Fact Check: ਅਹਿਮਦਾਬਾਦ ਪਲੇਨ ਕਰੈਸ਼ ਵਿੱਚ ਪੱਤਰਕਾਰ ਸ਼ੁਭਾਨਕਰ ਮਿਸ਼ਰਾ ਦੀ ਮੌਤ ਦੀ ਅਫਵਾਹ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਅਹਿਮਦਾਬਾਦ ਪਲੇਨ ਕਰੈਸ਼ ਵਿੱਚ ਪੱਤਰਕਾਰ ਸ਼ੁਭਾਨਕਰ ਮਿਸ਼ਰਾ ਦੀ ਮੌਤ ਦਾ ਦਾਅਵਾ ਫਰਜੀ ਹੈ। ਸ਼ੁਭਾਨਕਰ ਮਿਸ਼ਰਾ ਦੀ ਮੌਤ ਨਾਲ ਸਬੰਧਤ ਇਹ ਪੋਸਟ ਸਿਰਫ ਇਕ ਅਫਵਾਹ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਗੁਜਰਾਤ ਦੇ ਅਹਿਮਦਾਬਾਦ ‘ਚ ਹੋਏ ਹਾਦਸੇ ਵਿੱਚ 242 ਯਾਤਰੀ ਵਿਚੋਂ 241 ਯਾਤਰੀ ਮਾਰੇ ਗਏ। ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਪੱਤਰਕਾਰ ਸ਼ੁਭਾਨਕਰ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜੀ ਪਾਇਆ। ਸ਼ੁਭਾਨਕਰ ਮਿਸ਼ਰਾ ਦੀ ਮੌਤ ਨਾਲ ਜੁੜੀ ਪੋਸਟ ਸਿਰਫ ਅਫਵਾਹ ਹੈ। ਲੋਕ ਸੋਸ਼ਲ ਮੀਡੀਆ ‘ਤੇ ਗਲਤ ਦਾਅਵਾ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ?

ਇੰਸਟਾਗ੍ਰਾਮ ਯੂਜ਼ਰ angad.7366 ਨੇ 15 ਜੂਨ 2025 ਨੂੰ ਵਾਇਰਲ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ, “अहमदाबाद विमान हादसे में शुंभकर मिश्रा आज हमारे बीच नहीं रहे भगवान उनकी आत्मा का शांती प्रदान करें”

ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਯੂਜ਼ਰਸ ਨੇ ਇਸ ਦਾਅਵੇ ਨੂੰ ਸੱਚ ਮੰਨ ਕੇ ਸਾਂਝਾ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਣਨ ਲਈ ਅਸੀਂ ਸਬੰਧਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ freepressjournal.in ‘ਤੇ ਇਕ ਖ਼ਬਰ ਮਿਲੀ। ਖ਼ਬਰ ਨੂੰ 18 ਜੂਨ 2025 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਖਬਰ ਵਿੱਚ ਦੱਸਿਆ ਗਿਆ ਕਿ ਪੱਤਰਕਾਰ ਅਤੇ ਯੂਟਿਊਬ ਸ਼ੁਭਾਨਕਰ ਮਿਸ਼ਰਾ ਨੇ ਝੂਠੀ ਰਿਪੋਰਟਾਂ ਦੀ ਨਿੰਦਾ ਕੀਤੀ ਹੈ।

ਜਾਂਚ ਵਿੱਚ ਅੱਗੇ ਅਸੀਂ ਪੱਤਰਕਾਰ ਅਤੇ ਯੂਟਿਊਬ ਸ਼ੁਭਾਨਕਰ ਮਿਸ਼ਰਾ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਸਰਚ ਕੀਤਾ। ਸਾਨੂੰ ਸ਼ੁਭਾਨਕਰ ਮਿਸ਼ਰਾ ਦੇ ਵੇਰੀਫਾਈਡ ਸੋਸ਼ਲ ਮੀਡੀਆ ਹੈਂਡਲ ‘ਤੇ ਵਾਇਰਲ ਦਾਅਵੇ ਦਾ ਖੰਡਨ ਕਰਦੀ ਪੋਸਟ ਮਿਲੀ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ ‘ਤੇ 18 ਜੂਨ 2025 ਨੂੰ ਕੀਤੀ ਗਈ ਪੋਸਟ ਵਿੱਚ ਲਿਖਿਆ ਹੈ,”ਝੂਠੀ ਅਫਵਾਹਾਂ ਫੈਲਾਉਣ ਵਾਲੇ ਨਾ ਸਿਰਫ ਗੈਰ-ਜ਼ਿੰਮੇਵਾਰ ਵਿਵਹਾਰ ਕਰ ਰਹੇ ਹਨ,ਬਲਕਿ ਅਹਿਮਦਾਬਾਦ ਹਾਦਸੇ ਵਿੱਚ ਜਾਣ ਗਵਾਉਣ ਵਾਲੇ ਬੇਕਸੂਰ ਲੋਕਾਂ ਦੀ ਯਾਦ ਅਤੇ ਕੁਰਬਾਨੀ ਦਾ ਵੀ ਅਪਮਾਨ ਹੈ।”

ਜਾਂਚ ਵਿਚ ਅਸੀਂ ਮੇਲ ਰਾਹੀਂ ਸ਼ੁਭਾਨਕਰ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸਨੂੰ ਇੱਕ ਅਫਵਾਹ ਦੱਸਦੇ ਹੋਏ “ਫੇਕ” ਕਿਹਾ ਹੈ।

ਦੱਸ ਦੇਈਏ ਕਿ 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਵਿਮਾਨ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਵਿਮਾਨ ਵਿੱਚ (ਚਾਲਕ ਦਲ ਸਮੇਤ) ਸਵਾਰ 242 ਯਾਤਰੀ ਵਿੱਚੋਂ 241 ਲੋਕ ਮਾਰੇ ਗਏ। ਇਸ ਹਾਦਸੇ ਤੋਂ ਬਾਅਦ, ਬਹੁਤ ਸਾਰੇ ਫਰਜੀ ਅਤੇ ਗੁਮਰਾਹਕੁੰਨ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸਦੀ ਇੱਥੇ ਪੂਰੀ ਜਾਣਕਾਰੀ ਪੜ੍ਹੀ ਜਾ ਸਕਦੀ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ 15 ਹਜ਼ਾਰ ਤੋਂ ਵੱਧ ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਅਹਿਮਦਾਬਾਦ ਪਲੇਨ ਕਰੈਸ਼ ਵਿੱਚ ਪੱਤਰਕਾਰ ਸ਼ੁਭਾਨਕਰ ਮਿਸ਼ਰਾ ਦੀ ਮੌਤ ਦਾ ਦਾਅਵਾ ਫਰਜੀ ਹੈ। ਸ਼ੁਭਾਨਕਰ ਮਿਸ਼ਰਾ ਦੀ ਮੌਤ ਨਾਲ ਸਬੰਧਤ ਇਹ ਪੋਸਟ ਸਿਰਫ ਇਕ ਅਫਵਾਹ ਹੈ।

  • Claim Review : ਅਹਿਮਦਾਬਾਦ ਵਿਮਾਨ ਹਾਦਸੇ ਵਿੱਚ ਸ਼ੁਭਾਨਕਰ ਮਿਸ਼ਰਾ ਦੀ ਮੌਤ ਹੋ ਗਈ ਹੈ।
  • Claimed By : Insta User-angad.7366
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later