X
X

Fact Check: ਤੇਲੰਗਾਨਾ ਵਿੱਚ ਹੋਈ ਚੋਰੀ ਦੀ ਘਟਨਾ ਨੂੰ ਪੰਜਾਬ ਦਾ ਦੱਸਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ

ਘਰ ਵਿੱਚ ਦਾਖਲ ਹੁੰਦੇ ਚੋਰਾਂ ਦਾ ਵਾਇਰਲ ਵੀਡੀਓ ਪੰਜਾਬ ਨਹੀਂ, ਤੇਲੰਗਾਨਾ ਦਾ ਹੈ। ਅਸਲ ਵਿੱਚ ਇਹ ਘਟਨਾ ਜਨਵਰੀ 2025 ਵਿੱਚ ਤੇਲੰਗਾਨਾ ਦੇ ਤੰਦੂਰ ਮੰਡਲ ਦੇ ਕੋਨਾਪੁਰ ਪਿੰਡ ਵਿੱਚ ਵਾਪਰੀ ਸੀ, ਜਿਸਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਤਿੰਨ ਆਦਮੀ ਨਜਰ ਆ ਰਹੇ ਹਨ। ਜਿਹਨਾਂ ਵਿੱਚੋਂ ਇੱਕ ਆਦਮੀ ਘਰ ਦਾ ਗੇਟ ਖੋਲ ਕੇ ਅੰਦਰ ਵੜ ਕੇ ਖੋਜਬੀਨ ਕਰਦਾ ਦਿੱਖ ਰਿਹਾ ਹੈ ਅਤੇ ਇੱਕ ਆਦਮੀ ਗੇਟ ਦੇ ਬਾਹਰ ਖੜਾ ਹੈ। ਬਾਅਦ ਵਿੱਚ ਤੀਜਾ ਵਿਅਕਤੀ ਵੀ ਉੱਥੇ ਆਉਂਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪੰਜਾਬ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਅਸਲ ਵਿੱਚ ਵਾਇਰਲ ਵੀਡੀਓ ਤੇਲੰਗਾਨਾ ਦੇ ਤੰਦੂਰ ਮੰਡਲ ਦੇ ਕੋਨਾਪੁਰ ਪਿੰਡ ਦਾ ਹੈ। ਜਿਸਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Ravi Kumar’ ਨੇ 26 ਜਨਵਰੀ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ”ਪੰਜਾਬ ਨੂੰ ਇਹਨਾਂ ਨੇ ਯੂਪੀ ਬਿਹਾਰ ਬਣਾਂ ਰੱਖਿਆ ਰਾਤਾਂ ਨੂੰ ਕਰਦੇ ਨੇ ਘਰਾਂ ਵਿੱਚ ਚੋਰੀਆਂ #reelsfbシ #viralreels #viralreelschallenge #trendingreels #reelschallenge #reelsviral #facebookreels #shortsviral #shortsvideos #shorts #short”

ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਇਨਵਿਡ ਟੂਲ ਦੀ ਮਦਦ ਨਾਲ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਲੇਂਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ YOYO TV Channel ਦੇ ਆਧਿਕਾਰਿਕ ਯੂਟਿਊਬ ਚੈਨਲ ‘ਤੇ ਮਿਲੀ। 8 ਜਨਵਰੀ 2025 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਜਾਣਕਾਰੀ ਮੁਤਾਬਕ, ਇਹ ਘਟਨਾ ਤੇਲੰਗਾਨਾ ਦੇ ਤੰਦੂਰ ਦੀ ਹੈ।

ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ eenadu.net ਦੀ ਵੈਬਸਾਈਟ ‘ਤੇ ਵੀ ਮਿਲੀ। ਰਿਪੋਰਟ ਨੂੰ 9 ਜਨਵਰੀ 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ ਤੇਲੰਗਾਨਾ ਦੀ ਹੈ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ।

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ 99 ਟੀਵੀ ਦੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਹੈਂਡਲ ‘ਤੇ ਵੀ ਮਿਲੀ। 8 ਜਨਵਰੀ 2025 ਨੂੰ ਸ਼ੇਅਰ ਵੀਡੀਓ ਨਾਲ ਦੱਸਿਆ ਗਿਆ ਹੈ ਕਿ, “ਇਸ ਮਹੀਨੇ ਦੀ 1 ਤਰੀਖ ਨੂੰ ਤੰਦੂਰ ਮੰਡਲ ਦੇ ਕੋਨਾਪੁਰ ਪਿੰਡ ਵਿੱਚ ਚੋਰਾਂ ਨੇ 4 ਘਰਾਂ ਦੀ ਸੇਂਧ ਲਗਾਈ। ਸੀਸੀ ਟੀਵੀ ਕੈਮਰਾ ਵਿਚ ਰਿਕੋਰਡ ਹੋਇਆ ਚੋਰਾਂ ਦਾ ਦ੍ਰਿਸ਼। ਪੁਲਿਸ ਨੇ ਚੋਰਾਂ ਦੀ ਪਹਿਚਾਣ ਕਰਨਾਟਕ ਰਾਜ ਦੇ ਬਾਲਕੀ ਤੋਂ ਕੀਤੀ ਹੈ।”

ਵਾਇਰਲ ਵੀਡੀਓ ਨੂੰ ਕਈ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੇ ਤੇਲੰਗਾਨਾ ਦੀ ਦੱਸਦੇ ਹੋਏ ਸ਼ੇਅਰ ਕੀਤਾ ਹੈ।

ਵਧੇਰੇ ਜਾਣਕਾਰੀ ਲਈ, ਅਸੀਂ ਹੈਦਰਾਬਾਦ ਦੇ ਸਥਾਨਕ ਪੱਤਰਕਾਰ ਸ੍ਰੀ ਹਰਸ਼ਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਤੇਲੰਗਾਨਾ ਦਾ ਹੀ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 7 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਸੰਗਰੂਰ ਦਾ ਨਿਵਾਸੀ ਦੱਸਿਆ ਹੈ।

ਨਤੀਜਾ: ਘਰ ਵਿੱਚ ਦਾਖਲ ਹੁੰਦੇ ਚੋਰਾਂ ਦਾ ਵਾਇਰਲ ਵੀਡੀਓ ਪੰਜਾਬ ਨਹੀਂ, ਤੇਲੰਗਾਨਾ ਦਾ ਹੈ। ਅਸਲ ਵਿੱਚ ਇਹ ਘਟਨਾ ਜਨਵਰੀ 2025 ਵਿੱਚ ਤੇਲੰਗਾਨਾ ਦੇ ਤੰਦੂਰ ਮੰਡਲ ਦੇ ਕੋਨਾਪੁਰ ਪਿੰਡ ਵਿੱਚ ਵਾਪਰੀ ਸੀ, ਜਿਸਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।

  • Claim Review : ਚੋਰਾਂ ਦਾ ਇਹ ਵੀਡੀਓ ਪੰਜਾਬ ਦਾ ਹੈ।
  • Claimed By : ਫੇਸਬੁੱਕ ਯੂਜ਼ਰ -Ravi Kumar
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later