X

Fact Check: ਕ੍ਰਿਕਟਰ ਮੋਇਨ ਅਲੀ ਦੇ ਨਾਂ ਤੋਂ ਬਣੇ ਫਰਜ਼ੀ ਅਕਾਊਂਟ ਤੋਂ ਕੀਤੇ ਗਏ ਟਵੀਟ ਨੂੰ ਅਸਲ ਸਮਝ ਰਹੇ ਲੋਕ

ਮੋਈਨ ਅਲੀ ਦੇ ਨਾਮ ਤੋਂ ਬਣੇ ਫਰਜ਼ੀ ਟਵਿਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਨੂੰ ਲੋਕ ਅਸਲੀ ਸਮਝ ਰਹੇ ਹਨ। ਇਸ ਫਰਜ਼ੀ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੋਈਨ ਅਲੀ ਦਾ ਕੋਈ ਵੇਰੀਫਾਈਡ ਟਵਿੱਟਰ ਅਕਾਊਂਟ ਨਹੀਂ ਹੈ।

  • By Vishvas News
  • Updated: June 10, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਟਵੀਟ ਦਾ ਸਕ੍ਰੀਨਸ਼ਾਟ ਵੀ ਹੈ। ਸਕ੍ਰੀਨਸ਼ਾਟ ‘ਚ ਮੋਈਨ ਅਲੀ ਦੀ ਫੋਟੋ ਲੱਗੀ ਹੋਈ ਹੈ ਅਤੇ ਇਹ ਅਕਾਊਂਟ ਮੋਇਨ ਅਲੀ ਦੇ ਨਾਂ ਤੇ ਬਣਿਆ ਹੋਇਆ ਹੈ। ਇਸ ਵਿੱਚ ਲਿਖਿਆ ਹੈ ਕਿ ਜੇਕਰ ਭਾਰਤ ਨੇ ਇਤਰਾਜ਼ਯੋਗ ਬਿਆਨ ਲਈ ਮੁਆਫੀ ਨਹੀਂ ਮੰਗੀ ਤਾਂ ਉਹ ਕਦੇ ਵੀ ਭਾਰਤ ਵਿੱਚ ਮੈਚ ਖੇਡਣ ਨਹੀਂ ਆਉਣਗੇ ਅਤੇ ਨਾਲ ਹੀ ਉਹ IPL ਦਾ ਬਾਈਕਾਟ ਕਰਣਗੇ । ਬਹੁਤ ਸਾਰੇ ਫੇਸਬੁੱਕ ਯੂਜ਼ਰ ਇਸ ਨੂੰ ਅਸਲੀ ਸਮਝਦੇ ਹੋਏ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਸਕ੍ਰੀਨਸ਼ਾਟ ਮੋਇਨ ਅਲੀ ਦੇ ਨਾਂ ਤੇ ਬਣੇ ਫਰਜ਼ੀ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਦਾ ਹੈ। ਮੋਈਨ ਅਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ JK Quick News (ਆਰਕਾਈਵ ਲਿੰਕ) ਨੇ 7 ਜੂਨ ਨੂੰ ਸਕ੍ਰੀਨਸ਼ੌਟ ਪੋਸਟ ਕਰਦੇ ਹੋਏ ਲਿਖਿਆ,

Engald Star Moeen Ali reacted on blasphemous remarks made by ‎#nupursharma Well done ‎#MoeenAli every Muslim should follow this & ‎#BoycottIndianProducts

(ਇੰਗਲਿਸ਼ ਕ੍ਰਿਕਟਰ ਮੋਈਨ ਅਲੀ ਨੇ ਨੂਪੁਰ ਸ਼ਰਮਾ ਦੇ ਵਿਵਾਦਿਤ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਾਬਾਸ਼ ਮੋਈਨ ਅਲੀ। ਸਾਰੇ ਮੁਸਲਮਾਨਾਂ ਨੂੰ ਇਸ ਨੂੰ ਫੋਲੋ ਕਰਨਾ ਚਾਹੀਦਾ ਹੈ।)

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਸਭ ਤੋਂ ਪਹਿਲਾਂ ਸਕ੍ਰੀਨਸ਼ਾਟ ਤੇ ਲਿਖੀ ਆਈ.ਡੀ ਨੂੰ ਦੇਖਿਆ। ਇਸ ਦੀ ਆਈ.ਡੀ ਹੈ, Moeen_Ali18 । ਇਸਨੂੰ ਸਰਚ ਕਰਨ ਤੇ ਸਾਨੂੰ ਪਤਾ ਲੱਗਾ ਕਿ ਅਕਾਊਂਟ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ।

ਵੇਬੈਕ ਮਸ਼ੀਨ ਵਿੱਚ ਜਾਂਚ ਕਰਨ ਤੇ ਸਾਨੂੰ ਇਸਦੀ ਪ੍ਰੋਫਾਈਲ ਦਿਖੀ। ਇਸ ਵਿੱਚ ਲਿਖਿਆ ਹੈ,

Life Is Like a Game Of #Cricket. It’s Tedious and YouDon’t Always Win. NotOfficial #Newsfeed -Commentary Account Of #MoeenAli Birmingham, England। ਇਹ ਅਕਾਊਂਟ ਮਈ 2022 ਵਿੱਚ ਹੀ ਬਣਿਆ ਹੈ। ਪ੍ਰੋਫਾਈਲ ‘ਚ ਲਿਖਿਆ ਹੈ ਕਿ ਇਹ ਮੋਈਨ ਅਲੀ ਦਾ ਅਧਿਕਾਰਿਤ ਅਕਾਊਂਟ ਨਹੀਂ ਹੈ। ਭਾਵ ਇਹ ਫਰਜੀ ਸੀ।

ਇਸ ਅਕਾਊਂਟ ਤੋਂ ਕੀਤੇ ਗਏ ਵਾਇਰਲ ਟਵੀਟ ਦਾ ਕੈਸ਼ੇ ਵਰਜਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਅਸੀਂ ਇਸ ਕਥਿਤ ਬਿਆਨ ਨੂੰ ਕੀਵਰਡਸ ਨਾਲ ਸਰਚ ਕੀਤਾ, ਪਰ ਸਾਨੂੰ ਅਜਿਹੀ ਕੋਈ ਖਬਰ ਨਹੀਂ ਮਿਲੀ , ਜਿਸ ਨਾਲ ਇਹ ਪੁਸ਼ਟੀ ਹੋ ਸਕੇ ਕਿ ਮੋਇਨ ਅਲੀ ਨੇ ਇਹ ਬਿਆਨ ਦਿੱਤਾ ਹੈ। ਫਿਰ ਅਸੀਂ ਮੋਈਨ ਅਲੀ ਦੇ ਵੈਰੀਫਾਈਡ ਟਵਿੱਟਰ ਅਕਾਉਂਟ ਦੀ ਖੋਜ ਕੀਤੀ, ਪਰ ਉਹ ਵੀ ਨਹੀਂ ਮਿਲਿਆ। ਇੰਗਲੈਂਡ ਕ੍ਰਿਕਟ ਬੋਰਡ ਦੀ ਵੈੱਬਸਾਈਟ ਤੇ ਮੋਈਨ ਅਲੀ ਦੀ ਪ੍ਰੋਫਾਈਲ ‘ਚ ਦਿੱਤੇ ਗਏ ਟਵਿੱਟਰ ਅਕਾਊਂਟ ਨੂੰ ਜਦੋਂ ਚੈੱਕ ਕੀਤਾ ਤਾਂ ਉਹ ਨਿਸ਼ਕ੍ਰਿਯ ਨਿਕਲਿਆ। ਉਸ ਤੋਂ ਇੱਕ ਵੀ ਟਵੀਟ ਨਹੀਂ ਕੀਤਾ ਗਿਆ ਹੈ। ਅਕਾਊਂਟ ਅਗਸਤ 2019 ਵਿੱਚ ਬਣਾਇਆ ਸੀ।

‘ਆਜ ਤਕ‘ ‘ਚ ਛਪੀ ਖਬਰ ਮੁਤਾਬਿਕ, ਆਈ.ਪੀ.ਐੱਲ 2022 ਲਈ ਮੋਈਨ ਅਲੀ ਨੂੰ ਚੇੱਨਈ ਸੁਪਰ ਕਿੰਗਜ਼ ਨੇ 8 ਕਰੋੜ ਰੁਪਏ ‘ਚ ਰਿਟੇਨ ਕੀਤਾ ਸੀ। ਪਿਛਲੇ ਕੁਝ ਸੀਜ਼ਨਾ ਵਿੱਚ ਸੀ.ਐਸ.ਕੇ ਨੂੰ ਚੈਂਪੀਅਨ ਬਣਾਉਣ ਵਿੱਚ ਮੋਈਨ ਦਾ ਵੱਡਾ ਯੋਗਦਾਨ ਸੀ।

ਇਸ ਬਾਰੇ ਦੈਨਿਕ ਜਾਗਰਣ ਸਪੋਰਟਸ ਦੇ ਡਿਜੀਟਲ ਹੈੱਡ ਵਿਪਲਵ ਕੁਮਾਰ ਦਾ ਕਹਿਣਾ ਹੈ, ‘ਮੋਈਨ ਅਲੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਹੈ।’

ਫਰਜੀ ਟਵਿੱਟਰ ਅਕਾਉਂਟ ਦੇ ਟਵੀਟ ਦੇ ਸਕ੍ਰੀਨਸ਼ਾਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ JK Quick News ਨੂੰ ਸਕੈਨ ਕੀਤਾ। 3 ਅਗਸਤ 2021 ਨੂੰ ਬਣੇ ਇਸ ਪੇਜ ਨੂੰ 30 ਹਜ਼ਾਰ 200 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਮੋਈਨ ਅਲੀ ਦੇ ਨਾਮ ਤੋਂ ਬਣੇ ਫਰਜ਼ੀ ਟਵਿਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਨੂੰ ਲੋਕ ਅਸਲੀ ਸਮਝ ਰਹੇ ਹਨ। ਇਸ ਫਰਜ਼ੀ ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੋਈਨ ਅਲੀ ਦਾ ਕੋਈ ਵੇਰੀਫਾਈਡ ਟਵਿੱਟਰ ਅਕਾਊਂਟ ਨਹੀਂ ਹੈ।

  • Claim Review : ਮੋਇਨ ਅਲੀ ਨੇ ਕੀਤਾ ਟਵੀਟ , ਭਾਰਤ ਨੇ ਮੁਆਫੀ ਨਹੀਂ ਮੰਗੀ ਤਾਂ ਭਾਰਤ ਵਿੱਚ ਨਹੀਂ ਖੇਡਣਗੇ ਮੈਚ।
  • Claimed By : FB User- JK Quick News
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ
ਹੋਰ ਪੜ੍ਹੋ

No more pages to load

RELATED ARTICLES

Next pageNext pageNext page

Post saved! You can read it later