Fact Check: ਅੰਮ੍ਰਿਤਸਰ ਵਿਚ ਦਲਿਤ ਬੱਚਿਆਂ ਦੀ ਕੁਟਾਈ ਦੀ 2018 ਦੀ ਘਟਨਾ ਨੂੰ ਹਾਲੀਆ ਦੱਸ ਕੇ ਕੀਤਾ ਜਾ ਰਿਹਾ ਸ਼ੇਅਰ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਅਸਲ ਵਿੱਚ ਇਹ ਘਟਨਾ ਸਾਲ 2018 ਦੀ ਹੈ, ਜਦੋਂ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਪਿੰਡ ਵਿੱਚ ਕੁਝ ਬੱਚੇ ਪਤੰਗ ਦੀ ਭਾਲ ਕਰਦੇ ਹੋਏ ਇੱਕ ਕਿਸਾਨ ਦੇ ਖੇਤ ਵਿੱਚ ਵੜ ਗਏ ਸਨ ਅਤੇ ਉੱਥੋਂ ਉਨ੍ਹਾਂ ਨੇ ਮੂਲੀ ਖਾਧੀ ਸੀ। ਕਿਸਾਨ ਨੇ ਬੱਚਿਆਂ ਨੂੰ ਇਸ ਗੱਲ ਦੀ ਸਜ਼ਾ ਦੇਣ ਲਈ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਕੁੱਟਿਆ ਅਤੇ ਨਿਰਵਸਤਰ ਕਰ ਭਜਾਇਆ। ਉਸੇ ਵੀਡੀਓ ਨੂੰ ਹਾਲ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।
- By: Jyoti Kumari
- Published: Apr 16, 2025 at 05:14 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਬੱਚਿਆਂ ਨੂੰ ਨਗਨ ਅਵਸਥਾ ਵਿੱਚ ਵੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੇ ਕਿਸਾਨ ਦੇ ਖੇਤ ਤੋਂ ਮੂਲੀ ਪੁੱਟ ਕੇ ਖਾ ਲਈ, ਤਾਂ ਕਿਸਾਨ ਨੇ ਬੱਚਿਆਂ ਨੂੰ ਸਜ਼ਾ ਦਿੰਦੇ ਹੋਏ ਉਨ੍ਹਾਂ ਦੇ ਕੱਪੜੇ ਉਤਰਵਾ ਦਿੱਤੇ ਅਤੇ ਨੰਗਾ ਕਰ ਭਜਾਇਆ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਇਸ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਇਹ ਘਟਨਾ 2018 ਦੀ ਹੈ, ਜਦੋਂ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਪਿੰਡ ਵਿੱਚ ਕੁਝ ਬੱਚੇ ਪਤੰਗ ਲੱਭਦੇ ਹੋਏ ਇੱਕ ਕਿਸਾਨ ਦੇ ਖੇਤ ਵਿੱਚ ਚਲੇ ਗਏ ਸਨ ਅਤੇ ਉਥੋਂ ਮੂਲੀ ਪੁੱਟ ਕੇ ਖਾਧੀ ਸੀ। ਜਿਸਦੇ ਬਾਅਦ ਕਿਸਾਨ ਨੇ ਬੱਚਿਆਂ ਨੂੰ ਸਜ਼ਾ ਦਿੰਦੇ ਹੋਏ ਉਨ੍ਹਾਂ ਨੂੰ ਨਿਰਵਸਤਰ ਕਰਕੇ ਭਜਾਇਆ ਸੀ। ਉਸੇ ਵੀਡੀਓ ਨੂੰ ਹਾਲ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਸੋਸ਼ਲ ਮੀਡੀਆ ਯੂਜ਼ਰ ਨੇ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਆਹ ਵੇਖ ਲਓ ਵੱਡੇ ਸਰਦਾਰਾਂ ਦੀ ਕਰਤੂਤ, ਮੂਲੀ ਪੁੱਟਣ ‘ਤੇ ਆਹ ਸਜਾ”
ਪੋਸਟ ਦੇ ਸੰਵੇਦਨਸ਼ੀਲ ਹੋਣ ਦੇ ਕਾਰਨ ਅਸੀਂ ਇਸਦਾ ਲਿੰਕ ਇੱਥੇ ਨਹੀਂ ਦੇ ਰਹੇ ਹਾਂ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਣਨ ਲਈ, ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਇੱਕ ਰਿਪੋਰਟ Jagbani ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡਿਓ ਨੂੰ 14 ਫਰਵਰੀ 2018 ਨੂੰ ਅਪਲੋਡ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਮਾਮਲਾ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਦਾ ਹੈ। ਜਦੋਂ ਕੁਝ ਬੱਚੇ ਪਤੰਗ ਲਭਦੇ ਇੱਕ ਕਿਸਾਨ ਦੇ ਖੇਤ ਵਿੱਚ ਵੜ ਗਏ ਸਨ। ਉਥੇ ਉਨ੍ਹਾਂ ਨੇ ਮੂਲੀ ਖਾ ਲਈ ਅਤੇ ਕਿਸਾਨ ਨੇ ਉਨ੍ਹਾਂ ਨੂੰ ਦੇਖ ਲਿਆ। ਜਿਸਦੇ ਬਾਅਦ ਕਿਸਾਨ ਨੇ ਬੱਚਿਆਂ ਨੂੰ ਸਜਾ ਦੇਣ ਲਈ ਬੱਚਿਆਂ ਦੇ ਕੱਪੜੇ ਉਤਰਵਾ ਦਿੱਤੇ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ। ਕਿਸਾਨ ਨੇ ਬੱਚਿਆਂ ਨੂੰ ਨਿਰਵਸਤਰ ਭਜਾਇਆ ਸੀ।
ਸਰਚ ਦੇ ਦੌਰਾਨ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਨਿਊਜ 18 ਪੰਜਾਬ ਦੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਮਿਲੀ। 15 ਫਰਵਰੀ 2018 ਨੂੰ ਕੀਤੀ ਗਈ ਪੋਸਟ ਵਿੱਚ ਦੱਸਿਆ ਗਿਆ,”ਅੰਮ੍ਰਿਤਸਰ ਦੇ ਸੋਹੀਆਂ ਕਲਾਂ ਪਿੰਡ ਵਿੱਚ ਕੁਝ ਬੱਚੇ ਪਤੰਗ ਦੀ ਭਾਲ ਕਰਦੇ ਹੋਏ ਇੱਕ ਕਿਸਾਨ ਦੇ ਖੇਤ ਵਿੱਚ ਵੜ ਗਏ ਸਨ। ਇੱਕ ਬੱਚੇ ਨੂੰ ਭੁੱਖ ਲੱਗੀ ਤਾਂ ਉਸਨੇ ਇੱਕ ਮੂਲੀ ਪੁੱਟ ਕੇ ਖਾ ਲਈ। ਜਿਸਦੇ ਬਾਅਦ ਕਿਸਾਨ ਨੇ ਬੱਚਿਆਂ ਨੂੰ ਸਜਾ ਦਿੱਤੀ। ਉਸਨੇ ਬੱਚਿਆਂ ਦੇ ਕਪੜੇ ਉਤਰਵਾ ਕੇ ਉਨ੍ਹਾਂ ਨੂੰ 3 ਕਿਲੋਮੀਟਰ ਤੱਕ ਨੰਗਾ ਭਜਾਇਆ। ਪਿੰਡ ਦੇ ਹੀ ਕਿਸੇ ਵਿਅਕਤੀ ਨੇ ਬੱਚਿਆਂ ਦਾ ਵੀਡੀਓ ਬਣਾਇਆ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਿਸਾਨ ਦੇ ਖਿਲਾਫ ਦੇ ਮਾਮਲਾ ਦਰਜ ਕੀਤਾ ਗਿਆ।”
ਸਾਨੂੰ ਹਿੰਦੁਸਤਾਨ ਟਾਈਮਜ਼ ਦੀ ਵੈਬਸਾਈਟ ‘ਤੇ ਵੀਡੀਓ ਨਾਲ ਜੁੜੀ ਖ਼ਬਰ ਮਿਲੀ।15 ਫਰਵਰੀ 2018 ਨੂੰ ਪ੍ਰਕਾਸ਼ਤ ਕੀਤੀ ਗਈ ਖ਼ਬਰ ਵਿੱਚ ਦੱਸਿਆ ਗਿਆ ਕਿ,”ਅਮ੍ਰਿਤਸਰ ਦੇ ਸੋਹੀਆਂ ਕਲਾਂ ਪਿੰਡ ਦੇ ਇੱਕ ਕਿਸਾਨ ਲੱਟੀ ਨੇ ਉਸਦੇ ਖੇਤ ਤੋਂ ਮੂਲੀ ਪੁੱਟਣ ਵਾਲੇ ਪੰਜ ਸਿੱਖ ਬੱਚਿਆਂ ਨੂੰ ਨਿਰਵਸਤਰ ਕਰ ਉਨ੍ਹਾਂ ਦੀ ਕੁਟਾਈ ਕੀਤੀ ਅਤੇ ਫਿਰ ਉਨ੍ਹਾਂ ਨੂੰ ਭਜਾਇਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪੀੜਿਤਾਂ ਦੇ ਘਰ ਪਹੁੰਚੀ ਅਤੇ ਕਿਸਾਨ ਖਿਲਾਫ ਮਾਮਲਾ ਦਰਜ ਕੀਤਾ।”
ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਵੀਡੀਓ ਨੂੰ ਅੰਮ੍ਰਿਤਸਰ,ਪੰਜਾਬੀ ਜਾਗਰਣ ਦੇ ਰਿਪੋਰਟਰ ਅਮ੍ਰਿਤਾਪਾਲ ਸਿੰਘ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ “ਇਹ ਮਾਮਲਾ ਬਹੁਤ ਪੁਰਾਣਾ ਹੈ। ਹਾਲ ਹੀ ਵਿੱਚ ਅਜਿਹੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ। ਇਹ ਘਟਨਾ ਅੰਮ੍ਰਿਤਸਰ ਦੀ ਹੈ,ਪਰ ਪੁਰਾਣੀ ਹੈ।”
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ। ਪਤਾ ਚਲਿਆ ਕਿ 458 ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁਮਰਾਹਕੁੰਨ ਹੈ। ਅਸਲ ਵਿੱਚ ਇਹ ਘਟਨਾ ਸਾਲ 2018 ਦੀ ਹੈ, ਜਦੋਂ ਅੰਮ੍ਰਿਤਸਰ ਦੇ ਸੋਹੀਆਂ ਕਲਾਂ ਪਿੰਡ ਵਿੱਚ ਕੁਝ ਬੱਚੇ ਪਤੰਗ ਦੀ ਭਾਲ ਕਰਦੇ ਹੋਏ ਇੱਕ ਕਿਸਾਨ ਦੇ ਖੇਤ ਵਿੱਚ ਵੜ ਗਏ ਸਨ ਅਤੇ ਉੱਥੋਂ ਉਨ੍ਹਾਂ ਨੇ ਮੂਲੀ ਖਾਧੀ ਸੀ। ਕਿਸਾਨ ਨੇ ਬੱਚਿਆਂ ਨੂੰ ਇਸ ਗੱਲ ਦੀ ਸਜ਼ਾ ਦੇਣ ਲਈ ਉਨ੍ਹਾਂ ਦੇ ਕੱਪੜੇ ਉਤਰਵਾ ਕੇ ਕੁੱਟਿਆ ਅਤੇ ਨਿਰਵਸਤਰ ਕਰ ਭਜਾਇਆ। ਉਸੇ ਵੀਡੀਓ ਨੂੰ ਹਾਲ ਦਾ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।
- Claim Review : ਆਹ ਵੇਖ ਲਓ ਵੱਡੇ ਸਰਦਾਰਾਂ ਦੀ ਕਰਤੂਤ, ਮੂਲੀ ਪੁੱਟਣ ਤੇ ਆਹ ਸਜਾ
- Claimed By : Insta User- luckybhat71
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











