X

Fact Check: ਬੇਹੱਦ ਕਮਜ਼ੋਰ ਦਿੱਖ ਰਹੇ ਸ਼ੇਰਾਂ ਦੀ ਇਹ ਤਸਵੀਰ ਸੁਡਾਨ ਦੇ ਇੱਕ ਚਿੜੀਆ ਘਰ ਦੀ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਤਸਵੀਰ ਬਠਿੰਡਾ ਵਿਖੇ ਪੈਂਦੇ ਬੀਰ ਤਾਲਾਬ ਚਿੜੀਆਘਰ ਦੀ ਨਹੀਂ ਹੈ। ਇਹ ਸੁਡਾਨ ਦੇ ਇੱਕ ਚਿੜੀਆਘਰ ਦੀ ਪੁਰਾਣੀ ਤਸਵੀਰ ਹੈ। ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • By Vishvas News
  • Updated: June 15, 2022

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਪਿੰਜਰੇ ‘ਚ ਬੰਦ ਸ਼ੇਰਾਂ ਨੂੰ ਤਰਸਯੋਗ ਹਾਲਤ ਵਿੱਚ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਦੇ ਬਠਿੰਡਾ ਵਿੱਚ ਪੈਂਦੇ ਬੀਰ ਤਾਲਾਬ ਚਿੜੀਆ ਘਰ ਦੇ ਸ਼ੇਰਾਂ ਦੀ ਤਸਵੀਰ ਹੈ ਜਿਹਨਾਂ ਦੀ ਹਾਲਤ ਬਹੁਤ ਖਰਾਬ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਫਰਜੀ ਪਾਇਆ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਤਸਵੀਰ ਬਠਿੰਡਾ ਵਿਖੇ ਪੈਂਦੇ ਬੀਰ ਤਾਲਾਬ ਚਿੜੀਆਘਰ ਦੀ ਨਹੀਂ ਹੈ। ਇਹ ਸੁਡਾਨ ਦੇ ਇੱਕ ਚਿੜੀਆਘਰ ਦੀ ਪੁਰਾਣੀ ਤਸਵੀਰ ਹੈ। ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ”Ninder Singh Gill ” ਨੇ 13 ਜੂਨ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਲਿਖਿਆ ਹੈ ,”ਬਹੁਤ ਅਫਸੋਸ ਆ ਵੀ ਬੀੜ ਤਲਾਬ ਬਠਿੰਡਾ ਵਿੱਚ ਸ਼ੇਰ ਜੋ ਪਿੰਜਰੇ ਚ ਬੰਦ ਨੇ ਉਹਨਾ ਦੀ ਹਾਲਤ ਅਵਾਰਾ ਕੁੱਤਿਆ ਨਾਲੋ ਵੀ ਮਾੜੀ ਆ , ਤੇ ਕੋਈ ਕੁੱਝ ਬੋਲ ਈ ਨੀ ਰਿਹਾ , ਆਖਿਰ ਆਪਾ ਨੂੰ ਕਿਸਨੇ ਹੱਕ ਦਿੱਤਾ , ਬੇਜੁਬਾਨਾ ਜਾਨਵਰਾ ਨੂੰ ਇਸ ਤਰਾਹ ਕੈਦ ਕਰਨ ਦਾ , ਕੀ ਉਹਨਾ ਨੇ ਕੋਈ ਗੁਨਾਹ ਕਰਿਆ ! ਸ਼ਰਮ ਕਰੋ ਸ਼ਰਮ ! ਲੋਕੋ ਮਰ ਜਾਓ ਕੁੱਝ ਖਾ ਕੇ ਬੀੜ ਤਲਾਬ ਦੇ ਮਾਲਕੋ !😡😡😡😞😞😞ਰੱਬਾ ਕੋਈ ਇਹੋ ਜੀ ਬਿਮਾਰੀ ਚਲਾ ਜਿਸ ਚ ਬੱਸ ਇਹੋ ਜੇ ਲੋਕ ਈ ਮਾਰੇ ਜਾਣ ਜਿਹਨਾ ਨੂੰ ਜਾਨਵਰਾ ਦੀ ਜਿੰਦਗੀ ਜਿੰਦਗੀ ਹੀ ਨੀ ਲੱਗਦੀ ! ਸ਼ਾਇਦ ਪਤਾ ਚੱਲੇ ਇਹਨਾ ਨੂੰ ਵੀ😞😞

ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਯੂਜ਼ਰਸ ਇਸਨੂੰ ਬਠਿੰਡਾ ਦੀ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਫੋਟੋ ਨੂੰ ਸਰਚ ਕੀਤਾ। ਇਸ ਦੌਰਾਨ ਸਾਨੂੰ ਅਸਲ ਤਸਵੀਰ ਸਾਨੂੰ deccanherald.com ਦੀ ਵੈੱਬਸਾਈਟ ਤੇ 21 ਜਨਵਰੀ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਵਿੱਚ ਮਿਲੀ। ਖਬਰ ਵਿੱਚ ਵਾਇਰਲ ਤਸਵੀਰ ਨੂੰ ਅਲ ਕ਼ੁਰੈਸ਼ੀ ਪਾਰਕ ਸੁਡਾਨ ਦਾ ਦੱਸਿਆ ਗਿਆ ਹੈ। ਪੂਰੀ ਖਬਰ ਨੂੰ ਇੱਥੇ ਪੜ੍ਹੋ।

gonewsindia.com ਦੀ ਵੈੱਬਸਾਈਟ ਤੇ ਵੀ ਇਹ ਤਸਵੀਰ ਮਿਲੀ। ਖਬਰ ਮੁਤਾਬਿਕ ,”ਸੂਡਾਨ ਦੀ ਰਾਜਧਾਨੀ ਖਾਰਟੂਮ ਦੇ ਅਲ-ਕੁਰੈਸ਼ੀ ਪਾਰਕ ਵਿੱਚ ਰੱਖੇ ਅਫਰੀਕੀ ਸ਼ੇਰ ਭੁੱਖ ਅਤੇ ਕੁਪੋਸ਼ਣ ਕਾਰਨ ਮਰਨ ਦੀ ਕਗਾਰ ਤੇ ਹਨ। ਇਹ ਭੁੱਖੇ ਅਤੇ ਬਿਮਾਰ ਸ਼ੇਰ ਆਪਣੇ ਆਖ਼ਰੀ ਦਿਨ ਗਿਣ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਇੰਨੀ ਮਾੜੀ ਹੈ ਕਿ ਉਨ੍ਹਾਂ ਦੀਆਂ ਪਸਲੀਆਂ ਉਨ੍ਹਾਂ ਦੀ ਚਮੜੀ ਹੇਠੋਂ ਬਾਹਰ ਨਿਕਲਦੀਆਂ ਸਾਫ਼ ਦਿਖਾਈ ਦੇ ਰਹੀਆਂ ਹਨ। ਸ਼ੇਰ ਇੰਨੇ ਕੁਪੋਸ਼ਿਤ ਹਨ ਕਿ ਉਨ੍ਹਾਂ ਦਾ ਦੋ ਤਿਹਾਈ ਭਾਰ ਘੱਟ ਗਿਆ ਹੈ। ਜਿੱਥੇ ਦੋ ਸ਼ੇਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਉੱਥੇ ਹੀ ਇੱਕ ਮਾਦਾ ਸ਼ੇਰ ਦੀ ਮੌਤ ਹੋ ਚੁੱਕੀ ਹੈ।”

ਵਾਇਰਲ ਤਸਵੀਰ ਨਾਲ ਜੁੜੀ ਖਬਰ ਸਾਨੂੰ india.com ਦੀ ਵੈੱਬਸਾਈਟ ਤੇ ਵੀ ਮਿਲੀ। ਖਬਰ ਵਿੱਚ ਦੱਸਿਆ ਗਿਆ ਹੈ,”ਸੂਡਾਨ ਵਿੱਚ ਭੁੱਖੇ ਅਤੇ ਕੁਪੋਸ਼ਿਤ ਸ਼ੇਰਾਂ ਦੇ ਇੱਕ ਸਮੂਹ ਨੂੰ ਦਰਸਾਉਂਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ, ਉਨ੍ਹਾਂ ਨੂੰ ਬਚਾਉਣ ਲਈ ਇੱਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬਦਕਿਸਮਤੀ ਨਾਲ, ਖਾਰਟੂਮ ਦੇ ਅਲ-ਕੁਰੈਸ਼ੀ ਪਾਰਕ ਵਿੱਚ ਪਿੰਜਰਿਆਂ ਵਿੱਚ ਬੰਦ ਪੰਜ ਸ਼ੇਰਾਂ ਵਿੱਚੋਂ ਇੱਕ ਦੀ ਸੋਮਵਾਰ ਨੂੰ ਭੋਜਨ ਅਤੇ ਦਵਾਈ ਦੀ ਘਾਟ ਕਾਰਨ ਮੌਤ ਹੋ ਗਈ।”

ਸਾਨੂੰ ਇਸ ਮਾਮਲੇ ਨੂੰ ਲੈ ਕੇ Animal welfare board of india ਦੇ ਮੈਂਬਰ ਗੁਰਵਿੰਦਰ ਸ਼ਰਮਾ ਵੱਲੋਂ ਕੀਤਾ ਗਿਆ ਇੱਕ ਫੇਸਬੁੱਕ ਪੋਸਟ ਮਿਲਿਆ। ਪੋਸਟ ਵਿੱਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਦੇ ਹੋਏ ਲਿਖਿਆ ਹੈ , “ਸੋਸ਼ਲ ਮੀਡੀਆ ਨੂੰ ਅਫਵਾਹਾਂ ਫੈਲਾਉਣ ਲਈ ਨਾ ਵਰਤੋ, ਕੋਈ ਵੀ ਖਬਰ ਜਾਂ ਘਟਨਾ ਹੁੰਦੀ ਹੈ ਤਾਂ ਪਹਿਲਾਂ ਪੜਤਾਲ ਕਰ ਲਿਆ ਕਰੋ ਦੋਸਤੋ, ਬੱਸ ਏਵੇਂ ਦੀ ਏਵੇਂ ਅੱਗੇ ਪੱਤਰਕਾਰ ਨਾ ਬਣਿਆ ਕਰੋ। ਕੱਲ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰਾਂ ਦੀ ਹਾਲਤ ਤਰਸਯੋਗ ਹੈ ਤੇ ਉਹ ਭੁੱਖਮਰੀ ਦਾ ਸ਼ਿਕਾਰ ਨੇ, ਪਤਾ ਨਹੀਂ ਕਿਸ ਸਿਆਣੇ ਨੇ ਇਹ ਸ਼ੁਰਲੀ ਛੱਡੀ ਹੈ ਤੇ ਆਪਣੇ ਸਿਆਣੇ ਲੋਕ ਅੱਗੇ ਦੀ ਅੱਗੇ ਉਸਨੂੰ ਆਪਣੀ ਫੇਸਬੁੱਕ ਅਤੇ ਵਟਸਐੱਪ ਤੇ ਵਾਇਰਲ ਕਰ ਰਹੇ ਨੇ। ਅਸਲ ਸੱਚਾਈ ਇਹ ਹੈ ਕਿ ਬਠਿੰਡਾ ਦੇ ਚਿੜੀਆਘਰ ਚ ਸ਼ੇਰ ਨਹੀਂ, ਲੈਪਰਡ ( ਤੇਂਦੂਆ ) ਨੇ। ਇਹ ਤਿੰਨੇ ਲੈਪਰਡ ਬਿਲਕੁੱਲ ਠੀਕ ਅਤੇ ਤੰਦਰੁਸਤ ਹਨ। ਅੱਜ ਸਵੇਰੇ ਹੀ ਉਸ ਵਾਇਰਲ ਪੋਸਟ ਚ ਤਹਿਕੀਕਾਤ ਲਈ ਚਿੜੀਆਘਰ ਦੇ ਉੱਚ ਅਫਸਰ ਨਾਲ ਗੱਲਬਾਤ ਹੋਈ ਹੈ ਅਤੇ ਲੈਪਰਡਜ ਦੀਆਂ ਤਾਜੀਆਂ ਫੋਟੋਆਂ ਲਈਆਂ ਹਨ। ਤੁਸੀ ਵੀ ਖੁਦ ਦੇਖ ਸਕਦੇ ਹੋ ਚਿੜੀਆਘਰ ਜਾ ਕੇ। ਸੋ ਦੋਸਤੋ ਏਵੇਂ ਬਿਨਾ ਪੁਸ਼ਟੀ ਕੀਤੇਬਿਨਾਂ ਕੋਈ ਖ਼ਬਰ ਵਾਇਰਲ ਨਾ ਕਰਿਆ ਕਰੋ। ਕਿਸੇ ਅਦਾਰੇ ਜਾਂ ਵਿਅਕਤੀ ਵਾਰੇ ਏਵੇਂ ਈ ਨਾ ਅਫਵਾਹ ਫੈਲਾਇਆ ਕਰੋ ਕਿਉਕਿ ਕਾਨੂੰਨੀ ਕਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।”

ਅਸੀਂ ਬੀੜ ਤਲਾਬ ਦੇ ਵਨ ਰੇਂਜ ਅਫਸਰ ਪਵਨ ਸ੍ਰੀਧਰ ਨੂੰ ਸੰਪਰਕ ਕੀਤਾ। ਪਵਨ ਸ੍ਰੀਧਰ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਗ਼ਲਤ ਹੈ। ਉਹਨਾਂ ਨੇ ਦੱਸਿਆ ਕਿ ਵਾਇਰਲ ਤਸਵੀਰਾਂ ਬੀੜ ਤਲਾਬ ਦੀ ਨਹੀਂ ਹੈ। ਲੋਕ ਕਿਸੇ ਹੋਰ ਥਾਂ ਦੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ ਦੇ ਅੰਤ ਵਿੱਚ ਅਸੀਂ ਤਸਵੀਰ ਨੂੰ ਫਰਜੀ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਯੂਜ਼ਰ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 4 ਹਜ਼ਾਰ ਤੋਂ ਵੱਧ ਮਿੱਤਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਹ ਤਸਵੀਰ ਬਠਿੰਡਾ ਵਿਖੇ ਪੈਂਦੇ ਬੀਰ ਤਾਲਾਬ ਚਿੜੀਆਘਰ ਦੀ ਨਹੀਂ ਹੈ। ਇਹ ਸੁਡਾਨ ਦੇ ਇੱਕ ਚਿੜੀਆਘਰ ਦੀ ਪੁਰਾਣੀ ਤਸਵੀਰ ਹੈ। ਜਿਸਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

  • Claim Review : ਬਹੁਤ ਅਫਸੋਸ ਆ ਵੀ ਬੀੜ ਤਲਾਬ ਬਠਿੰਡਾ ਵਿੱਚ ਸ਼ੇਰ ਜੋ ਪਿੰਜਰੇ ਚ ਬੰਦ ਨੇ ਉਹਨਾ ਦੀ ਹਾਲਤ ਅਵਾਰਾ ਕੁੱਤਿਆ ਨਾਲੋ ਵੀ ਮਾੜੀ ਆ
  • Claimed By : Ninder Singh Gill
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later