Fact Check: ਬੁਲਡੋਜ਼ਰ ਨਾਲ ਲੜਦੇ ਹਾਥੀ ਦਾ ਵੀਡੀਓ ਹੈਦਰਾਬਾਦ ਦਾ ਨਹੀਂ,ਪੱਛਮੀ ਬੰਗਾਲ ਦਾ ਹੈ
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਇੱਕ ਗੁੱਸੇ ਵਿੱਚ ਆਏ ਹਾਥੀ ਦੇ ਬੁਲਡੋਜ਼ਰ ‘ਤੇ ਹਮਲਾ ਕਰਨ ਦੇ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦੋਵੇਂ ਵੀਡੀਓਜ਼ ਦਾ ਹੈਦਰਾਬਾਦ ਦੇ ਕਾਂਚਾ ਗਾਜ਼ੀਬੋਵਲੀ ਜੰਗਲ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਪਹਿਲਾ ਵਾਇਰਲ ਵੀਡੀਓ ਪੱਛਮੀ ਬੰਗਾਲ ਦਾ ਹੈ। ਸਥਾਨਕ ਲੋਕਾਂ ਨੇ ਜੰਗਲੀ ਹਾਥੀ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਹਾਥੀ ਗੁੱਸੇ ਵਿੱਚ ਆ ਗਿਆ ਅਤੇ ਬੁਲਡੋਜ਼ਰ ਨਾਲ ਲੜਨ ਲੱਗ ਪਿਆ। ਇਸ ਝੜਪ ਵਿੱਚ ਹਾਥੀ ਦੀ ਸੁੰਡ ਜ਼ਖਮੀ ਹੋ ਗਈ। ਜਦੋਂ ਕਿ ਦੂਜਾ ਵੀਡੀਓ ਹਾਥੀ ਦਾ ਨਹੀਂ ਸਗੋਂ ਅਫਰੀਕਾ ਵਿੱਚ ਰਹਿਣ ਵਾਲੀ ਇੱਕ ਹਥਿਨੀ ਦਾ ਹੈ, ਜਿਸਦੀ ਸੁੰਡ ਵਿੱਚ ਜਨਮ ਤੋਂ ਹੀ ਇੱਕ ਛੇਕ ਹੈ।
- By: Pragya Shukla
- Published: Apr 8, 2025 at 04:13 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਹਾਥੀ ਦੇ ਦੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਵੀਡੀਓ ਵਿੱਚ ਹਾਥੀ ਨੂੰ ਬੁਲਡੋਜ਼ਰ ਨਾਲ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤੇਲੰਗਾਨਾ ਦੇ ਕਾਂਚਾ ਗਾਚੀਬੋਲੀ ਜੰਗਲ ਦਾ ਹੈ, ਜਿੱਥੇ ਬੁਲਡੋਜ਼ਰ ਲੈ ਕੇ ਜਦੋਂ ਲੋਕ ਉੱਥੇ ਜੰਗਲ ਕੱਟਣ ਲਈ ਪਹੁੰਚੇ ਤਾਂ ਹਾਥੀ ਨੇ ਜੰਗਲ ਬਚਾਉਣ ਲਈ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਹ ਜ਼ਖਮੀ ਹੋ ਗਿਆ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਦੋਵੇਂ ਵੀਡੀਓਜ਼ ਦਾ ਹੈਦਰਾਬਾਦ ਦੇ ਕਾਂਚਾ ਗਾਚੀਬੋਲੀ ਜੰਗਲ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਪਹਿਲਾ ਵਾਇਰਲ ਵੀਡੀਓ ਪੱਛਮੀ ਬੰਗਾਲ ਦਾ ਹੈ। ਸਥਾਨਕ ਲੋਕਾਂ ਨੇ ਜੰਗਲੀ ਹਾਥੀ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਹਾਥੀ ਗੁੱਸੇ ਵਿੱਚ ਆ ਗਿਆ ਅਤੇ ਬੁਲਡੋਜ਼ਰ ਨਾਲ ਲੜਨ ਲੱਗ ਪਿਆ ਸੀ। ਇਸ ਝੜਪ ਵਿੱਚ ਹਾਥੀ ਦੀ ਸੁੰਡ ਜ਼ਖਮੀ ਹੋ ਗਈ ਸੀ। ਜਦੋਂ ਕਿ ਦੂਜਾ ਵੀਡੀਓ ਹਾਥੀ ਦਾ ਨਹੀਂ, ਸਗੋਂ ਅਫਰੀਕਾ ਵਿੱਚ ਰਹਿਣ ਵਾਲੀ ਇੱਕ ਹਥਿਨੀ ਦਾ ਹੈ,ਜਨਮ ਤੋਂ ਹੀ ਉਸਦੀ ਸੁੰਡ ਵਿੱਚ ਛੇਕ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਰਾਜਾ ਭਾਈ ਨੇ 8 ਅਪ੍ਰੈਲ 2025 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, ” ਇਸ ਹਾਥੀ ਨੇ ਬੁਲਡੋਜ਼ਰ ਤੋਂ ਆਪਣਾ ਘਰ ਬਚਾਇਆ ਸੀ। ਘਰ ਬਚਾਉਣ ਦੇ ਕਰਮ ਵਿੱਚ ਹਾਥੀ ਜ਼ਖਮੀ ਹੋ ਗਿਆ।”
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਇੱਕ ਰਿਪੋਰਟ ਟਾਈਮਜ਼ ਨਾਓ ਦੀ ਅਧਿਕਾਰਤ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 6 ਫਰਵਰੀ 2025 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਦੇ ਅਨੁਸਾਰ, ਵਾਇਰਲ ਵੀਡੀਓ ਪੱਛਮੀ ਬੰਗਾਲ ਦੇ ਜਲਪਾਈਗੁੜੀ ਦਾ ਹੈ। ਕੁਝ ਸਥਾਨਕ ਲੋਕਾਂ ਨੇ ਹਾਥੀ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹਾਥੀ ਨੇ ਉੱਥੇ ਮੌਜੂਦ ਨਿਰਮਾਣ ਦੇ ਸਾਮਾਨ ਅਤੇ ਬੁਲਡੋਜ਼ਰ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ।

ਨਿਊਜ 18 ਦੀ ਵੈੱਬਸਾਈਟ ‘ਤੇ 7 ਫਰਵਰੀ 2025 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਵਾਇਰਲ ਵੀਡੀਓ 1 ਫਰਵਰੀ ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ਵਿੱਚ ਵਾਪਰੀ ਘਟਨਾ ਦਾ ਹੈ। ਸਥਾਨਕ ਲੋਕਾਂ ਨੇ ਹਾਥੀ ਨੂੰ ਪਰੇਸ਼ਾਨ ਕਰ ਉਸਨੂੰ ਭੜਕਾ ਦਿੱਤਾ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਹਾਥੀ ਨੇ ਬੁਲਡੋਜ਼ਰ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬੁਲਡੋਜ਼ਰ ਨੂੰ ਜ਼ਬਤ ਕਰ ਲਿਆ ਸੀ। ਇਸ ਹਾਦਸੇ ਵਿੱਚ ਹਾਥੀ ਦੀ ਸੁੰਡ ‘ਚ ਚੋਟ ਆਈ ਸੀ। ਹਾਲਾਂਕਿ, ਕੋਈ ਹੋਰ ਇਸ ਹਾਦਸੇ ਵਿੱਚ ਜ਼ਖਮੀ ਨਹੀਂ ਹੋਇਆ ਸੀ।
ਹੋਰ ਖ਼ਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਅਸੀਂ ਹਾਥੀ ਦੇ ਦੂਜੇ ਵੀਡੀਓ ਦੀ ਸੱਚਾਈ ਜਾਣਨ ਲਈ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਵਰਤੋਂ ਕਰਕੇ ਉਹਨਾਂ ਨੂੰ ਖੋਜਿਆ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਇੱਕ ਰਿਪੋਰਟ ਅਪ੍ਰੈਲ 2021 ਵਿੱਚ singita.com ਨਾਮਕ ਇੱਕ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲੀ। ਰਿਪੋਰਟ ਦੇ ਮੁਤਾਬਕ, ਹਾਥੀ ਦਾ ਨਾਮ ਰੰਦਜੇਕਿਲੇ ਹੈ ਅਤੇ ਉਹ ਅਫਰੀਕਾ ਦੇ ਗ੍ਰੇਟਰ ਕਰੂਗਰ ਨੈਸ਼ਨਲ ਪਾਰਕ ਵਿੱਚ ਰਹਿੰਦੀ ਹੈ। ਰੰਦਜੇਕਿਲੇ ਦੇ ਜਨਮ ਤੋਂ ਹੀ ਉਸਦੇ ਸੁੰਡ ਵਿੱਚ ਇੱਕ ਛੇਕ ਹੈ।

ਆਪਣੀ ਜਾਂਚ ਦੌਰਾਨ ਸਾਨੂੰ ਰੰਦਜੇਕਿਲੇ ਦੇ ਕਈ ਹੋਰ ਵੀਡੀਓ ਵੀ ਮਿਲੇ।
ਵਧੇਰੇ ਜਾਣਕਾਰੀ ਲਈ ਅਸੀਂ ਹੈਦਰਾਬਾਦ ਦੇ ਸਥਾਨਕ ਰਿਪੋਰਟਰ ਸ਼੍ਰੀ ਹਰਸ਼ਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਇੱਥੋਂ ਦਾ ਨਹੀਂ ਹੈ। ਹਾਲਾਂਕਿ, ਜੰਗਲ ਕੱਟਣ ਦੇ ਮੁੱਦੇ ਨੂੰ ਲੈ ਕੇ ਇੱਥੇ ਬਹੁਤ ਵਿਰੋਧ ਹੋ ਰਿਹਾ ਹੈ।
ਅੰਤ ਵਿੱਚ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਪੰਜ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟ ਸਾਂਝੀ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਇੱਕ ਗੁੱਸੇ ਵਿੱਚ ਆਏ ਹਾਥੀ ਦੇ ਬੁਲਡੋਜ਼ਰ ‘ਤੇ ਹਮਲਾ ਕਰਨ ਦੇ ਵਾਇਰਲ ਵੀਡੀਓ ਬਾਰੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦੋਵੇਂ ਵੀਡੀਓਜ਼ ਦਾ ਹੈਦਰਾਬਾਦ ਦੇ ਕਾਂਚਾ ਗਾਜ਼ੀਬੋਵਲੀ ਜੰਗਲ ਨਾਲ ਕੋਈ ਸਬੰਧ ਨਹੀਂ ਹੈ। ਦਰਅਸਲ ਪਹਿਲਾ ਵਾਇਰਲ ਵੀਡੀਓ ਪੱਛਮੀ ਬੰਗਾਲ ਦਾ ਹੈ। ਸਥਾਨਕ ਲੋਕਾਂ ਨੇ ਜੰਗਲੀ ਹਾਥੀ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਹਾਥੀ ਗੁੱਸੇ ਵਿੱਚ ਆ ਗਿਆ ਅਤੇ ਬੁਲਡੋਜ਼ਰ ਨਾਲ ਲੜਨ ਲੱਗ ਪਿਆ। ਇਸ ਝੜਪ ਵਿੱਚ ਹਾਥੀ ਦੀ ਸੁੰਡ ਜ਼ਖਮੀ ਹੋ ਗਈ। ਜਦੋਂ ਕਿ ਦੂਜਾ ਵੀਡੀਓ ਹਾਥੀ ਦਾ ਨਹੀਂ ਸਗੋਂ ਅਫਰੀਕਾ ਵਿੱਚ ਰਹਿਣ ਵਾਲੀ ਇੱਕ ਹਥਿਨੀ ਦਾ ਹੈ, ਜਿਸਦੀ ਸੁੰਡ ਵਿੱਚ ਜਨਮ ਤੋਂ ਹੀ ਇੱਕ ਛੇਕ ਹੈ।
- Claim Review : ਤੇਲੰਗਾਨਾ ਦੇ ਕਾਂਚਾ ਗਾਚੀਬੋਲੀ ਜੰਗਲ ਨੂੰ ਬਚਾਉਣ ਲਈ ਬੁਲਡੋਜ਼ਰ ਨਾਲ ਟਕਰਾਇਆ ਹਾਥੀ।
- Claimed By : FB User Raja Bhai
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











