Fact Check: ਫੈਨ ਦਾ ਫੋਨ ਸੁੱਟਦੇ ਰਣਬੀਰ ਕਪੂਰ ਦਾ ਵੀਡੀਓ ਪ੍ਰਮੋਸ਼ਨਲ ਹੈ , ਅਸਲ ਸਮਝਦੇ ਹੋਏ ਕੀਤਾ ਜਾ ਰਿਹਾ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਫੈਨ ਦਾ ਫੋਨ ਸੁੱਟਦੇ ਹੋਏ ਰਣਬੀਰ ਕਪੂਰ ਦਾ ਵਾਇਰਲ ਵੀਡੀਓ ਪ੍ਰਮੋਸ਼ਨ ਦਾ ਇੱਕ ਹਿੱਸਾ ਸੀ।
- By Vishvas News
- Updated: February 1, 2023

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਦੇ ਆਲੇ-ਦੁਆਲੇ ਭੀੜ ਨਜ਼ਰ ਆ ਰਹੀ ਹੈ। ਇਸ ਦੌਰਾਨ ਇੱਕ ਨੌਜਵਾਨ ਰਣਬੀਰ ਨਾਲ ਸੈਲਫੀ ਲੈਂਦਾ ਹੈ ਅਤੇ ਉਸੇ ਸਮੇ ਉਹ ਫੈਨ ਦੇ ਹੱਥੋਂ ਫੋਨ ਖੋਹ ਕੇ ਦੂਰ ਸੁੱਟ ਦਿੰਦਾ ਹੈ। ਹੁਣ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਮਾਮਲਾ ਸਮਝ ਕੇ ਸ਼ੇਅਰ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਰਣਬੀਰ ਨੇ ਗੁੱਸੇ ‘ਚ ਫੈਨ ਦਾ ਫੋਨ ਸੁੱਟ ਦਿੱਤਾ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਇੱਕ ਫੋਨ ਦੇ ਪ੍ਰਮੋਸ਼ਨ ਦਾ ਹਿੱਸਾ ਸੀ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਇੱਕ ਲਿਖਿਆ, ‘Angry Ranbir Kapoor Throws Fan’s Phone As He Tries To Click Selfie’.’
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਪੜਤਾਲ
ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਨਿਊਜ਼ ਸਰਚ ਕੀਤੀ। ਸਰਚ ਕਰਨ ‘ਤੇ 28 ਜਨਵਰੀ ਦੀ NDTV ਦੀ ਇੱਕ ਰਿਪੋਰਟ ਮਿਲੀ। ਦਿਤੀ ਗਈ ਜਾਣਕਾਰੀ ਮੁਤਾਬਕ ,ਰਣਬੀਰ ਕਪੂਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਫੈਨ ਦਾ ਫੋਨ ਸੁੱਟਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਇਹ ਪ੍ਰਚਾਰ ਦਾ ਹਿੱਸਾ ਹੈ।
ਇਸ ਖਬਰ ‘ਚ ਸਾਨੂੰ ਓਪੋ ਦਾ ਇੱਕ ਟਵੀਟ ਵੀ ਮਿਲਿਆ, ਜਿਸ ‘ਚ ਵਾਇਰਲ ਵੀਡੀਓ ਨਾਲ ਹੀ ਮਿਲਦਾ – ਜੁਲਦਾ ਇੱਕ ਵੀਡੀਓ ਮਿਲਿਆ।
ਇਸ ਵੀਡੀਓ ਨਾਲ ਜੁੜੀ ਖ਼ਬਰ ਜਾਗਰਣ ਇੰਗਲਿਸ਼ ਦੀ ਵੈੱਬਸਾਈਟ ‘ਤੇ ਵੀ ਮਿਲੀ ਅਤੇ ਇੱਥੇ ਵੀ ਵਾਇਰਲ ਹੋਈ ਵੀਡੀਓ ਨੂੰ ਫ਼ੋਨ ਦਾ ਪ੍ਰਚਾਰ ਦੱਸਿਆ ਗਿਆ ਹੈ।
viralbhayania ਅਤੇ ਓਪੋ ਇੰਡੀਆ ਨੇ ਇੰਸਟਾਗ੍ਰਾਮ ‘ਤੇ ਵੀਡੀਓ ਦਾ ਪੂਰਾ ਵਰਜਨ ਮਿਲਿਆ , ਜਿੱਥੇ ਬਾਅਦ ਵਿੱਚ ਰਣਬੀਰ ਕਪੂਰ ਨੌਜਵਾਨ ਨੂੰ ਓਪੋ ਫੋਨ ਦਿੰਦੇ ਹੋਏ ਦਿਖੇ। ਦਿੱਤੇ ਗਏ ਕੈਪਸ਼ਨ ਦੇ ਮੁਤਾਬਕ, ਇਹ ਓਪੋ ਦੇ RENO 8T ਦਾ ਇੱਕ ਪ੍ਰਮੋਸ਼ਨਲ ਵੀਡੀਓ ਹੈ।

ਇਸ ਬਾਰੇ ਹੋਰ ਪੁਸ਼ਟੀ ਲਈ ਅਸੀਂ ਮੁੰਬਈ ਵਿੱਚ ਦੈਨਿਕ ਜਾਗਰਣ ਦੀ ਪੱਤਰਕਾਰ ਸਮਿਤਾ ਸ਼੍ਰੀਵਾਸਤਵ ਨਾਲ ਗੱਲ ਕੀਤੀ। ਸ਼੍ਰੀਵਾਸਤਵ ਨੇ ਦੱਸਿਆ ਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਪਰ ਇਹ ਫੋਨ ਦਾ ਪ੍ਰਮੋਸ਼ਨਲ ਵੀਡੀਓ ਹੈ।
ਫਰਜੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ, ਅਸੀਂ ਪਾਇਆ ਕਿ ਪੇਜ ਨੂੰ 3 ਲੱਖ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਫੈਨ ਦਾ ਫੋਨ ਸੁੱਟਦੇ ਹੋਏ ਰਣਬੀਰ ਕਪੂਰ ਦਾ ਵਾਇਰਲ ਵੀਡੀਓ ਪ੍ਰਮੋਸ਼ਨ ਦਾ ਇੱਕ ਹਿੱਸਾ ਸੀ।
- Claim Review : ਰਣਬੀਰ ਕਪੂਰ ਨੇ ਫੈਨ ਦਾ ਫੋਨ ਸੁੱਟ ਦਿੱਤਾ
- Claimed By : In Goa 24x7
- Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-