Fact Check: ਕੁੱਤੇ ਅਤੇ ਤੇਂਦੂਏ ਦੀ ਇਹ ਤਸਵੀਰ ਸਾਲ 2021 ਦੀ ਹੈ, ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਸ਼ੌਚਾਲਿਆ ਵਿਚ ਫਸੇ ਕੁੱਤੇ ਅਤੇ ਤੇਂਦੂਏ ਦੀ ਵਾਇਰਲ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਵਾਇਰਲ ਤਸਵੀਰ ਸਾਲ 2021 ਦੀ ਇੱਕ ਘਟਨਾ ਦੀ ਹੈ, ਜਿਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Mar 21, 2025 at 12:35 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਤੇਂਦੂਏ ਅਤੇ ਕੁੱਤੇ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਤੇਂਦੂਏ ਅਤੇ ਕੁੱਤੇ ਨੂੰ ਇੱਕ ਸਾਥ ਬੈਠੇ ਵੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਕਰਨਾਟਕ ਦੀ ਹਾਲੀਆ ਘਟਨਾ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਦਰਅਸਲ ਵਾਇਰਲ ਤਸਵੀਰ ਸਾਲ 2021 ਦੀ ਹੈ, ਜਦੋਂ ਕਰਨਾਟਕ ਦੇ ਬਿਲੀਨੇਲੇ ਪਿੰਡ ਵਿੱਚ ਕੁੱਤੇ ਦਾ ਸ਼ਿਕਾਰ ਕਰਦੇ ਹੋਏ ਤੇਂਦੂਆ ਉਸਦੇ ਨਾਲ ਸ਼ੌਚਾਲਿਆ ਵਿੱਚ ਫਸ ਗਿਆ ਸੀ। ਉਸੇ ਤਸਵੀਰ ਨੂੰ ਹੁਣ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ ਹੱਕ ਸੱਚ ਦੀ ਆਵਾਜ ਨੇ 19 ਮਾਰਚ 2025 ਨੂੰ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਇਹ ਘਟਨਾ ਕਰਨਾਟਕ ਦੇ ਕੋਮਬਾਰੂ ਸੈੰਕਚੂਰੀ ਦੇ ਨਾਲ ਲੱਗਦੇ ਰੈਸਟਹਾਊਸ ਦੀ ਹੈ। ਇੱਕ ਤੇਂਦੂਆ ਕੁੱਤੇ ਦਾ ਪਿੱਛਾ ਕਰ ਰਿਹਾ ਸੀ। ਕੁੱਤਾ ਇੱਕ ਖਿੜਕੀ ਰਾਹੀਂ ਟਾਇਲਟ ਵਿੱਚ ਦਾਖਲ ਹੋਇਆ। ਟਾਇਲਟ ਬਾਹਰੋਂ ਬੰਦ ਸੀ। ਤੇਂਦੂਆ ਕੁੱਤੇ ਦੇ ਪਿੱਛੇ ਅੰਦਰ ਆਇਆ, ਅਤੇ ਦੋਵੇਂ ਟਾਇਲਟ ਵਿੱਚ ਫਸ ਗਏ। ਜਦੋਂ ਕੁੱਤੇ ਨੇ ਤੇਂਦੂਏ ਨੂੰ ਦੇਖਿਆ, ਤਾਂ ਉਹ ਘਬਰਾ ਗਿਆ ਅਤੇ ਚੁੱਪਚਾਪ ਇੱਕ ਕੋਨੇ ਵਿੱਚ ਬੈਠ ਗਿਆ। ਉਸਦੀ ਭੌਂਕਣ ਦੀ ਹਿੰਮਤ ਵੀ ਨਹੀਂ ਹੋਈ।ਭਾਵੇਂ ਤੇਂਦੂਆ ਭੁੱਖਾ ਸੀ ਅਤੇ ਕੁੱਤੇ ਦਾ ਪਿੱਛਾ ਕਰ ਰਿਹਾ ਸੀ, ਉਸਨੇ ਕੁੱਤੇ ਨੂੰ ਨਹੀਂ ਖਾਧਾ। ਉਹ ਇੱਕ ਛਾਲ ਵਿੱਚ ਕੁੱਤੇ ਨੂੰ ਪਾੜ ਕੇ ਰਾਤ ਦਾ ਖਾਣਾ ਖਾ ਸਕਦਾ ਸੀ। ਪਰ ਦੋਵੇਂ ਜਾਨਵਰ ਲਗਭਗ ਬਾਰਾਂ ਘੰਟਿਆਂ ਲਈ ਵੱਖ-ਵੱਖ ਕੋਨਿਆਂ ਵਿੱਚ ਇਕੱਠੇ ਸਨ। ਇਨ੍ਹਾਂ ਬਾਰਾਂ ਘੰਟਿਆਂ ਦੌਰਾਨ, ਤੇਂਦੂਆ ਵੀ ਸ਼ਾਂਤ ਸੀ। ਜੰਗਲਾਤ ਵਿਭਾਗ ਨੇ ਤੇਂਦੂਏ ‘ਤੇ ਧਿਆਨ ਕੇਂਦਰਿਤ ਕੀਤਾ ਅਤੇ ਉਸਨੂੰ ਟ੍ਰੈਂਕਵਾਈਲਾਈਜ਼ਰ ਡਾਰਟ ਦੀ ਵਰਤੋਂ ਕਰਕੇ ਫੜ ਲਿਆ। ਹੁਣ ਸਵਾਲ ਇਹ ਹੈ ਕਿ ਭੁੱਖੇ ਤੇਂਦੂਏ ਨੇ ਕੁੱਤੇ ਨੂੰ ਪਾੜ ਕੇ ਕਿਉਂ ਨਹੀਂ ਮਾਰਿਆ ਜਦੋਂ ਇਹ ਆਸਾਨੀ ਨਾਲ ਸੰਭਵ ਸੀ?? ਜੰਗਲੀ ਜੀਵ ਖੋਜਕਰਤਾਵਾਂ ਨੇ ਇਸ ਸਵਾਲ ਦਾ ਜਵਾਬ ਦਿੱਤਾ: ਉਨ੍ਹਾਂ ਦੇ ਅਨੁਸਾਰ, ਜੰਗਲੀ ਜਾਨਵਰ ਆਪਣੀ ਆਜ਼ਾਦੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਜਿਵੇਂ ਹੀ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਆਜ਼ਾਦੀ ਖੋਹ ਲਈ ਗਈ ਹੈ, ਉਹ ਡੂੰਘਾ ਦੁੱਖ ਮਹਿਸੂਸ ਕਰ ਸਕਦੇ ਹਨ, ਇੰਨਾ ਜ਼ਿਆਦਾ ਕਿ ਉਹ ਆਪਣੀ ਭੁੱਖ ਭੁੱਲ ਸਕਦੇ ਹਨ। ਪੇਟ ਭਰਨ ਦੀ ਉਨ੍ਹਾਂ ਦੀ ਕੁਦਰਤੀ ਪ੍ਰੇਰਣਾ ਫਿੱਕੀ ਪੈਣ ਲੱਗਦੀ ਹੈ। ਆਜ਼ਾਦੀ ਅਤੇ ਖੁਸ਼ੀ ਆਪਸ ਵਿੱਚ ਜੁੜੀਆਂ ਹੋਈਆਂ ਹਨ। ਸੋਚਣ, ਕੰਮ ਕਰਨ ਅਤੇ ਉਸ ਤਰੀਕੇ ਨਾਲ ਜੀਣ ਦੀ ਆਜ਼ਾਦੀ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਲੇਂਸ ਦਾ ਇਸਤੇਮਾਲ ਕੀਤਾ। ਸਾਨੂੰ ਤਸਵੀਰ ਨਾਲ ਜੁੜੀ ਖਬਰ ਜ਼ੀ ਨਿਊਜ ਦੀ ਵੈੱਬਸਾਈਟ ‘ਤੇ ਮਿਲੀ। 4 ਫਰਵਰੀ 2021 ਨੂੰ ਪ੍ਰਕਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ,”ਇਹ ਘਟਨਾ ਕਰਨਾਟਕ ਦੇ ਬਿਲੀਨੇਲੇ ਪਿੰਡ ਦੀ ਹੈ, ਜਿੱਥੇ ਤੇਂਦੂਆ ਇੱਕ ਅਵਾਰਾ ਕੁੱਤੇ ਦਾ ਸ਼ਿਕਾਰ ਕਰਦੇ ਹੋਏ ਇੱਕ ਫਾਰਮ ਹਾਊਸ ਦੇ ਸ਼ੌਚਾਲਿਆ ਵਿਚ ਫਸ ਗਿਆ ਸੀ। ਫਿਰ ਤੇਂਦੂਆ ਬਿਨਾ ਕੁਝ ਕਿੱਤੇ ਹੋਏ ਉੱਥੇ ਬੈਠ ਕੇ ਬਾਹਰ ਨਿਕਲਣ ਦਾ ਇੰਤਜਾਰ ਕਰਦਾ ਰਿਹਾ।”
ਸਰਚ ਦੌਰਾਨ ਵਾਇਰਲ ਤਸਵੀਰ ਨਾਲ ਜੁੜੀ ਰਿਪੋਰਟ NDTV ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵੀਡੀਓ ਨੂੰ 5 ਫਰਵਰੀ 2021 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,” ਇਹ ਘਟਨਾ ਕਰਨਾਟਕ ਦੇ ਬਿਲੀਨੇਲੇ ਪਿੰਡ ਦੀ ਹੈ, ਜਦੋਂ ਕੁੱਤਾ ਤੇਂਦੂਏ ਤੋਂ ਬਚਣ ਦੀ ਕੋਸ਼ਿਸ਼ ਵਿੱਚ ਇੱਕ ਸ਼ੌਚਾਲਿਆ ਵਿੱਚ ਘੁੱਸ ਗਿਆ। ਜਦੋਂ ਤੇਂਦੂਆ ਕੁੱਤੇ ਦੇ ਪਿੱਛੇ-ਪਿੱਛੇ ਅੰਦਰ ਆਇਆ, ਤਾਂ ਘਰ ਵਾਲਿਆਂ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਵਨ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਆ ਕੇ ਉਨ੍ਹਾਂ ਨੂੰ ਬਾਹਰ ਕੱਢਿਆ।
ਪਹਿਲਾ ਵੀ ਇਹ ਵੀਡੀਓ ਸੋਸ਼ਲ ਮੀਡਿਆ ‘ਤੇ ਸਮਾਨ ਦਾਅਵੇ ਨਾਲ ਵਾਇਰਲ ਹੋਇਆ ਸੀ। ਉਸ ਸਮੇਂ ਅਸੀਂ ਪੋਸਟ ਨੂੰ ਲੈ ਕੇ ਕਰਨਾਟਕ ਨੇ ਪੱਤਰਕਾਰ ਯਾਸਿਰ ਖ਼ਾਨ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ ਇਹ ਤਸਵੀਰ ਸਾਲ 2021 ਦੀ ਇੱਕ ਘਟਨਾ ਦੀ ਹੈ। ਹਿੰਦੀ ਭਾਸ਼ਾ ਵਿੱਚ ਲਿਖੀ ਗਈ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਦੇ ਲਗਭਗ 3 ਹਜਾਰ ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਸ਼ੌਚਾਲਿਆ ਵਿਚ ਫਸੇ ਕੁੱਤੇ ਅਤੇ ਤੇਂਦੂਏ ਦੀ ਵਾਇਰਲ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਰਅਸਲ ਵਾਇਰਲ ਤਸਵੀਰ ਸਾਲ 2021 ਦੀ ਇੱਕ ਘਟਨਾ ਦੀ ਹੈ, ਜਿਸਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਕਰਨਾਟਕ ਵਿੱਚ ਹਾਲ ਹੀ ਵਿਚ ਤੇਂਦੂਆ ਅਤੇ ਕੁੱਤਾ ਸ਼ੌਚਾਲਿਆ ਵਿੱਚ ਫਸ ਗਏ
- Claimed By : ਫੇਸਬੁੱਕ ਪੇਜ - ਹੱਕ ਸੱਚ ਦੀ ਆਵਾਜ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...











