X
X

Fact Check : ਰੋਂਦੇ ਹੋਏ ਬੱਚੇ ਦਾ ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਨਾਲ ਸਬੰਧਤ ਨਹੀਂ ਹੈ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ 2020 ਦਾ ਹੈ, ਜਦੋਂ ਜੰਮੂ-ਕਸ਼ਮੀਰ ਪੁਲਿਸ ਨੇ ਸੋਪੋਰ ਵਿੱਚ ਅੱਤਵਾਦੀ ਹਮਲੇ ਦੇ ਦੌਰਾਨ ਇੱਕ 3 ਸਾਲ ਦੇ ਬੱਚੇ ਨੂੰ ਬਚਾਇਆ ਸੀ। ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਨਾਲ ਸਬੰਧਤ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ  ਅੱਤਵਾਦੀ ਹਮਲੇ ਨਾਲ ਜੋੜ ਕੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬੱਚੇ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ। ਪੋਸਟ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਇਸ ਬੱਚੇ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ।

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਇਹ ਵੀਡੀਓ 2020 ਦਾ ਹੈ, ਜਦੋਂ ਜੰਮੂ ਕਸ਼ਮੀਰ ਪੁਲਿਸ ਨੇ ਸੋਪੋਰ ਵਿੱਚ ਅੱਤਵਾਦੀ ਹਮਲੇ ਦੌਰਾਨ ਇੱਕ 3 ਸਾਲ ਦੇ ਬੱਚੇ ਨੂੰ ਰੈਸਕਿਊ ਕੀਤਾ ਸੀ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ sanatansanskrutivigyan ਨੇ 23 ਅਪ੍ਰੈਲ 2525 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ, ਇਸਦੇ ਉੱਤੇ ਲਿਖਿਆ ਹੈ,”TERROR IN PAHALGAM

TERRORIST KILLED HIS PARENTS, WHO WILL ANSWER FOR HIS TEARS? ”(ਪਹਿਲਗਾਮ ਆਤੰਕ, ਅੱਤਵਾਦੀ ਨੇ ਇਸ ਬੱਚੇ ਦੇ ਮਾਪਿਆਂ ਨੂੰ ਮਾਰ ਦਿੱਤਾ, ਉਸਦੇ ਹੰਝੂਆਂ ਦਾ ਜਵਾਬ ਕੌਣ ਦੇਵੇਗਾ?)

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਨੂੰ ਜਾਣਨ ਲਈ ਅਸੀਂ ਵੀਡੀਓ ਦੇ ਕੀਫਰੇਮ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਅਸਲ ਵੀਡੀਓ ਨਿਊਜ ਏਜੰਸੀ ANI ਦੇ X  ਹੈਂਡਲ ‘ਤੇ 1 ਜੁਲਾਈ 2020 ਨੂੰ ਅਪਲੋਡ ਮਿਲਾ। ਨਾਲ ਲਿਖਿਆ ਹੋਇਆ ਸੀ,”ਜੰਮੂ-ਕਸ਼ਮੀਰ ਪੁਲਿਸ ਨੇ ਸੋਪੋਰ ਵਿੱਚ ਅੱਤਵਾਦੀ ਹਮਲੇ ਦਾ ਦੌਰਾਨ ਇੱਕ 3 ਸਾਲਾ ਦੇ ਬੱਚੇ ਨੂੰ ਬਚਾਇਆ ਅਤੇ ਉਸਦੀ ਮਾਂ ਦੇ ਕੋਲ ਲੈ ਗਈ। ਹਮਲੇ ਦੌਰਾਨ ਬੱਚਾ ਆਪਣੇ ਮਰੇ ਹੋਏ ਰਿਸ਼ਤੇਦਾਰ ਦੇ ਕੋਲ ਬੈਠਾ ਸੀ।”

ਕੀਵਰਡ ਨਾਲ ਲੱਭਣ ‘ਤੇ, ਸਾਨੂੰ ਇਹ ਪੂਰੀ ਖਬਰ India Today ਦੇ ਯੂਟਿਊਬ ਚੈਨਲ ‘ਤੇ ਵੀ 1 ਜੁਲਾਈ 2020 ਨੂੰ ਅਪਲੋਡ ਮਿਲੀ। ਖਬਰ ਅਨੁਸਾਰ, ਜੰਮੂ ਅਤੇ ਕਸ਼ਮੀਰ ਦੇ ਸੋਪੋਰ ਵਿੱਚ ਬੁਧਵਾਰ ਨੂੰ ਅੱਤਵਾਦੀਆਂ ਵਲੋਂ ਗੋਲੀ ਮਾਰੇ ਗਏ ਆਪਣੇ ਦਾਦਾਜੀ ਦੇ ਕੋਲ ਬੈਠੇ ਇੱਕ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਸੁਰੱਖਿਆ ਬਲ ਨੇ ਬਚਾਇਆ।

ਸਾਨੂੰ 2020 ਵਿਚ ਹੋਈ ਇਸ ਘਟਨਾ ਬਾਰੇ ਹੋਰ ਬਹੁਤ ਸਾਰੀਆਂ ਖ਼ਬਰਾਂ ਮਿਲੀਆਂ। ਖਬਰਾਂ ਦੇ ਅਨੁਸਾਰ, 1 ਜੁਲਾਈ 2020 ਨੂੰ ਇੱਕ ਮਸਜਿਦ ਵਿੱਚ ਛੁਪੇ ਅੱਤਵਾਦੀਆਂ ਨੇ ਸੋਪੋਰ ਵਿੱਚ ਸੀਆਰਪੀਐਫ ਜਵਾਨਾਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸਦੇ ਫਲਸਰੂਪ ਇੱਕ ਸੀਆਰਪੀਐਫ ਜਵਾਨ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ।  

ਇਸ ਵਿਸ਼ੇ ਦੀ ਪੁਸ਼ਟੀ ਕਰਨ ਲਈ ਅਸੀਂ ਦੈਨਿਕ ਜਾਗਰਣ ਦੇ ਜੰਮੂ-ਕਸ਼ਮੀਰ ਦੇ ਬਿਊਰੋ ਚੀਫ ਨਵੀਨ ਨਵਾਜ਼ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ,”ਇਹ  ਵੀਡੀਓ 2020 ਦਾ ਹੈ ਜਦੋਂ ਸੋਪੋਰ ਵਿੱਚ ਹੋਏ ਹਮਲੇ ਵਿੱਚ ਇੱਕ ਬੱਚੇ ਦੇ ਨਾਨਾ ਦੀ ਮੌਤ ਹੋ ਗਈ ਸੀ ਅਤੇ ਸੁਰੱਖਿਆ ਬਲਾਂ ਨੇ ਬੱਚੇ ਨੂੰ ਰੈਸਕਿਊ ਕੀਤਾ ਸੀ। ਬੱਚੇ ਦਾ ਪਰਿਵਾਰ ਸ਼੍ਰੀਨਗਰ ਦਾ ਰਹਿਣ ਰਹਿਣ ਵਾਲਾ ਹੈ।”

ਦੱਸ ਦੇਈਏ ਕੀ 22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਵਿਚ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹਨ। ਘਟਨਾ ਬਾਰੇ ਵਧੇਰੇ ਜਾਣਕਾਰੀ ਇਸ ਖ਼ਬਰ ਵਿੱਚ ਪੜ੍ਹੀ ਜਾ ਸਕਦੀ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਇੰਸਟਾਗ੍ਰਾਮ ਯੂਜ਼ਰ ਨੂੰ 10,000 ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਵੀਡੀਓ 2020 ਦਾ ਹੈ, ਜਦੋਂ ਜੰਮੂ-ਕਸ਼ਮੀਰ ਪੁਲਿਸ ਨੇ ਸੋਪੋਰ ਵਿੱਚ ਅੱਤਵਾਦੀ ਹਮਲੇ ਦੇ ਦੌਰਾਨ ਇੱਕ 3 ਸਾਲ ਦੇ ਬੱਚੇ ਨੂੰ ਬਚਾਇਆ ਸੀ। ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਨਾਲ ਸਬੰਧਤ ਨਹੀਂ ਹੈ।

  • Claim Review : ਰੋਂਦੇ ਹੋਏ ਬੱਚੇ ਦਾ ਇਹ ਵੀਡੀਓ ਪਹਿਲਗਾਮ ਅੱਤਵਾਦੀ ਹਮਲੇ ਦਾ ਹੈ।
  • Claimed By : Facebook User sanatansanskrutivigyan
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later