X
X

Fact Check : ਸਕੂਲ ਵਿਚ ਸ਼ਰਾਬ ਪੀਂਦੇ ਅਧਿਆਪਕ ਦਾ ਇਹ ਵੀਡੀਓ ਹੈ ਪੁਰਾਣਾ, ਹਾਲੀਆ ਦੱਸ ਕੇ ਕੀਤਾ ਜਾ ਰਿਹਾ ਸ਼ੇਅਰ

ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਸਕੂਲ ਵਿੱਚ ਸ਼ਰਾਬ ਪੀਣ ਵਾਲੇ ਅਧਿਆਪਕ ਦੀ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਦਰਅਸਲ, ਇਹ ਮਾਮਲਾ ਸਾਲ 2024 ਦਾ ਹੈ, ਜਦੋਂ ਇਕ ਛੱਤੀਸਗੜ ਦੇ ਬਿਲਾਸਪੁਰ ਵਿੱਚ ਇੱਕ ਅਧਿਆਪਕ ਨੇ ਸਕੂਲ ਵਿਚ ਹੋਰ ਸਟਾਫ ਦੇ ਸਾਹਮਣੇ ਸ਼ਰਾਬ ਪੀ ਸੀ। ਜਿਸ ਤੋਂ ਬਾਅਦ ਅਧਿਆਪਕ ਨੂੰ ਨਾ ਸਿਰਫ ਸਸਪੈਂਡ ਕੀਤਾ ਗਿਆ ਸੀ ਬਲਕਿ ਵਿਭਾਗੀ ਜਾਂਚ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਅਧਿਆਪਕ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਅਧਿਆਪਕ ਨੂੰ ਸ਼ਰਾਬ ਪੀਂਦੇ ਹੋਏ ਦੇਖਿਆ ਜਾ ਸਕਦਾ ਹੈ। ਉੱਥੇ ਹੀ ਇੱਕ ਹੋਰ ਆਦਮੀ ਇਸ ਸਭ ਦੀ ਵੀਡੀਓ ਬਣਾ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਹਾਲ ਦੀ ਘਟਨਾ ਦੱਸ ਕੇ ਸਾਂਝਾ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁਮਰਾਹਕੁੰਨ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਦਰਅਸਲ, ਇਹ ਮਾਮਲਾ ਸਾਲ 2024 ਦਾ ਹੈ, ਜਦੋਂ ਛੱਤੀਸਗੜ ਦੇ ਬਿਲਾਸਪੁਰ ਵਿਚ ਇਕ ਅਧਿਆਪਕ ਸ਼ਰਾਬ ਪੀ ਕੇ ਸਕੂਲ ਵਿਚ ਹੰਗਾਮਾ ਕਰ ਰਿਹਾ ਸੀ। ਜਿਸ ਤੋਂ ਬਾਅਦ ਅਧਿਆਪਕ ਨੂੰ ਨਾ ਸਿਰਫ ਸਸਪੈਂਡ ਕੀਤਾ ਗਿਆ ਸੀ,ਬਲਕਿ ਵਿਭਾਗੀ ਪੜਤਾਲ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ। ਪੁਰਾਣੀ ਵੀਡੀਓ ਨੂੰ ਹੁਣ ਹਾਲੀਆ ਦੱਸ ਕੇ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘Rameshwar Bhardwaj’ ਨੇ 29 ਜੁਲਾਈ 2025 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਸਕੂਲ ਵਿੱਚ ਸ਼ਰਾਬ ਪੀ ਰਹੇ ਅਧਿਆਪਕ ਨੇ ਕਿਹਾ… ਮੈਂ ਕਿਸੇ ਤੋਂ ਨਹੀਂ ਡਰਦਾ, ਜਾਓ ਕਲੈਕਟਰ ਨੂੰ ਬੁਲਾਓ…, ਸਰਕਾਰੀ ਸਕੂਲ ਵਿੱਚ ਅਧਿਆਪਕ ਨੇ ਮਾਰੇ ਪੈਗ ‘ਤੇ ਪੈਗ ….ਹੋਰ ਦੋ ਆਰਕਸ਼ਣ”

ਪੋਸਟ ਦਾ ਆਰਕਾਈਵ ਲਿੰਕ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਕਰਨ ਲਈ ਅਸੀਂ ਸਬੰਧਤ ਕੀਵਰਡਾਂ ਨਾਲ ਗੂਗਲ ‘ਤੇ ਸਰਚ ਕੀਤੀ। ਸਾਨੂੰ ਵੀਡੀਓ ਨਾਮ ਜੁੜੀ ਖਬਰ ਨਈਦੁਨੀਆਂ ਦੀ ਵੈਬਸਾਈਟ ਤੇ ਮਿਲੀ। 1 ਅਪ੍ਰੈਲ 2024 ਨੂੰ ਪ੍ਰਕਾਸ਼ਤ ਖਬਰ ਵਿੱਚ ਦੱਸਿਆ ਗਿਆ, “मस्तूरी के मचहा प्राथमिक स्कूल के सहायक शिक्षक एलबी संतोष कुमार केंवट 28 फरवरी को शराब पीकर स्कूल पहुंचा था। बच्चों के सामने क्लास रूम में बैठकर शराब पीने और हुड़दंग मचाने के आरोप में जिला शिक्षाधिकारी ने पहले निलंबित कर दिया था। निलंबन के साथ ही कारण बताओ नोटिस जारी किया गया था। इसके अलावा विभागीय जांच की अनुशंसा की गई थी।”

ਸਾਨੂੰ ਵੀਡੀਓ ‘ਟੀਵੀ 9 ਮੱਧ ਪ੍ਰਦੇਸ਼ ਦੇ ਛੱਤੀਸਗੜ’ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲਿਆ। ਵੀਡੀਓ ਰਿਪੋਰਟ ਨੂੰ 29 ਫਰਵਰੀ 2024 ਨੂੰ ਅਪਲੋਡ ਕੀਤੀ ਗਿਆ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ,”ਇਹ ਮਾਮਲਾ ਮਸਤੂਰੀ ਜ਼ਿਲਾ ਬਿਲਾਸਪੁਰ ਦੇ ਇੱਕ ਸਕੂਲ ਦਾ ਹੈ। ਜਿੱਥੇ ਇੱਕ ਅਧਿਆਪਕ ਨੇ ਸਕੂਲ ਵਿੱਚ ਸ਼ਰਨ ਪੀਣਾ ਸ਼ੁਰੂ ਕਰ ਦਿੱਤਾ ਸੀ।ਵੀਡੀਓ ਸੋਸ਼ਲ ਮੀਡਿਆ ‘ਤੇ ਬਹੁਤ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਅਧਿਆਪਕ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।”

ਵਾਇਰਲ ਵੀਡੀਓ ਨਾਲ ਜੁੜਦੀ ਹੋਰ ਰਿਪੋਰਟਾਂ ਇੱਥੇ ਵੇਖੀ ਜਾ ਸਕਦੀ ਹੈ।

ਅਸੀਂ ਬਿਲਾਸਪੁਰ, ਨਈਦੁਨੀਆ ਦੇ ਸੰਪਾਦਕ ਸੁਨੀਲ ਗੁਪਤਾ ਨਾਲ ਵੀਡੀਓ ਸ਼ੇਅਰ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਪੁਰਾਣੀ ਹੈ।

ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 11 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਪੜਤਾਲ ਵਿੱਚ ਪਾਇਆ ਕਿ ਸਕੂਲ ਵਿੱਚ ਸ਼ਰਾਬ ਪੀਣ ਵਾਲੇ ਅਧਿਆਪਕ ਦੀ ਵਾਇਰਲ ਵੀਡੀਓ ਹਾਲੀਆ ਨਹੀਂ ਹੈ। ਦਰਅਸਲ, ਇਹ ਮਾਮਲਾ ਸਾਲ 2024 ਦਾ ਹੈ, ਜਦੋਂ ਇਕ ਛੱਤੀਸਗੜ ਦੇ ਬਿਲਾਸਪੁਰ ਵਿੱਚ ਇੱਕ ਅਧਿਆਪਕ ਨੇ ਸਕੂਲ ਵਿਚ ਹੋਰ ਸਟਾਫ ਦੇ ਸਾਹਮਣੇ ਸ਼ਰਾਬ ਪੀ ਸੀ। ਜਿਸ ਤੋਂ ਬਾਅਦ ਅਧਿਆਪਕ ਨੂੰ ਨਾ ਸਿਰਫ ਸਸਪੈਂਡ ਕੀਤਾ ਗਿਆ ਸੀ ਬਲਕਿ ਵਿਭਾਗੀ ਜਾਂਚ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ ਸੀ।

  • Claim Review : ਸਕੂਲ ਵਿਚ ਸ਼ਰਾਬ ਪੀ ਰਹੇ ਅਧਿਆਪਕ ਦਾ ਇਹ ਵੀਡੀਓ ਹਾਲੀਆ ਹੈ।
  • Claimed By : FB User-Rameshwar Bhardwaj
  • Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later