Fact Check : ਪੈਟਰੋਲ ਦੀ ਕੀਮਤ ਵਿੱਚ ਨਹੀਂ ਹੋਈ ਭਾਰੀ ਕਮੀ,ਫਰਜੀ ਦਾਅਵਾ ਹੋਇਆ ਵਾਇਰਲ
ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਹੋਈ ਹੈ।
- By: Ashish Maharishi
- Published: Jul 3, 2025 at 12:54 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਰੀਲ ਦੇ ਫਾਰਮੈਟ ਵਿੱਚ ਇੱਕ ਕਲਿੱਪ ਵਾਇਰਲ ਹੋ ਰਹੀ ਹੈ। ਇਸ ਵਿੱਚ ਬਾਲੀਵੁੱਡ ਦੇ ਗਾਣੇ ਦੀ ਵਰਤੋਂ ਕਰਦਿਆਂ, ਦਾਅਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਜੁਲਾਈ ਤੋਂ 45 ਰੁਪਏ ਪ੍ਰਤੀ ਲੀਟਰ ਪੈਟਰੋਲ ਦੀ ਘੋਸ਼ਣਾ ਕੀਤੀ ਹੈ।
ਵੀਡੀਓ ਨੂੰ ਸੱਚ ਮੰਨ ਕੇ, ਬਹੁਤ ਸਾਰੇ ਯੂਜ਼ਰਸ ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਸਾਂਝਾ ਕਰ ਰਹੇ ਹਨ। ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਬੇਬੁਨਿਆਦ ਅਤੇ ਫਰਜੀ ਸਾਬਤ ਹੋਇਆ।
ਕੀ ਹੈ ਵਾਇਰਲ ਪੋਸਟ ਵਿੱਚ ?
ਇੰਸਟਾਗ੍ਰਾਮ ਯੂਜ਼ਰ Umesh Kushwaha ਨੇ 28 ਜੂਨ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਦਾਅਵਾ ਕੀਤਾ ਕਿ 1 ਜੁਲਾਈ ਤੋਂ ਹੋਵੇਗਾ 45 ਰੁਪਏ ਪ੍ਰਤੀ ਲੀਟਰ ਪੈਟਰੋਲ।
ਵਾਇਰਲ ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਅਜਿਹੀ ਵੱਡੀ ਤਬਦੀਲੀ ਹੁੰਦੀ, ਤਾਂ ਇਹ ਖ਼ਬਰਾਂ ਵਿੱਚ ਸਭ ਤੋਂ ਵੱਡੀ ਖ਼ਬਰ ਹੁੰਦੀ। ਪਰ ਗੂਗਲ ਓਪਨ ਸਰਚ ਟੂਲ ਰਾਹੀਂ ਖੋਜ ਕਰਨ ‘ਤੇ, ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੋਵੇ ਕਿ ਪੈਟਰੋਲ ਦੀ ਕੀਮਤ ਕਮ ਹੋ ਕੇ 45 ਰੁਪਏ ‘ਤੇ ਆ ਗਈ ਹੈ।
ਜਾਂਚ ਵਿੱਚ ਅੱਗੇ ਅਸੀਂ ਵਾਇਰਲ ਪੋਸਟ ਕਰਨ ਵਾਲੇ ਯੂਜ਼ਰ ਦੇ ਹੈਂਡਲ ਨੂੰ ਸਕੈਨ ਕੀਤਾ। ਉਮੇਸ਼ ਕੁਸ਼ਵਾਹਾ ਨਾਮ ਦੇ ਇਸ ਯੂਜ਼ਰ ਦੇ ਇੰਸਟਾਗ੍ਰਾਮ ਹੈਂਡਲ ‘ਤੇ ਸਾਨੂੰ ਵੱਖ ਵੱਖ ਤਾਰੀਖਾਂ ਨਾਲ ਵਾਇਰਲ ਵੀਡੀਓ ਨਾਲ ਮਿਲਦੀ-ਜੁਲਦੀ ਰੀਲਸ ਮਿਲੀ। ਇਨ੍ਹਾਂ ਵਿਚ ਕਦੇ ਪੈਟਰੋਲ ਦੀ ਕੀਮਤ ਵਿਚ ਵਾਧਾ ਹੋਣ ਬਾਰੇ ਗੱਲ ਕੀਤੀ ਗਈ, ਕਿਸੇ ਰੀਲ ਵਿਚ ਕੀਮਤ ਘੱਟ ਹੋਣ ਬਾਰੇ ਦੱਸਿਆ ਗਿਆ ਹੈ।ਇਸ ਹੈਂਡਲ ਨੂੰ ਸਕੈਨ ਕਰਨ ‘ਤੇ ਇਕ ਚੀਜ਼ ਸਪੱਸ਼ਟ ਹੋ ਗਈ ਕਿ ਇੱਥੇ ਅਪਲੋਡ ਰੀਲਸ ਵੱਧ ਵਿਯੂ ਦੇ ਲਈ ਪਾਈ ਗਈ ਹੈ।

ਜਾਂਚ ਦੇ ਦੌਰਾਨ ਸਾਨੂੰ ਅੱਜ (2 ਜੁਲਾਈ 2025) ਦੇ ਪੈਟਰੋਲ ਦੀ ਕੀਮਤ ਦੀ ਨੂੰ ਚੇਕ ਕੀਤਾ। ਸਾਨੂੰ ਕਿਸੇ ਵੀ ਸ਼ਹਿਰ ਵਿਚ 45 ਰੁਪਏ ਪ੍ਰਤੀ ਲੀਟਰ ਦੀ ਕੀਮਤ ਨਹੀਂ ਦੀਖਿਆ। ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਹੇਠਾਂ ਵੇਖੀਆਂ ਜਾ ਸਕਦੀਆਂ ਹਨ।

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਬੁਲਾਰੇ ਡਾਕਟਰ ਵਿਜੈ ਸੋਨਕਰ ਸ਼ਾਸਤਰੀ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇ ਪ੍ਰਧਾਨ ਮੰਤਰੀ ਮੋਦੀ ਨੇ ਅਜਿਹਾ ਵੱਡਾ ਫੈਸਲਾ ਲਿਆ ਹੁੰਦਾ, ਤਾਂ ਉਹ ਮੀਡੀਆ ਵਿੱਚ ਆਉਂਦਾ। ਕੁਝ ਲੋਕ ਗਲਤ ਵੀਡੀਓ ਬਣਾ ਕੇ ਪੀਐਮ ਮੋਦੀ ਦੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ।
ਜਾਂਚ ਦੇ ਅੰਤ ‘ਤੇ ਅਸੀਂ ਫਰਜੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ।ਯੂਜ਼ਰ ਉਮੇਸ਼ ਕੁਸ਼ਵਾਹਾ ਨਾਮ ਦੇ ਇਸ ਇੰਸਟਾਗ੍ਰਾਮ ਅਕਾਊਂਟ ਨੂੰ ਜੂਨ 2025 ਵਿੱਚ ਬਣਾਇਆ ਗਿਆ ਹੈ। ਇਸ ਨੂੰ ਦੋ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਵਾਇਰਲ ਪੋਸਟ ਫਰਜੀ ਸਾਬਤ ਹੋਈ। ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਹੋਈ ਹੈ।
- Claim Review : ਪੈਟਰੋਲ ਦੀ ਕੀਮਤ ਵਿੱਚ ਹੋਈ ਭਾਰੀ ਕਮੀ
- Claimed By : IG User Umesh Kushwaha
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











