X
X

Fact Check: ਵਾਰਾਣਸੀ ਫਲਾਈਟ ‘ਚ ਸੰਸਕ੍ਰਿਤ ਵਿੱਚ ਨਹੀਂ ਹੋਈ ਅਨਾਉਂਸਮੈਂਟ, ਵਾਇਰਲ ਵੀਡੀਓ ਐਡੀਟੇਡ ਹੈ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਰਾਣਸੀ ‘ਚ ਫਲਾਈਟ ਵਿੱਚ ਸੰਸਕ੍ਰਿਤ ਵਿੱਚ ਅਨਾਉਂਸਮੈਂਟ ਦਾ ਦਾਅਵਾ ਗਲਤ ਹੈ। ਅਕਾਸਾ ਏਅਰ ਨੇ ਖੁਦ ਇਸ ਦਾਅਵੇ ਦਾ ਖੰਡਨ ਕੀਤਾ ਹੈ। ਵਾਇਰਲ ਵੀਡੀਓ ਨੂੰ ਡਬ ਕੀਤਾ ਗਿਆ ਹੈ, ਜਿਸ ਨੂੰ ਅਸਲੀ ਮੰਨ ਕੇ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਫਲਾਈਟ ਅਟੈਂਡੈਂਟ ਨੂੰ ਸੰਸਕ੍ਰਿਤ ਭਾਸ਼ਾ ‘ਚ ਸੁਰੱਖਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਵਾਰਾਣਸੀ ਏਅਰਪੋਰਟ ‘ਤੇ ਸੰਸਕ੍ਰਿਤ ‘ਚ ਅਨਾਉਂਸਮੈਂਟ ਕੀਤੀ ਗਈ ਹੈ। ਵੀਡੀਓ ਨੂੰ ‘ਅਕਾਸਾ ਏਅਰ’ ਦਾ ਦੱਸਿਆ ਜਾ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਡਬ ਕੀਤਾ ਗਿਆ ਹੈ। ‘ਅਕਾਸਾ ਏਅਰ’ ਨੇ ਅਜਿਹੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਹੈ। ‘ਆਕਾਸਾ ਏਅਰ’ ਨੇ ਆਪਣੇ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦਾ ਖੰਡਨ ਕੀਤਾ ਹੈ। ਲੋਕ ਗ਼ਲਤ ਦਾਅਵੇ ਨਾਲ ਡੱਬ ਕੀਤੇ ਗਏ ਵੀਡੀਓ ਨੂੰ ਸਾਂਝਾ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ‘ਚ ?

ਫੇਸਬੁੱਕ ਯੂਜ਼ਰ Kumar Amit Mohanty ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”ਵਾਰਾਣਸੀ ਹਵਾਈ ਅੱਡੇ ‘ਤੇ ਸੰਸਕ੍ਰਿਤ ‘ਚ ਹੋ ਰਹੇ ਹਨ ਵਿਮਾਨ ਦੀ ਪ੍ਰਾਥਮਿਕ ਘੋਸ਼ਣਾ……..ਬਹੁਤ ਸੁੰਦਰ…

First flight announcement in Sanskrit in Varanasi Airport Great ”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਅਸੀਂ ਪਹਿਲਾਂ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ। ਖੋਜ ਕਰਨ ‘ਤੇ ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ‘ਅਕਾਸਾ ਏਅਰ’ ਦੇ ਸੋਸ਼ਲ ਮੀਡੀਆ ਹੈਂਡਲ ਨੂੰ ਚੈੱਕ ਕੀਤਾ। 13 ਜੂਨ 2024 ਨੂੰ ‘ਅਕਾਸਾ ਏਅਰ’ ਨੇ ਆਪਣੇ ਵੈਰੀਫਾਈਡ ਅਕਾਊਂਟ ਤੋਂ ਇੱਕ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿੱਚ ਲਿਖਿਆ ਗਿਆ ਹੈ, “ਸਾਡੀ ਉਡਾਣ ਸੰਬੰਧੀ ਸਾਰੀ ਅਨਾਉਂਸਮੈਂਟ ਹਿੰਦੀ ਅਤੇ ਅੰਗਰੇਜ਼ੀ ਵਿੱਚ ਕੀਤੀ ਜਾਂਦੀ ਹੈ। ਵਾਇਰਲ ਵੀਡੀਓ ਵਿੱਚ ਕੀਤੀ ਗਈ ਅਨਾਉਂਸਮੈਂਟ ਅਧਿਕਾਰਤ ਨਹੀਂ ਹੈ ਅਤੇ ਇਹ ਇੱਕ ਡੱਬ ਕੀਤਾ ਗਿਆ ਵੀਡੀਓ ਹੈ ਜਿਸ ਨੂੰ ਸਾਂਝਾ ਕੀਤਾ ਗਿਆ ਹੈ।”

ਜਾਂਚ ਵਿਚ ਅੱਗੇ ਅਸੀਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਅਸੀਂ @sanskritsparrow ਲਿਖਿਆ ਨਜਰ ਆਇਆ। ਅਸੀਂ ਗੂਗਲ ‘ਤੇ @sanskritsparrow ਨੂੰ ਸਰਚ ਕੀਤਾ। ਸਾਨੂੰ 6 ਜੂਨ 2024 ਨੂੰ ਵਾਇਰਲ ਵੀਡੀਓ ਸਾਂਝਾ ਕੀਤਾ ਹੋਇਆ ਮਿਲਿਆ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਵੀਡੀਓ ਇੱਕ ਡਬ ਕੀਤਾ ਹੋਇਆ ਵਾਇਸ ਓਵਰ ਹੈ। ਕਿਸੇ ਵੀ ਫਲਾਈਟ ਵਿੱਚ ਅਜਿਹੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ ਹੈ। ਇਸ ਵੀਡੀਓ ਦਾ @akasaair ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਅਸੀਂ ਵੀਡੀਓ ਦੇ ਸਬੰਧ ਵਿੱਚ ਇਸ ਪੇਜ ਨੂੰ ਬਣਾਉਣ ਵਾਲੀ ਸਮਸ਼ਤੀ ਗੁੱਬੀ ਨਾਲ ਸੰਪਰਕ ਕੀਤਾ। ਸਮਸ਼ਤੀ ਨੇ ਸਾਨੂੰ ਜਵਾਬ ਵਿੱਚ ਦੱਸਿਆ ਕਿ, “ਇਹ ਦਾਅਵਾ ਗਲਤ ਹੈ। ਇਹ ਮੇਰੇ ਦੁਆਰਾ ਕੀਤਾ ਗਿਆ ਇੱਕ ਉਡਾਣ ਅਨਾਉਂਸਮੈਂਟ ਵਾਇਸ ਓਵਰ ਸੀ। ਸਮਸ਼ਤੀ ਨੇ ਕਿਹਾ ਕਿ ਉਹ ਇੱਕ ਸੰਸਕ੍ਰਿਤ ਕੰਟੇਂਟ ਕ੍ਰੀਏਟਰ ਹੈ ਅਤੇ ਸੰਸਕ੍ਰਿਤ ਵਿੱਚ ਕਈ ਵੀਡੀਓਜ਼ ਵਿੱਚ ਵਾਇਸ ਓਵਰ ਕਰ ਚੁੱਕੀ ਹੈ। ਕਿਸੇ ਵੀ ਏਅਰਲਾਈਨ ਦਾ ਇਸ ਅਨਾਉਂਸਮੈਂਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਅੰਤ ਵਿੱਚ ਅਸੀਂ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਫੇਸਬੁੱਕ ‘ਤੇ ਯੂਜ਼ਰ ਦੇ 1 ਹਜ਼ਾਰ ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਵਾਰਾਣਸੀ ‘ਚ ਫਲਾਈਟ ਵਿੱਚ ਸੰਸਕ੍ਰਿਤ ਵਿੱਚ ਅਨਾਉਂਸਮੈਂਟ ਦਾ ਦਾਅਵਾ ਗਲਤ ਹੈ। ਅਕਾਸਾ ਏਅਰ ਨੇ ਖੁਦ ਇਸ ਦਾਅਵੇ ਦਾ ਖੰਡਨ ਕੀਤਾ ਹੈ। ਵਾਇਰਲ ਵੀਡੀਓ ਨੂੰ ਡਬ ਕੀਤਾ ਗਿਆ ਹੈ, ਜਿਸ ਨੂੰ ਅਸਲੀ ਮੰਨ ਕੇ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਵਾਰਾਣਸੀ ਹਵਾਈ ਅੱਡੇ 'ਤੇ ਸੰਸਕ੍ਰਿਤ ਵਿਚ ਹੋ ਰਹੇ ਹਨ ਵਿਮਾਨ ਦੀ ਪ੍ਰਾਥਮਿਕ ਅਨਾਉਂਸਮੈਂਟ
  • Claimed By : Kumar Amit Mohanty
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later