Fact Check: ਫੌਜੀ ਅਮ੍ਰਿਤਪਾਲ ਸਿੰਘ ਦਾ ਸਾਲ 2023 ਵਿਚ ਹੋਈ ਸੀ ਮੌਤ, ਵਾਇਰਸ ਪੋਸਟ ਗੁੰਮਰਾਹਕੁੰਨ ਹੈ
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਰਅਸਲ, ਅਮ੍ਰਿਤਪਾਲ ਸਿੰਘ ਨੇ ਅਕਤੂਬਰ 2023 ਵਿਚ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਉਸੀ ਪੁਰਾਣੀ ਘਟਨਾ ਅਤੇ ਮ੍ਰਿਤ ਫੌਜੀ ਦੀ ਤਸਵੀਰ ਨੂੰ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: May 15, 2025 at 04:17 PM
- Updated: May 15, 2025 at 06:46 PM
ਨਵੀਂ ਦਿੱਲੀ (ਵਿਸ਼ਵਸ ਨਿਊਜ)। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਸ਼ਿਵਿਰਾਂ ਨੂੰ ਨਿਸ਼ਾਨਾ ਬਣਾਉਦੇ ਹੋਏ ਉਸ ‘ਤੇ ਏਅਰ ਸਟ੍ਰਾਇਕ ਕੀਤੀ। ਇਸ ਦੌਰਾਨ ਸੋਸ਼ਲ ਮੀਡਿਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਹਮਲੇ ਵਿੱਚ ਮਾਨਸਾ ਪਿੰਡ ਦਾ ਸੈਨਿਕ ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋ ਗਿਆ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਵਾਇਰਲ ਦਾਅਵੇ ਨੂੰ ਗੁਮਰਾਹਕੁੰਨ ਪਾਇਆ। ਦਰਅਸਲ, ਅਮ੍ਰਿਤਪਾਲ ਸਿੰਘ ਨੇ ਅਕਤੂਬਰ 2023 ਵਿਚ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਉਸੀ ਪੁਰਾਣੀ ਘਟਨਾ ਅਤੇ ਮ੍ਰਿਤ ਫੌਜੀ ਦੀ ਤਸਵੀਰ ਨੂੰ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ghumaan Gurkirat ਨੇ 11 ਮਈ 2025 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ‘ਤੇ ਲਿਖਿਆ ਹੋਇਆ ਹੈ,” ਮਾਨਸਾ, ਪਿੰਡ ਕੋਟਲੀ ਕਲਾ ,ਮਾਪਿਆਂ ਦਾ ਇਕਲੌਤਾ ਪੁੱਤ ਫੌਜੀ ਜੰਮੂ ਕਸ਼ਮੀਰ ‘ਚ ਹੋਇਆ ਸ਼ਹੀਦ ਟ੍ਰੇਨਿੰਗ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਹੀ ਡਿਊਟੀ ‘ਤੇ ਗਿਆ ਸੀ ਸ਼ਹੀਦ ਅਗਨੀਵੀਰ ਅੰਮ੍ਰਿਤਪਾਲ ਸਿੰਘ”
ਸੋਸ਼ਲ ਮੀਡਿਆ ‘ਤੇ ਕਈ ਯੂਜਰਸ ਨੇ ਇਸ ਪੋਸਟ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ।

ਪੜਤਾਲ
ਵਾਇਰਲ ਦਾਅਵੇ ਦੀ ਪੜਤਾਲ ਕਰਨ ਲਈ ਅਸੀਂ ਸਬੰਧਤ ਕੀਵਰਡਸ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਇੰਗਲਿਸ਼ ਜਾਗਰਣ ਦੀ ਵੈਬਸਾਈਟ ‘ਤੇ ਇਕ ਖ਼ਬਰ ਮਿਲੀ। ਰਿਪੋਰਟ ਨੂੰ 16 ਅਕਤੂਬਰ 2023 ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, “ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ 11 ਅਕਤੂਬਰ ਨੂੰ ਅਗਨੀਵੀਰ ਭਰਤੀ ਅਮ੍ਰਿਤਪਾਲ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ।”

ਸਰਚ ਦੇ ਦੌਰਾਨ, ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਖਬਰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਮਿਲੀ। 16 ਅਕਤੂਬਰ 2023 ਨੂੰ ਪ੍ਰਕਾਸ਼ਤ ਰਿਪੋਰਟ ਦੇ ਅਉਸਰ,”ਪੁੰਛ ਜ਼ਿਲ੍ਹੇ ਦੇ ਮੈਂਡਰ ਉਪਮੰਡਲ ਦੇ ਮਨਕੋਟ ਇਲਾਕੇ ਵਿੱਚ ਐਲਓਸੀ ਦੇ ਨੇੜੇ ਅਮ੍ਰਿਤਪਾਲ ਸਿੰਘ ਦੀ ਡਿਊਟੀ ਸੀ। ਇਸ ਦੌਰਾਨ ਉਨ੍ਹਾਂ ਦੇ ਮੱਥੇ ‘ਤੇ ਗੋਲੀ ਲੱਗੀ। ਉਨ੍ਹਾਂ ਦੇ ਮ੍ਰਿਤਕ ਦੇਹ ਨੂੰ ਪ੍ਰਾਈਵੇਟ ਐਮਬੂਲੈਂਸ ਵਿੱਚ ਲਾਇਆ ਗਿਆ ਅਤੇ ਸੈਨਾ ਦੇ ਦੋ ਜਾਵਾਂ ਸ਼ਵ ਨੂੰ ਛੱਡਣ ਆਏ ਸਨ। ਉਨ੍ਹਾਂ ਨੂੰ ਸੈਨਿਕ ਸਨਮਾਨ ਨਾ ਮਿਲਣ ‘ਤੇ ਪਰਿਵਾਰ ਦੇ ਮੈਂਬਰ ਨੇ ਸਵਾਲ ਉਠਾਇਆ ਹੈ। ਖਬਰ ਵਿੱਚ ਭਾਰਤੀ ਸੈਨਾ ਵਲੋਂ 15 ਅਕਤੂਬਰ ਦੀ ਦੇਰ ਰਾਤ ਜਾਰੀ ਕੀਤਾ ਗਿਆ ਬਿਆਨ ਵੀ ਮਿਲਾ। ਜਿਸ ਵਿੱਚ ਦੱਸਿਆ ਗਿਆ ਕਿ, ਅਗਨੀਵੀਰ ਅਮ੍ਰਿਤਪਾਲ ਨੇ ਆਤਮਹੱਤਿਆ ਕੀਤੀ ਸੀ। ਇਸ ਕਾਰਨ ਉਨ੍ਹਾਂ ਨੂੰ ਸੈਨਿਕ ਸਨਮਾਨ ਨਹੀਂ ਗਿਆ। ਸੈਨਾ ਨੇ ਅਧਿਕਾਰਿਕ ਐਕਸ ਹੈਂਡਲ ਤੋਂ ਇਹ ਪੋਸਟ ਕੀਤੀ ਗਈ ਹੈ।”
ਸਾਡੀ ਪੜਤਾਲ ਵਿੱਚ ਇਹ ਸਪੱਸ਼ਟ ਹੋਇਆ ਕਿ ਅਮ੍ਰਿਤਪਾਲ ਸਿੰਘ ਦੀ ਮੌਤ ਨਾਲ ਸਬੰਧਤ ਪੋਸਟ ਪੁਰਾਣੀ ਹੈ। ਸੋਸ਼ਲ ਮੀਡਿਆ ‘ਤੇ ਅਮ੍ਰਿਤਪਾਲ ਸਿੰਘ ਨੂੰ ਸੈਨਿਕ ਸਨਮਾਨ ਨਹੀਂ ਦੇਣ ‘ਤੇ ਇੱਕ ਪੋਸਟ ਵਾਇਰਲ ਕੀਤੀ ਗਈ ਸੀ। ਸਾਲ 2023 ਵਿੱਚ ਵਾਇਰਲ ਹੋਈ ਪੋਸਟ ਵਿੱਚ ਦਾਅਵਾ ਕੀਤਾ ਗਿਆ,”ਕੇਂਦਰ ਸਰਕਾਰ ਅਗਨੀਵੀਰਾਂ ਨੂੰ ਸ਼ਹੀਦ ਦਾ ਦਰਜ਼ਾ ਨਹੀਂ ਦੇ ਰਹੀ ਹੈ, ਜਿਸ ਕਾਰਨ ਅਮ੍ਰਿਤਪਾਲ ਸਿੰਘ ਨੂੰ ਸੈਨਿਕ ਸਨਮਾਨ ਨਹੀਂ ਦਿੱਤਾ ਗਿਆ।” ਵਿਸ਼ਵਾਸ ਨਿ ਨਿਊਜ ਨੇ ਜਾਂਚ ਵਿਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਸੀ। ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਅਸੀਂ ਜੰਮੂ ਵਿਚ ਸੈਨਾ ਦੇ ਪੀਆਰਓ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕੁਝ ਲੋਕ ਅਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅਫਵਾਹਾਂ ਉਡਾ ਰਹੇ ਹਨ। ਉਸਨੇ ਆਤਮਹੱਤਿਆ ਕੀਤੀ ਸੀ। ਸੈਨਾ ਨੇ ਐਕਸ ਹੈਂਡਲ ‘ਤੇ ਪੋਸਟ ਕਰ ਸਭ ਸਾਫ ਵੀ ਕੀਤਾ ਹੈ।” ਫੈਕਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਚਲ ਰਹੇ ਤਣਾਅ ਵਿਚਕਾਰ ਬਹੁਤ ਸਾਰੇ ਗੁਮਰਾਹਕੁੰਨ ਅਤੇ ਫਰਜੀ ਦਾਅਵੇ ਵਾਇਰਲ ਕੀਤੇ ਗਏ। ਦਾਵਿਆਂ ਨਾਲ ਜੁੜੀ ਫੈਕਟ ਚੈੱਕ ਰਿਪੋਰਟਸ ਨੂੰ ਵਿਸ਼ਵਾਸ ਨਿਊਜ ਦੀ ਵੈਬਸਾਈਟ ‘ਤੇ ਪੜ੍ਹਿਆ ਜਾ ਸਕਦਾ ਹੈ।
ਜਾਂਚ ਦੇ ਅੰਤ ਵਿਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ।ਫੇਸਬੁੱਕ ‘ਤੇ ਯੂਜ਼ਰ ਨੂੰ 14 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਰਅਸਲ, ਅਮ੍ਰਿਤਪਾਲ ਸਿੰਘ ਨੇ ਅਕਤੂਬਰ 2023 ਵਿਚ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਸੀ। ਉਸੀ ਪੁਰਾਣੀ ਘਟਨਾ ਅਤੇ ਮ੍ਰਿਤ ਫੌਜੀ ਦੀ ਤਸਵੀਰ ਨੂੰ ‘ਓਪਰੇਸ਼ਨ ਸਿੰਦੂਰ’ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਫੌਜੀ ਅਮ੍ਰਿਤਪਾਲ ਸਿੰਘ ਦੀ ਇਹ ਪੋਸਟ ਹਾਲੀਆ ਹੈ।
- Claimed By : Fb user-ghumaan Gurkirat
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











