Fact Check: ਨਾਜਾਇਜ਼ ਕਬਜ਼ੇ ਢਾਹੁਣ ਦੌਰਾਨ ਛੱਤ ‘ਤੇ ਚੜ੍ਹੇ ਬਜ਼ੁਰਗ ਦਾ ਇਹ ਵੀਡੀਓ ਪੰਜਾਬ ਦਾ ਨਹੀਂ, ਹਰਿਆਣਾ ਦਾ ਹੈ
ਹਰਿਆਣਾ ਦੇ ਕੈਥਲ ‘ਚ ਨਸ਼ਾ ਤਸਕਰਾਂ ਦੇ ਨਾਜਾਇਜ਼ ਨਿਰਮਾਣ ‘ਤੇ ਹੋਈ ਕਾਰਵਾਹੀ ਦੇ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।
- By Vishvas News
- Updated: December 14, 2022

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ‘ਚ ਇੱਕ ਬਜ਼ੁਰਗ ਆਪਣੇ ਘਰ ਦੀ ਛੱਤ ਨੂੰ ਗਲੇ ਲਗਾ ਕੇ ਰੋਂਦਾ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਕੁਝ ਪੁਲਿਸ ਅਧਿਕਾਰੀ ਬਜ਼ੁਰਗ ਨੂੰ ਹੇਠਾਂ ਉਤਾਰ ਰਹੇ ਹਨ। ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਤੱਥ-ਜਾਂਚ ਕੀਤੀ ਅਤੇ ਪਾਇਆ ਕਿ ਇਹ ਹਾਲ ਦਾ ਵੀਡੀਓ ਨਹੀਂ, ਬਲਕਿ ਅਕਤੂਬਰ 2022 ਦਾ ਹੈ। ਵਾਇਰਲ ਵੀਡੀਓ ਹਰਿਆਣਾ ਦੇ ਕੈਥਲ ਦਾ ਹੈ ਅਤੇ ਇਸ ਨੂੰ ਪੰਜਾਬ ਦਾ ਦੱਸਦਿਆਂ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ“ਅਕਾਲੀ ਦਲ ਚਾਣ ਚੱਕ” ਨੇ 13 ਦਸੰਬਰ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ,”ਰੱਬਾ ਤੇਰੀ ਦੁਨੀਆਦਾਰੀ ਸਾਨੂੰ ਆਈ ਰਾਸ ਨਹੀ,,ਬਦਲਾਅ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਬੇਘਰ ਕੀਤਾ ਜਾ ਰਹਿਆਂ,ਇਕ ਬਜ਼ੁਰਗ ਦਾ ਹਾਲ ਵੇਖੋ ਜਿਸ ਦਾ ਸੁਪਨਿਆਂ ਦਾ ਘਰ ਹੀ ਉਜਾੜ ਦਿੱਤਾ। ਲੱਖ ਲਾਹਨਤਾਂ ਅਜਿਹੇ ਮੁੱਖ ਮੰਤਰੀ ਤੇ ਜਿਸ ਨੇ ਵਸਦੇ ਹਸਦੇ ਘਰ ਹੀ ਉਜਾੜ ਦਿੱਤੇ।”
ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ, ਵਿਸ਼ਵਾਸ ਨਿਊਜ਼ ਨੇ ਗੂਗਲ ‘ਤੇ ਸੰਬੰਧਿਤ ਕੀਵਰਡਸ ਨਾਲ ਖੋਜ ਕੀਤੀ। ਸਾਨੂੰ ਵੀਡੀਓ ਨਾਲ ਸੰਬੰਧਿਤ ਕਈ ਖਬਰਾਂ ਮਿਲੀਆਂ। ਦੈਨਿਕ ਜਾਗਰਣ ਦੀ ਵੈੱਬਸਾਈਟ ‘ਤੇ 19 ਅਕਤੂਬਰ, 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੌਟ ਦੀ ਵਰਤੋਂ ਕੀਤੀ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਵਿਧਾਨ ਸਭਾ ਗੂਹਲਾ ਦੇ ਪਿੰਡ ਦਾਬਨਖੇੜੀ ਦੇ ਦੋ ਪੁਰਾਣੇ ਨਸ਼ਾ ਤਸਕਰਾਂ ‘ਤੇ ਜ਼ਿਲ੍ਹਾ ਪੁਲਿਸ ਅਤੇ ਰਾਜਸਵ ਵਿਭਾਗ ਵੱਲੋਂ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸਾਹਬ ਸਿੰਘ ਅਤੇ ਸੇਵਾ ਸਿੰਘ ਨਾਂ ਦੇ ਬਜ਼ੁਰਗਾਂ ਤੇ ਆਰੋਪ ਹੈ ਕਿ ਉਨ੍ਹਾਂ ਨੇ ਨਸ਼ਾ ਵੇਚ ਕੇ ਕੀਤੀ ਗਈ ਕਮਾਈ ਨਾਲ ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਕਰਕੇ ਮਕਾਨ ਬਣਾਏ ।” ਪੂਰੀ ਖਬਰ ਇੱਥੇ ਪੜ੍ਹੋ।

ਸਰਚ ਦੌਰਾਨ ਭਾਸਕਰ ‘ਤੇ ਵੀ ਵਾਇਰਲ ਵੀਡੀਓ ਨਾਲ ਜੁੜੀ ਖ਼ਬਰ ਮਿਲੀ। ਅਕਤੂਬਰ 2022 ਵਿੱਚ ਛਪੀ ਖ਼ਬਰ ਵਿੱਚ ਦੱਸਿਆ ਗਿਆ , “ਹਰਿਆਣਾ ਦੇ ਕੈਥਲ ਦੇ ਗੁਹਲਾ ਉਪਮੰਡਲ ਦੇ ਪਿੰਡ ਦਾਬਨਖੇੜੀ ਵਿੱਚ ਪੰਚਾਇਤੀ ਜ਼ਮੀਨ ਉੱਤੇ ਨਸ਼ਾ ਤਸਕਰਾਂ ਵੱਲੋਂ ਬਣਾਏ ਗਏ ਮਕਾਨਾਂ ਨੂੰ ਢਾਹੁਣ ਦੀ ਕਾਰਵਾਈ ਦੌਰਾਨ ਪਿੰਡ ਵਾਸੀਆਂ ਅਤੇ ਪੁਲਿਸ ਵਿੱਚ ਝੜਪ ਹੋ ਗਈ। ਮਕਾਨ ਮਾਲਕ ਛੱਤ ‘ਤੇ ਚੜ੍ਹ ਗਿਆ ਅਤੇ ਪੁਲਿਸ ਨੇ ਜਬਰੀ ਹੇਠਾਂ ਉਤਾਰਿਆ।”

19 ਅਕਤੂਬਰ 2022 ਨੂੰ ਪੰਜਾਬ ਕੇਸਰੀ ‘ਤੇ ਪ੍ਰਕਾਸ਼ਿਤ ਖਬਰ ‘ਚ ਵੀਡੀਓ ਦੇ ਸਕ੍ਰੀਨਸ਼ੌਟ ਦੀ ਵਰਤੋਂ ਕਰਦੇ ਹੋਏ ਇਸ ਨੂੰ ਹਰਿਆਣਾ ਦੇ ਕੈਥਲ ਦੀ ਘਟਨਾ ਦੱਸਿਆ ਗਿਆ ਹੈ।
ਮਾਮਲੇ ਨਾਲ ਜੁੜਿਆ ਵੀਡੀਓ 23 ਅਕਤੂਬਰ 2022 ਨੂੰ ਪੰਜਾਬੀ ਮੀਡੀਆ ਅਦਾਰੇ ਹਮਦਰਦ ਮੀਡੀਆ ਗਰੁੱਪ ਨੇ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। ਵੀਡੀਓ ਦਾ ਟਾਈਟਲ ਸੀ, “ਘਰ ਢਾਹੁਣ ਆਏ ਅਧਿਕਾਰੀ,ਛੱਤ ਨੂੰ ਜੱਫੀ ਪਾ ਰੋਣ ਲੱਗਾ ਬਜ਼ੁਰਗ ਮਰ ਜਾਊਗਾ ਪਰ ਨਹੀਂ ਟੁੱਟਣ ਦਿੰਦਾ ਘਰ,ਸੁਣੋ ਮਾਮਲੇ ਦੀ ਸਚਾਈ।”
ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਕੈਥਲ ਦੇ ਪੱਤਰਕਾਰ ਪੰਕਜ ਅਤਰੇ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵੀਡੀਓ ਸਾਂਝੀ ਕੀਤੀ। ਇਸ ਬਾਰੇ ਉਨ੍ਹਾਂ ਦਾ ਕਹਿਣਾ ਹੈ, “ਵੀਡੀਓ ਹਰਿਆਣਾ ਦੇ ਕੈਥਲ ਦਾ ਹੈ। ਘਟਨਾ ਦੇ ਸਮੇਂ ਉਹ ਉੱਥੇ ਮੌਜੂਦ ਸੀ। ਜ਼ਿਲ੍ਹਾ ਪੁਲਿਸ ਅਤੇ ਰਾਜਸਵ ਵਿਭਾਗ ਵੱਲੋਂ ਦੋ ਪੁਰਾਣੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਵੀਡੀਓ ਦਾ ਪੰਜਾਬ ਨਾਲ ਕੋਈ ਸਸੰਬੰਧ ਨਹੀਂ ਹੈ।”
ਕਈ ਨਿਊਜ਼ ਰਿਪੋਰਟਸ ਅਨੁਸਾਰ “ਜਲੰਧਰ ਸ਼ਹਿਰ ਦੇ ਪੌਸ਼ ਇਲਾਕੇ ‘ਚ 70 ਸਾਲ ਪਹਿਲਾਂ ਬਣੀ ਲਤੀਫਪੁਰ ਕਲੋਨੀ ‘ਚ ਸੁਪਰੀਮ ਕੋਰਟ ਦੇ ਹੁਕਮਾਂ ਦੇ ਚੱਲਦਿਆਂ ਸਰਕਾਰ ਨੇ ਸਖਤ ਐਕਸ਼ਨ ਚੁੱਕੇ ਜਿਸਦੇ ਚਲਦੇ ਅਦਾਲਤ ਦੇ ਦਾਵ-ਪੇਚ ਚ ਫਸੇ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਗਿਆ।ਮਾਡਲ ਟਾਊਨ ਦੇ ਲਤੀਫਪੁਰਾ ਨੂੰ ਲੈ ਕੇ ਪਿਛਲੇ ਕਈ ਦਹਾਕਿਆਂ ਤੋਂ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਇੰਪਰੂਵਮੈਂਟ ਟਰੱਸਟ ਅਤੇ ਲਤੀਫਪੁਰ ਵਿੱਚ ਰਹਿੰਦੇ 70 ਪਰਿਵਾਰ ਆਹਮੋ-ਸਾਹਮਣੇ ਸਨ। ਜਿਸ ਕਾਰਨ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚਿਆ ਅਤੇ ਪਿਛਲੇ ਦਿਨੀਂ ਅਦਾਲਤ ਨੇ ਨਾਜਾਇਜ਼ ਨਿਰਮਾਣ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਹੁਕਮਾਂ ਕਾਰਨ ਪੁਲੀਸ ਪ੍ਰਸ਼ਾਸਨ ਨੇ ਇੰਪਰੂਵਮੈਂਟ ਟਰੱਸਟ, ਨਗਰ ਨਿਗਮ ਵੱਲੋਂ ਨਾਜਾਇਜ਼ ਨਿਰਮਾਣ ਨੂੰ ਹਟਾਉਣ ਲਈ ਕਾਰਵਾਈ ਦੀ ਯੋਜਨਾ ਬਣਾਈ ਗਈ ਅਤੇ ਦਿਨ ਚੜ੍ਹਦੇ ਹੀ ਮਾਡਲ ਟਾਊਨ ਦਾ ਲਤੀਫਪੁਰਾ ਇਲਾਕਾ ਛਾਉਣੀ ਵਿੱਚ ਤਬਦੀਲ ਹੋ ਗਿਆ। ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ।
ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ‘ਚ ਸਾਹਮਣੇ ਆਇਆ ਕਿ ਯੂਜ਼ਰ ਦੇ ਫੇਸਬੁੱਕ ‘ਤੇ 4 ਹਜ਼ਾਰ ਤੋਂ ਵੱਧ ਦੋਸਤ ਹਨ ਅਤੇ 489 ਲੋਕ ਯੂਜ਼ਰ ਨੂੰ ਫੋਲੋ ਕਰਦੇ ਹਨ।
ਨਤੀਜਾ: ਹਰਿਆਣਾ ਦੇ ਕੈਥਲ ‘ਚ ਨਸ਼ਾ ਤਸਕਰਾਂ ਦੇ ਨਾਜਾਇਜ਼ ਨਿਰਮਾਣ ‘ਤੇ ਹੋਈ ਕਾਰਵਾਹੀ ਦੇ ਵੀਡੀਓ ਨੂੰ ਪੰਜਾਬ ਦਾ ਦੱਸਦਿਆਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।
- Claim Review : ਬਜ਼ੁਰਗ ਦਾ ਇਹ ਵੀਡੀਓ ਪੰਜਾਬ ਦਾ ਹੈ।
- Claimed By : ਅਕਾਲੀ ਦਲ ਚਾਣ ਚੱਕ
- Fact Check : ਭ੍ਰਮਕ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...
-
ਵੈਟਸੈਪ ਨੰਬਰ 9205270923
-
ਟੈਲੀਗ੍ਰਾਮ ਨੰਬਰ 9205270923
-