X
X

Fact Check: ਪੰਜਾਬ ਹੜ੍ਹ ਦਾ ਨਹੀਂ ਹੈ ਮਹਿਲਾ ਅਤੇ ਬੱਚੇ ਦਾ ਇਹ ਵੀਡੀਓ, ਮਨਘੜਤ ਕਹਾਣੀ ਨਾਲ ਹੋ ਰਿਹਾ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਾਣੀ ਵਿੱਚ ਮਹਿਲਾ ਦੇ ਸ਼ਰੀਰ ਨੂੰ ਖਿੱਚਦੇ ਹੋਏ ਬੱਚੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਡ ਹੈ। ਸੋਸ਼ਲ ਮੀਡੀਆ ਕ੍ਰੀਏਟਰ ਆਰਤੀ ਗੰਗਵਾਰ ਨੇ ਇਸ ਵੀਡੀਓ ਨੂੰ ਆਪਣੀ ਪ੍ਰੋਫਾਈਲ ‘ਤੇ ਸਾਂਝਾ ਕੀਤਾ, ਜਿਸਨੂੰ ਲੋਕ ਹੁਣ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ‘ਤੇ ਪਾਣੀ ਵਿੱਚ ਤੈਰਦੀ ਇੱਕ ਮਹਿਲਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਦਾ ਸ਼ਰੀਰ ਪਾਣੀ ਵਿੱਚ ਤੈਰ ਰਿਹਾ ਹੈ ਅਤੇ ਇੱਕ ਛੋਟਾ ਬੱਚਾ ਉਸਨੂੰ ਖਿੱਚ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਵਿੱਚ ਆਏ ਹੜ੍ਹ ਦਾ ਹੈ। ਜਿੱਥੇ ਬੱਚੇ ਨੇ ਹੜ੍ਹ ਕਾਰਨ ਆਪਣੀ ਮਾਂ ਨੂੰ ਗੁਆ ਦਿੱਤਾ ਅਤੇ ਹੁਣ ਉਸਦੀ ਲਾਸ਼ ਨੂੰ ਖਿੱਚ ਕੇ ਪਾਣੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਦਰਅਸਲ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਡ ਹੈ। ਉੱਤਰ ਪ੍ਰਦੇਸ਼ ਦੇ ਜਹਾਨਾਬਾਦ ਦੀ ਇੱਕ ਸੋਸ਼ਲ ਮੀਡੀਆ ਕ੍ਰੀਏਟਰ ਆਰਤੀ ਗੰਗਵਾਰ ਨੇ ਇਹ ਵੀਡੀਓ ਆਪਣੀ ਪ੍ਰੋਫਾਈਲ ‘ਤੇ ਸਾਂਝਾ ਕੀਤਾ ਸੀ, ਜਿਸਨੂੰ ਹੁਣ ਲੋਕ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ‘ਸੱਤਿਆਮੇਵ ਜੈਅਤੇ’ ਨੇ 8 ਸਤੰਬਰ 2025 ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਇਸ ਬੱਚੇ ਨੂੰ ਇਹ ਵੀ ਨਹੀਂ ਪਤਾ ਕਿ ਇਸਦੀ ਮਾਂ ਜ਼ਿੰਦਾ ਹੈ ਜਾਂ ਨਹੀਂ…! ਬਸ ਖਿੱਚਦਾ ਚਲਾ ਜਾ ਰਿਹਾ ਹੈ। ਪੰਜਾਬ ਵਿੱਚ ਹਾਲਾਤ ਬਹੁਤ ਖਰਾਬ ਹੋ ਗਏ ਹਨ। ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਸਰਕਾਰ ਚੋਣਾਂ ਵਿੱਚ ਰੁੱਝੀ ਹੋਈ ਹੈ। ਜੇ ਤੁਸੀਂ ਕੁਝ ਨਹੀਂ ਕਰ ਸਕਦੇ, ਤਾਂ ਪੰਜਾਬ ਲਈ ਪ੍ਰਾਰਥਨਾ ਕਰੋ।”

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਕੀਫਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਸਰਚ ਕੀਤਾ। ਸਾਨੂੰ ਇੰਸਟਾਗ੍ਰਾਮ ਯੂਜ਼ਰ adv.amitsgnr ਦੇ ਅਕਾਊਂਟ ‘ਤੇ ਦਾਅਵੇ ਨਾਲ ਜੁੜੀ ਇੱਕ ਪੋਸਟ ਮਿਲੀ। ਪੋਸਟ ਨੂੰ 8 ਸਤੰਬਰ 2025 ਨੂੰ ਸ਼ੇਅਰ ਕੀਤਾ ਗਿਆ ਹੈ। ਪੋਸਟ ਵਿੱਚ ਔਰਤ ਨੂੰ ਪੀਲੀਭੀਤ ਦੀ ਰਹਿਣ ਵਾਲੀ ਆਰਤੀ ਗੰਗਵਾਰ ਨਾਮ ਦੀ ਇੱਕ ਕੰਟੇੰਟ ਕ੍ਰੀਏਟਰ ਦੱਸਿਆ ਗਿਆ ਹੈ, ਜੋ ਇਸੇ ਤਰ੍ਹਾਂ ਦੇ ਫਰਜੀ ਵੀਡੀਓ ਸ਼ੇਅਰ ਕਰਦੀ ਹੈ।

ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਅਸੀਂ ਆਰਤੀ ਗੰਗਵਾਰ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ। ਸਾਨੂੰ ਆਰਤੀ ਗੰਗਵਾਰ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟਸ ਮਿਲੇ। ਅਕਾਊਂਟਸ ‘ਤੇ ਸਾਨੂੰ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਕਈ ਵੀਡੀਓ ਮਿਲੇ।

ਵਧੇਰੇ ਜਾਣਕਾਰੀ ਲਈ ਅਸੀਂ ਪੀਲੀਭੀਤ ਜਹਾਨਾਬਾਦ ਦੇ ਐਸਐਚਓ ਪ੍ਰਦੀਪ ਕੁਮਾਰ ਬਿਸ਼ਨੋਈ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਕੰਟੇਂਟ ਕ੍ਰੀਏਟਰ ਆਰਤੀ ਗੰਗਵਾਰ ਹੈ ਅਤੇ ਉਹ ਜਹਾਨਾਬਾਦ ਦੀ ਰਹਿਣ ਵਾਲੀ ਹੈ। ਇਹ ਵੀਡੀਓ ਬਹੁਤ ਦਿਨਾਂ ਤੋਂ ਗਲਤ ਜਾਣਕਾਰੀ ਨਾਲ ਵਾਇਰਲ ਹੋ ਰਿਹਾ ਸੀ। ਅਸੀਂ ਵੀਡੀਓ ਨੂੰ ਡਿਲੀਟ ਕਰਵਾ ਦਿੱਤਾ ਹੈ ਅਤੇ ਕੁੜੀ ਨੂੰ ਸਮਝਾਇਆ ਹੈ।

ਅੰਤ ਵਿੱਚ, ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਇੱਕ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਸ਼ੇਅਰ ਕਰਦਾ ਹੈ। ਯੂਜ਼ਰ ਪੀਲੀਭੀਤ ਦਾ ਨਿਵਾਸੀ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਾਣੀ ਵਿੱਚ ਮਹਿਲਾ ਦੇ ਸ਼ਰੀਰ ਨੂੰ ਖਿੱਚਦੇ ਹੋਏ ਬੱਚੇ ਦੇ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਦਰਅਸਲ ਵਾਇਰਲ ਹੋ ਰਿਹਾ ਵੀਡੀਓ ਸਕ੍ਰਿਪਟਡ ਹੈ। ਸੋਸ਼ਲ ਮੀਡੀਆ ਕ੍ਰੀਏਟਰ ਆਰਤੀ ਗੰਗਵਾਰ ਨੇ ਇਸ ਵੀਡੀਓ ਨੂੰ ਆਪਣੀ ਪ੍ਰੋਫਾਈਲ ‘ਤੇ ਸਾਂਝਾ ਕੀਤਾ, ਜਿਸਨੂੰ ਲੋਕ ਹੁਣ ਗਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

  • Claim Review : ਪੰਜਾਬ ਵਿਚ ਆਏ ਹੜ੍ਹ ਵਿਚ ਇਕ ਬੱਚਾ ਆਪਣੀ ਮਾਂ ਦੀ ਲਾਸ਼ ਨੂੰ ਲੈ ਜਾਂਦੇ ਹੋਏ।
  • Claimed By : FB User-ਸੱਤਿਆਮੇਵ ਜੈਅਤੇ
  • Fact Check : ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later