X
X

Fact Check: ਲੰਗਰ ਦੇ ਖਾਣੇ ਵਿੱਚ ਮਿੱਟੀ ਪਾਉਂਦੇ ਪੁਲਿਸਕਰਮੀ ਦਾ ਇਹ ਵੀਡੀਓ ਮਹਾਕੁੰਭ ਦਾ ਹੈ, ਗੁਮਰਾਹਕੁੰਨ ਦਾਅਵਾ ਵਾਇਰਲ

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਲੰਗਰ ਦੇ ਖਾਣੇ ਵਿੱਚ ਮਿੱਟੀ ਪਾਉਂਦੇ ਪੁਲਿਸਕਰਮੀ ਦਾ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਵੀਡੀਓ ਜਨਵਰੀ 2025 ਦਾ ਮਹਾਕੁੰਭ ਦੌਰਾਨ ਦਾ ਹੈ, ਜਦੋਂ ਪ੍ਰਯਾਗਰਾਜ ਦੇ ਸਥਾਨਕ ਲੋਕਾਂ ਨੇ ਸ਼ਰਧਾਲੂਆਂ ਲਈ ਭੋਜਨ ਤਿਆਰ ਕੀਤਾ ਸੀ ਅਤੇ ਇੱਕ ਪੁਲਿਸ ਵਾਲੇ ਨੇ ਖਾਣੇ ਵਿੱਚ ਮਿੱਟੀ ਪਾ ਦਿੱਤੀ ਸੀ। ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Nov 26, 2025 at 03:46 PM
  • Updated: Nov 26, 2025 at 04:48 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁਲਿਸਕਰਮੀ ਨੂੰ ਲੰਗਰ ਦੇ ਖਾਣੇ ਵਿੱਚ ਮਿੱਟੀ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਹਾਲੀਆ ਦੱਸ ਕੇ ਸ਼ੇਅਰ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਲੰਗਰ ਤਿਆਰ ਹੋ ਰਿਹਾ ਸੀ, ਜਿਸਨੂੰ ਮਿੱਟੀ ਪਾ ਕੇ ਪੁਲਿਸ ਵਾਲੇ ਨੇ ਖਰਾਬ ਕਰ ਦਿੱਤਾ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਇਹ ਵੀਡੀਓ ਹਾਲੀਆ ਨਹੀਂ ਹੈ। ਅਸਲ ਵਿੱਚ ਇਹ ਵੀਡੀਓ ਜਨਵਰੀ 2025 ਦਾ ਮਹਾਕੁੰਭ ਦਾ ਹੈ, ਜਦੋਂ ਇਕ ਪੁਲਿਸ ਵਾਲੇ ਨੇ ਸ਼ਰਧਾਲੂਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ ‘ਚ ਮਿੱਟੀ ਪਾ ਦਿੱਤੀ ਸੀ। ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ?

ਫੇਸਬੁੱਕ ਯੂਜ਼ਰ Seema Rani ਨੇ ( ਆਰਕਾਈਵ ਲਿੰਕ) 22 ਨਵੰਬਰ 2025 ਨੂੰ ਵੀਡੀਓ ਨੂੰ ਸ਼ੇਅਰ ਕਰ ਲਿਖਿਆ ਹੈ,”ਜੇ ਇਹ ਕਰਤੂਤ ਇਸਨੇ ਪੰਜਾਬ ਵਿੱਚ ਕੀਤੀ ਹੁੰਦੀ ਤਾ ਇਹ ਅਪਣੇ ਘਰ ਸੁੱਕਾ ਨਹੀ ਜਾਣਾ ਸੀ।″

ਵਾਇਰਲ ਵੀਡੀਓ ਉੱਤੇ ਲਿਖਿਆ ਹੋਇਆ ਹੈ:ਗੁਰੂ ਨਾਨਕ ਦਾ ਲੰਗਰ ਵਿੱਚ ਮਿੱਟੀ ਪਾ ਦਿੱਤੀ
ਵੀਡੀਓ ਲਾਈਕ ਸ਼ੇਅਰ ਕਰਕੇ ਵਾਇਰਲ ਕਰਦੋ।

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਸੰਬੰਧਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਵੀਡੀਓ ਨਾਲ ਜੁੜੀ ਖਬਰ ਦੈਨਿਕ ਜਾਗਰਣ ਦੀ ਵੈਬਸਾਈਟ ‘ਤੇ ਮਿਲੀ। 31 ਜਨਵਰੀ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, “ਵੀਡੀਓ ਮਹਾਕੁੰਭ ਦੌਰਾਨ ਦਾ ਹੈ। ਦਰਅਸਲ ਸਥਾਨਕ ਲੋਕ ਦੂੱਜੇ ਸਟੇਟਾਂ ਤੋਂ ਆ ਰਹੇ ਸ਼ਰਧਾਲੂਆਂ ਲਈ ਖਾਣਾ ਬਣਾ ਰਹੇ ਸਨ। ਇੱਕ ਪੁਲਿਸ ਵਾਲੇ ਨੇ ਉਨ੍ਹਾਂ ਨੂੰ ਉੱਥੋਂ ਹਟਣ ਲਈ ਕਿਹਾ, ਪਰ ਲੋਕਾਂ ਨੇ ਮਨਾ ਕਰ ਦਿੱਤਾ। ਇੰਸਪੈਕਟਰ ਨੇ ਗੁੱਸੇ ਵਿੱਚ ਆ ਕੇ ਰਾਖ ਬਰਤਨ ਵਿੱਚ ਪਾ ਦਿੱਤੀ, ਜਿਸ ਵਿੱਚ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਸੀ।”

ਵੀਡੀਓ Crime Tak ਦੇ ਅਧਿਕਾਰਕ ਯੂਟਿਊਬ ਚੈਨਲ ‘ਤੇ ਮਿਲਾ। ਵੀਡੀਓ ਨੂੰ 31 ਜਨਵਰੀ 2025 ਨੂੰ ਅਪਲੋਡ ਕੀਤਾ ਗਿਆ ਹੈ। ਵੀਡੀਓ ਨਾਲ ਦੱਸਿਆ ਗਿਆ,”ਪ੍ਰਯਾਗਰਾਜ ਦੇ ਮਹਾਕੁੰਭ ਮੇਲੇ ਵਿੱਚ ਸ਼ਰਧਾਲੂਆਂ ਲਈ ਆਯੋਜਿਤ ਭੰਡਾਰੇ ਵਿੱਚ ਪਰੋਸੇ ਜਾਣ ਵਾਲੇ ਭੋਜਨ ਵਿੱਚ ਇੱਕ ਪੁਲੀਸ ਅਧਿਕਾਰੀ ਨੇ ਸੁਆਹ ਮਿਲਾ ਦਿੱਤੀ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।”

ਸਾਨੂੰ ਵੀਡੀਓ ਨਾਲ ਜੁੜੀ ਖਬਰ ਪੀਟੀਸੀ ਈ ਇੱਕ ਖਬਰ ਵਿੱਚ ਮਿਲੀ। 31 ਜਨਵਰੀ 2025 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, “ਮਹਾਕੁੰਭ 2025 ਨਾਲ ਜੁੜੀ ਇੱਕ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਇਕ ਪੁਲਿਸ ਕਰਮਚਾਰੀ ਸ਼ਰਧਾਲੂਆਂ ਲਈ ਤਿਆਰ ਕੀਤੇ ਜਾ ਰਹੇ ਭੋਜਨ ‘ਚ ਮਿੱਟੀ ਪਾਉਂਦਾ ਨਜ਼ਰ ਆ ਰਿਹਾ ਹੈ। ਪੁਲਿਸ ਅਧਿਕਾਰੀ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਪੀ ਪੁਲਿਸ ਨੇ ਮੁਲਜ਼ਮ ਅਧਿਕਾਰੀ ਨੂੰ ਤੁਰੰਤ ਮੁਅੱਤਲ ਕਰ ਦਿੱਤਾ, ਜਿਸ ਦੀ ਪਛਾਣ ਇੰਸਪੈਕਟਰ ਬ੍ਰਜੇਸ਼ ਤਿਵਾੜੀ ਵਜੋਂ ਹੋਈ ਹੈ।”

ਵੀਡੀਓ ਨਾਲ ਜੁੜੀ ਹੋਰ ਰਿਪੋਰਟਸ ਇੱਥੇ ਵੇਖੀ ਜਾ ਸਕਦੀ ਹੈ।

ਪੁਸ਼ਟੀ ਲਈ, ਅਸੀਂ ਦੈਨਿਕ ਜਾਗਰਣ ਦੇ ਪ੍ਰਯਾਗਰਾਜ ਦੇ ਸੰਪਾਦਕੀ ਪ੍ਰਭਾਰੀ ਰਾਕੇਸ਼ ਪਾਂਡੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪ੍ਰਯਾਗਰਾਜ ਦਾ ਹੈ। ਇਹ ਵੀਡੀਓ ਮਹਾਕੁੰਭ ਦੌਰਾਨ ਦਾ ਹੈ। ਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।

ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਇਸ ਪੇਜ ਨੂੰ ਚਾਰ ਲੱਖ 79 ਹਜਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਲੰਗਰ ਦੇ ਖਾਣੇ ਵਿੱਚ ਮਿੱਟੀ ਪਾਉਂਦੇ ਪੁਲਿਸਕਰਮੀ ਦਾ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਵੀਡੀਓ ਜਨਵਰੀ 2025 ਦਾ ਮਹਾਕੁੰਭ ਦੌਰਾਨ ਦਾ ਹੈ, ਜਦੋਂ ਪ੍ਰਯਾਗਰਾਜ ਦੇ ਸਥਾਨਕ ਲੋਕਾਂ ਨੇ ਸ਼ਰਧਾਲੂਆਂ ਲਈ ਭੋਜਨ ਤਿਆਰ ਕੀਤਾ ਸੀ ਅਤੇ ਇੱਕ ਪੁਲਿਸ ਵਾਲੇ ਨੇ ਖਾਣੇ ਵਿੱਚ ਮਿੱਟੀ ਪਾ ਦਿੱਤੀ ਸੀ। ਵੀਡੀਓ ਨੂੰ ਹੁਣ ਗਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

  • Claim Review : ਪੁਲਿਸ ਵਾਲੇ ਨੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਵਿੱਚ ਮਿੱਟੀ ਪਾ ਦਿੱਤੀ।
  • Claimed By : ਫੇਸਬੁੱਕ ਯੂਜ਼ਰ -Seema Rani
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later